Welcome to Canadian Punjabi Post
Follow us on

19

March 2019
ਪੰਜਾਬ

ਵਿਧਾਨ ਸਭਾ ਦੇ ਸੈਕਟਰੀ ਵੱਲੋਂ ਖਹਿਰਾ ਨੂੰ ਫੋਨ, ਇਸ ਦੇ ਬਾਅਦ ਸਪੱਸ਼ਟੀਕਰਨ ਦੇਣਾ ਹੀ ਪਏਗਾ

March 14, 2019 08:47 AM

ਚੰਡੀਗੜ੍ਹ, 13 ਮਾਰਚ (ਪੋਸਟ ਬਿਊਰੋ)- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਇਹ ਸਪੱਸ਼ਟੀਕਰਨ ਦੇਣਾ ਪਵੇਗਾ ਕਿ ਕਿਉਂ ਨਾ ਉਨ੍ਹਾਂ ਨੂੰ ਵਿਧਾਇਕੀ ਤੋਂ ਦਲ ਬਦਲੂ ਵਿਰੋਧੀ ਕਾਨੂੰਨ ਦੇ ਅਧੀਨ ਆਯੋਗ ਕਰਾਰ ਦਿੱਤਾ ਜਾਏ?
ਵਰਨਣ ਯੋਗ ਹੈ ਕਿ ਵਿਧਾਨ ਸਭਾ ਦੇ ਸਪੀਕਰ ਦੀ ਹਦਾਇਤ 'ਤੇ ਰਾਜ ਵਿਧਾਨ ਸਭਾ ਦੀ ਸੈਕਟਰੀ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਟੈਲੀਫੋਨ ਉੱਤੇ ਸੁਖਪਾਲ ਸਿੰਘ ਖਹਿਰਾ ਨੂੰ ਕੱਲ੍ਹ ਖੁਦ ਹੀ ਸੂਚਨਾ ਦਿੱਤੀ ਕਿ 20 ਦਿਨਾਂ ਦੇ ਅੰਦਰ ਤੁਸੀਂ ਮਿਲ ਕੇ ਜਾਂ ਲਿਖਤੀ ਰੂਪ ਵਿੱਚ ਇਹ ਉਤਰ ਦਿਉ ਕਿ ‘ਤੁਸੀਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਪੰਜਾਬੀ ਏਕਤਾ ਪਾਰਟੀ ਬਣਾ ਲਈ ਹੈ’, ਜਿਸ ਕਾਰਨ ਤੁਹਾਡੇ ਵਿਰੁੱਧ ਦੋ ਪਟੀਸ਼ਨਾਂ ਚੱਲ ਰਹੀਆਂ ਹਨ, ਜਿਨ੍ਹਾਂ ਬਾਰੇ ਫੈਸਲਾ ਕਰਨਾ ਹੈ। ਇਹ ਤੀਸਰਾ 20 ਦਿਨਾਂ ਦਾ ਨੋਟਿਸ ਕੱਲ੍ਹ ਜਾਰੀ ਕੀਤਾ ਗਿਆ ਹੈ। ਸੁਖਪਾਲ ਸਿੰਘ ਖਹਿਰਾ ਪਹਿਲਾਂ ਵੀ ਵਿਧਾਨ ਸਭਾ ਦੀ ਸੈਕਟਰੀ ਮਿਲ ਕੇ ਇਹ ਵਿਸ਼ਵਾਸ ਦਿਵਾ ਆਏ ਹਨ ਕਿ ਮੇਰਾ ਸਟਾਫ ਇਹ ਨੋਟਿਸ ਵਾਪਸ ਨਹੀਂ ਕਰੇਗਾ ਤੇ ਇਸ ਨੂੰ ਵਸੂਲ ਕਰ ਲਵੇਗਾ। ਇਹ ਕਾਨੂੰਨੀ ਤੇ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਪਿੱਛੋਂ ਹੀ ਸਪੀਕਰ ਆਪਣਾ ਫੈਸਲਾ ਦੇਣਗੇ ਕਿ ਪਟੀਸ਼ਨਾਂ ਰੱਦ ਹੋਣ ਜਾਂ ਪ੍ਰਵਾਨ? ਵਰਨਣ ਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਆਪਣੀ ਕਿਸਮ ਦਾ ਸ਼ਾਇਦ ਇਹ ਪਹਿਲਾ ਕੇਸ ਹੈ ਜਿਸ ਨੇ ਸਪੀਕਰ ਨੂੰ ਵੀ ਘੁੰਮਣ ਘੇਰੀਆਂ 'ਚ ਪਾ ਦਿੱਤਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ