Welcome to Canadian Punjabi Post
Follow us on

23

March 2019
ਕੈਨੇਡਾ

ਰੇਅਬੋਲਡ ਨੂੰ ਮੁੜ ਕਮੇਟੀ ਸਾਹਮਣੇ ਪੇਸ਼ ਹੋਣ ਲਈ ਸਹਿਮਤੀ ਦੇਣ ਲਿਬਰਲ : ਵਿਰੋਧੀ ਧਿਰਾਂ

March 13, 2019 10:56 AM

ਓਟਵਾ, 12 ਮਾਰਚ (ਪੋਸਟ ਬਿਊਰੋ) : ਵਿਰੋਧੀ ਧਿਰ ਦੇ ਐਮਪੀਜ਼ ਬੁੱਧਵਾਰ ਨੂੰ ਇਹ ਮੰਗ ਕਰਨ ਦੀ ਯੋਜਨਾ ਬਣਾ ਰਹੇ ਹਨ ਕਿ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਨੂੰ ਨਿਆਂ ਕਮੇਟੀ ਸਾਹਮਣੇ ਮੁੜੇ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਇਸ ਵਾਰੀ ਉਹ ਐਸਐਨਸੀ-ਲਾਵਾਲਿਨ ਮਾਮਲੇ ਬਾਰੇ ਜੋ ਕੁੱਝ ਵੀ ਕਹਿਣਾ ਚਾਹੁੰਦੀ ਹੈ ਉਸ ਨੂੰ ਉਹ ਬਿਨਾਂ ਰੋਕ ਟੋਕ ਕਹਿਣ ਦਿੱਤਾ ਜਾਵੇ।
ਇਹ ਐਮਪੀਜ਼ ਇਹ ਵੀ ਚਾਹੁੰਦੇ ਹਨ ਕਿ ਰੇਅਬੋਲਡ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਿਨ੍ਹਾਂ ਅਧਿਕਾਰੀਆਂ ਤੇ ਸਿਆਸੀ ਸ਼ਖਸੀਅਤਾਂ ਦੇ ਉਸ ਉੱਤੇ ਦਬਾਅ ਪਾਉਣ ਜਾਂ ਧਮਕਾਉਣ ਸਬੰਧੀ ਨਾਂ ਲਏ ਗਏ ਹਨ ਉਨ੍ਹਾਂ ਨੂੰ ਕਮੇਟੀ ਸਾਹਮਣੇ ਪੇਸ਼ ਕਰਨ ਦੀ ਗੱਲ ਉੱਤੇ ਵੀ ਲਿਬਰਲ ਸਹਿਮਤ ਹੋਣ।ਜਿ਼ਕਰਯੋਗ ਹੈ ਕਿ ਕਿਊਬਿਕ ਸਥਿਤ ਇਸ ਇੰਜੀਨੀਅਰਿੰਗ ਕੰਪਨੀ ਲਈ ਰੈਮੇਡਿਏਸ਼ਨ ਅਗਰੀਮੈਂਟ ਬਾਰੇ ਵਿਚਾਰ ਕਰਨ ਤੋਂ ਹੀ ਡਾਇਰੈਕਟਰ ਆਫ ਪਬਲਿਕ ਪ੍ਰੌਸੀਕਿਊਸ਼ਨਜ਼ ਨੇ ਨਾਂਹ ਕਰ ਦਿੱਤੀ ਸੀ। ਜੇ ਕੰਪਨੀ ਕਿਸੇ ਵੀ ਤਰ੍ਹਾਂ ਦੀ ਗੜਬੜ ਦੀ ਗੱਲ ਸਵੀਕਾਰ ਕਰਦੀ ਸੀ ਤਾਂ ਉਸ ਖਿਲਾਫ ਮੁਜਰਮਾਨਾਂ ਕਾਰਵਾਈ ਹੋ ਸਕਦੀ ਸੀ। ਇਸ ਤੋਂ ਬਾਅਦ ਕੰਪਨੀ ਨੂੰ ਇੱਕ ਪਾਸੇ ਜੁਰਮਾਨੇ ਭਰਨੇ ਪੈਣੇ ਸਨ ਤੇ ਨਾਲ ਹੀ ਕੁੱਝ ਸਮੇਂ ਲਈ ਕੰਪਨੀ ਉੱਤੇ ਨਿਗਰਾਨੀ ਬਿਠਾ ਦਿੱਤੀ ਜਾਣੀ ਸੀ।
ਇਸ ਫੈਸਲੇ ਨੂੰ ਪਲਟਾਉਣ ਉੱਤੇ ਰੇਅਬੋਲਡ ਸਹਿਮਤ ਨਹੀਂ ਹੋਈ ਤੇ ਉਨ੍ਹਾਂ ਇਹ ਦੋਸ਼ ਲਾਇਆ ਕਿ ਇਸ ਵਾਸਤੇ ਟਰੂਡੋ ਤੇ ਉਨ੍ਹਾਂ ਦੇ ਸਟਾਫ ਵੱਲੋਂ ਉਸ ਉੱਤੇ ਦਬਾਅ ਪਾਇਆ ਗਿਆ। ਜੇ ਸੁਣਵਾਈ ਦੌਰਾਨ ਕੰਪਨੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਦੇ ਫੈਡਰਲ ਕਾਂਟਰੈਕਟਸ ਲਈ ਬੋਲੀ ਲਾਉਣ ਉੱਤੇ ਕੁੱਝ ਸਮੇਂ ਲਈ ਪਾਬੰਦੀ ਲੱਗ ਜਾਵੇਗੀ। ਕੰਜ਼ਰਵੇਟਿਵਾਂ ਤੇ ਐਨਡੀਪੀ ਦੀ ਬੇਨਤੀ ਉੱਤੇ ਕਮੇਟੀ ਬੁੱਧਵਾਰ ਦੁਪਹਿਰ ਨੂੰ ਮਿਲ ਰਹੀ ਹੈ। ਦੋਵੇਂ ਵਿਰੋਧੀ ਧਿਰਾਂ ਰੇਅਬੋਲਡ ਉਸ ਦੇ ਸਾਬਕਾ ਚੀਫ ਆਫ ਸਟਾਫ ਤੇ ਟਰੂਡੋ ਦੇ ਸੀਨੀਅਰ ਸਹਾਇਕਾਂ ਨੂੰ ਵੀ ਕਮੇਟੀ ਸਾਹਮਣੇ ਪੇਸ਼ ਹੋ ਕੇ ਬਿਆਨ ਦਿਵਾਉਣਾ ਚਾਹੁੰਦੀਆਂ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ