Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਬਰੈਂਪਟਨ ਸਾਊਥ ਕੰਜ਼ਰਵੇਟਿਵ ਨੌਮੀਨੇਸ਼ਨ: ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਮਨਮੋਹਨ ਖਰੌੜ ਨੇ ਲਿਆ ਨਾਮ ਵਾਪਸ

March 12, 2019 09:26 AM

ਹਰਦੀਪ ਗਰੇਵਾਲ ਵੱਲੋਂ ਫੈਸਲੇ ਦਾ ਸੁਆਗਤ


ਬਰੈਂਪਟਨ ਪੋਸਟ ਬਿਉਰੋ: ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸਖ਼ਸਿ਼ਅਤ ਅਤੇ ਰੀਅਲ ਐਸਟੇਟ ਵਿੱਚ ਦਹਾਕਿਆਂ ਤੋਂ ਕੰਮ ਕਰਕੇ ਕਮਿਉਨਿਟੀ ਵਿੱਚ ਆਪਣਾ ਨਾਮ ਸਥਾਪਤ ਕਰ ਚੁੱਕੇ ਮਨਮੋਹਣ ਖਰੌੜ ਵੱਲੋਂ ਬਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਫੈਡਰਲ ਨੌਮੀਨੇਸ਼ਨ ਚੋਣ ਵਿੱਚੋਂ ਆਪਣਾ ਨਾਮ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਇਹ ਫੈਸਲਾ ਭਾਈਚਾਰੇ ਦੇ ਹਿੱਤ ਨੂੰ ਮੁੱਖ ਰੱਖਦਿਆਂ ਕੀਤਾ ਹੈ। ਉਹਨਾਂ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਨੌਮੀਨੇਸ਼ਨ ਚੋਣ ਵਿੱਚ 7 ਦੇ ਕਰੀਬ ਉਮੀਦਵਾਰਾਂ ਵਿੱਚੋਂ 5 ਪੰਜਾਬੀ ਭਾਈਚਾਰੇ ਵਿੱਚ ਮੈਂਬਰਸਿ਼ਪ ਬਣਾਉਣ ਵਿੱਚ ਸਰਗਰਮ ਹਨ। ਸ੍ਰੀ ਖਰੌੜ ਮੁਤਾਬਕ ਭਾਈਚਾਰੇ ਵਿੱਚ ਇਸ ਕਿਸਮ ਦੀ ਦੌੜ ਭੱਜ ਨਾਲ ਭਾਈਚਾਰੇ ਵਿੱਚ ਦੁਬਿਧਾ ਪੈਦਾ ਹੁੰਦੀ ਹੈ ਜਿਸ ਨਾਲ ਭਾਈਚਾਰੇ ਦੀਆਂ ਵੋਟਾਂ ਪੰਜ ਹਿੱਸਿਆਂ `ਚ ਵੰਡੀਆਂ ਜਾਣਗੀਆਂ ਤੇ ਅਖੀਰ ਸਾਰਿਆਂ ਦੇ ਹੱਥ ਨਿਰਾਸ਼ਾ ਹੀ ਆਵੇਗੀ।
ਸ੍ਰੀ ਖਰੌੜ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਨੌਮੀਨੇਸ਼ਨ ਚੋਣ ਦੇ ਉਮੀਦਵਾਰ ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਉਹਨਾਂ ਦੇ ਇਸ ਫੈਸਲੇ ਨਾਲ ਭਾਈਚਾਰੇ ਵਿੱਚ ਦੁਬਿਧਾ ਘੱਟ ਹੋਵੇਗੀ। ਹਰਦੀਪ ਗਰੇਵਾਲ ਨੇ ਅੱਗੇ ਕਿਹਾ ਕਿ ਸ੍ਰੀ ਖਰੌੜ ਦਾ ਭਾਈਚਾਰੇ ਵਿੱਚ ਚੰਗਾ ਨਾਮ ਹੈ ਅਤੇ ਉਹਨਾਂ ਦੇ ਇਸ ਸਿਆਸੀ ਪਰਪੱਕ ਸੂਝ ਵਾਲੇ ਕਦਮ ਨਾਲ ਉਹਨਾਂ ਦਾ ਕੱਦਕਾਠ ਭਾਈਚਾਰੇ ਵਿੱਚ ਹੋਰ ਉੱਚਾ ਹੋਵੇਗਾ। ਰੀਅਲ ਐਸਟੇਟ ਦੇ ਪ੍ਰੋਫੈਸ਼ਨ ਤੋਂ ਇਲਾਵਾ ਸ੍ਰੀ ਖਰੌੜ ਕਈ ਹੋਰ ਕਮਿਉਨਿਟੀ ਉੱਦਮਾਂ ਨਾਲ ਵੀ ਜੁੜੇ ਹੋਏ ਹਨ ਅਤੇ ਅੱਛਾ ਨਾਮ ਰੱਖਦੇ ਹਨ। ਉਹਨਾਂ ਨੇ ਬਾਕੀ ਸਾਰੇ ਉਮੀਦਵਾਰਾਂ ਨੂੰ ਸ਼ੁਭ ਇੱਛਾਵਾਂ ਵੀ ਦਿੱਤੀਆਂ। ਉਨ੍ਹਾਂ ਬਾਕੀ ਉਮੀਦਵਾਰਾਂ ਹਰਿੰਦਰਪਾਲ ਸਿੰਘ ਚੀਮਾ ਅਤੇ ਰਮਨ ਬਰਾੜ ਰਲਕੇ ਚੱਲਣ ਦੀ ਸਲਾਹ ਦਿੱਤੀ ਤੇ ਇਕਜੁਟਤਾ ਪ੍ਰਗਟਾਉਣ ਦੀ ਅਪੀਲ ਕੀਤੀ।

 

 
Have something to say? Post your comment