Welcome to Canadian Punjabi Post
Follow us on

20

May 2019
ਅੰਤਰਰਾਸ਼ਟਰੀ

ਬਿਜਲੀ ਬੰਦ ਹੋਣ ਕਾਰਨ ਵੈਨਜ਼ੁਏਲਾ 'ਚ 15 ਡਾਇਲਸਿਸ ਮਰੀਜ਼ਾਂ ਦੀ ਮੌਤ

March 12, 2019 09:35 AM

ਕਾਰਾਕਸ, 11 ਮਾਰਚ (ਪੋਸਟ ਬਿਊਰੋ)- ਵੈਨਜ਼ੁਏਲਾ ਵਿੱਚ ਬਿਜਲੀ ਬੰਦ ਹੋਣ ਕਾਰਨ ਕਿਡਨੀ ਦੀ ਬਿਮਾਰੀ ਨਾਲ ਪੀੜਤ 15 ਲੋਕਾਂ ਦਾ ਡਾਇਲਸਿਸ ਨਾ ਹੋ ਸਕਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।
ਸਿਹਤ ਮੁਲਾਜ਼ਮਾਂ ਲਈ ਕੰਮ ਕਰਦੇ ਗੈਰ ਸਰਕਾਰੀ ਸੰਗਠਨ ਕੋਡੇਵਿਡਾ ਦੀ ਡਾਇੈਕਟਰ ਫਰਾਂਸਿਸਕੋ ਵਾਲੈਂਸੀਆ ਨੇ ਕਿਹਾ ਕਿ ਕੱਲ੍ਹ ਅਤੇ ਅੱਜ ਵਿਚਾਲੇ ਡਾਇਲਸਿਸ ਨਾ ਹੋਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੀ ਕਿਡਨੀ ਖਰਾਬ ਹੋ ਗਈ ਹੈ, ਉਹ ਮੁਸ਼ਕਿਲ ਵਿੱਚ ਹਨ। ਅਸੀਂ ਕਰੀਬ 95 ਫੀਸਦੀ ਡਾਇਲਸਿਸ ਯੂਨਿਟਸ ਦੀ ਗੱਲ ਕਰ ਰਹੇ ਹਾਂ, ਜੋ ਬਿਜਲੀ ਸੰਕਟ ਕਾਰਨ ਬੰਦ ਹੋਈਆਂ ਹਨ। ਇਸ ਦੌਰਾਨ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦਾਅਵਾ ਕੀਤਾ ਕਿ ਨਵੇਂ ‘ਸਾਈਬਰਨੇਟਿਕਸ' ਸਾਈਬਰ ਹਮਲੇ ਕਾਰਨ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਬਹਾਲ ਕਰਨ 'ਚ ਮੁਸ਼ਕਿਲਾਂ ਆ ਰਹੀਆਂ ਹਨ। ਮਾਦੁਰੋ ਨੇ ਕਾਰਾਕਸ 'ਚ ਸਮਰਥਕਾਂ ਨੂੰ ਦੱਸਿਆ ਕਿ ਕਰੀਬ 70 ਫੀਸਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਤਾਂ ਸਹੀ ਤਰ੍ਹਾਂ ਕੰਮ ਕਰ ਰਹੇ ਇਕ ਜਨਰੇਟਰ 'ਤੇ ਇਕ ਹੋਰ ਸਾਈਬਰਨੇਟਿਕਸ ਹਮਲਾ ਹੋਇਆ ਤੇ ਜਿੰਨੀ ਸਫਲਤਾ ਮਿਲੀ ਸੀ, ਉਸ 'ਤੇ ਪਾਣੀ ਫਿਰ ਗਿਆ। ਦੂਸਰੇ ਪਾਸੇ ਵੈਨਜ਼ੁਏਲਾ 'ਚ ਵਿਰੋਧੀ ਧਿਰ ਦੇ ਨੇਤਾ ਜੁਆਨ ਗੁਡਦੋ ਨੇ ਲੋਕਾਂ ਤੋਂ ਦੇਸ਼ ਭਰ 'ਚ ਮਾਰਚ ਕੱਢਣ ਲਈ ਕਿਹਾ ਤੇ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਅਮਰੀਕਾ ਵਿੱਚ ਹਾਦਸੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ
ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ
ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ
ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ
ਭਾਰਤ ਦੱਖਣ ਪੂਰਬੀ ਏਸ਼ੀਅਨ ਅਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲ ਵੀ ਵੇਚੇਗਾ
ਪਤਨੀ ਦੇ ਕਤਲ ਕੇਸ ਵਿੱਚ ਫਸੇ ਗੁਰਪ੍ਰੀਤ ਸਿੰਘ ਨੇ ਅਦਾਲਤ ਤੋਂ ਇਨਸਾਫ ਮੰਗਿਆ
ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ 250 ਤੋਂ ਵੱਧ ਭਾਰਤੀ
ਸਾਨ ਫਰਾਂਸਿਸਕੋ ਵਿੱਚ ਹਵਾਈ ਅੱਡੇ ਉੱਤੇ ਚਿਹਰਾ ਪਛਾਨਣ ਵਾਲੀ ਤਕਨੀਕ ਉੱਤੇ ਪਾਬੰਦੀ
ਭਾਰਤੀ ਉਡਾਣਾਂ ਲਈ ਪਾਕਿਸਤਾਨ 30 ਮਈ ਤੱਕ ਹਵਾਈ ਖੇਤਰ ਬੰਦ ਰੱਖੇਗਾ