Welcome to Canadian Punjabi Post
Follow us on

23

March 2019
ਪੰਜਾਬ

ਜੱਸਾ ਕਤਲ ਕੇਸ ਦੇ ਦੋਸ਼ੀ ਦੋਵੇਂ ਭਰਾ ਗ੍ਰਿਫਤਾਰ

March 14, 2019 08:54 AM

ਜਲੰਧਰ, 13 ਮਾਰਚ (ਪੋਸਟ ਬਿਊਰੋ)- ਸਥਾਨਕ ਸੰਗਤ ਸਿੰਘ ਨਗਰ ਵਿੱਚ ਹੋਏ ਜੱਸਾ ਕਤਲ ਕੇਸ ਵਿੱਚ ਕੱਲ੍ਹ ਪੁਲਸ ਨੇ ਵਾਰਦਾਤ ਕਰਨ ਵਾਲੇ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਫੜੇ ਗਏ ਦੋਸ਼ੀਆਂ ਤੋਂ ਵਾਰਦਾਤ ਵਿੱਚ ਵਰਤੀ ਗਈ 32 ਬੋਰ ਦੀ ਪਿਸਤੌਲ ਤੇ ਇੱਕ ਮੈਗਜ਼ੀਨ ਬਰਾਮਦ ਕਰ ਲਈ ਹੈ ਅਤੇ ਫਰਾਰ ਲੋਕਾਂ ਦੀ ਪੁਲਸ ਵੱਲੋਂ ਭਾਲ ਜਾਰੀ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਾਰਦਾਤ ਕਰਨ ਵਾਲੇ ਦੋਵੇਂ ਭਰਾ ਮਕਸੂਦਾਂ ਕੋਲ ਜੀ ਟੀ ਰੋਡ ਦੇ ਨੇੜੇ ਘੁੰਮ ਰਹੇ ਹਨ। ਇਸ ਪਿੱਛੋਂ ਪੁਲਸ ਨੇ ਛਾਪਾ ਮਾਰ ਕੇ ਅਜੈ ਕੁਮਾਰ ਉਰਫ ਕਾਲੂ ਅਤੇ ਉਸ ਦੇ ਭਰਾ ਅਜੇ ਮਸੀਹ ਵਾਸੀ ਸੰਗਤ ਸਿੰਘ ਨਗਰ ਨੂੰ ਗ੍ਰਿਫਤਾਰ ਕਰ ਲਿਆ।
ਵਰਨਣ ਯੋਗ ਹੈ ਕਿ ਬੀਤੇ ਦਿਨੀਂ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਨਿਊ ਦਿਓਲ ਨਗਰ ਆਪਣੇ ਭਰਾ ਦੇ ਨਾਲ ਐਕਟਿਵਾ 'ਤੇ ਸੰਗਤ ਨਗਰ ਗਿਆ, ਜਿੱਥੇ ਫੜੇ ਗਏ ਮੁਲਜ਼ਮਾਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਜੱਸਾ ਨੂੰ ਘੇਰ ਲਿਆ ਅਤੇ ਉਸ 'ਤੇ ਗੋਲੀਆਂ ਚਲਾ ਕੇ ਸ਼ਰੇਆਮ ਮੁਹੱਲੇ ਵਿੱਚ ਉਸ ਦੀ ਹੱਤਿਆ ਕਰ ਦਿੱਤੀ ਸੀ। ਵਾਰਦਾਤ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਦੀ ਸੂਚਨਾ ਮਿਲਦੇ ਸਾਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਉਤੇ ਕਰੀਬ ਨੌਂ ਲੋਕਾਂ ਖਿਲਾਫ ਹੱਤਿਆ ਦਾ ਕੇਸ ਦਰਜ ਕੀਤਾ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਘਟਨਾ ਪਿੱਛੋਂ ਉਨ੍ਹਾਂ ਨੇ ਦੋਸ਼ੀਆਂ ਨੂੰ ਫੜਨ ਲਈ ਚਾਰ ਟੀਮਾਂ ਬਣਾਈਆਂ ਸਨ, ਜਿਸ ਕਾਰਨ ਕੱਲ੍ਹ ਦੋਸ਼ੀ ਗ੍ਰਿਫਤਾਰ ਕਰ ਲਏ ਹਨ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਫੜੇ ਗਏ ਨੌਜਵਾਨਾਂ ਤੋਂ ਮਿਲੀ ਪਿਸਤੌਲ ਉਨ੍ਹਾਂ ਚਾਲੀ ਹਜ਼ਾਰ ਵਿੱਚ ਬਿਹਾਰ ਤੋਂ ਖਰੀਦੀ ਸੀ। ਭੁੱਲਰ ਨੇ ਪ੍ਰੈੱਸ ਕਾਨਫਰੰਸ ਵਿੱਚ ਸਾਫ ਕੀਤਾ ਕਿ ਇਹ ਗੈਂਗਵਾਰ ਨਹੀਂ, ਨਿੱਜੀ ਕਾਰਨਾਂ ਕਰ ਕੇ ਦੋਵਾਂ ਪੱਖਾਂ ਦੇ ਝਗੜੇ ਵਿੱਚ ਜੱਸਾ ਦੀ ਹੱਤਿਆ ਹੋਈ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਦੋਸ਼ੀਆਂ ਵਿੱਚੋਂ ਅਜੈ ਮਸੀਹ ਉਰਫ ਕਾਲੂ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਰੀਬ 12 ਕੇਸ ਹਨ, ਵਿਜੇ ਮਸੀਹ ਦੇ ਖਿਲਾਫ ਦੋ ਕੇਸ ਦਰਜ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਫੜਿਆ ਗਿਆ ਅਜੈ ਕੁਮਾਰ 8ਵੀਂ ਪਾਸ ਅਤੇ ਵਿਆਹਿਆ ਹੋਇਆ ਹੈ, ਵਿਜੇ ਮਸੀਹ 12 ਪਾਸ ਹੈ ਅਤੇ ਮੁਹੱਲੇ ਵਿੱਚ ਨਾਈ ਦਾ ਕੰਮ ਕਰਦਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਧੀਰੋਆਣਾ ਸਾਹਿਬ ਸਪੋਰਟਸ ਕਲੱਬ ਦੇ ਫੁੱਟਬਾਲ ਖਿਡਾਰੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ