Welcome to Canadian Punjabi Post
Follow us on

19

March 2019
ਭਾਰਤ

ਕਾਂਗਰਸ ਦੀ ਜਨਰਲ ਸਕੱਤਰ ਬਣਨ ਪਿੱਛੋਂ ਪ੍ਰਿਅੰਕਾ ਗਾਂਧੀ ਵੱਲੋਂ ਪਲੇਠਾ ਭਾਸ਼ਣ

March 13, 2019 09:25 AM

* ਨਰਿੰਦਰ ਮੋਦੀ ਉੱਤੇ ਚਾਂਦਮਾਰੀ ਕੀਤੀ

ਅਹਿਮਦਾਬਾਦ, 13 ਮਾਰਚ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਬਣਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਪਹਿਲੀ ਵਾਰ ਕਿਸੇ ਪਾਰਟੀ ਰੈਲੀ ਵਿੱਚ ਗੁਜਰਾਤ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਗਾਂਧੀਨਗਰ ਵਿੱਚ ਕਰੀਬ 10 ਮਿੰਟ ਦੇ ਆਪਣੇ ਭਾਸ਼ਣ ਵਿੱਚਪ੍ਰਿਅੰਕਾ ਗਾਂਧੀ ਨੇ ਮਹਾਤਮਾ ਗਾਂਧੀ, ਪ੍ਰੇਮ ਤੇ ਅਹਿੰਸਾ ਦੀ ਗੱਲ ਕਰਦੇ ਹੋਏ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਾਇਆ।ਉਨ੍ਹਾਂ ਨੇ ਕਿਹਾ ਕਿ ‘ਇਹ ਦੇਸ਼ ਤੁਹਾਡਾ ਹੈ, ਜਿਹੜੇ ਲੋਕ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਨ੍ਹਾਂ ਤੋਂ ਪੁੱਛੋ ਕਿ ਆਮ ਲੋਕਾਂ ਦੇ ਖਾਤੇ ਵਿੱਚ ਜਿਹੜੇ 15-15 ਲੱਖ ਰੁਪਏ ਆਉਣੇ ਸਨ, ਉਹ ਕਿੱਥੇ ਗਏ? 2 ਕਰੋੜ ਨੌਕਰੀਆਂ ਦਾਵਾਅਦਾ ਕਿੱਥੇ ਗਿਆ ਹੈ।’ਇਸ ਦੇ ਨਾਲ ਪ੍ਰਿਅੰਕਾ ਨੇ ਸੁਚੇਤ ਕੀਤਾ ਕਿ ਅਗਲੇ ਦੋ ਮਹੀਨਿਆਂ ਵਿੱਚ ਫਜ਼ੂਲ ਮੁੱਦੇ ਉੁਠਾਏ ਜਾਣਗੇ, ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਹੈ,ਕਿਉਂਕਿ ਇਸ ਚੋਣ ਦੇ ਨਾਲ ਉਹ ਆਪਣਾ ਭਵਿੱਖ ਚੁਣਨ ਵਾਲੇ ਹਨ।
ਕਰੀਬ ਛੇ ਦਹਾਕਿਆਂ ਪਿੱਛੋਂ ਗੁਜਰਾਤ ਵਿੱਚਹੋਈ ਕਾਂਗਰਸ ਕਾਰਜਕਾਰਨੀ ਦੀ ਬੈਠਕ, ਜਿਹੜੀ ਅੱਜ ਸ਼ਾਹੀਬਾਗ਼ ਸਰਦਾਰ ਪਟੇਲ ਸਮਾਰਕ ਭਵਨ ਵਿੱਚਕੀਤੀ ਗਈ, ਤੋਂ ਬਾਅਦ ਇਸ ਰੈਲੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨੇ ਸੇਧੇ। ਮੋਦੀ ਦੇ ਗੜ੍ਹ ਗੁਜਰਾਤ ਤੋਂਚੋਣਾਂ ਦਾ ਬਿਗੁਲ ਵਜਾ ਰਹੀ ਕਾਂਗਰਸ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੋਟਬੰਦੀ, ਜੀ ਐੱਸਟੀ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਉੱਤੇ ਘੇਰਿਆ।
ਇਸ ਮੌਕੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਕਾਂਗਰਸ ਵਰਕਰ ਜਾਗਰੂਕ ਹੋਣ, ਇਹੋ ਦੇਸ਼ਭਗਤੀ ਹੈ, ਅਗਲੀ ਲੜਾਈ ਆਜ਼ਾਦੀ ਦੀ ਲੜਾਈ ਤੋਂ ਘੱਟ ਨਹੀਂ, ਔਰਤਾਂ ਦੀ ਸੁਰੱਖਿਆ ਬਾਰੇ ਵੀਪੁੱਛਣਾ ਪਵੇਗਾ। ਉਨ੍ਹਾ ਕਿਹਾ ਕਿਪ੍ਰੇਮ, ਸਦਭਾਵਨਾ ਤੇ ਭਾਈਚਾਰੇ ਦੀ ਨੀਂਹ ਉੱਤੇਬਣੇ ਦੇਸ਼ ਵਿੱਚ ਜੋ ਹੋ ਰਿਹਾ ਹੈ, ਉਹ ਦੁਖਦਾਈ ਹੈ,ਸਾਨੂੰ ਸੋਚਣਾ ਪਵੇਗਾ ਕਿ ਅਸਲ ਵਿੱਚਚੋਣ ਕੀ ਹੈ,ਤੁਸੀਂ ਕੀ ਚੁਣਨ ਲੱਗੇ ਹੋ? ਤੁਸੀਂ ਆਪਣਾ ਭਵਿੱਖ ਚੁਣਨਾ ਹੈ। ਬੇਕਾਰ ਮੁੱਦੇਨਹੀਂ ਉਠਾਉਣੇਹੋਣਗੇ। ਉਨ੍ਹਾਂ ਮੁੱਦਿਆਂ ਨੂੰ ਉਠਾਉਣਾ ਚਾਹੀਦਾ ਹੈ, ਜੋ ਲੋਕਾਂ ਦੇ ਲਈ ਵੱਧ ਮਹੱਤਵਪੂਰਨ ਹਨ। ਨੌਜਵਾਨਾਂ ਨੂੰ ਰੁਜ਼ਗਾਰ ਕਿਵੇਂ ਮਿਲੇਗਾ, ਔਰਤਾਂ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੀਆਂ, ਕਿਸਾਨਾਂ ਲਈ ਕੀ ਕੀਤਾ ਜਾਵੇਗਾ, ਇਹ ਚੋਣਾਂ ਦੇ ਮੁੱਦੇ ਹਨ।
ਗਾਂਧੀਨਗਰ ਦੀ ਇਸ ਰੈਲੀ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਮਹਾਤਮਾ ਗਾਂਧੀ ਤੇ ਸੰਘ ਪਰਵਾਰ ਦੀ ਵਿਚਾਰਧਾਰਾ ਵਿਚਾਲੇ ਲੜਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਏ ਤਾਂ ਗਰੀਬ, ਪੱਛੜੇ ਤੇ ਸਹੂਲਤਾਂ ਤੋਂ ਵਾਂਝੇ ਲੋਕਾਂ ਦੇ ਲਈ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਲਿਆਵਾਂਗੇ। ਰਾਫੇਲ, ਬੇਰੁਜ਼ਗਾਰੀ, ਨੋਟਬੰਦੀ, ਜੀ ਐੱਸ ਟੀ ਅਤੇ ਕਿਸਾਨਾਂ ਦੀ ਕਰਜ਼ਾ ਮਾਫੀ ਦੇ ਮੁੱਦੇ ਉਠਾ ਕੇ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਦੇਸ਼ ਦੀ ਅਰਥ ਵਿਵਸਥਾ ਨੂੰ ਬਦਹਾਲ ਕਰਨ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਉਦਯੋਗਪਤੀਆਂ ਦੇ ਲੱਖਾਂ ਕਰੋੜ ਰੁਪਏ ਮੋਦੀ ਸਰਕਾਰ ਨੇ ਮਾਫ਼ ਕਰ ਦਿੱਤੇ, ਪਰ ਕਾਂਗਰਸ ਨੇ ਤਿੰਨ ਰਾਜਾਂਦੀ ਸੱਤਾਸੰਭਾਲ ਕੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ। ਉਨ੍ਹਾਂ ਕਿਹਾ ਕਿ ਜੀ ਐੱਸਟੀ ਲਾਗੂ ਕਰ ਕੇ ਮੋਦੀ ਸਰਕਾਰ ਨੇ ਛੋਟੇ ਵਪਾਰੀੰ ਬਰਬਾਦ ਕਰ ਦਿੱਤੇ, ਗੁਜਰਾਤ ਵਰਗੇ ਉਦਮੀ ਰਾਜ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ। ਰਾਹੁਲ ਨੇ ਫਿਰ ਲੋਕਾਂ ਤੋਂਇਹ ਪੁੱਛਿਆ ਕਿ ਕੀ 15-15 ਲੱਖ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਆਏ? ਮੋਦੀ ਉੱਤੇ ਝੂਠ ਬੋਲਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾ ਨੇ ਕਿਹਾ ਕਿ ਮੋਦੀ ਨੇ ਪੰਜ ਸਾਲਾਂ ਵਿੱਚ ਕਦੇ ਕਿਸਾਨ ਦੀ ਗੱਲ ਨਹੀਂ ਕੀਤੀ।
ਇਹੀ ਨਹੀਂ, ਰਾਹੁਲ ਗਾਂਧੀ ਨੇ ਦੇਸ਼ ਦੀ ਰੱਖਿਆ ਦੇ ਮੁੱਦੇ ਉੱਤੇ ਕਿਹਾ ਕਿ ਨਰਿੰਦਰ ਮੋਦੀ ਦੇਸ਼ਭਗਤੀ ਦੀਆਂ ਗੱਲਾਂ ਕਰਦੇ ਹਨ, ਪਰ ਰਾਫੇਲ ਜਹਾਜ਼ ਦੀ ਖਰੀਦ ਬਾਰੇ ਹਵਾਈ ਫ਼ੌਜ ਪੁੱਛਦੀ ਹੈ ਤਾਂ ਜਵਾਬ ਨਹੀਂ ਦਿੰਦੇ। ਪਾਕਿਸਤਾਨ ਵਿੱਚ ਜਾ ਕੇ ਬੰਬ ਵਰ੍ਹਾਉਣ ਵਾਲੇ ਲੜਾਕੂ ਜਹਾਜ਼ ਬਣਾਉਣ ਵਾਲੀ ਐੱਚ ਏ ਐੱਲ ਕੰਪਨੀ ਨੂੰ ਪਿੱਛੇ ਧੱਕ ਕੇ ਰਾਫੇਲ ਜਹਾਜ ਦਾ ਠੇਕਾ ਨਰਿੰਦਰ ਮੋਦੀ ਨੇ ਆਪਣੇ ਮਿੱਤਰ ਅਨਿਲ ਅੰਬਾਨੀ ਦੀ ਕੰਪਨੀ ਨੂੰ ਦੇ ਦਿੱਤਾ।ਰਾਹੁਲ ਗਾਂਧੀ ਨੇ ਕਿਹਾ ਕਿ ਪੁਲਵਾਮਾ ਵਿੱਚ ਜਵਾਨਾਂ ਉੱਤੇ ਹਮਲਾ ਕਰਨ ਵਾਲੇ ਮਸੂਦ ਅਜ਼ਹਰ ਨੂੰ ਭਾਜਪਾ ਦੀ ਵਾਜਪਾਈ ਸਰਕਾਰ ਹੀ ਜਹਾਜ਼ ਵਿੱਚ ਬਿਠਾ ਕੇ ਕੰਧਾਰ ਛੱਡ ਕੇ ਆਈ ਸੀ ਤੇਨਰਿੰਦਰ ਮੋਦੀ ਸਰਕਾਰ ਦੇ ਅਜੋਕੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਉਸੇ ਜਹਾਜ਼ ਵਿੱਚ ਨਾਲ ਗਏ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਦੇਸ਼ ਨੂੰ ਦੱਸਣ ਕਿ ਮਸੂਦ ਅਜ਼ਹਰ ਨੂੰ ਭਾਰਤ ਤੋਂ ਲਿਜਾ ਕੇ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਲੋਕਾਂ ਕੋਲ ਭਾਜਪਾ ਦੇ ਆਗੂ ਕਿਉਂ ਛੱਡ ਆਏ ਸੀ। ਉਨ੍ਹਾ ਕਿਹਾ ਕਿ ਭਾਰਤ-ਪਾਕਿ ਵਿਚਾਲੇ ਤਣਾਅ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਦੇ ਪੰਜ ਹਵਾਈ ਅੱਡੇ ਆਪਣੇ ਦੂਸਰੇ ਉਦਯੋਗਪਤੀ ਮਿੱਤਰ ਨੂੰ ਕਿਉਂ ਦੇ ਦਿੱਤੇ।
ਇਸ ਦੌਰਾਨ ਅੱਜ ਗੁਜਰਾਤ ਦੇ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਵੀ ਗਾਂਧੀਨਗਰ ਦੀ ਰੈਲੀ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਜਾਮਨਗਰ ਲੋਕ ਸਭਾ ਸੀਟ ਤੋਂ ਚੋਣ ਲੜਾਉਣ ਦਾ ਅੰਦਾਜ਼ਾ ਹੈ। ਹਾਰਦਕਿ ਪਟੇਲ ਨੇ ਕਿਹਾ ਕਿ ਮਹਾਤਮਾ ਗਾਂਧੀ, ਸਰਦਾਰ ਪਟੇਲ, ਜਵਾਹਰ ਲਾਲ ਨਹਰੂ ਤੇ ਸੁਭਾਸ਼ ਚੰਦਰ ਬੋਸ ਦੀ ਪਾਰਟੀ ਨਾਲ ਜੁੜ ਕੇ ਉਹ ਖੁਦ ਨੂੰ ਖ਼ੁਸ਼ਕਸਿਮਤ ਸਮਝਦੇ ਹਨ। ਉਂਜ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਬਜ਼ੁਰਗ ਪਾਟੀਦਾਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਤੋਂ ਅਸ਼ੀਰਵਾਦ ਲੈਣ ਦੀ ਇੱਛਾ ਪ੍ਰਗਟ ਕੀਤੀ ਸੀ, ਪਰ ਕੇਸ਼ੂਭਾਈ ਨੇ ਮਿਲਣ ਤੋਂਇਨਕਾਰ ਕਰ ਦਿੱਤਾ। ਵਰਨਣ ਯੋਗ ਹੈ ਕਿ ਪਿਛਲੇ ਦਿਨੀਂ ਲੇਉਵਾ ਪਟੇਲ ਸਮਾਜ ਦੀ ਮਾਂ ਅੰਨਪੂਰਨਾ ਦੇ ਮੰਦਰ ਵਿੱਚਇਕ ਸਮਾਗਮ ਵਿੱਚ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਥੇ ਕੇਸ਼ੂਭਾਈ ਨੂੰ ਵੇਖ ਕੇ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ ਸੀ, ਇਸ ਤੋਂ ਪਹਿਲਾਂ ਹਾਰਦਿਕ ਪਟੇਲ ਕਦੇ-ਕਦਾਈਂ ਕੇਸ਼ੂਭਾਈ ਨੂੰ ਮਿਲ ਕੇ ਅਸ਼ੀਰਵਾਦ ਲੈਂਦੇ ਰਹੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਸਮਝੌਤਾ ਐਕਸਪ੍ਰੈੱਸ ਬਲਾਸਟ ਕੇਸ ਦੀ ਸੁਣਵਾਈ 20 ਮਾਰਚ ਤੱਕ ਫਿਰ ਟਲੀ
ਪ੍ਰਿਅੰਕਾ ਗਾਂਧੀ ਨੇ ਚੋਟ ਕੀਤੀ: ਚੌਕੀਦਾਰ ਕਿਸਾਨਾਂ ਦੇ ਨਹੀਂ, ਅਮੀਰਾਂ ਦੇ ਹੀ ਹੁੰਦੇ ਨੇ
ਬੋਇੰਗ ਨੇ ਕਿਹਾ: 737-ਮੈਕਸ ਜਹਾਜ਼ ਦਾ ਸਾਰਾ ਸਿਸਟਮ 10 ਦਿਨ ਵਿੱਚ ਅਪਗ੍ਰੇਡ ਹੋਵੇਗਾ
ਨਦੀਆਂ ਵਿੱਚ ਪ੍ਰਦੂਸ਼ਣ ਕਾਰਨ ਯੂ ਪੀ ਸਰਕਾਰ ਉੱਤੇ ਪੰਜ ਕਰੋੜ ਰੁਪਏ ਜੁਰਮਾਨਾ
ਮਾਇਆਵਤੀ ਨੇ ਕਿਹਾ: ਕਾਂਗਰਸ ਪਾਰਟੀ 7 ਸੀਟਾਂ ਛੱਡ ਕੇ ਭਰਮ ਨਾ ਫੈਲਾਵੇ
ਪਾਕਿਸਤਾਨ ਨੇ ਯੂ ਐਨ ਨੂੰ ਹਾਫਿਜ਼ ਦੇ ਹੱਕ ਵਿੱਚ ਚਿੱਠੀ ਵੀ ਲਿਖ ਮਾਰੀ
ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀ ਸੀ ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਹੋਣਗੇ
ਸਾਰਾ ਦਿਨ ਪੈਦਲ ਚੱਲ ਕੇ ਇਕਲੌਤੇ ਵੋਟਰ ਤੱਕ ਪਹੁੰਚੇਗਾ ਵੋਟ ਸਟਾਫ
ਅਬੋਹਰ ਦਾ ਹਥਿਆਰ ਸਪਲਾਇਰ ਦਿੱਲੀ ਵਿੱਚ ਕਾਬੂ, 16 ਸਾਲਾਂ ਤੋਂ ਕਰ ਰਿਹਾ ਸੀ ਧੰਦਾ
ਮੇਨਕਾ ਗਾਂਧੀ ਨੂੰ ਰੋਕਣ ਲਈ ਰਾਮਬਿਲਾਸ ਸ਼ਰਮਾ ਨੇ ਬ੍ਰਹਮਾਸਤਰ ਚੱਲ ਦਿੱਤਾ