Welcome to Canadian Punjabi Post
Follow us on

19

March 2019
ਭਾਰਤ

ਸਮਝੌਤਾ ਬਲਾਸਟ ਕੇਸ ਵਿੱਚ ਫੈਸਲਾ 14 ਮਾਰਚ ਤੱਕ ਟਲਿਆ

March 12, 2019 09:08 AM

ਪੰਚਕੂਲਾ, 11 ਮਾਰਚ (ਪੋਸਟ ਬਿਊਰੋ)- ਹਰਿਆਣਾ ਦੇ ਪੰਚਕੂਲਾ ਦੀ ਵਿਸ਼ੇਸ਼ ਐੱਨ ਆਈ ਏ ਕੋਰਟ ਨੇ ਅੱਜ ਸਮਝੌਤਾ ਬਲਾਸਟ ਕੇਸ ਦਾ ਫੈਸਲਾ ਸੁਣਾਉਣਾ ਸੀ, ਪਰ ਇਹ 14 ਮਾਰਚ ਤੱਕ ਟਾਲ ਦਿੱਤਾ ਹੈ। ਇਸ ਕੇਸ ਦੀ ਫਾਈਨਲ ਬਹਿਸ ਪੂਰੀ ਹੋ ਚੁਕੀ ਹੈ ਅਤੇ ਕੋਰਟ ਨੇ ਆਪਣਾ ਫੈਸਲਾ 11 ਮਾਰਚ ਸੋਮਵਾਰ ਲਈ ਸੁਰੱਖਿਅਤ ਰੱਖ ਲਿਆ ਸੀ।
ਅੱਜ ਸੁਣਵਾਈ ਦੌਰਾਨ ਇਸ ਮਾਮਲੇ ਦੇ ਦੋਸ਼ੀ ਅਸੀਮਾਨੰਦ, ਕਮਲ ਚੌਹਾਨ, ਲੋਕੇਸ਼ ਸ਼ਰਮਾ ਅਤੇ ਰਜਿੰਦਰ ਚੌਧਰੀ ਪੰਚਕੂਲਾ ਕੋਰਟ ਵਿੱਚ ਪੁੱਜੇ ਹੋਏ ਹਨ। ਕੋਰਟ ਦੇ ਬਾਹਰ ਦੋਸ਼ੀਆਂ ਦੇ ਸਮਰਥਕਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਪਿਛਲੇ ਬੁੱਧਵਾਰ ਐੱਨ ਆਈ ਏ ਕੋਰਟ ਵਿੱਚ ਸੁਣਵਾਈ ਦੌਰਾਨ ਐੱਨ ਆਈ ਏ ਕੋਰਟ ਵਿੱਚ ਸਮਝੌਤਾ ਬਲਾਸਟ ਦੇ ਮੁੱਖ ਦੋਸ਼ੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਅਤੇ ਰਾਜਿੰਦਰ ਚੌਧਰੀ ਪੇਸ਼ ਹੋਏ ਸਨ। ਉਸ ਸੁਣਵਾਈ ਵਿੱਚ ਐੱਨ ਆਈ ਏ ਦੀ ਸਪੈਸ਼ਲ ਕੋਰਟ ਵਿੱਚ ਬਚਾਅ ਪੱਖ ਦੇ ਵਕੀਲਾਂ ਵਲੋਂ ਦਿੱਤੀਆਂ ਦਲੀਲਾਂ ਦਾ ਇਸਤਗਾਸਾ ਪੱਖ ਦੇ ਵਕੀਲਾਂ ਨੇ ਜਵਾਬ ਦਿੱਤਾ ਸੀ, ਜਿਸ ਮਗਰੋਂ ਬਹਿਸ ਪੂਰੀ ਹੋ ਗਈ ਅਤੇ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਇਸ ਤੋਂ ਬਾਅਦ ਆਸ ਸੀ ਕਿ ਕੋਰਟ 11 ਮਾਰਚ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ।
ਭਾਰਤ-ਪਾਕਿਸਤਾਨ ਵਿਚਾਲੇ ਹਫਤੇ ਵਿੱਚ 2 ਦਿਨ ਚੱਲਦੀ ਸਮਝੌਤਾ ਐਕਸਪ੍ਰੈੱਸ ਵਿੱਚ 18 ਫਰਵਰੀ 2007 ਨੂੰ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ 68 ਲੋਕਾਂ ਦੀ ਮੌਤ ਹੋ ਗਈ ਅਤੇ12 ਲੋਕ ਜ਼ਖਮੀ ਹੋਏ ਸਨ। ਟਰੇਨ ਦਿੱਲੀ ਤੋਂ ਲਾਹੌਰ ਜਾ ਰਹੀ ਸੀ। ਧਮਾਕੇ ਵਿੱਚ ਮਰਨ ਵਾਲਿਆਂ ਵਿੱਚ ਬਹੁਤੇ ਲੋਕ ਪਾਕਿਸਤਾਨੀ ਨਾਗਰਿਕ ਸਨ। ਮਾਰੇ ਗਏ 68 ਲੋਕਾਂ ਵਿੱਚ 16 ਬੱਚਿਆਂ ਸਮੇਤ ਚਾਰ ਰੇਲ ਮੁਲਾਜ਼ਮ ਸ਼ਾਮਲ ਸਨ। ਇਹ ਧਮਾਕਾ ਹਰਿਆਣਾ ਦੇ ਪਾਨੀਪਤ ਜ਼ਿਲੇ ਵਿੱਚ ਚਾਂਦਨੀ ਬਾਗ ਥਾਣੇ ਹੇਠਲੇ ਸਿਵਾਹ ਪਿੰਡ ਦੇ ਦੀਵਾਨਾ ਸਟੇਸ਼ਨ ਨੇੜੇ ਹੋਇਆ ਸੀ। ਇਸ ਕੇਸ ਦੇ ਸਾਰੇ ਦੋਸ਼ੀਆਂ ਖਿਲਾਫ ਪੰਚਕੂਲਾ ਦੀ ਸਪੈਸ਼ਲ ਐੱਨ ਆਈ ਏ ਕੋਰਟ ਵਿੱਚ ਕੇਸ ਚੱਲ ਰਿਹਾ ਹੈ, ਜਿਸ ਦੇ 224 ਗਵਾਹਾਂ ਦੇ ਬਿਆਨ ਸਰਕਾਰ ਵਲੋਂ ਦਰਜ ਹੋਏ ਸਨ। ਇਸ ਕੇਸ ਵਿੱਚ ਬਚਾਅ ਪੱਖ ਦਾ ਕੋਈ ਗਵਾਹ ਪੇਸ਼ ਨਹੀਂ ਹੋਇਆ ਹੈ। ਇਸ ਕੇਸ ਵਿੱਚ ਕੁੱਲ 302 ਗਵਾਹ ਸਨ। ਇਨ੍ਹਾਂ ਵਿੱਚੋਂ 4 ਪਾਕਿਸਤਾਨੀ ਨਾਗਰਿਕ ਸਨ।

Have something to say? Post your comment
ਹੋਰ ਭਾਰਤ ਖ਼ਬਰਾਂ
ਸਮਝੌਤਾ ਐਕਸਪ੍ਰੈੱਸ ਬਲਾਸਟ ਕੇਸ ਦੀ ਸੁਣਵਾਈ 20 ਮਾਰਚ ਤੱਕ ਫਿਰ ਟਲੀ
ਪ੍ਰਿਅੰਕਾ ਗਾਂਧੀ ਨੇ ਚੋਟ ਕੀਤੀ: ਚੌਕੀਦਾਰ ਕਿਸਾਨਾਂ ਦੇ ਨਹੀਂ, ਅਮੀਰਾਂ ਦੇ ਹੀ ਹੁੰਦੇ ਨੇ
ਬੋਇੰਗ ਨੇ ਕਿਹਾ: 737-ਮੈਕਸ ਜਹਾਜ਼ ਦਾ ਸਾਰਾ ਸਿਸਟਮ 10 ਦਿਨ ਵਿੱਚ ਅਪਗ੍ਰੇਡ ਹੋਵੇਗਾ
ਨਦੀਆਂ ਵਿੱਚ ਪ੍ਰਦੂਸ਼ਣ ਕਾਰਨ ਯੂ ਪੀ ਸਰਕਾਰ ਉੱਤੇ ਪੰਜ ਕਰੋੜ ਰੁਪਏ ਜੁਰਮਾਨਾ
ਮਾਇਆਵਤੀ ਨੇ ਕਿਹਾ: ਕਾਂਗਰਸ ਪਾਰਟੀ 7 ਸੀਟਾਂ ਛੱਡ ਕੇ ਭਰਮ ਨਾ ਫੈਲਾਵੇ
ਪਾਕਿਸਤਾਨ ਨੇ ਯੂ ਐਨ ਨੂੰ ਹਾਫਿਜ਼ ਦੇ ਹੱਕ ਵਿੱਚ ਚਿੱਠੀ ਵੀ ਲਿਖ ਮਾਰੀ
ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀ ਸੀ ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਹੋਣਗੇ
ਸਾਰਾ ਦਿਨ ਪੈਦਲ ਚੱਲ ਕੇ ਇਕਲੌਤੇ ਵੋਟਰ ਤੱਕ ਪਹੁੰਚੇਗਾ ਵੋਟ ਸਟਾਫ
ਅਬੋਹਰ ਦਾ ਹਥਿਆਰ ਸਪਲਾਇਰ ਦਿੱਲੀ ਵਿੱਚ ਕਾਬੂ, 16 ਸਾਲਾਂ ਤੋਂ ਕਰ ਰਿਹਾ ਸੀ ਧੰਦਾ
ਮੇਨਕਾ ਗਾਂਧੀ ਨੂੰ ਰੋਕਣ ਲਈ ਰਾਮਬਿਲਾਸ ਸ਼ਰਮਾ ਨੇ ਬ੍ਰਹਮਾਸਤਰ ਚੱਲ ਦਿੱਤਾ