Welcome to Canadian Punjabi Post
Follow us on

21

May 2019
ਪੰਜਾਬ

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਆਪਣੇ ਉਮੀਦਵਾਰ ਐਲਾਨੇ

March 13, 2019 09:51 AM

* ਦੋ ਖੱਬੇ ਪੱਖੀ ਪਾਰਟੀਆਂ ਵੀ ਅਲਾਇੰਸ ਵਿੱਚ ਸ਼ਾਮਲ

ਚੰਡੀਗੜ੍ਹ, 12 ਮਾਰਚ (ਪੋਸਟ ਬਿਊਰੋ)- ਪਾਰਲੀਮੈਂਟ ਦੀਆਂ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਸਿਆਸੀ ਪਾਰਟੀਆਂ ਨੇ ਆਪਣੇ ਪੱਤੇ ਖੋਲ੍ਹਣੇ ਵੀ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ ਤੀਜੇ ਜਾਂ ਚੌਥੇ ਬਦਲ ਵਜੋਂ ਵੇਖੇ ਜਾ ਰਹੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ 'ਚ ਦੋ ਖੱਬੇ ਪੱਖੀ ਪਾਰਟੀਆਂ ਨੇ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਇਸ ਇਸ ਦੇ ਨਾਲ ਹੀ ਇਸ ਗਠਜੋੜ ਨੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ।
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਨਾਲ ਬਹੁਜਨ ਸਮਾਜ ਪਾਰਟੀ, ਲੁਧਿਆਣੇ ਦੇ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਮੰਗਤ ਰਾਮ ਪਾਸਲਾ ਦੀ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਅਤੇ ਡਾਕਟਰ ਧਰਮਵੀਰ ਗਾਂਧੀ ਦੀ ਅਗਵਾਈ ਵਾਲਾ ਪੰਜਾਬ ਮੰਚ ਸ਼ਾਮਲ ਹਨ। ਆਮ ਆਦਮੀ ਪਾਰਟੀ ਤੋਂ ਅਸਤੀਫੇ ਦਾ ਐਲਾਨ ਕਰਨ ਵਾਲੇ ਜੈਤੋ ਹਲਕੇ ਵਾਲੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ, ਪਟਿਆਲਾ ਤੋਂ ਪੰਜਾਬ ਮੰਚ ਦੇ ਡਾਕਟਰ ਧਰਮਵੀਰ ਗਾਂਧੀ, ਖਡੂਰ ਸਾਹਿਬ ਤੋਂ ਹਿਊਮਨ ਰਾਈਟਸ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ, ਆਨੰਦਪੁਰ ਸਾਹਿਬ ਤੋਂ ਬਿਕਰਮਜੀਤ ਸਿੰਘ ਸੋਢੀ, ਹੁਸ਼ਿਆਰਪੁਰ ਤੋਂ ਚੌਧਰੀ ਖੁਸ਼ੀ ਰਾਮ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਤਹਿਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੀ ਪੀ ਆਈ ਅਤੇ ਆਰ ਐੱਮ ਪੀ ਆਈ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਵੀ ਛੇਤੀ ਹੀ ਕਰ ਦੇਣਗੀਆਂ।
ਚੰਡੀਗੜ੍ਹ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਰਿਹਾਇਸ਼ 'ਤੇ ਬੈਠਕ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਪੰਜਾਬ ਦੀਆਂ 12 ਸੀਟਾਂ 'ਤੇ ਉਮੀਦਵਾਰਾਂ 'ਤੇ ਸਹਿਮਤੀ ਬਣਨ ਦੀ ਗੱਲ ਕਹੀ ਤੇ ਉਮੀਦਵਾਰਾਂ ਦੇ ਨਾਵਾਂ ਅਤੇ ਪਾਰਟੀਆਂ ਨੂੰ ਅਲਾਟ ਕੀਤੀਆਂ ਸੀਟਾਂ ਦਾ ਐਲਾਨ ਵੀ ਕੀਤਾ ਹੈ। ਬਹੁਜਨ ਸਮਾਜ ਪਾਰਟੀ ਨੂੰ ਜਲੰਧਰ, ਹੁਸ਼ਿਆਰਪੁਰ ਤੇ ਆਨੰਦਪੁਰ ਸਾਹਿਬ, ਲੋਕ ਇਨਸਾਫ ਪਾਰਟੀ ਨੂੰ ਲੁਧਿਆਣਾ, ਅੰਮ੍ਰਿਤਸਰ ਅਤੇ ਫਤਹਿਗੜ੍ਹ ਸਾਹਿਬ, ਪੰਜਾਬ ਏਕਤਾ ਪਾਰਟੀ ਨੂੰ ਬਠਿੰਡਾ, ਫਰੀਦਕੋਟ ਅਤੇ ਖਡੂਰ ਸਾਹਿਬ, ਪੰਜਾਬ ਮੰਚ ਨੂੰ ਪਟਿਆਲਾ, ਸੀ ਪੀ ਆਈ ਨੂੰ ਫਿਰੋਜ਼ਪੁਰ ਸੀਟ ਅਲਾਟ ਕੀਤੀ ਗਈ ਹੈ। ਸੰਗਰੂਰ ਲੋਕ ਸਭਾ ਸੀਟ ਦਾ ਹਾਲੇ ਫੈਸਲਾ ਨਹੀਂ ਲਿਆ ਗਿਆ, ਪਰ ਸੁਖਪਾਲ ਸਿੰਘ ਖਹਿਰਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਗਠਜੋੜ ਸੰਗਰੂਰ ਤੋਂ ਬਹੁਤ ਮਜ਼ਬੂਤ ਉਮੀਦਵਾਰ ਦੇਵੇਗਾ ਤਾਂ ਕਿ ਅਖੌਤੀ ਕ੍ਰਾਂਤੀਕਾਰੀਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਖਹਿਰਾ ਨੇ ਇਹ ਵੀ ਕਿਹਾ ਹੈ ਕਿ ਅਕਾਲੀ ਦਲ (ਟਕਸਾਲੀ) ਦੇ ਇਸ ਗਠਜੋੜ ਵਿੱਚ ਸ਼ਾਮਲ ਨਾ ਹੋਣ 'ਤੇ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ ਦੋ ਉਮੀਦਵਾਰਾਂ ਦੇ ਚੱਕਰ ਵਿੱਚ ਟਕਸਾਲੀ ਅਕਾਲੀ ਦਲ ਪੂਰੇ ਪੰਜਾਬ ਨੂੰ ਲਾਂਭੇ ਕਰ ਗਏ। ਉਨ੍ਹਾਂ ਦੇ ਗਠਜੋੜ ਮੈਂਬਰਾਂ ਦਾ ਹਾਲੇ ਵੀ ਮੰਨਣਾ ਹੈ ਕਿ ਟਕਸਾਲੀ ਅਕਾਲੀ ਜੇ ਆਪਣੇ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦੇਵੇ ਤਾਂ ਉਨ੍ਹਾਂ ਦਾ ਗਠਜੋੜ ਵਿੱਚ ਸਵਾਗਤ ਹੈ, ਪਰ ਸਾਰੇ ਸਾਥੀਆਂ ਦੀ ਸਹਿਮਤੀ ਦੇ ਬਿਨਾਂ ਕਿਸੇ ਵੀ ਉਮੀਦਵਾਰਾਂ ਨੂੰ ਬਦਲਿਆ ਨਹੀਂ ਜਾਵੇਗਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸੀ ਆਈ ਏ ਇੰਚਾਰਜ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ
ਲਾਈਵ ਵੋਟ ਪਾਉਣ ਵਾਲੇ ਦੋ ਜਣੇ ਗ੍ਰਿਫਤਾਰ
ਡੇਰਾ ਸਿਰਸਾ ਨੇ ਐਤਕੀਂ ਵੱਖੋ-ਵੱਖ ਥਾਈਂ ਚੋਗਾ ਵੰਡਵਾਂ ਪਾਇਆ
ਰਾਣਾ ਗੁਰਜੀਤ ਸਿੰਘ ਦੇ ਕੁੜਮ ਨੂੰ ਅਦਾਲਤ ਵੱਲੋਂ ਕੰਮ ਰੋਕਣ ਦਾ ਹੁਕਮ
ਪੰਜਾਬ ’ਚ 13 ਲੋਕ ਸਭਾ ਚੋਣ ਲਈ ਹੋਈ 62.07 ਫੀਸਦੀ ਵੋਟਿੰਗ, ਸੰਗਰੂਰ ’ਚ ਹੋਈ ਸਭ ਤੋਂ ਵੱਧ ਵੋਟਿੰਗ ਤੇ ਅੰਮਿ੍ਰਤਸਰ ਰਿਹਾ ਸਭ ਤੋਂ ਪਿੱਛੇ
ਪੰਜਾਬ 'ਚ 13 ਲੋਕਸਭਾ ਸੀਟਾਂ 'ਤੇ ਸ਼ਾਮ 6 ਵਜੇ ਤੱਕ ਪਈਆਂ 58.81 ਫੀਸਦੀ ਵੋਟਾਂ
ਅਟਾਰੀ ਬਾਰਡਰ ਚੈੱਕ ਪੋਸਟ ਉੱਤੇ ਕਰੋੜਾਂ ਦੇ ਅਮਰੀਕਨ ਅਖਰੋਟ ਜ਼ਬਤ
ਨਾਜਾਇਜ਼ ਉਸਾਰੀਆਂ ਦੇ ਮੁੱਦੇ ਤੋਂ ਅਧਿਕਾਰੀ ਅਦਾਲਤ ਵਿੱਚ ਪੇਸ਼
ਬੇਅਦਬੀਆਂ ਰੋਕਣ ਲਈ ਗੁਰਦੁਆਰਾ ਕਮੇਟੀਆਂ ਨੂੰ ਸੁਚੇਤ ਰਹਿਣ ਦੀ ਹਦਾਇਤ
ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਚੋਣ ਕਮਿਸ਼ਨ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ