Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਕੀ ਵਿਸ਼ਵਾਸ਼ਪਾਤਰ ਨਹੀਂ ਰਹੀ ਗਵਰਨਰ ਜਨਰਲ ਪੇਅਐਟ?

September 26, 2018 09:22 AM
ਕੁਈਨ ਐਲਿਜ਼ਬੈਥ ੀੀ ਦੀ ਨੁਮਾਇੰਦਗੀ ਕਰਨ ਵਾਲੀ ਸਾਡੀ ਗਵਰਨਰ ਜਰਨਲ ਅੱਜ ਕੱਲ ਉਹਨਾਂ ਗੱਲਾਂ ਕਾਰਣ ਖਬਰਾਂ ਵਿੱਚ ਹੈ ਜਿਹਨਾਂ ਤੋਂ ਇਸ ਅਹੁਦੇ ਉੱਤੇ ਬਿਰਾਜਮਾਨ ਵਿਅਕਤੀ ਨੂੰ ਬਚਾਅ ਰੱਖਣ ਦੀ ਲੋੜ ਹੁੰਦੀ ਹੈ। ਗਵਰਨਰ ਜਨਰਲ ਦਾ ਅਹੁਦਾ ਰਸਮੀ ਵਧੇਰੇ ਹੁੰਦਾ ਹੈ ਪਰ ਸ਼ਕਤੀਆਂ ਘੱਟ ਹੁੰਦੀਆਂ ਹਨ। ਇਹ ਅਹੁਦਾ ਇੱਕ ਮਹਾਨ ਰਿਵਾਇਤ ਦਾ ਹਿੱਸਾ ਹੈ ਜਿਸ ਦੀ ਸਾਰਥਕਤਾ ਬਾਰੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ ਪਰ ਬਹੁ ਗਿਣਤੀ ਕੈਨੇਡੀਅਨ ਇਸ ਰਿਵਾਇਤ ਨੂੰ ਬਣਾਈ ਰੱਖਣ ਦੇ ਹਾਮੀ ਹਨ। ਵਰਤਮਾਨ ਵਿੱਚ ਸਾਡੀ ਗਵਰਨਰ ਜਨਰਲ ਸਾਬਕਾ ਪੁਲਾੜ ਯਾਤਰੀ ਅਤੇ ਪ੍ਰੋਫੈਸ਼ਨ ਵਜੋਂ ਇੰਜੀਨੀਅਰ ਜੁਲੀ ਪੇਅਐਟ ਹੈ ਜਿਸਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹੁਤ ਹੀ ਸ਼ਾਨ ਅਤੇ ਮਾਣ ਨਾਲ ਨਿਯੁਕਤ ਕੀਤਾ ਸੀ।

 

ਵੱਖ ਵੱਖ ਮੀਡੀਆ ਅਦਾਰਿਆਂ ਵੱਲੋਂ ਮੈਡਮ ਪੇਅਐਟ ਬਾਰੇ ਇਕੱਤਰ ਕੀਤੇ ਗਏ ਕਿੱਸੇ ਅਤੇ ਗਵਰਨਰ ਜਨਰਲ ਦੇ ਦਫ਼ਤਰ ਅੰਦਰ ਪੈਦਾ ਹੋ ਚੁੱਕੇ ਮਾਹੌਲ ਬਾਰੇ ਗੱਲਾਂ ਇੱਕ ਦਿਲਚਸਪ ਕਹਾਣੀ ਪੇਸ਼ ਕਰਦੀਆਂ ਹਨ। ਮਿਸਾਲ ਵਜੋਂ ਪੇਅਐਟ ਨੇ ਪਿਛਲੇ ਗਵਰਨਰ ਜਨਰਲ ਡੇਵਿਡ ਜੌਹਨਸਟਨ ਨਾਲੋਂ ਇੱਕ ਤਿਹਾਈ ਘੱਟ ਜਨਤਕ ਸਮਾਗਮਾਂ ਵਿੱਚ ਹਾਜ਼ਰੀ ਭਰੀ ਹੈ। ਸਾਹਮਣੇ ਆਇਆ ਹੈ ਕਿ ਗਵਰਨਰ ਜਨਰਲ ਦੇ ਰੋਲ ਨਾਲ ਜੁੜੀਆਂ ਆਰਡਰ ਆਫ ਕੈਨੇਡਾ ਸਨਮਾਨ ਸਮਾਰੋਹਾਂ, ਮਿਲਟਰੀ ਸਨਮਾਨ ਸਮਾਗਮ, ਸਿਵਲੀਅਨ ਸਨਮਾਨ ਸਮਾਰੋਹ ਵਰਗੀਆਂ ਰਸਮੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨਾ ਉਸਨੂੰ ਚੰਗਾ ਹੀ ਨਹੀਂ ਲੱਗਦਾ। ਸੰਭਵ ਹੈ ਕਿ ਪੇਅਐਟ ਅੰਦਰ ਛੁਪੇ ਇੰਜੀਨੀਅਰ, ਆਸਟਰੋਨਾਟ ਨੂੰ ਇਹ ਰਸਮਾਂ ਫਾਲਤੂ ਜਾਪਦੀਆਂ ਹੋਣ ਪਰ ਇਹ ਸਾਰਾ ਕੁੱਝ ਕੈਨੇਡਾ ਦੇ ਇੱਕ ਮੁਲਕ ਵਜੋਂ ਕਿਰਦਾਰ ਦਾ ਹਿੱਸਾ ਹਨ। ਕੁੱਝ ਸਿਆਸੀ ਮਾਹਰ ਸਮਝਦੇ ਹਨ ਕਿ ਜੇ ਇੱਕ ਸਾਲ ਅਹੁਦੇ ਉੱਤੇ ਬਣੇ ਰਹਿਣ ਤੋਂ ਬਾਅਦ ਵੀ ਉਹ ਗਵਰਨਰ ਜਨਰਲ ਹੋਣ ਦੇ ਤੌਰ ਤਰੀਕੇ ਸਿੱਖਣ ਵਿੱਚ ਅਸਫਲ ਹੋ ਰਹੀ ਹੈ ਤਾਂ ਫੇਰ ਕਦੋਂ?
 
ਖਬਰਾਂ ਇਹ ਵੀ ਮਿਲ ਰਹੀਆਂ ਹਨ ਕਿ ਗਵਰਨਰ ਜਨਰਲ ਖੁਦ ਹੀ ਅਸਤੀਫਾ ਦੇ ਦੇਵੇ ਕਿਉਂਕਿ ਉਸਨੂੰ ਜਾਪਦਾ ਹੈ ਕਿ ਇਸ ਅਹੁਦੇ ਦੁਆਲੇ ਬੁਣੀਆਂ ਘੁਣਤਰਾਂ ਉਸਦੀ ਨਿੱਜੀ ਅਜ਼ਾਦੀ ਉੱਤੇ ਕਰੜਾ ਪਹਿਰਾ ਹਨ। ਜੇ ਪੇਅਐਟ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਤਾਂ ਇਹ ਸਿਰਫ਼ ਪ੍ਰਧਾਨ ਮੰਤਰੀ ਟਰੂਡੋ ਲਈ ਹੀ ਨਹੀਂ ਸਗੋਂ ਸਮੁੱਚੇ ਕੈਨੇਡਾ ਲਈ ਇੱਕ ਸ਼ਾਹੀ ਨਾਮੋਸ਼ੀ ਵਾਲੀ ਗੱਲ ਹੋਵੇਗੀ। ਜੇ ਵੇਖਿਆ ਜਾਵੇ ਤਾਂ ਨਾਮੋਸ਼ੀ ਤਾਂ ਉਸ ਵੱਲੋਂ ਹਾਲੇ ਵੀ ਘੱਟ ਨਹੀਂ ਕੀਤੀ ਜਾ ਰਹੀ। ਬੀਤੇ ਮਹੀਨਿਆਂ ਵਿੱਚ ਜਦੋਂ ਟਰੂਡੋ ਹੋਰਾਂ ਨੇ ਮੈਰੀਉਆਨਾ ਨੂੰ ਲੀਗਲ ਕਰਨ ਲਈ ਆਪਣਾ ‘ਸਟਾਰ ਬਿੱਲ’ ਪਾਰਲੀਮੈਂਟ ਵਿੱਚ ਪਾਸ ਕਰਵਾਇਆ, ਉਸਤੋਂ ਬਾਅਦ ‘ਬਿੱਲ ਦੇ ਕਨੂੰਨ’ ਬਣਨ ਦਾ ਐਲਾਨ ਕਰਨ ਲਈ ਇੱਕ ਸਮਾਰੋਹ ਹੋਣਾ ਸੀ (royal assent ceremony) ਜਿਸ ਵਿੱਚ ਗਵਰਨਰ ਜਨਰਲ ਦੀ ਹਾਜ਼ਰੀ ਜਰੂਰੀ ਮੰਨੀ ਜਾਂਦੀ ਹੈ। ਆਖਦੇ ਹਨ ਕਿ ਬੀਬੀ ਪੇਅਐਟ ਨੂੰ ਹਾਜ਼ਰੀ ਭਰਨ ਲਈ ਇੰਝ ਮਿੰਨਤਾਂ ਕਰਕੇ ਮਨਾਉਣਾ ਪਿਆ ਜਿਵੇਂ ਕਿਸੇ ਸਾਧਾਰਨ ਘਰ ਵਿੱਚ ਵਿਆਹ ਕੇ ਆਈ ਕਿਸੇ ਵੱਡੇ ਘਰ ਦੀ ਰੁੱਸੀ ਨੂੰਹ ਨੂੰ ਮਨਾਉਣਾ ਪਿਆ ਹੋਵੇ।

 

ਮੈਰੀਉਆਨਾ ਬਿੱਲ ਉੱਤੇ ਸ਼ਾਹੀ ਫਰਮਾਨ ਜਾਰੀ ਕਰਨ ਵਿੱਚ ਢਿੱਲ ਮੱਠ ਕਰਨ ਤੋਂ ਲੈ ਕੇ ਸਾਲਾਂ ਪੁਰਾਣੀ ਕੈਂਸਰ ਦੇ ਮਰੀਜ਼ਾਂ ਤੋਂ ਗੁਲਦਸਤੇ ਪ੍ਰਾਪਤ ਕਰਨ ਦੀ ਰਸਮ ਤੱਕ ਬਹੁਤ ਕੁੱਝ ਹੈ ਜੋ ਪੇਅਐਟ ਨੂੰ ਕਰਨਾ ਔਖਾ ਜਾਪਦਾ ਹੈ। ਮੁਮਕਿਨ ਹੈ ਕਿ ਇੱਕ ਪੁਲਾੜ ਯਾਤਰੀ ਵਜੋਂ ਖੁੱਲੇ ਅਕਾਸ਼ ਵਿੱਚ ਉਡਾਰੀਆਂ ਲਾਉਣ ਵਾਲੀ ਪੇਅਐਟ ਨੂੰ ਦਫ਼ਤਰੀ ਮਾਹੌਲ ਹੀ ਘੁੱਟਣ ਭਰਿਆ ਮਹਿਸੂਸ ਹੁੰਦਾ ਹੋਵੇ। ਵੈਸੇ ਉਸ ਖਿਲਾਫ ਆਪਣੇ ਸਾਬਕਾ ਪਤੀ ਉੱਤੇ ਜਿਸਮਾਨੀ ਹਮਲਾ ਕਰਨ ਅਤੇ ਟਰੈਫਿਕ ਉਲੰਘਣਾ ਕਰਨ ਦੇ ਚਾਰਜ ਲੱਗ ਚੁੱਕੇ ਹਨ (ਜੋ ਬਾਾਅਦ ਵਿੱਚ ਹਟਾ ਲਏ ਗਏ ਸਨ)। ਪੇਅਐਟ ਦੀ ਨਿਯੁਕਤੀ ਤੋਂ ਪਹਿਲਾਂ ਇਹਨਾਂ ਚਾਰਜਾਂ ਬਾਰੇ ਲਿਬਰਲ ਪਾਰਟੀ ਦੇ ਉਹਨਾਂ ਧੰਨਤਰਾਂ ਨੂੰ ਪਤਾ ਹੀ ਨਹੀਂ ਸੀ ਲੱਗਿਆ ਜਿਹਨਾਂ ਨੇ ਇਸ ਨਿਯੁਕਤੀ ਲਈ ਸਿਫਾਰਸ਼ ਕਰਨ ਤੋਂ ਪਹਿਲਾਂ ਛਾਣਬੀਣ ਕਰਨੀ ਸੀ। ਬਾਅਦ ਵਿੱਚ ਮੀਡੀਆ ਵਿੱਚ ਉੱਠੀਆਂ ਖਬਰਾਂ ਦੀ ਚਰਚਾ ਨੇ ਸਰਕਾਰ ਨੂੰ ਹੈਰਾਨ ਕਰ ਦਿੱਤਾ ਸੀ।

 
ਜੂਲੀ ਪੇਅਐਟ ਦੇ ਸੁਭਾਅ, ਵਤੀਰੇ ਅਤੇ ਆਪਣੇ ਰੋਲ ਨੂੰ ਨਾ ਸਮਝਣ ਬਾਰੇ ਹੋ ਰਹੀਆਂ ਚਰਚਾਵਾਂ ਦਾ ਕਿੱਸਾ ਐਨਾ ਗੰਭੀਰ ਹੋ ਚੁੱਕਾ ਹੈ ਕਿ ਸੁਆਲ ਉੱਠਣ ਲੱਗੇ ਹਨ ਕਿ ਕੀ ਉਹ ਗਵਰਨਰ ਜਨਰਲ ਦੇ ਅਹਦੇ ਦੇ ਕਾਬਲ ਵੀ ਹੈ ਜਾਂ ਨਹੀਂ। ਕੀ ਉਸਨੂੰ ਲਾਂਭੇ ਕਰਨਾ ਜਸਟਿਨ ਟਰੂਡੋ ਦੀ ਮਜ਼ਬੂਰੀ ਹੋਣ ਜਾ ਰਹੀ ਹੈ?ਜੇਕਰ ਅਜਿਹਾ ਹੁੰਦਾ ਹੈ ਤਾਂ ਟਰੂਡੋ ਹੋਰਾਂ ਲਈ ਪੈਦਾ ਹੋ ਰਹੀਆਂ ਸਮੱਸਿਆਵਾਂ ਦੀ ਲੜੀ ਵਿੱਚ ਇੱਕ ਹੋਰ ਸਿਰਦਰਦੀ ਜੁੜ ਜਾਵੇਗੀ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਟਰੂਡੋ ਹੋਰੀਂ ਸਿਰਦਰਦੀ ਦੂਰ ਕਰਨ ਲਈ ਮੈਡਮ ਪੇਅਐਟ ਨੂੰ ਕੋਈ ਅਜਿਹਾ ਅੰਤਰਰਾਸ਼ਟਰੀ ਅਹੁਦਾ ਬਖਸ਼ ਦੇਣ ਜਿਸ ਨਾਲ ਸੱਪ ਵੀ ਮਰ ਜਾਏ ਅਤੇ ਸੋਟੀ ਵੀ ਬਚ ਜਾਵੇ।
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੀਲ ਰੀਜਨ ਦਾ ਭੱਵਿਖ ਕਿਸਦੇ ਹੱਥ?
ਫੰਡਾਂ ਵਿੱਚ ਕਟੌਤੀਆਂ ਅਤੇ ਆਪਾ ਵਿਰੋਧੀ ਸੁਨੇਹਿਆਂ ਦਾ ਝਮੇਲਾ
ਲਿਬਰਲ ਸਰਕਾਰ ਵੱਲੋਂ ਘੱਟ ਗਿਣਤੀ ਕਮਿਉਨਿਟੀਆਂ ਦੀਆਂ ਘੱਟ ਨਿਯੁਕਤੀਆਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1