Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਅੰਤਰਰਾਸ਼ਟਰੀ ਭਾਈਚਾਰੇ ਨਾਲ ਬਰੈਂਪਟਨ ਸ਼ਹਿਰ ਲਈ ਦੁਖਦਾਈ ਘੜੀਆਂ

March 12, 2019 09:39 AM

ਪੰਜਾਬੀ ਪੋਸਟ ਸੰਪਾਦਕੀ

10 ਮਾਰਚ ਨੂੰ ਈਥੋਪੀਆ ਏਅਰਲਾਈਨਜ਼ ਦੀ ਫਲਾਈਟ 302 ਦੇ ਹਾਦਸੇ ਵਿੱਚ ਹੋਈਆਂ 157 ਮੌਤਾਂ ਨੇ ਵਿਸ਼ਵ ਭਰ ਵਿੱਚ ਸ਼ੋਕ ਦਾ ਸੰਦੇਸ਼ ਫੈਲਾ ਦਿੱਤਾ ਹੈ। ਹਵਾਈ ਹਾਦਸੇ ਅਕਸਰ ਅੰਤਰਰਾਸ਼ਟਰੀ ਪੱਧਰ ਦੀ ਖਬਰ ਬਣਿਆ ਕਰਦੇ ਹਨ ਕਿਉਂਕਿ ਹਵਾਈ ਯਾਤਰਾ ਦਾ ਮਨੁੱਖ ਦੀ ਉਸ ਮਨੋਦਸ਼ਾ ਨਾਲ ਜੁੜਿਆ ਹੈ ਜੋ ਉੱਚਾ ਉੱਡਣ ਦਾ ਸੰਕਲਪ ਰੱਖਦੀ ਹੈ। ਈਥੋਪੀਅਨ ਏਅਰਲਾਈਨਜ਼ ਨੂੰ ਹੋਇਆ ਹਾਦਸਾ ਇਸ ਲਈ ਅੰਤਰਰਾਸ਼ਟਰੀ ਪੱਧਰ ਉੱਤੇ ਚਰਚਿਤ ਹੋਇਆ ਹੈ ਕਿਉਂਕਿ ਮਰਨ ਵਾਲੇ 157 ਵਿਅਕਤੀ 35 ਮੁਲਕਾਂ ਨਾਲ ਸਬੰਧਿਤ ਰੱਖਦੇ ਹਨ। ਇੱਕਲੇ ਕੈਨੇਡਾ ਦੇ 18 ਨਿਵਾਸੀ ਇਸ ਹਾਦਸੇ ਵਿੱਚ ਜਾਨਾਂ ਖੋਹ ਬੈਠੇ ਹਨ। ਪਰ ਜੇ ਇਸ ਦੁਖਾਂਤ ਨੂੰ ਸਥਾਨਕ ਲੈਂਜ਼ ਵਿੱਚੋਂ ਵੇਖਿਆ ਜਾਵੇ ਤਾਂ ਕੈਨੇਡਾ ਵਿੱਚ ਸੱਭ ਤੋਂ ਵੱਡਾ ਮਨੁੱਖੀ ਨੁਕਸਾਨ ਬਰੈਂਪਟਨ ਦਾ ਹੋਇਆ ਹੈ ਜਿਸਦੇ 6 ਵਸਨੀਕ ਮਾਰੇ ਗਏ ਹਨ।

 ਕਿਸੇ ਵੀ ਸ਼ਹਿਰ ਦੇ 6 ਵਿਅਕਤੀਆਂ ਦੀ ਅਚਾਨਕ ਮੌਤ ਹੋ ਜਾਣਾ ਸਚਮੁੱਚ ਦੁਖਦ ਘਟਨਾ ਹੈ। ਭਾਰਤ ਮੂਲ ਦੇ 45 ਸਾਲਾ ਪ੍ਰੇਰਿਤ ਦੀਕਸਿ਼ਤ, ਉਸਦੀ 37 ਸਾਲਾ ਪਤਨੀ ਕੋਸ਼ਾ ਵੈਦਿਆ, ਦੋ ਬੱਚੀਆਂ ਅਨੁਸ਼ਕਾ ਦੀਕਸਿ਼ਤ, ਆਸ਼ਾ ਦੀਕਸਿ਼ਤ ਅਤੇ ਕੋਸ਼ਾ ਵੈਦਿਆ ਦੇ ਮਾਪੇ 73 ਸਾਲਾ ਪੰਨਗੇਸ਼ ਵੈਦਿਆ ਅਤੇ 67 ਸਾਲਾ ਹੰਸਿਨੀ ਵੈਦਿਆ ਇਸ ਦੁਖਾਂਤ ਦਾ ਸਿ਼ਕਾਰ ਹੋਏ ਹਨ। ਬਰੈਂਪਟਨ ਮੇਅਰ ਪੈਟਰਿਕ ਬਰਾਊਨ ਨੇ ਇੱਕ ਬਿਆਨ ਜਾਰੀ ਕਰਕੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ ਜੋ ਸਹੀ ਵੀ ਹੈ ਪਰ ਸਹੀ ਨਹੀਂ ਵੀ। ਵੇਖਿਆ ਜਾਵੇ ਤਾਂ ਇਹ ਨੁਕਸਾਨ ਮਹਿਜ਼ ਪਰਿਵਾਰ ਦਾ ਨਹੀਂ (ਪਰਿਵਾਰ ਦੇ ਤਾਂ ਸਾਰੇ ਮੈਂਬਰ ਮੌਤ ਦਾ ਸਿ਼ਕਾਰ ਹੀ ਹੋ ਚੁੱਕੇ ਹਨ) ਸਗੋਂ ਸਮੁੱਚੇ ਸ਼ਹਿਰ ਦਾ ਹੈ। ਇੱਕ 2 ਵਿਅਕਤੀ ਜੁੜ ਕੇ ਸਮੁੱਚਾ ਸ਼ਹਿਰ ਬਣਦਾ ਹੈ ਅਤੇ ਕਿਸੇ ਗੈਰਕੁਦਰਤੀ ਮੌਤ ਦਾ ਸਿ਼ਕਾਰ ਹੋਣ ਵਾਲੇ ਹਰ ਵਿਅਕਤੀ ਦਾ ਸਾਥ ਦੇਣਾ ਸਿਟੀ ਦੇ ਮੇਅਰ ਸਮੇਤ ਹਰ ਸ਼ਹਿਰੀ ਦਾ ਫਰਜ਼ ਬਣਦਾ ਹੈ। ਇਹੋ ਜਿਹੇ ਮੌਕੇ ਰਸਮੀ ਸ਼ਬਦਾਵਲੀ ਵਾਲੇ ਸੰਦੇਸ ਤੋਂ ਕਿਤੇ ਵੱਧ ਸਗੋਂ ਮਨੁੱਖੀ ਭਾਵਨਾ ਵਿੱਚ ਲਬਰੇਜ਼ ਹੋਣੇ ਚਾਹੀਦੇ ਹਨ।

 ਇਸ ਲੜੀ ਵਿੱਚ ਪੀਲ ਡਿਸਟ੍ਰਕਿਟ ਬੋਰਡ ਦੀ ਗੱਲ ਕਰਨੀ ਬਣਦੀ ਹੈ। ਦੀਕਸਿ਼ਤ ਪਰਿਵਾਰ ਦੀਆਂ ਦੋਵੇਂ ਬੱਚੀਆਂ ਅਨੁਸ਼ਕਾ ਅਤੇ ਆਸ਼ਾ ਚਿੰਗੂਜ਼ੀ ਸੈਕੰਡਰੀ ਸਕੂਲ ਅਤੇ ਸੈਂਟੇਨੀਅਲ ਸੀਨੀਅਰ ਪਬਲਿਕ ਸਕੂਲ ਹੇਠ ਪੈਂਦੇ ਸਕੂਲਾਂ ਵਿੱਚ ਪੜਦੀਆਂ ਸਨ। ਸਕੂਲ ਬੋਰਡ ਦੇ ਫੇਸਬੁੱਕ ਪੇਜ ਉੱਤੇ ਸੈਂਕੜੇ ਮਾਪਿਆਂ ਅਤੇ ਬੱਚਿਆਂ ਨੇ ਅਫਸੋਸ ਜ਼ਾਹਰ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਨੇ ਇੱਕ ਪੱਤਰ ਰਾਹੀਂ ਸਮੂਹ ਮਾਪਿਆਂ ਨੂੰ ਦੁੱਖ ਦੇ ਇਜ਼ਹਾਰ ਦੇ ਨਾਲ 2 ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਦੇ ਮਨ ਉੱਤੇ ਪੈਣ ਵਾਲੇ ਅਸਰ ਨੂੰ ਘੱਟ ਕਰਨ ਪ੍ਰਤੀ ਗੰਭੀਰ ਰਹਿਣ। ਆਮ ਹੁੰਦਾ ਹੈ ਕਿ ਅਸੀਂ ਮੌਤ ਵਰਗੇ ਗੰਭੀਰ ਮੁੱਦੇ ਉੱਤੇ ਵੀ ਕਮਿਉਨਿਟੀ ਦੇ ਆਧਾਰ ਉੱਤੇ ਵੰਡ ਕੇ ਗੱਲ ਕਰਦੇ ਹਾਂ ਜਦੋਂ ਕਿ ਬੱਚੇ ਹਰ ਕਿਸਮ ਦੀ ਸੌੜੀ ਸੋਚ ਤੋਂ ਉੱਪਰ ਉੱਠ ਕੇ ਭਾਵਨਾਵਾਂ ਦੇ ਸਮੰੁਦਰ ਵਿੱਚ ਡੁੱਬ ਜਾਂਦੇ ਹਨ।

 ਜਿ਼ਆਦਾਤਰ ਬੱਚੇ ਆਪਣੇ ਸਦਮੇ ਨੂੰ ਮਾਪਿਆਂ ਨਾਲ ਇਸ ਲਈ ਸਾਂਝਾ ਨਹੀਂ ਕਰਦੇ ਕਿਉਂਕਿ ਉਹ ਭਾਂਪ ਜਾਂਦੇ ਹਨ ਕਿ ਪਰਿਵਾਰ ਵਿੱਚ ਸੰਵੇਦਨਸ਼ੀਲਤਾ ਨਹੀਂ ਪਾਈ ਜਾ ਰਹੀ। ਸਾਡਾ ਮੰਨਣਾ ਹੈਕਿ ਲੋੜ ਪੈਣ ਉੱਤੇ ਸੰਕਟ-ਕਾਲੀਨ ਕਾਉਂਸਲਿੰਗ ਸੇਵਾਵਾਂ ਹਾਸਲ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਇਸ ਵਿੱਚ ਪੀਲ ਕ੍ਰਾਸਿਸ ਰੀਸਪੌਂਸ (Peel Crisis Response – 7 days a week – 416-410-8615),  ਕਿਡਜ਼ ਹੈਲਪ ਲਾਈਨ (Kids Help Phone – 7 days a week – 1-800-668-6868) ਡਿਸਟ੍ਰੈਸ ਲਾਈਨ ਆਫ ਪੀਲ (Distress Line of Peel – 7 days a week – 905-278-7208) , ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ(Canadian Mental Health Association for 16 and older – 905-278-9036) , ਪੀਲ ਚਿਲਡਰਨ ਸੈਂਟਰ (Peel Children's Centre (Monday to Friday) – 905-451-4655 ਅਤੇ ਟੇਂਜਰੀਨ ਵਾਕ ਇਨ ਕਾਉਂਸਲਿੰਗ  (Tangerine Walk-In Counselling (Tuesday to Thursday from 9 a.m. to 8 p.m.) – www.tangerinewalkin.com) ਸ਼ਾਮਲ ਹਨ। ਇਹਨਾਂ ਸ੍ਰੋਤਾਂ ਨੂੰ ਵੈਸੇ ਵੀ ਲੋੜ ਵੇਲੇ ਵਰਤਣ ਵਾਸਤੇ ਮਾਪੇ ਸੰਭਾਲ ਕੇ ਰੱਖ ਸਕਦੇ ਹਨ।

ਬੇਸ਼ੱਕ ਸੰਸਾਰ ਭਰ ਦੀ ਏਅਰਲਾਈਨਜ਼ ਇੰਡਸਟਰੀ ਵਿੱਚ ਬੋਇੰਗ ਜਹਾਜ਼ 737 ਦੇ ਉਡਾਣ ਭਰਨ ਉੱਤੇ ਪਾਬੰਦੀ ਲਾਏ ਜਾਣ ਦੀ ਗੱਲ ਚੱਲ ਰਹੀ ਹੈ। ਅਮਰੀਕਾ ਅਤੇ ਕੈਨੇਡਾ ਵੱਲੋਂ ਇਸ ਬਾਬਤ ਹਾਲੇ ਕੋਈ ਹਾਮੀ ਨਹੀਂ ਭਰੀ ਜਾ ਰਹੀ। ਇਹ ਮਸਲੇ ਕਾਰਪੋਰੇਟ ਪੱਧਰ ਦੇ ਹਨ ਜਿਹਨਾਂ ਬਾਰੇ ਫੈਸਲੇ ਕਈ ਪਰਤਾਂ ਦੇ ਉੱਤਰਨ ਤੋਂ ਬਾਅਦ ਹੋਇਆ ਕਰਦੇ ਹਨ। ਪਰ ਸਾਡਾ ਨੁਕਤਾ ਹੈ ਕਿ ਬਰੈਂਪਟਨ ਵਰਗੀ ਸਥਾਨਕ ਕਮਿਉਨਿਟੀ ਨੂੰ ਆਪਣੇ ਹਮਸਾਇਆਂ ਦੇ ਚਲੇ ਜਾਣ ਦੇ ਅਫਸੋਸ ਵਿੱਚ ਇੱਕ ਹੋ ਜਾਣਾ ਜਰੂਰੀ ਹੈ ਨਾ ਕਿ ਮਹਿਜ਼ ਪਰਿਵਾਰ ਲਈ ਅਫਸੋਸ ਦਾ ਸੁਨੇਹਾ ਦੇ ਕੇ ਕੰਮ ਖਤਮ ਹੋ ਜਾਣਾ ਚਾਹੀਦਾ ਹੈ।

 

Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਪੀਲ ਰੀਜਨ ਦਾ ਭੱਵਿਖ ਕਿਸਦੇ ਹੱਥ?
ਫੰਡਾਂ ਵਿੱਚ ਕਟੌਤੀਆਂ ਅਤੇ ਆਪਾ ਵਿਰੋਧੀ ਸੁਨੇਹਿਆਂ ਦਾ ਝਮੇਲਾ
ਲਿਬਰਲ ਸਰਕਾਰ ਵੱਲੋਂ ਘੱਟ ਗਿਣਤੀ ਕਮਿਉਨਿਟੀਆਂ ਦੀਆਂ ਘੱਟ ਨਿਯੁਕਤੀਆਂ
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 3 - ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼ ਆਰਟੀਕਲ -ਭਾਗ 2 -ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਦਾ ਵਿਵਾਦ?
ਪੰਜਾਬੀ ਪੋਸਟ ਵਿਸ਼ੇਸ਼: ਸੱਚ ਕੀ ਹੈ ਪੀਲ ਖੇਤਰ ਵਿੱਚ ਕੰਜ਼ਰਵੇਟਿਵ ਨੌਮੀਨੇਸ਼ਨਾਂ ਬਾਰੇ ਲੱਗਦੇ ਦੋਸ਼ਾਂ ਦਾ?
ਅੰਤਰਰਾਸ਼ਟਰੀ ਵਿੱਦਿਆਰਥੀ ਜੋਬਨਦੀਪ ਸਿੰਘ ਦੀ ਵਿਥਿਆ ਤੋਂ ਮਿਲਦੇ ਸਬਕ
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1
ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1