Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਤਾਲਿਬਾਨ ਦਾ ਨੇਤਾ ਕਈ ਸਾਲਾਂ ਤੱਕ ਅਮਰੀਕੀ ਫੌਜ ਦੇ ਕੈਂਪ ਕੋਲ ਅਫਗਾਨਿਸਤਾਨ ਵਿੱਚ ਛੁਪਿਆ ਰਿਹਾ

March 13, 2019 09:49 AM

ਨਿਊ ਯਾਰਕ, 12 ਮਾਰਚ (ਪੋਸਟ ਬਿਊਰੋ)- ਅੱਤਵਾਦੀ ਸੰਗਠਨ ਤਾਲਿਬਾਨ ਨੇਤਾ ਮੁੱਲਾ ਉਮਰ ਅਫਗਾਨਿਸਤਾਨ ਵਿੱਚ ਕਈ ਸਾਲਾਂ ਤੱਕ ਅਮਰੀਕੀ ਫੌਜੀ ਕੈਂਪ ਦੇ ਨੇੜੇ ਲੁਕਿਆ ਰਿਹਾ ਅਤੇ ਫੌਜ ਨੂੰ ਭਣਕ ਤੱਕ ਨਹੀਂ ਲੱਗੀ।
ਬੀ ਬੀ ਸੀ ਦੀ ਰਿਪੋਰਟ ਮੁਤਾਬਕ ਅਮਰੀਕੀ ਏਜੰਸੀਆਂ ਲੰਬੇ ਸਮੇਂ ਤੱਕ ਇਹ ਮੰਨਦੀਆਂ ਰਹੀਆਂ ਹਨ ਕਿ ਮੁੱਲਾ ਉਮਰ ਦਾ ਗੁਪਤ ਟਿਕਾਣਾ ਪਾਕਿਸਤਾਨ ਵਿੱਚ ਕਿਸੇ ਥਾਂ ਹੁੰਦਾ ਸੀ। ਡਚ ਪੱਤਰਕਾਰ ਬੈੱਟੀ ਡੈਮ ਨੇ ਆਪਣੀ ਕਿਤਾਬ ‘ਦ ਸੀਕ੍ਰੇਟ ਲਾਈਫ ਆਫ ਮੁੱਲਾ ਉਮਰ’ ਵਿੱਚ ਦਾਅਵਾ ਕੀਤਾ ਹੈ ਕਿ ਮੁੱਲਾ ਉਮਰ ਆਪਣੇ ਅਫਗਾਨੀ ਸੂਬੇ ਜਾਬੁਲ ਵਿਚਲੇ ਅਮਰੀਕੀ ਫੌਜੀ ਅੱਡੇ ਤੋਂ ਸਿਰਫ ਤਿੰਨ ਮੀਲ ਦੂਰ ਇੱਕ ਜਗ੍ਹਾ 'ਤੇ ਲੁਕਿਆ ਸੀ। ਡੈਮ ਨੇ ਪੰਜ ਸਾਲ ਤੱਕ ਡੂੰਘੀ ਖੋਜ ਅਤੇ ਤਾਲਿਬਾਨ ਦੇ ਮੈਂਬਰਾਂ ਨਾਲ ਇੰਟਰਵਿਊ ਦੇ ਬਾਅਦ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਇਹ ਕਿਤਾਬ ਲਿਖੀ ਹੈ। ਡਚ ਭਾਸ਼ਾ ਵਿੱਚ ਛਪੀ ਇਸ ਕਿਤਾਬ ਦਾ ਅੰਗਰੇਜ਼ੀ ਐਡੀਸ਼ਨ ਵੀ ਜਲਦੀ ਆਉਣ ਵਾਲਾ ਹੈ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ 'ਤੇ ਹਮਲੇ ਦੇ ਬਾਅਦ ਅਮਰੀਕੀ ਸਰਕਾਰ ਨੇ ਮੁੱਲਾ ਉਮਰ ਦੇ ਸਿਰ 'ਤੇ ਇੱਕ ਕਰੋੜ ਡਾਲਰ ਦਾ ਇਨਾਮ ਰੱਖਿਆ ਸੀ। ਇਸ ਦੇ ਬਾਅਦ ਕਈ ਸਾਲ ਅਮਰੀਕੀ ਖੁਫੀਆ ਏਜੰਸੀਆਂ ਮੁੱਲਾ ਉਮਰ ਦੀ ਤਲਾਸ਼ ਕਰਦੀਆਂ ਰਹੀਆਂ ਅਤੇ ਮੁੱਲਾ ਉਮਰ ਉਨ੍ਹਾਂ ਦੇ ਫੌਜੀ ਅੱਡੇ ਨੇੜੇ ਲੁਕਿਆ ਰਿਹਾ ਸੀ। ਸਾਲ 2001 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੇ ਖਾਤਮੇ ਦੇ ਬਾਅਦ ਸਾਲ 2013 ਵਿੱਚ ਆਪਣੀ ਮੌਤ ਤੱਕ ਮੁੱਲਾ ਉਮਰ ਦੁਨੀਆ ਦੀਆਂ ਨਜ਼ਰਾਂ ਤੋਂ ਓਝਲ ਰਿਹਾ।
ਮੁੱਲਾ ਉਮਰ ਦੇ ਅੰਡਰਗਰਾਊਂਡ ਹੋਣ ਪਿੱਛੋਂ ਜੱਬਾਰ ਨਾਂਅ ਦੇ ਬੰਦੇ ਨੇ ਉਸ ਦੇ ਗੰਨਮੈਨ ਦੀ ਭੂਮਿਕਾ ਨਿਭਾਈ ਸੀ। ਡਚ ਪੱਤਰਕਾਰ ਬੈੱਟੀ ਡੈਮ ਨੇ ਜੱਬਾਰ ਓਮਾਰੀ ਨਾਲ ਗੱਲਬਾਤ ਕੀਤੀ ਸੀ। ਇਸ ਕਿਤਾਬ ਮੁਤਾਬਕ ਅਮਰੀਕੀ ਸੁਰੱਖਿਆ ਬਲਾਂ ਨੇ ਇੱਕ ਮੌਕੇ ਮੁੱਲਾ ਉਮਰ ਦੇ ਟਿਕਾਣੇ ਦੀ ਤਲਾਸ਼ੀ ਵੀ ਲਈ, ਪਰ ਉਹ ਉਸ ਦੇ ਗੁਪਤ ਟਿਕਾਣੇ ਦਾ ਪਤਾ ਨਹੀਂ ਸੀ ਲਾ ਸਕੀਆਂ। ਇਹ ਟਿਕਾਣਾ 1000 ਫੌਜੀਆਂ ਦੀ ਹਾਜ਼ਰੀ ਵਾਲੇ ਅਮਰੀਕੀ ਫੌਜੀ ਅੱਡੇ ਤੋਂ ਸਿਰਫ ਤਿੰਨ ਮੀਲ ਦੂਰ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ