Welcome to Canadian Punjabi Post
Follow us on

19

March 2019
ਅੰਤਰਰਾਸ਼ਟਰੀ

ਪਾਕਿਸਤਾਨ ਦੀ ਟਾਪ ਮਾਡਲ ਅਯਾਨ ਅਲੀ ਭਗੌੜੀ ਐਲਾਨ ਕੀਤੀ

March 12, 2019 09:39 AM

ਰਾਵਲਪਿੰਡੀ, 11 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਰਾਵਲਪਿੰਡੀ ਦੀ ਇੱਕ ਅਦਾਲਤ ਨੇ ਟਾਪ ਮਾਡਲ ਅਤੇ ਗਾਇਕਾ ਅਯਾਨ ਅਲੀ ਨੂੰ ਨਕਦੀ ਤਸਕਰੀ ਦੇ ਕੇਸ ਵਿੱਚ ਭਗੌੜਾ ਐਲਾਨ ਕਰਦੇ ਹੋਏ ਉਸ ਦੀ ਸਾਰੀ ਚਲ ਅਤੇ ਅਚੱਲ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਅਯਾਨ ਦੇ ਵਕੀਲ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ ਕਿ ਉਨ੍ਹਾਂ ਦੀ ਕਲਾਈਂਟ ਨੂੰ ਕੋਰਟ ਵਿੱਚ ਸਮਰਪਣ ਦੇ ਲਈ ਥੋੜ੍ਹਾ ਸਮਾਂ ਚਾਹੀਦਾ ਹੈ।
ਇਸ ਸੰਬੰਧ ਵਿੱਚ ਅਦਾਲਤ ਨੇ ਅਯਾਨ ਦੇ ਦੋਵੇਂ ਜ਼ਮਾਨਤੀਆਂ ਸ਼ੌਕਤ ਅਤੇ ਨਵਾਜ਼ ਵੱਲੋਂ ਜਮ੍ਹਾ ਕਰਵਾੀ ਜ਼ਮਾਨਤ ਦੀ ਰਕਮ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਇਸ ਮਗਰੋਂ ਜੱਜ ਭੁੱਟੋ ਨੇ ਮਾਮਲੇ ਦੀ ਸੁਣਵਾਈ 18 ਮਾਰਚ ਤੱਕ ਦੇ ਲਈ ਮੁਲਤਵੀ ਕਰ ਦਿੱਤੀ। ਅਯਾਨ ਨੂੰ 14 ਮਾਰਚ 2015 ਨੂੰ 506800 ਅਮਰੀਕੀ ਡਾਲਰ ਤਸਕਰੀ ਨਾਲ ਯੂ ਏ ਈ ਵੱਲ ਲੈ ਜਾਣ ਦੇ ਦੋਸ਼ ਵਿੱਚ ਇਸਲਾਮਾਬਾਦ ਦੇ ਬੇਨਜ਼ੀਰ ਭੁੱਟੋ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਸੁਰੱਖਿਆ ਬਲਾਂ ਨੇ ਗ੍ਰਿਫਤਾਰ ਕੀਤਾ ਸੀ। ਇਹ ਹਵਾਈ ਅੱਡਾ ਸਾਲ 2018 ਤੱਕ ਵਰਤੋਂ ਵਿੱਚ ਸੀ ਅਤੇ ਇਸ ਦੇ ਬਾਅਦ ਇਸ ਦੀ ਜਗ੍ਹਾ 'ਤੇ ਨਵਾਂ ਹਵਾਈ ਅੱਡਾ ਬਣਾਇਆ ਗਿਆ। ਅਯਾਨ ਦਾ ਨਾਂਅ ਸਿਖਰਲੇ ਸਿਆਸਤਦਾਨਾਂ ਦੇ ਨਾਲ ਜੋੜਿਆ ਜਾਂਦਾ ਰਿਹਾ ਹੈ। ਉਸ 'ਤੇ ਸਿਆਸਤਦਾਨਾਂ ਦੇ ਕਾਲੇ ਧਨ ਨੂੰ ਸਫੇਦ ਕਰਨ ਦੇ ਕੰਮ ਵਿੱਚ ਸਹਿਯੋਗ ਕਰਨ ਦਾ ਦੋਸ਼ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ