Welcome to Canadian Punjabi Post
Follow us on

23

March 2019
ਪੰਜਾਬ

ਜ਼ਮੀਨੀ ਫਰਾਡ ਬਾਰੇ ਛੇ ਸਾਲ ਬਾਅਦ 32 ਦੋਸ਼ੀਆਂ ਉੱਤੇ ਪਰਚਾ

March 12, 2019 08:58 AM

ਪਟਿਆਲਾ, 11 ਮਾਰਚ (ਪੋਸਟ ਬਿਊਰੋ)- ਇਸ ਜਿ਼ਲੇ ਦੀ ਬਨੂੜ ਨਗਰ ਕੌਂਸਲ ਹੇਠਲੇ ਇਲਾਕੇ ਵਿੱਚ ਫਰਜ਼ੀਵਾੜਾ ਕਰ ਕੇ ਜ਼ਮੀਨ ਦੀ ਰਜਿਸਟਰੀ ਆਪਣੇ ਨਾਂਅ ਕਰਵਾਉਣ ਵਾਲੇ 32 ਦੋਸ਼ੀਆਂ ਦੇ ਖਿਲਾਫ ਕਰੀਬ ਛੇ ਸਾਲ ਬਾਅਦ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਗਰ ਕੌਂਸਲ ਦੇ ਈ ਓ ਗੁਰਦੀਪ ਸਿੰਘ ਦੀ ਸ਼ਿਕਾਇਤ ਉੱਤੇ ਜਗਤਾਰ ਸਿੰਘ ਪੰਚਕੂਲਾ, ਅਰੁਣ ਕੁਮਾਰ ਪੰਚਕੂਲਾ, ਜਗਸਨਦੀਪ ਸਿੰਘ ਡੇਰਾਬਸੀ, ਗੁਰਜੀਤ ਸਿੰਘ ਡੇਰਾਬਸੀ, ਰਾਜ ਪੰਚਕੂਲਾ, ਰਾਜੇਸ਼ ਸੂਦ ਵਾਸੀ ਪੰਚਕੂਲਾ, ਹਰਭਜਨ ਸਿੰਘ ਚੰਡੀਗੜ੍ਹ, ਸਰਦਾਰ ਕੌਰ ਉਚਾ ਖੇੜਾ, ਵਿਕਾਸ ਗੋਇਲ ਕਿਸਨਪੁਰ ਡੇਰਾ ਬਸੀ, ਹਰਜਿੰਦਰ ਕੌਰ ਪੰਚਕੂਲਾ, ਰਚਨਾ ਸੂਦ ਡੇਰਾ ਬੱਸੀ, ਨੀਰਜ ਸੇਠੀ ਪੰਚਕੂਲਾ, ਵਿਸ਼ਾਲ ਮਰਵਾਹਾ ਪੰਚਕੂਲਾ, ਮਨਦੀਪ ਸਿੰਘ ਜ਼ੀਰਕਪੁਰ, ਸੁਧਾ ਜੈਰਥ ਪੰਚਕੂਲਾ, ਸਾਕਸ਼ੀ ਸ਼ਰਮਾ ਪੰਚਕੂਲਾ, ਊਸ਼ਾ ਭਾਰਦਵਾਜ ਸਿਰਮੌਰ ਹਿਮਾਚਲ ਪ੍ਰਦੇਸ਼, ਪ੍ਰਤਾਪ ਸਿੰਘ ਮੋਹਾਲੀ, ਰੁਸਤਮ ਸਿੰਘ ਬਨੂੜ, ਅਰਚਨਾ ਸ਼ਰਮਾ ਰੋਹਤਕ, ਸੁਖਵਿੰਦਰ ਸਿੰਘ ਡੇਰਾਬੱਸੀ, ਪ੍ਰੀਤਪਾਲ ਸਿੰਘ ਅੰਬਾਲਾ ਕੈਂਟ, ਵਰੁਣ ਕੁਮਾਰ ਸਿਰਸਾ, ਅਜੀਤਪਾਲ ਸਿੰਘ ਪੰਚਕੂਲਾ, ਰਵੀ ਸ਼ੇਰ ਪੰਚਕੂਲਾ, ਲਲਿਤ ਕੁਮਾਰ ਪੰਚਕੂਲਾ, ਬਲਵੀਰ ਸਿੰਘ ਜਗਾਧਰੀ, ਜਸਵੀਰ ਸਿੰਘ ਬੱਲਮਗੜ੍ਹ ਸਮਾਣਾ, ਕੁਲਦੀਪ ਸਿੰਘ ਬੱਲਮਗੜ੍ਹ ਸਮਾਣਾ, ਭਜਨ ਸਿੰਘ ਜ਼ੀਰਕਪੁਰ, ਭਗਵੰਤ ਸਿੰਘ ਡੇਰਾਬੱਸੀ ਅਤੇ ਕੁਲਦੀਪ ਸਿੰਘ ਚੰਡੀਗੜ੍ਹ ਦੇ ਖਿਲਾਫ ਦਰਜ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ 2011-12 ਵਿੱਚ ਦੋਸ਼ੀਆਂ ਨੇ ਬਨੂੜ ਨਗਰ ਕੌਂਸਲ ਹੇਠਲੀ ਜ਼ਮੀਨ ਦੀ ਰਜਿਸਟਰੀ ਧੋਖਾ ਕਰ ਕੇ ਆਪਣੇ ਨਾਂਅ ਕਰਵਾ ਲਈ ਸੀ। ਤਹਿਸੀਲਦਾਰ ਦਫਤਰ ਦੀ ਮਿਲੀਭੁਗਤ ਨਾਲ ਇਹ ਜ਼ਮੀਨ ਦੋਸ਼ੀਆਂ ਨੇ ਆਪਣੇ ਨਾਂਅ ਕਰਵਾ ਕੇ ਮੈਸਰਜ਼ ਸਪਾਰਕਿੰਗ ਸਟਾਰ ਇੰਫਰਾ ਪ੍ਰਾਈਵੇਟ ਲਿਮਟਿਡ ਪੰਚਕੂਲਾ ਹਰਿਆਣਾ ਦੇ ਨਾਂਅ ਟਰਾਂਸਫਰ ਕਰਵਾ ਲਈ। ਇਸ ਜ਼ਮੀਨ ਦੀ ਕੀਮਤ ਚਾਰ ਕਰੋੜ 35 ਲੱਖ ਰੁਪਏ ਤੋਂ ਵੱਧ ਹੈ। ਆਪਣੇ ਨਾਂਅ ਕਰਵਾਉਣ ਪਿੱਛੋਂ ਇਨ੍ਹਾਂ ਲੋਕਾਂ ਨੇ ਜ਼ਮੀਨ ਦਾ ਕਬਜ਼ਾ ਹਾਸਲ ਕਰ ਲਿਆ, ਜਿਸ ਦੀ ਭਣਕ ਲੱਗਣ ਪਿੱਛੋਂ ਨਗਰ ਕੌਂਸਲ ਨੇ ਪੁਰਾਣਾ ਰਿਕਾਰਡ ਵੇਖਿਆ। ਇਸ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਤਾਂ ਜਾਂਚ ਦੇ ਬਾਅਦ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਧੀਰੋਆਣਾ ਸਾਹਿਬ ਸਪੋਰਟਸ ਕਲੱਬ ਦੇ ਫੁੱਟਬਾਲ ਖਿਡਾਰੀਆਂ ਨੂੰ ਵਰਦੀਆਂ ਅਤੇ ਕਿੱਟਾਂ ਦਿੱਤੀਆਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ