Welcome to Canadian Punjabi Post
Follow us on

19

March 2019
ਪੰਜਾਬ

ਡਕੈਤੀ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਰਿਸ਼ਵਤ ਮੰਗ ਰਿਹਾ ਹੌਲਦਾਰ ਗ੍ਰਿਫਤਾਰ

March 14, 2019 08:50 AM

ਮੋਹਾਲੀ, 13 ਮਾਰਚ (ਪੋਸਟ ਬਿਊਰੋ)- ਹਿਸਟ੍ਰੀ ਸ਼ੀਟਰ ਕਾਲੀ ਦੀ ਬੀਤੇ ਸੋਮਵਾਰ ਨੂੰ ਗ੍ਰਿਫਤਾਰੀ ਹੋਣ ਦੇ ਬਾਅਦ ਉਸ ਦੀ ਨਿਸ਼ਾਨਦੇਹੀ ਉੱਤੇ ਕਸਟਡੀ ਵਿੱਚ ਲਏ ਬੜਮਾਜਰਾ ਦੇ ਗੌਰਵ ਦੇ ਪਰਵਾਰ ਦੀ ਸ਼ਿਕਾਇਤ 'ਤੇ ਵਿਜੀਲੈਂਸ ਨੇ ਫੇਜ਼-1 ਥਾਣਾ ਦੇ ਹੌਲਦਾਰ ਰਾਜ ਕੁਮਾਰ ਨੂੰ ਤੀਹ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਕੱਲ੍ਹ ਰਾਤ ਗ੍ਰਿਫਤਾਰ ਕੀਤਾ ਹੈ। ਡਿਮਾਂਡ 80 ਹਜ਼ਾਰ ਰੁਪਏ ਦੀ ਕੀਤੀ ਸੀ, ਸੌਦਾ 70 ਹਜ਼ਾਰ ਵਿੱਚ ਤੈਅ ਹੋਇਆ ਸੀ। ਇਸ ਮਾਮਲੇ ਵਿੱਚ ਐੱਸ ਐੱਚ ਓ ਜਸਬੀਰ ਸਿੰਘ ਦਾ ਨਾਂਅ ਵੀ ਆ ਰਿਹਾ ਹੈ, ਪਰ ਉੱਚ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ।
ਗੌਰਵ ਨੂੰ ਪੁਲਸ ਨੇ ਕਾਲੀ ਦੀ ਨਿਸ਼ਾਨਦੇਹੀ ਉਤੇ ਪੁੱਛਗਿੱਛ ਲਈ ਕੱਲ੍ਹ ਕਸਟਡੀ ਵਿੱਚ ਲਿਆ ਸੀ, ਪ੍ਰੰਤੂ ਉਸ ਦੇ ਖਿਲਾਫ ਪੁਲਸ ਨੇ ਕੋਈ ਕੇਸ ਦਰਜ ਨਹੀਂ ਕੀਤਾ ਸੀ। ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਥੋਂ ਹੀ ਪੁਲਸ ਨੇ ਉਸ ਨੂੰ ਕੇਸ 'ਚੋਂ ਕਢਾਉਣ ਲਈ ਉਸ ਦੇ ਘਰਦਿਆਂ ਨਾਲ ਸੌਦਾ ਕੀਤਾ, ਜਿਸ ਦੀ ਗੱਲਬਾਤ ਹਵਾਲਦਾਰ ਰਾਜ ਕੁਮਾਰ ਕਰ ਰਿਹਾ ਸੀ। ਗੌਰਵ ਦੇ ਪਿਤਾ ਦੇਵਰਾਜ ਨੂੰ ਰਾਜ ਕੁਮਾਰ ਨੇ ਫੋਨ ਕੀਤਾ ਅਤੇ ਬੇਟੇ 'ਤੇ ਕੇਸ ਦਰਜ ਕਰਨ ਦੀ ਗੱਲ ਕਹੀ। ਦੇਵਰਾਜ ਨੇ ਕਿਹਾ ਕਿ ਗੌਰਵ ਦੀ ਪਤਨੀ ਗਰਭਵਤੀ ਹੈ ਤਾਂ ਰਾਜ ਕੁਮਾਰ ਨੇ ਕਿਹਾ ਕਿ ਮੈਂ ਅਫਸਰਾਂ ਨਾਲ ਗੱਲ ਕਰ ਚੁੱਕਾ ਹਾਂ, ਉਸ ਉੱਤੇ ਡਕੈਤੀ ਦਾ ਕੇਸ ਦਰਜ ਹੋਵੇਗਾ। ਇਸ ਉਤੇ ਉਸ ਦੇ ਪਿਤਾ ਨੇ ਕਿਹਾ ਕਿ ਦੱਸੋ ਕੀ ਕਰਾਂ ਤਾਂ ਰਾਜ ਕੁਮਾਰ ਨੇ ਕਿਹਾ ਕਿ ਪੈਸੇ ਵੰਡਣੇ ਪੈਣਗੇ। ਫਿਰ 70 ਹਜ਼ਾਰ ਦਾ ਸੌਦਾ ਹੋਇਆ ਅਤੇ ਗੌਰਵ ਦੇ ਪਿਤਾ ਦੇਵਰਾਜ ਤੀਹ ਹਜ਼ਾਰ ਰੁਪਏ ਪਹਿਲੀ ਕਿਸ਼ਤ ਲੈ ਕੇ ਰਾਤ ਸਾਢੇ ਅੱਠ ਵਜੇ ਥਾਣੇ ਪਹੁੰਚੇ, ਪ੍ਰੰਤੂ ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਜੀਲੈਂਸ ਨੂੰ ਸੂਚਨਾ ਦੇ ਦਿੱਤੀ ਸੀ। ਵਿਜੀਲੈਂਸ ਨੇ ਟ੍ਰੈਪ ਲਾਇਆ ਸੀ ਅਤੇ ਜਦ ਦੇਵਰਾਜ ਪਹਿਲੀ ਕਿਸ਼ਤ 30 ਹਜ਼ਾਰ ਰੁਪਏ ਰਾਜ ਕੁਮਾਰ ਨੂੰ ਦੇਣ ਪਹੁੰਚੇ ਤਾਂ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ, ਜਦ ਕਿ ਤੈਅ ਹੋਏ ਸੌਦੇ ਦੀ ਬਾਕੀ ਰਕਮ ਕੱਲ੍ਹ ਦੇਣ ਦਾ ਵਾਅਦਾ ਹੋਇਆ ਸੀ।
ਇਸ ਕੇਸ ਦਾ ਆਧਾਰ ਬਣੇ ਚੰਡੀਗੜ੍ਹ ਪੁਲਸ ਦੇ ਵਾਂਟਿਡ ਕਮਲਜੀਤ ਉਰਫ ਕਾਲੀ, ਜਿਸ ਨੂੰ ਮੋਹਾਲੀ ਪੁਲਸ ਵੱਲੋਂ ਫੜਿਆ ਗਿਆ ਸੀ, ਦੀ ਗ੍ਰਿਫਤਾਰੀ ਦੇ ਬਾਅਦ ਪੁਲਸ ਨੂੰ ਕਈ ਕੇਸ ਹੱਲ ਹੋਣ ਦੀ ਆਸ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ