Welcome to Canadian Punjabi Post
Follow us on

26

March 2019
ਪੰਜਾਬ

ਨੀਂਹ ਪੱਥਰ ਲੱਗਦੇ ਸਾਰ ਚੋਣ ਜ਼ਾਬਤਾ ਲੱਗਾ, ਪਰਦਾ ਚੁੱਕੇ ਬਗੈਰ ਲੱਡੂ ਵੰਡੇ ਗਏ

March 13, 2019 10:23 AM

ਜਲੰਧਰ, 12 ਮਾਰਚ (ਪੋਸਟ ਬਿਊਰੋ)- ਵਾਰਡ ਨੰਬਰ 64 ਭਗਤ ਸਿੰਘ ਕਲੋਨੀ ਵਿੱਚ ਇਸ ਐਤਵਾਰ ਅਜੀਬ ਸਥਿਤੀ ਪੈਦਾ ਹੋ ਗਈ। ਦੁਪਹਿਰ ਤਿੰਨ ਵਜੇ ਤੱਕ ਵਿਧਾਇਕ ਬਾਵਾ ਹੈਨਰੀ ਦੇ ਨਾਂਅ ਦਾ ਨੀਂਹ ਪੱਥਰ ਤਿਆਰ ਕੀਤਾ ਗਿਆ ਸੀ, ਪਰ ਵਿਧਾਇਕ ਵੱਲੋਂ ਆ ਕੇ ਰਿਬਨ ਕੱਟਣ ਤੋਂ ਪਹਿਲਾਂ ਹੀ ਕੋਡ ਆਫ ਕੰਡਕਟ ਲਾਗੂ ਹੋ ਗਿਆ।
ਕੱਲ੍ਹ ਸਵੇਰੇ ਲੋਕਾਂ ਨੂੰ ਮਠਿਆਈ ਵੰਡੀ ਗਈ। ਦੁਪਹਿਰ ਨੂੰ ਬਾਵਾ ਨੇ ਲੋਕਾਂ ਦੀਆਂ ਦਿੱਕਤਾਂ ਸੁਣੀਆ ਅਤੇ ਨੀਂਹ ਪੱਥਰ ਨਾਲ ਸੰਬੰਧਤ ਨਾਲੇ ਦੀ ਦੀਵਾਰ ਬਣਾਉਣ ਦੇ ਪ੍ਰੋਜੈਕਟ ਦੇ ਬਾਰੇ ਦੱਸਿਆ। ਵਰ੍ਹਦੇ ਮੀਂਹ ਵਿੱਚ ਕਾਂਗਰਸੀ ਵਰਕਰਾਂ ਨਾਲ ਕੌਂਸਲਰ ਸੁਸ਼ੀਲ ਕਾਲੀਆ ਇਸ ਪੁਲੀ 'ਤੇ ਪਹੁੰਚੇ ਸਨ। ਸਵੇਰੇ 11 ਵਜੇ ਦੇ ਕਰੀਬ ਇਹ ਹਲਚਲ ਦੇਖ ਕੇ ਇਲਾਕੇ ਵਿੱਚ ਸੂਚਨਾ ਫੈਲੀ ਕਿ ਕੋਡ ਆਫ ਕੰਡਕਟ ਵਿੱਚ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਦੁਪਹਿਰ 12.30 ਵਜੇ ਦੇ ਕਰੀਬ ਵਿਧਾਇਕ ਬਾਵਾ ਹੈਨਰੀ ਪਹੁੰਚੇ ਅਤੇ ਕਿਸੇ ਵੀ ਤਰ੍ਹਾਂ ਉਦਘਾਟਨ ਜਾਂ ਨੀਂਹ ਪੱਥਰ ਸਮਾਰੋਹ ਦਾ ਰਿਬਨ ਨਹੀਂ ਕੱਟਿਆ। ਨੀਂਹ ਪੱਥਰ ਤੋਂ ਕੁਝ ਕਦਮ ਦੂਰ ਕਲੋਨੀ ਦੇ ਲੋਕਾਂ ਨਾਲ ਰੂ-ਬ-ਰੂ ਹੋਏ। ਉਨ੍ਹਾਂ ਨੇ ਨਾਲੇ ਦੇ ਕਿਨਾਰੇ ਬਣਨ ਵਾਲੀ ਦੀਵਾਰ ਦੇ ਬਾਰੇ ਲੋਕਾਂ ਨੂੰ ਕਿਹਾ ਕਿ ਸੀਵਰੇਜ ਲਾਈਨ ਦਾ ਕੰਮ ਆਖਰੀ ਪੜਾਅ ਵਿੱਚ ਹੈ। ਕੌਂਸਲਰ ਕਾਲੀਆ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਉਲੰਘਣਾ ਨਹੀਂ ਕੀਤੀ ਗਈ। ਨੀਂਹ ਪੱਥਰ 10 ਮਾਰਚ ਨੂੰ ਲਾਇਆ ਸੀ। ਵਿਧਾਇਕ ਤਾਂ ਜਾਇਜ਼ਾ ਲੈ ਰਹੇ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ