Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਗਾਂ ਦਾ ਮੀਟ ਖਵਾਉਣ ਬਦਲੇ ਭਾਰਤ ਨੂੰ ਜਾਣ ਦਾ ਖਰਚਾ ਮੰਗਿਆ

March 14, 2019 08:44 AM

ਆਕਲੈਂਡ, 13 ਮਾਰਚ (ਪੋਸਟ ਬਿਊਰੋ)- ਭਾਰਤੀ ਮੂਲ ਦਾ ਜਸਵਿੰਦਰ ਪਾਲ ਸੁਪਰ ਮਾਰਕੀਟ ਕਾਊਂਟਡਾਊਨ ਤੋਂ ਭਾਰਤ ਆਉਣ ਜਾਣ ਦੇ ਖਰਚੇ ਦੀ ਮੰਗ ਕਰ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਕਾਊਂਟਡਾਊਨ ਦੇ ਬਲੇਨਹੈਮ ਵਾਲੇ ਸਟੋਰ ਤੋਂ ਸਤੰਬਰ ਦੇ ਅੰਤ ਵਿੱਚ ਪੈਕੇਟ ਖਰੀਦਿਆ ਸੀ, ਜਿਸ 'ਤੇ ਲਿਖਿਆ ਸੀ ਕਿ ਇਹ ਮੇਮਣੇ ਦਾ ਮੀਟ ਹੈ, ਪਰ ਜਦੋਂ ਉਸ ਨੂੰ ਪਕਾਇਆ ਗਿਆ ਤਾਂ ਪਤਾ ਲੱਗਾ ਕਿ ਇਹ ਗਾਂ ਦਾ ਮਾਸ ਸੀ।
ਵਰਨਣ ਯੋਗ ਹੈ ਕਿ ਗਾਵਾਂ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਜਸਵਿੰਦਰ ਸਿੰਘ ਕਹਿ ਰਿਹਾ ਹੈ ਕਿ ਉਸ ਦੇ ਧਰਮ ਦਾ ਖੰਡਨ ਹੋਇਆ ਹੈ, ਇਸ ਲਈ ਕਾਊਂਟਡਾਊਨ ਜ਼ਿੰਮੇਵਾਰ ਹੈ। ਉਸ ਦਾ ਇਹ ਕਹਿਣਾ ਹੈ ਕਿ ਉਸ ਨੂੰ ਪਵਿੱਤਰ ਹੋਣ ਲਈ ਵਾਪਸ ਭਾਰਤ ਜਾਣਾ ਪਵੇਗਾ ਅਤੇ ਉਥੇ ਛੇ ਹਫਤੇ ਧਾਰਮਿਕ ਰੀਤੀ ਰਿਵਾਜ ਨਿਭਾਉਣੇ ਪੈਣਗੇ, ਜੋ ਪੰਡਿਤ ਕਰੇਗਾ। ਉਸ ਨੇ ਕਿਹਾ ਕਿ ਇਸ ਵਿੱਚ ਉਸ ਦਾ ਨਹੀਂ, ਕਾਊਂਟਡਾਊਟ ਦਾ ਦੋਸ਼ ਹੈ, ਜਿਸ ਕਰਕੇ ਸਾਰਾ ਖਰਚਾ ਕਾਊਂਟਡਾਊਟ ਨੂੰ ਦੇਣਾ ਬਣਦਾ ਹੈ। ਕਾਊਂਟਡਾਊਟ ਨੇ ਇਸ ਗਲਤੀ ਲਈ 200 ਡਾਲਰ ਦਾ ਗਿਫਟ ਵਾਊਚਰ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਨਾਲ ਇਸ ਦੀ ਮੁਆਫੀ ਵੀ ਮੰਗੀ ਸੀ, ਪਰ ਜਸਵਿੰਦਰ ਭਾਰਤ ਆਉਣ ਜਾਣ ਦੇ ਖਰਚੇ ਦੀ ਮੰਗ ਕਰ ਰਿਹਾ ਹੈ। ਬੀਤੇ ਨਵੰਬਰ ਵਿੱਚ ਐਂਪਲਾਇਮੈਂਟ ਰਿਲੇਸ਼ਨ ਅਥਾਰਟੀ ਨੇ ਜਸਵਿੰਦਰ ਪਾਲ ਨੂੰ ਆਪਣੇ ਮੁਲਾਜ਼ਮਾਂ ਨੂੰ ਘੱਟ ਤਨਖਾਹਾਂ ਦੇਣ ਦੇ ਦੋਸ਼ ਵਿੱਚ 20,000 ਡਾਲਰ ਜੁਰਮਾਨਾ ਅਤੇ ਮੁਲਾਜ਼ੰਾਂ ਦੀਆਂ ਬਣਦੀਆਂ ਤਨਖਾਹਾਂ ਅਦਾ ਕਰਨ ਦੇ ਹੁਕਮ ਦਿੱਤੇ ਸਨ ਅਤੇ ਇਸ ਵਕਤ ਉਹ ਕਿਸੇ ਉੱਤੇ ਕੇਸ ਕਰ ਰਿਹਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ