Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਈਰਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਵਕੀਲ ਨੂੰ 38 ਸਾਲ ਜੇਲ ਤੇ 148 ਕੋੜਿਆਂ ਦੀ ਸਜ਼ਾ

March 14, 2019 08:41 AM

ਤਹਿਰਾਨ, 13 ਮਾਰਚ (ਪੋਸਟ ਬਿਊਰੋ)- ਈਰਾਨ ਦੀ ਪ੍ਰਸਿੱਧ ਵਕੀਲ ਨੂੰ ਸੱਤ ਵੱਖ-ਵੱਖ ਕੇਸਾਂ ਵਿਚ 33 ਸਾਲ ਦੀ ਜੇਲ ਅਤੇ 148 ਕੋੜੇ ਲਾਉਣ ਦੀ ਸਜ਼ਾ ਦਿੱਤੀ ਗਈ ਹੈ। ਕੌਮਾਂਤਰੀ ਪੱਧਰ ਉੱਤੇ ਪ੍ਰਸਿੱਧ ਮਨੁੱਖੀ ਅਧਿਕਾਰ ਵਕੀਲ ਨਸਰੀਨ ਸੋਤੇਦੇਹ ਨੂੰ ਸੋਮਵਾਰ ਨੂੰ ਇਹ ਸਜ਼ਾ ਸੁਣਾਈ ਗਈ। ਉਹ ਪਹਿਲਾਂ ਵੀ ਇਕ ਕੇਸ ਵਿਚ 5 ਸਾਲ ਸਜ਼ਾ ਕੱਟ ਰਹੀ ਹੈ। ਇਸ ਤਰ੍ਹਾਂ ਜੇਲ ਦੀ ਕੁੱਲ ਸਜ਼ਾ 38 ਸਾਲ ਹੋ ਗਈ ਹੈ।
ਨਸਰੀਨ ਨੂੰ ਇਹ ਸਜ਼ਾ ਸਰਕਾਰ ਵਿਰੋਧੀ ਕਾਰਕੁੰਨਾਂ ਦਾ ਕੇਸ ਲੜਨ ਕਰ ਕੇ ਹੀ ਮਿਲੀ ਹੈ। ਇਸ ਤੋਂ ਪਹਿਲਾਂ 55 ਸਾਲਾ ਨਸਰੀਨ ਨੇ ਇਸਲਾਮਿਕ ਰੀਪਬਲਿਕ ਵੱਲੋਂ ਔਰਤਾਂ ਲਈ ਬੁਰਕਾ ਲਾਜ਼ਮੀ ਕਰਨ ਦਾ ਵਿਰੋਧ ਕਰਦੀਆਂ ਔਰਤਾਂ ਦਾ ਕੇਸ ਲੜਿਆ ਸੀ। ਇਨ੍ਹਾਂ ਔਰਤਾਂ ਨੇ ਬਿਨਾਂ ਸਿਰ ਢੱਕੇ ਆਪਣੇ ਵੀਡੀਓ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੇ ਸਨ। ਨਸਰੀਨ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਕਲਾਈਂਟ ਨੂੰ ਬੀਤੇ ਸਾਲ ਜੂਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਜਾਸੂਸੀ, ਗਲਤ ਪ੍ਰਚਾਰ ਤੇ ਈਰਾਨ ਦੀ ਸਿਖਰਲੀ ਲੀਡਰਸ਼ਿਪ ਦਾ ਅਪਮਾਨ ਕਰਨ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਸਾਲ 2010 ਵਿਚ ਨਸਰੀਨ ਨੂੰ ਗਲਤ ਪ੍ਰਚਾਰ ਅਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਦੇ ਦੋਸ਼ ਵਿਚ ਜੇਲ ਭੇਜ ਦਿੱਤਾ ਗਿਆ ਸੀ। ਉਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਛੇ ਸਾਲ ਸਜ਼ਾ ਕੱਟਣ ਦੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਸਲਾਮਿਕ ਰੀਪਬਲਿਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਤਹਿਰਾਨ ਦੇ ਰੇਵੋਲੂਸ਼ਨਰੀ ਕੋਰਟ ਦੇ ਜੱਜ ਮੁਹੰਮਦ ਮੋਕਿਸ਼ ਨੇ ਸੋਮਵਾਰ ਕਿਹਾ ਕਿ 5 ਸਾਲ ਦੀ ਸਜ਼ਾ ਕੌਮੀ ਸੁਰੱਖਿਆ ਵਿਰੁੱਧ ਇਕੱਠੇ ਹੋਣ ਤੇ 2 ਸਾਲ ਦੀ ਸਜ਼ਾ ਈਰਾਨ ਦੇ ਸਿਖਰਲੇ ਨੇਤਾ ਅਯਾਤੁੱਲਾ ਅਲੀ ਖਾਮੈਨੀ ਦਾ ਅਪਮਾਨ ਕਰਨ ਦੇ ਦੋਸ਼ ਵਿਚ ਮਿਲੀ ਹੈ।
ਇਸ ਸੰਬੰਧ ਵਿੱਚ ਨਸਰੀਨ ਦੇ ਪਤੀ ਰੇਜ਼ਾ ਖਾਨਦਨ ਨੇ ਫੇਸਬੁੱਕ ਉੱਤੇ ਲਿਖਿਆ ਕਿ ਜੇਲ ਅਤੇ 148 ਕੋੜਿਆਂ ਦੀ ਸਜ਼ਾ ਬਹੁਤ ਸਖਤ ਹੈ। ਇਸ ਤੋਂ ਪਹਿਲਾਂ ਨਸਰੀਨ ਨੂੰ ਸਾਲ 2009 ਵਿਚ ਵਿਆਪਕ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕੇਸ ਲੜਨ ਪਿੱਛੋਂ 3 ਸਾਲ ਜੇਲ ਵਿਚ ਕੱਟਣੇ ਪਏ ਸਨ। ਪ੍ਰਦਰਸ਼ਨਕਾਰੀ ਕੱਟੜਪੰਥੀ ਰਾਸ਼ਟਰਪਤੀ ਮੁਹੰਮਦ ਅਹਮਦੀਨੇਜ਼ਾਦ ਦੇ ਇੱਕ ਵਾਰ ਫਿਰ ਚੁਣੇ ਜਾਣ ਦਾ ਵਿਰੋਧ ਕਰਦੇ ਸਨ। ਈਰਾਨ ਵਿਚ ਮਨੁੱਖੀ ਅਧਿਕਾਰਾਂ ਬਾਰੇ ਯੂ ਐੱਨ ਦੇ ਜਾਂਚ ਕਰਤਾ ਜਾਵਿਦ ਰਹਿਮਾਨ ਨੇ ਸੋਮਵਾਰ ਜੈਨੇਵਾ ਵਿਚ ਨਸਰੀਨ ਦਾ ਕੇਸ ਚੁੱਕਿਆ। ਰਹਿਮਾਨ ਨੇ ਗ੍ਰਿਫਤਾਰੀ, ਸਜ਼ਾ, ਵਿਹਾਰ ਦੇ ਗਲਤ ਤਰੀਕਿਆਂ ਉੱਤੇ ਚਿੰਤਾ ਜ਼ਾਹਰ ਕੀਤੀ ਹੈ। ਨਸਰੀਨ ਨੂੰ ਕਈ ਵੱਡੇ ਮਾਮਲਿਆਂ ਦੀ ਪੈਰਵੀ ਕਰਨ ਕਾਰਨ ਯੂਰਪੀ ਪਾਰਲੀਮੈਂਟ ਸਾਲ 2012 ਵਿਚ ਸਖਾਰੋਵ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕਰ ਚੁੱਕੀ ਹੈ।

Have something to say? Post your comment