Welcome to Canadian Punjabi Post
Follow us on

26

March 2019
ਮਨੋਰੰਜਨ

ਸਾਰਾ ਅਲੀ ਬਣੇਗੀ ਅਲਾਈਆ, ਡੈਬਿਊ ਲਈ ਤਿਆਰ

March 12, 2019 09:30 AM

ਅਲਾਈਆ ਐੱਫ ਇੰਟਰਨੈੱਟ 'ਤੇ ਚਰਚਿਤ ਅਭਿਨੇਤਰੀ ਹੈ ਅਤੇ ਬਾਲੀਵੁੱਡ ਵਿੱਚ ਕਰੀਅਰ ਬਣਾਉਣ ਵੱਲ ਵਧ ਰਹੀ ਹੈ। ਦਿਲਚਸਪ ਤੱਥ ਇਹ ਹੈ ਕਿ ਵੱਡੇ ਪਰਦੇ 'ਤੇ ਅਲਾਈਆ ਆਪਣਾ ਜੋ ਪਹਿਲਾ ਕਿਰਦਾਰ ਨਿਭਾਏਗੀ, ਉਹ ਸਾਰਾ ਅਲੀ ਖਾਨ ਦਾ ਹੋਵੇਗਾ ਯਾਨੀ ਫਿਲਮ ਵਿੱਚ ਉਹ ਸੈਫ ਅਲੀ ਖਾਨ ਦੀ ਬੇਟੀ ਦੇ ਕਿਰਦਾਰ ਵਿੱਚ ਹੋਵੇਗੀ। ਸੋਸ਼ਲ ਮੀਡੀਆ 'ਤੇ ਅਲਾਈਆ ਆਪਣੀਆਂ ਤਸਵੀਰਾਂ ਨਾਲ ਕਾਫੀ ਚਰਚਾ ਵਿੱਚ ਰਹਿੰਦੀ ਹੈ, ਇਸ ਲਈ ਸੁਭਾਵਿਕ ਹੈ ਕਿ ਜਦ ਉਸ ਦੇ ਬਾਲੀਵੁੱਡ ਵਿੱਚ ਆਉਣ ਦੀ ਖਬਰ ਦਾ ਪ੍ਰਸਾਰ ਹੋਵੇਗਾ ਤਾਂ ਇੰਟਰਨੈਟ 'ਤੇ ਧੂਮ ਮਚ ਜਾਏਗੀ।
ਆਪਣੇ ਡੈਬਿਊ ਬਾਰੇ ਅਲਾਈਆ ਨੇ ਦੱਸਿਆ, ‘‘ਮੇਰੇ ਉਤਸ਼ਾਹ ਦੀ ਕਲਪਨਾ ਨਹੀਂ ਕਰ ਸਕਦੇ। ਮੈਂ ਵਾਕਈ ਖੁਸ਼ ਹਾਂ ਕਿ ਅਜਿਹਾ ਕਿਰਦਾਰ ਕਰਾਂਗੀ, ਜੋ ਕਿਸੇ ਕਲਾਕਾਰ ਦੀ ਕਹਾਣੀ ਦੱਸੇਗਾ। ਪਿਛਲੇ ਸਾਲ ਜਾਹਨਵੀ ਕਪੂਰ ਤੇ ਸਾਰਾ ਨੇ ਡੈਬਿਊ ਕੀਤਾ ਤੇ ਇਸ ਸਾਲ ਅਨੰਨਿਆ ਅਤੇ ਮੇਰੇ ਨਾਲ ਕੁਝ ਕਲਾਕਾਰ ਬਾਲੀਵੁੱਡ ਵਿੱਚ ਡੈਬਿਊ ਕਰਨਗੇ। ਮੇਰੇ ਵਿਚਾਰ ਨਾਲ ਸਾਡੇ ਸਾਰਿਆਂ ਦੀ ਫਿਲਮਾਂ ਦੇ ਬਾਰੇ ਚੁਆਇਸ ਵੱਖ-ਵੱਖ ਹੈ ਅਤੇ ਇਹ ਗੱਲ ਹੋਰ ਵੀ ਰੋਮਾਂਚਕ ਹੈ। ਸਾਡੀ ਫਿਲਮ ਇੰਡਸਟਰੀ ਨੇ ਹਾਲ ਹੀ ਵਿੱਚ ਕਈ ਵੱਖ ਤਰ੍ਹਾਂ ਦੀਆਂ ਫਿਲਮਾਂ ਦਿੱਤੀਆਂ ਤੇ ਉਨ੍ਹਾਂ ਵਿੱਚ ਨਵੇਂ ਕਲਾਕਾਰਾਂ ਨੇ ਵੀ ਡੈਬਿਊ ਕੀਤਾ ਹੈ। ਇਨ੍ਹਾਂ ਵਿੱਚੋਂ ਹਰ ਫਿਲਮ ਨੇ ਹਰ ਕਿਸੇ ਨੂੰ ਵੱਕ ਪਛਾਣ ਦਿੱਤੀ ਹੈ ਅਤੇ ਸਾਡੀ ਚੁਆਇਸ ਨੂੰ ਸਮਝਿਆ ਹੈ।” ਅਲਾਈਆ ਇਹ ਦੇਖ ਕੇ ਖੁਸ਼ ਹੈ ਕਿ ਉਸ ਦਾ ਪਹਿਲਾ ਕਿਰਦਾਰ ਸੈਫ ਅਲੀ ਦੀ ਬੇਟੀ ਸਾਰਾ ਅਲੀ ਖਾਨ ਬਾਰੇ ਹੋਵੇਗਾ।

Have something to say? Post your comment