Welcome to Canadian Punjabi Post
Follow us on

19

March 2019
ਅੰਤਰਰਾਸ਼ਟਰੀ

ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥਣ ਉੱਤੇ ਨਸਲੀ ਹਮਲਾ

March 14, 2019 08:43 AM

ਮੈਲਬਰਨ, 13 ਮਾਰਚ (ਪੋਸਟ ਬਿਊਰੋ)- ਇਥੇ ਰੇਲ ਗੱਡੀ ਵਿੱਚ ਸਫਰ ਕਰਦੀ ਭਾਰਤੀ ਵਿਦਿਆਰਥਣ ਉੱਤੇ ਕੁਝ ਗੋਰੀ ਨਸਲ ਦੀਆਂ ਲੜਕੀਆਂ ਨੇ ਨਸਲੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਹੈ।
ਮੌਨਾਸ਼ ਯੂਨੀਵਰਸਿਟੀ 'ਚ ਪੜ੍ਹਦੀ ਕ੍ਰਿਤਕਾ (23 ਸਾਲ) ਜਦੋਂ ਐਤਵਾਰ ਸਵੇਰੇ ਕਰੇਨਬਰਲ ਵਾਲੀ ਰੇਲ 'ਤੇ ਚੜ੍ਹੀ ਤਾਂ ਉਸ ਵਿੱਚ ਸਵਾਰ ਕੁਝ ਹੋਰਨਾਂ ਲੜਕੀਆਂ ਨੇ ਉਸ ਨਾਲ ਬਿਨਾਂ ਵਜ੍ਹਾ ਲੜਾਈ ਸ਼ੁਰੂ ਕਰ ਦਿੱਤੀ। ਕ੍ਰਿਤਕਾ ਨਾਲ ਉਸ ਦਾ ਦੋਸਤ ਵੀ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਕੁੜੀਆਂ ਨੇ ਨਸਲੀ ਸ਼ਬਦ ਬੋਲੇ ਅਤੇ ਮੈਨੂੰ ਰੇਲ ਗੱਡੀ 'ਚ ਸੁੱਟ ਕੇ ਬੁਰੀ ਤਰ੍ਹਾਂ ਮਾਰਿਆ। ਕ੍ਰਿਤਕਾ ਨੇ ਕਿਹਾ ਕਿ ਇਹ ਹਮਲਾ ਨਸਲੀ ਸੀ ਅਤੇ ਰੇਲ 'ਚ ਸਫਰ ਕਰਦੇ ਕੁਝ ਲੋਕ ਹੋਰ ਅਫਰੀਕੀ ਨੌਜਵਾਨਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਸ ਦੇ ਮਿੱਤਰ ਦਾ ਸਾਮਾਨ ਖੋਹ ਲਿਆ ਗਿਆ। ਘਟਨਾ ਤੋਂ ਬਾਅਦ ਐਂਬੂਲੈਂਸ ਵੱਲੋਂ ਪੀੜਤਾਂ ਨੂੰ ਐਲਫਰੈਡ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਬਾਅਦ 'ਚ ਛੁੱਟੀ ਦੇ ਦਿੱਤੀ ਗਈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ