Welcome to Canadian Punjabi Post
Follow us on

26

March 2019
ਪੰਜਾਬ

ਪਿਸਤੌਲ ਦੀ ਨੋਕ ਉੱਤੇ ਵਪਾਰੀ ਕੋਲੋਂ ਚੇਨ ਲੁੱਟੀ

March 14, 2019 08:51 AM

ਲੁਧਿਆਣਾ, 13 ਮਾਰਚ (ਪੋਸਟ ਬਿਊਰੋ)- ਦਿਨ ਦਿਹਾੜੇ ਇਸ ਸ਼ਹਿਰ ਦੇ ਭੀੜ ਵਾਲੇ ਇਲਾਕੇ ਸਮਰਾਲਾ ਚੌਕ 'ਚ ਤਿੰਨ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਭੱਠਾ ਵਪਾਰੀ ਦੀ ਸੋਨੇ ਦੀ ਚੇਨ ਲੁੱਟ ਲਈ। ਹੈਲਮੈਟ ਪਾ ਕੇ ਵਪਾਰੀ ਦੇ ਦਫਤਰ 'ਚ ਵੜੇ ਲੁਟੇਰਿਆਂ ਨੇ ਡੇਢ ਮਿੰਟ 'ਚ ਵਾਰਦਾਤ ਕੀਤੀ ਅਤੇ ਭੀੜ ਵਾਲੇ ਇਲਾਕੇ 'ਚੋਂ ਬੜੀ ਆਸਾਨੀ ਨਾਲ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ।
ਇਸ ਦੀ ਜਾਣਕਾਰੀ ਮਿਲਦੇ ਸਾਰ ਥਾਣਾ ਮੋਤੀ ਨਗਰ ਦੀ ਪੁਲਸ ਮੌਕੇ 'ਤੇ ਪੁੱਜੀ ਤੇ ਭੱਠਾ ਵਪਾਰੀ ਸਤੀਸ਼ ਗੋਸਾਈ ਦੇ ਬਿਆਨ ਲੈ ਕੇ ਜਾਂਚ ਸ਼ੁਰੂ ਕੀਤੀ। ਸਤੀਸ਼ ਗੋਸਾਈ ਦਾ ਦੋਰਾਹਾ ਇਲਾਕੇ 'ਚ ਮਹਾਂ ਲਕਸ਼ਮੀ ਨਾਂ ਦਾ ਇੱਟਾਂ ਦਾ ਭੱਠਾ ਹੈ। ਭੱਠੇ ਦੇ ਵਪਾਰ ਲਈ ਗੋਸਾਈ ਨੇ ਆਪਣਾ ਦਫਤਰ ਸਮਰਾਲਾ ਚੌਕ 'ਚ ਬਣਾਇਆ ਹੋਇਆ ਹੈ। ਦੁਪਹਿਰ ਤਕਰੀਬਨ ਤਿੰਨ ਵਜੇ ਦੇ ਕਰੀਬ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਤਿੰਨ ਨੌਜਵਾਨ ਸਮਰਾਲਾ ਚੌਕ 'ਚ ਆਏ। ਤਿੰਨਾਂ ਨੇ ਹੈਲਮੈਟ ਪਾਏ ਹੋਏ ਸਨ ਤੇ ਇਸੇ ਤਰ੍ਹਾਂ ਉਹ ਗੋਸਾਈ ਦੇ ਦਫਤਰ ਵਿੱਚ ਗਏ ਅਤੇ ਓਥੇ ਬੈਠੇ ਸਤੀਸ਼ ਗੋਸਾਈ ਦੇ ਮੁਲਾਜ਼ਮ ਤੋਂ ਵਿੱਕੀ ਨਾਂ ਦੇ ਵਿਅਕਤੀ ਬਾਰੇ ਪੁੱਛਿਆ। ਮੁਲਾਜ਼ਮ ਨੇ ਦਫਤਰ 'ਚ ਅਜਿਹਾ ਕੋਈ ਵਿਅਕਤੀ ਨਾ ਹੋਣ ਦੀ ਗੱਲ ਆਖੀ। ਇਸ ਦੌਰਾਨ ਇਕ ਬਦਮਾਸ਼ ਨੇ ਮੁਲਾਜ਼ਮ ਤੋਂ ਉਸ ਦਾ ਮੋਬਾਈਲ ਲੈ ਲਿਆ। ਦੋ ਜਣੇ ਗੋਸਾਈ ਦੇ ਕੈਬਿਨ 'ਚ ਦਾਖਲ ਹੋ ਗਏ। ਉਨ੍ਹਾਂ ਨੇ ਗੋਸਾਈ ਦੀ ਤਲਾਸ਼ੀ ਲਈ। ਜਦ ਗੋਸਾਈ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ 'ਚੋਂ ਇਕ ਨੇ ਪਿਸਤੌਲ ਕੱਢ ਲਈ, ਜਿਸ ਦੀ ਨੋਕ 'ਤੇ ਗੋਸਾਈ ਕੋਲੋਂ ਚਾਰ ਤੋਲੇ ਦੀ ਸੋਨੇ ਦੀ ਚੇਨ ਲੁੱਟ ਲਈ ਤੇ ਫਰਾਰ ਹੋ ਗਏ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ