Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਔਰਤ ਹਵਾਈ ਅੱਡੇ ਉਤੇ ਬੱਚਾ ਭੁੱਲੀ ਔਰਤ ਨੇ ਐਮਰਜੈਂਸੀ ਦੱਸ ਕੇ ਜਹਾਜ਼ ਰੁਕਵਾਇਆ

March 13, 2019 09:47 AM

ਜੱਦਾਹ, 12 ਮਾਰਚ (ਪੋਸਟ ਬਿਊਰੋ)- ਆਮ ਤੌਰ ਉੱਤੇ ਪਾਇਲਟ ਨੂੰ ਵਾਪਸ ਆਉਣ ਦੀ ਆਗਿਆ ਉਦੋਂ ਹੀ ਮਿਲਦੀ ਹੈ ਜਦੋਂ ਐਮਰਜੈਂਸੀ ਸਥਿਤੀ ਹੁੰਦੀ ਹੈ, ਪਰ ਸਾਊਦੀ ਅਰਬ ਦੇ ਇਕ ਪਾਇਲਟ ਨੇ ਹਵਾਈ ਜਹਾਜ਼ ਦੀ ਵਾਪਸੀ ਦਾ ਫੈਸਲਾ ਕੀਤਾ, ਜਦੋਂ ਪਤਾ ਲੱਗਾ ਕਿ ਇਕ ਮਹਿਲਾ ਯਾਤਰੀ ਹਵਾਈ ਅੱਡੇ ਉਤੇ ਆਪਣੇ ਬੱਚੇ ਨੂੰ ਛੱਡ ਆਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਫਲਾਈਟ ਜੱਦਾਹ ਤੋਂ ਕੁਆਲਾਲੰਪੁਰ ਲਈ ਉਡੀ ਤਾਂ ਸਾਊਦੀ ਅਰਬ ਦੀ ਔਰਤ ਨੇ ਦੱਸਿਆ ਕਿ ਉਸ ਦਾ ਬੱਚਾ ਹਵਾਈ ਅੱਡੇ ਉੱਤੇ ਰਹਿ ਗਿਆ ਹੈ। ਪਾਇਲਟ ਨੇ ਏਅਰ ਟਰੈਫਿਕ ਕੰਟਰੋਲਰ (ਏ ਟੀ ਸੀ) ਨਾਲ ਸੰਪਰਕ ਕੀਤਾ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਏ ਟੀ ਸੀ ਦੇ ਸਟਾਫ ਨੇ ਸਾਥੀ ਨੂੰ ਕਿਹਾ ਕਿ ਇਸ ਸਥਿਤੀ ਲਈ ਨਿਯਮ ਕੀ ਹਨ? ਉਸ ਤੋਂ ਬਾਅਦ ਉਹ ਪਾਇਲਟ ਨੂੰ ਇਹ ਸਮੱਸਿਆ ਦੁਹਰਾਉਣ ਲਈ ਕਹਿੰਦਾ ਹੈ। ਪਾਇਲਟ ਕਹਿੰਦਾ ਹੈ ਕਿ ਔਰਤ ਬੱਚੇ ਨੂੰ ਕਿੰਗ ਅਬਦੁੱਲਾ ਅਜ਼ੀਜ਼ ਕੌਮਾਂਤਰੀ ਹਵਾਈ ਅੱਡੇ ਉੱਤੇ ਭੁੱਲ ਗਈ ਹੈ ਤੇ ਇਸ ਨੇ ਯਾਤਰਾ ਜਾਰੀ ਰੱਖਣ ਤੋਂ ਨਾਂਹ ਕਰ ਦਿੱਤੀ ਹੈ। ਇਸ ਤੋਂ ਬਾਅਦ ਏ ਟੀ ਸੀ ਨੇ ਫਲਾਈਟ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ। ਸੋਸ਼ਲ ਮੀਡੀਆ ਉੱਤੇ ਮਨੁੱਖੀ ਆਧਾਰ ਉੱਤੇ ਫੈਸਲੇ ਲੈਣ ਲਈ ਪਾਇਲਟ ਦੀ ਪ੍ਰਸ਼ੰਸਾ ਕੀਤੀ ਗਈ ਹੈ। ਬਹੁਤ ਸਾਰੇ ਲੋਕ ਬੱਚੇ ਨੂੰ ਭੁਲਾਉਣ ਲਈ ਮਾਂ ਦੀ ਆਲੋਚਨਾ ਕਰ ਰਹੇ ਹਨ। ਇਹ ਸਪੱਸ਼ਟ ਨਹੀਂ ਕਿ ਫਲਾਈਟ ਸਟਾਰਟ ਹੋਣ ਤੋਂ ਕਿੰਨੀ ਦੇਰ ਪਿੱਛੋਂ ਔਰਤ ਨੂੰ ਗਲਤੀ ਦਾ ਅਹਿਸਾਸ ਹੋਇਆ। ਪਿਛਲੇ ਸਾਲ ਜਰਮਨੀ ਵਿਚ ਅਜਿਹਾ ਹੀ ਕੇਸ ਸਾਹਮਣੇ ਆਇਆ ਸੀ। ਫਿਰ ਪੁਲਿਸ ਨੇ ਦੱਸਿਆ ਕਿ ਇਕ ਜੋੜਾ ਹਵਾਈ ਅੱਡੇ ਉਤੇ ਆਪਣੀ ਧੀ ਨੂੰ ਭੁੱਲ ਗਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ