Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਮਨੋਰੰਜਨ

ਉਸ ਲਈ ਮੇਰਾ ਦਿਲ ਧੜਕਦਾ ਹੈ : ਤਿ੍ਰਪਤੀ

September 26, 2018 07:54 AM

ਰਣਬੀਰ ਕਪੂਰ ਦੀ ਗਿਣਤੀ ਬਾਲੀਵੁੱਡ ਦੇ ਦਿਲਫੈਂਕ ਆਸ਼ਿਕਾਂ ਵਿੱਚ ਹੁੰਦੀ ਹੈ। ਜਿੱਥੋਂ ਤੱਕ ਲੜਕੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਮਾਮਲੇ 'ਚ ਬਹੁਤ ਲੱਕੀ ਹੈ। ਲੱਖਾਂ ਲੜਕੀਆਂ ਉਸ ਦੀਆਂ ਦੀਵਾਨੀਆਂ ਹਨ। ਇਹੀ ਕਾਰਨ ਹੈ ਕਿ ਉਸ ਦਾ ਦਿਲ ਪਿਆਰ ਦੇ ਮਾਮਲੇ 'ਚ ਇਥੋਂ ਉਥੇ ਪੰਛੀ ਵਾਂਗ ਉਡਦਾ ਹੈ। ਉਹ ਇਨ੍ਹੀਂ ਦਿਨੀਂ ਆਲੀਆ ਦੇ ਪਿਆਰ 'ਚ ਗ੍ਰਿਫਤਾਰ ਹੈ, ਪਰ ਉਸ ਦੇ ਪਿਆਰ 'ਚ ਪਾਗਲ ਹੈ ਬਾਲੀਵੁੱਡ ਦੀ ਨਵੀਂ ਲੈਲਾ ਤਿ੍ਰਪਤੀ ਡਿਮਰੀ। ਉਹ ਏਕਤਾ ਕਪੂਰ ਅਤੇ ਇਮਤਿਆਜ਼ ਅਲੀ ਦੀ ਫਿਲਮ ‘ਲੈਲਾ ਮਜਨੂੰ’ ਨਾਲ ਬਾਲੀਵੁੱਡ 'ਚ ਡੈਬਿਊ ਕਰ ਚੁੱਕੀ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਰਣਬੀਰ ਕਪੂਰ ਨੂੰ ਇੰਨਾ ਪਸੰਦ ਕਰਨ ਦੀ ਕੀ ਵਜ੍ਹਾ ਹੈ?
- ਅਸਲ ਜ਼ਿੰਦਗੀ 'ਚ ਮੇਰਾ ਦਿਲ ਸਿਰਫ ਉਸੇ ਲਈ ਧੜਕਦਾ ਹੈ। ਮੈਂ ਉਸ ਨੂੰ ਬਿਹਤਰੀਨ ਕੰਮ ਦੀ ਵਜ੍ਹਾ ਨਾਲ ਪਸੰਦ ਕਰਦੀ ਹਾਂ। ਤੁਸੀਂ ਉਸ ਦੀ ਕੋਈ ਫਿਲਮ ਦੇਖੋ ਕਿ ਉਹ ਹਰ ਕਿਰਦਾਰ ਵਿੱਚ ਡੁੱਬਿਆ ਹੋਵੇਗਾ। ਹਰ ਫਿਲਮ 'ਚ ਉਸ ਦਾ ਵੱਖਰਾ ਰੂਪ ਹੁੰਦਾ ਹੈ ਜਿਸ ਫੀਲਡ ਵਿੱਚ ਮੈਂ ਆਪਣਾ ਸਫਰ ਸ਼ੁਰੂ ਕੀਤਾ ਹੈ ਉਸ 'ਚ ਉਹ ਮੇਰੇ ਭਗਵਾਨ ਦੀ ਤਰ੍ਹਾਂ ਹੈ।
* ਤਾਂ ਕੀ ਤੁਹਾਨੂੰ ਰਣਬੀਰ ਦੀ ਲੈਲਾ ਕਿਹਾ ਜਾ ਸਕਦਾ ਹੈ?
- ਮੈਂ ਰਣਬੀਰ ਦੀ ਅਜਿਹੀ ਲਵਰ ਹਾਂ, ਜੋ ਉਸ ਨੂੰ ਦੂਰੋਂ ਦੇਖ ਕੇ ਖੁਸ਼ ਰਹਿੰਦੀ ਹੈ। ਉਸ ਦੇ ਦਿਲਫੈਂਕ ਵਿਹਾਰ ਅਤੇ ਕਈ ਲੜਕੀਆਂ ਨਾਲ ਅਫੇਅਰ ਬਾਰੇ ਮੈਂ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਇੱਕ ਦਿਨ ਮੇਰਾ ਨੰਬਰ ਵੀ ਆਏਗਾ। ਮੈਂ ਇਸ ਗੱਲ ਲਈ ਬਹੁਤ ਉਮੀਦ ਲਾਈ ਬੈਠੀ ਹਾਂ।
* ਰਣਬੀਰ ਦੀ ਕਿਹੜੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ?
- ਉਸ ਦਾ ਸੋਸ਼ਲ ਮੀਡੀਆ 'ਚ ਕੋਈ ਅਕਾਊਂਟ ਨਹੀਂ, ਇਹੀ ਗੱਲ ਮੈਨੂੰ ਚੰਗੀ ਲੱਗਦੀ ਹੈ। ਇਸ ਕਰ ਕੇ ਹਰ ਸਮੇਂ ਉਸ ਦੀ ਜ਼ਿੰਦਗੀ ਦਾ ਰਹੱਸ ਬਣਿਆ ਰਹਿੰਦਾ ਹੈ। ਬਾਕੀ ਸਟਾਰਸ ਆਪਣੀਆਂ ਤਸਵੀਰਾਂ ਅਪਲੋਡ ਕਰਦੇ ਰਹਿੰਦੇ ਹਨ ਤਾਂ ਉਨ੍ਹ੍ਹਾਂ ਦਾ ਅਪਡੇਟ ਮਿਲਦਾ ਰਹਿੰਦਾ ਹੈ, ਪਰ ਰਣਬੀਰ ਦਾ ਇਹ ਰਹੱਸਮਈ ਅੰਦਾਜ਼ ਮੈਨੂੰ ਉਸ ਦਾ ਦੀਵਾਨਾ ਬਣਾਉਂਦਾ ਹੈ।
* ਮੌਕਾ ਮਿਲਿਆ ਤਾਂ ਉਸ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰੋਗੇ?
- ਮੈਂ ਕਦੇ ਉਸ ਨੂੰ ਸਾਹਮਣਿਉਂ ਨਹੀਂ ਦੇਖਿਆ, ਪਰ ਮਿਲਾਂਗੇ ਤਾਂ ਪਿਆਰ ਜ਼ਾਹਿਰ ਕਰ ਦੇਵਾਂਗੀ। ਮੈਂ ਇਸ ਦਾ ਧਿਆਨ ਜ਼ਰੂਰ ਰੱਖਾਂਗੀ ਕਿ ਚਿਪਕੂ ਲੋਕਾਂ ਵਾਂਗ ਉਸ ਨਾਲ ਨਾ ਮਿਲਾਂ। ਮੈਂ ਲੈਲਾ ਦੀ ਤਰ੍ਹਾਂ ਉਸ ਨਾਲ ਵਿਹਾਰ ਕਰਾਂਗੀ। ਉਮੀਦ ਹੈ ਕਿ ਉਹ ਮਜਨੂੰ ਬਣ ਕੇ ਮੇਰੇ ਪਿੱਛੇ ਨਹੀਂ ਆਵੇਗਾ। ਮੈਂ ਫਿਲਮ ਦੀ ਸ਼ੂਟਿੰਗ ਦੌਰਾਨ ਇਮਤਿਆਜ਼ ਅਲੀ ਸਰ ਤੋਂ ਉਸ ਬਾਰੇ ਕਾਫੀ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਧਿਆਨ ਜ਼ਰੂਰ ਰੱਖਦੀ ਸੀ ਕਿ ਉਸ ਨੂੰ ਕੁਝ ਨਾ ਪਤਾ ਲੱਗੇ।
* ਤੁਹਾਡੇ ਦਿਮਾਗ ਵਿੱਚ ਲੈਲਾ ਦਾ ਅਕਸ ਕਿਸ ਤਰ੍ਹਾਂ ਦਾ ਸੀ?
- ਮੇਰੇ ਦਿਮਾਗ ਵਿੱਚ ਲੈਲਾ ਦਾ ਅਕਸ ਬਿਲਕੁਲ ਵੱਖਰਾ ਸੀ। ਮੇਰਾ ਅੰਦਾਜ਼ਾ ਸੀ ਕਿ ਉਹ ਬਹੁਤ ਸ਼ਾਂਤ ਵਿਅਕਤੀਤਵ ਵਾਲੀ ਹੋਵੇਗੀ। ਸਾਡੀ ਫਿਲਮ ‘ਲੈਲਾ ਮਜਨੂੰ’ ਕਾਫੀ ਵੱਖਰੀ ਕਿਸਮ ਦੀ ਫਿਲਮ ਸੀ। ਇਹ ਅਜਿਹੀ ਔਰਤ ਦੀ ਕਹਾਣੀ ਸੀ, ਜੋ ਫਲਰਟ ਕਰਨ 'ਚ ਵਿਸ਼ਵਾਸ ਰੱਖਦੀ ਸੀ। ਉਹ ਆਪਣੇ ਚਾਰਮ ਵਿੱਚ ਹਰ ਕਿਸੇ ਤੋਂ ਆਪਣਾ ਕੰਮ ਕਢਵਾਉਣਾ ਜਾਣਦੀ ਸੀ। ਉਹ ਆਪਣੀ ਹੀ ਦੁਨੀਆ 'ਚ ਰਹਿੰਦੀ ਸੀ ਤੇ ਬਾਲੀਵੁੱਡ ਤੋਂ ਪ੍ਰਭਾਵਤ ਸੀ। ਉਹ ਲਵ ਸਟੋਰੀ ਦਾ ਹਿੱਸਾ ਤਾਂ ਸੀ, ਪਰ ਲਵ ਕੀ ਹੈ ਇਸ ਦਾ ਅਰਥ ਵੀ ਉਸ ਨੂੰ ਪਤਾ ਨਹੀਂ ਸੀ।

Have something to say? Post your comment