Welcome to Canadian Punjabi Post
Follow us on

19

March 2019
ਕੈਨੇਡਾ

ਕਲਾਸਾਂ ਵਿੱਚ ਸੈੱਲਫੋਨਜ਼ ਉੱਤੇ ਪਾਬੰਦੀ ਲਾਉਣ ਦੀ ਤਿਆਰੀ ਵਿੱਚ ਓਨਟਾਰੀਓ ਸਰਕਾਰ

March 13, 2019 10:57 AM

ਟੋਰਾਂਟੋ, 12 ਮਾਰਚ (ਪੋਸਟ ਬਿਊਰੋ) : ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਹਫਤੇ ਓਨਟਾਰੀਓ ਦੇ ਕਲਾਸਾਂ ਵਿੱਚ ਸੈੱਲਫੋਨਜ਼ ਉੱਤੇ ਪਾਬੰਦੀ ਲਾ ਦਿੱਤੀ ਜਾਵੇਗੀ। ਇਹ ਫੈਸਲਾ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ।
ਕੁੱਝ ਸਕੂਲਾਂ ਦੀ ਪਹਿਲਾਂ ਹੀ ਅਜਿਹੀ ਨੀਤੀ ਹੈ ਪਰ ਪ੍ਰੋਵਿੰਸ ਵੱਲੋਂ ਇੱਕ ਸਾਰੇ ਸਕੂਲਾਂ ਨੂੰ ਇਸ ਸਬੰਧ ਵਿੱਚ ਸਾਲ 2019-2020 ਲਈ ਨਿਰਦੇਸ਼ ਦਿੱਤਾ ਜਾਵੇਗਾ। ਇਸ ਦੌਰਾਨ ਇਹ ਹਦਾਇਤ ਦਿੱਤੀ ਜਾ ਸਕਦੀ ਹੈ ਕਿ ਹਦਾਇਤਾਂ ਦੇ ਸਮੇਂ ਦੌਰਾਨ ਸੈੱਲ ਫੋਨ ਉੱਤੇ ਪਾਬੰਦੀ ਲੱਗੀ ਰਹੇਗੀ। ਇਸ ਪਾਬੰਦੀ ਨੂੰ ਲਾਗੂ ਕਰਨਾ ਸਬੰਧਤ ਬੋਰਡਜ਼ ਤੇ ਸਕੂਲਾਂ ਉੱਤੇ ਨਿਰਭਰ ਕਰੇਗਾ।
ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਵੱਲੋਂ ਇਸ ਤਰ੍ਹਾਂ ਦੀ ਪਾਬੰਦੀ ਬਾਰੇ ਪਿਛਲੇ ਸਾਲ ਚੋਣ ਮੁਹਿੰਮ ਦੌਰਾਨ ਆਪਣੇ ਪਲੇਟਫਾਰਮ ਵਿੱਚ ਵੀ ਵਾਅਦਾ ਕੀਤਾ ਗਿਆ ਸੀ। ਜਾਣਕਾਰ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ਵਿੱਚ ਦੱਸਿਆ ਕਿ ਇਸ ਨਿਯਮ ਤੋਂ ਉਸ ਲਿਹਾਜ ਨਾਲ ਛੂਟ ਵੀ ਦਿੱਤੀ ਜਾ ਸਕੇਗੀ ਜਦੋਂ ਅਧਿਆਪਕਾਂ ਵੱਲੋਂ ਆਪਣੇ ਲੈਸਨ, ਮੈਡੀਕਲ ਕਾਰਨਾਂ ਤੇ ਵਿਦਿਆਰਥੀਆਂ ਦੀ ਖਾਸ ਲੋੜਾਂ ਦੇ ਹਿਸਾਬ ਨਾਲ ਸੈੱਲ ਦੀ ਵਰਤੋਂ ਕਰਨੀ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਹੀ ਟੋਰੀ ਸਰਕਾਰ ਨੇ ਆਪਣਾ ਸਿੱਖਿਆ ਸਬੰਧੀ ਸਲਾਹ ਮਸਵਰੇ ਬਾਰੇ ਪ੍ਰੋਗਰਾਮ ਚਲਾਇਆ ਸੀ ਤੇ ਸੈਕਸ ਐਜੂਕੇਸਨ ਸਬੰਧੀ ਲੋਕਾਂ ਦੀ ਰਾਇ ਜਾਨਣ ਸਮੇਂ ਟੋਰੀਜ ਨੇ ਕਲਾਸਰੂਮਜ ਵਿੱਚ ਸੈੱਲਫੋਨਜ ਉੱਤੇ ਪਾਬੰਦੀ ਲਾਏ ਜਾਣ ਬਾਰੇ ਵੀ ਵਿਚਾਰ ਵਟਾਂਦਰਾ ਕਰ ਲਿਆ। ਉਸ ਸਮੇਂ 97 ਫੀ ਸਦੀ ਲੋਕਾਂ ਨੇ ਇਹ ਆਖਿਆ ਸੀ ਕਿ ਕਲਾਸਾਂ ਵਿੱਚ ਕੁੱਝ ਹੱਦ ਤੱਕ ਸੈੱਲਫੋਨਜ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿਵੀ ਕਾਉਂਸਲ ਦੇ ਕਲਰਕ ਮਾਈਕਲ ਵਰਨਿੱਕ ਨੇ ਰਿਟਾਇਰ ਹੋਣ ਦਾ ਕੀਤਾ ਐਲਾਨ
ਟਰੂਡੋ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਨਾਲ ਜੁੜੇ ਮੁੱਦਿਆਂ ਦੀ ਜਾਂਚ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ
ਕੁੱਝ ਮਹੀਨਿਆਂ ਵਿੱਚ ਤੀਜੀ ਵਾਰੀ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਗੇ ਟਰੂਡੋ
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਲੱਗੀ ਅੱਗ, ਯਾਤਰੀਆਂ ਨੂੰ ਕੀਤਾ ਗਿਆ ਬਾਹਰ
ਜਗਮੀਤ ਸਿੰਘ ਨੇ ਮੈਂਬਰ ਪਾਰਲੀਆਮੈਂਟ ਵਜੋਂ ਸੰਹੁ ਚੁੱਕੀ
ਕਲਾਸਾਂ ਦੇ ਆਕਾਰ, ਸੈਕਸ ਐਜੂਕੇਸ਼ਨ ਤੇ ਸੈੱਲ ਫੋਨਜ਼ ਉੱਤੇ ਪਾਬੰਦੀ ਬਾਰੇ ਅੱਜ ਐਲਾਨ ਕਰੇਗੀ ਫੋਰਡ ਸਰਕਾਰ
ਓਨਟਾਰੀਓ ਦੇ ਆਟੀਜ਼ਮ ਪ੍ਰੋਗਰਾਮ ਵਿੱਚ ਤਬਦੀਲੀਆਂ ਕਾਰਨ ਕਈ ਮੁਲਾਜ਼ਮਾਂ ਦੀ ਜਾ ਸਕਦੀ ਹੈ ਨੌਕਰੀ
ਭਾਰੀ ਮੀਂਹ ਤੇ ਤਾਪਮਾਨ ਵਿੱਚ ਤਬਦੀਲੀ ਨਾਲ ਜੀਟੀਏ ਵਿੱਚ ਆ ਸਕਦਾ ਹੈ ਹੜ੍ਹ
ਮਜ਼ਬੂਤ ਅਰਥਚਾਰੇ ਕਾਰਨ ਲਿਬਰਲਾਂ ਨੂੰ ਚੋਣਾਂ ਵਿੱਚ ਖਰਚਣ ਨੂੰ ਮਿਲੇਗੀ ਵਾਧੂ ਰਕਮ
ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਾਲ ਪ੍ਰੋਵਿੰਸ ਵਿੱਚ ਪੈਦਾ ਹੋਣਗੇ ਨਵੇਂ ਰੋਜ਼ਗਾਰ ਦੇ ਮੌਕੇ : ਮੈਕਨਾਟਨ