Welcome to Canadian Punjabi Post
Follow us on

26

March 2019
ਪੰਜਾਬ

ਹਾਈ ਕੋਰਟ ਦੇ ਹੁਕਮਾਂ ਉੱਤੇ ਕੋਰਟ ਕੰਪਲੈਕਸ ਦੇ ਬਾਹਰ ਕਬਜ਼ੇ ਹਟਾਏ

March 12, 2019 08:57 AM

ਬਠਿੰਡਾ, 11 ਮਾਰਚ (ਪੋਸਟ ਬਿਊਰੋ)- ਏਥੇ ਜਿ਼ਲਾ ਕੋਰਟ ਕੰਪਲੈਕਸ ਦੇ ਬਾਹਰ ਨਾਜਾਇਜ਼ ਕਬਜ਼ੇ ਕਰ ਕੇ ਬਣਾਏ ਕਈ ਸਾਲ ਪੁਰਾਣੇ ਖੋਖਿਆਂ ਉੱਤੇ ਅੱਜ ਅਚਾਨਕ ਪ੍ਰਸ਼ਾਸਨਕ ਅਧਿਕਾਰੀਆਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਮਸ਼ੀਨਾਂ ਚਲਾ ਦਿਤੀਆਂ ਗਈਆਂ ਤੇ ਦੋ ਕੁ ਘੰਟਿਆਂ ਦੀ ਕਾਰਵਾਈ ਦੌਰਾਨ ਇਨ੍ਹਾਂ ਨੂੰ ਖਤਮ ਕਰ ਦਿੱਤਾ ਗਿਆ।
ਐੱਸ ਡੀ ਐੱਮ ਅਮਨਿੰਦਰ ਸਿੰਘ ਟਿਵਾਣਾ, ਬੀ ਐਂਡ ਆਰ ਦੇ ਐਕਸੀਅਨ ਮੰਦਰ ਸਿੰਘ, ਪ੍ਰੋਵੈਂਸ਼ੀਅਲ ਐਕਸੀਅਨ ਇੰਦਰਜੀਤ ਸਿੰਘ, ਨਗਰ ਨਿਗਮ ਅਧਿਕਾਰੀ ਸੰਦੀਪ ਗੁਪਤਾ ਦੀ ਮੌਜੂਦਗੀ ਵਿੱਚ ਇਹ ਕਾਰਵਾਈ ਕੀਤੀ ਗਈ, ਜਦੋਂ ਕਿ ਡੀ ਐੱਸ ਪੀ ਕਰਨਸ਼ੇਰ ਸਿੰਘ ਵੀ ਪੁਲਿਸ ਸਮੇਤ ਉਥੇ ਮੌਜੂਦ ਸੀ। ਇਸ ਦੌਰਾਨ ਕੁਝ ਵਕੀਲਾਂ ਨੇ ਵਿਰੋਧ ਕੀਤਾ, ਪਰ ਉਨ੍ਹਾਂ ਦੀ ਪੇਸ਼ ਨਾ ਚੱਲੀ। ਕਈ ਸਾਲਾਂ ਤੋਂ ਇੱਥੇ ਚਾਹ ਦਾ ਅੱਡਾ ਲਾਉਣ ਵਾਲੀ ਇਕ ਬਜ਼ੁਰਗ ਵੀ ਅੱਜ ਬਿਨਾਂ ਛੱਤ ਤੋਂ ਹੋ ਗਈ, ਪਰ ਉਸ ਨੂੰ ਰੋਂਦੀ ਨੂੰ ਲੇਡੀਜ਼ ਪੁਲਿਸ ਨੇ ਪਾਸੇ ਕਰ ਦਿੱਤਾ।
ਵਰਨਣ ਯੋਗ ਹੈ ਕਿ ਦੁਪਹਿਰ ਵੇਲੇ ਅਚਾਨਕ ਬੀ ਐਂਡ ਆਰ ਅਤੇ ਨਗਰ ਨਿਗਮ ਦੇ ਅਧਿਕਾਰੀ ਅੱਜ ਬਠਿੰਡਾ ਦੇ ਕੋਰਟ ਕੰਪਲੈਕਸ ਨੇੜੇ ਇਕੱਠੇ ਹੋਣੇ ਸ਼ੁਰੂ ਹੋਏ, ਇਸ ਦੌਰਾਨ ਉਨ੍ਹਾਂ ਨਾਲ ਦੋ ਜੇ ਸੀ ਬੀ ਮਸ਼ੀਨਾਂ ਵੀ ਸਨ। ਕੁਝ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਪੁਲਸ ਡੀ ਐੱਸ ਪੀ ਕਰਨਸ਼ੇਰ ਸਿੰਘ ਦੀ ਅਗਵਾਈ ਵਿੱਚ ਆ ਗਈ ਅਤੇ ਨਗਰ ਨਿਗਮ ਨੇ ਦਰਜਨਾਂ ਟਰਾਲੀਆਂ ਮੰਗਵਾ ਲਈਆਂ ਤੇ ਵੱਡੀ ਗਿਣਤੀ ਵਿੱਚ ਸਮਾਨ ਚੁੱਕਣ ਲਈ ਮਜ਼ਦੂਰ ਮੰਗਵਾ ਲਏ। ਇਸ ਦੇ ਬਾਅਦ ਦੋ ਜੇ ਸੀ ਬੀ ਮਸ਼ੀਨਾਂ ਲਾ ਕੇ ਤੁਰੰਤ ਇਨ੍ਹਾਂ ਚਾਦਰਾਂ, ਲੱਕੜਾਂ ਜਾਂ ਇੱਟਾਂ ਦੇ ਬਣਾਏ ਖੋਖਿਆਂ ਨੂੰ ਉਖਾੜਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਹਿਲਾਂ ਬੈਂਚਾਂ ਅਤੇ ਕੁਰਸੀਆਂ ਦੀਆਂ ਜੰਜ਼ੀਰਾਂ ਤੋੜੀਆਂ ਗਈਆਂ ਅਤੇ ਫ਼ਿਰ ਇਨ੍ਹਾਂ ਨੂੰ ਟਰਾਲੀਆਂ ਵਿੱਚ ਲੱਦ ਲਿਆ ਗਿਆ। ਇਸ ਕਾਰਵਾਈ ਨਾਲ ਕਈ ਖੋਖਿਆਂ ਵਿੱਚ ਪਿਆ ਸਮਾਨ ਵੀ ਖਿੱਲਰ ਗਿਆ।
ਜਦ ਪ੍ਰਸ਼ਾਸਨ ਦੀ ਇਹ ਕਾਰਵਾਈ ਹੋ ਰਹੀ ਸੀ ਤਾਂ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ, ਕੰਵਲਜੀਤ ਸਿੰਘ ਕੁੱਟੀ, ਰਾਹੁਲ ਝੂੰਬਾ, ਰਣਧੀਰ ਸਿੰਘ ਸਿੱਧੂ ਤੇ ਸੁਖਦੇਵ ਸਿੰਘ ਸਿੱਧੂ ਨੇ ਇਸ ਦਾ ਵਿਰੋਧ ਕੀਤਾ ਅਤੇ ਕੁਝ ਨੇ ਨਾਅਰੇਬਾਜ਼ੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਧੱਕ ਕਰ ਰਿਹਾ ਹੈ, ਸਮਾਨ ਚੁੱਕਣ ਦਾ ਨੋਟਿਸ ਵੀ ਨਹੀਂ ਦਿੱਤਾ ਗਿਆ। ਕਈ ਵਕੀਲਾਂ ਦਾ ਸਮਾਨ ਇਸ ਕਾਰਵਾਈ ਦੌਰਾਨ ਖਿੱਰਲ ਗਿਆ। ਉਨ੍ਹਾਂ ਕਿਹਾ ਕਿ ਇੱਥੇ ਬੈਠਣ ਵਾਲੇ ਕਈ ਵਕੀਲਾਂ ਦੇ ਚੈਂਬਰ ਕੋਰਟ ਵਿੱਚ ਬਣ ਚੁੱਕੇ ਹਨ ਤੇ ਉਸ ਉੱਤੇ ਹਾਈ ਕੋਰਟ ਦੀ ਸਟੇਅ ਹੈ ਤੇ ਜਦ ਸਟੇਅ ਹਟੀ ਤਾਂ ਅੰਦਰ ਸ਼ਿਫਟ ਹੋ ਜਾਣਗੇ, ਇਸ ਲਈ ਉਨ੍ਹਾਂ ਇਹ ਕਾਰਵਾਈ ਰੋਕਣ ਲਈ ਐੱਸ ਡੀ ਐੱਮ ਅਮਨਿੰਦਰ ਟਿਵਾਣਾ ਨਾਲ ਵੀ ਗੱਲ ਕੀਤੀ, ਪਰ ਅਸਫ਼ਲ ਰਹੇ।
ਬੀ ਐਂਡ ਆਰ ਐਕਸੀਅਨ ਨੇ ਇਸ ਬਾਰੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਹੇਠ ਇਹ ਕਾਰਵਾਈ ਕੀਤੀ ਗਈ ਹੈ। 13 ਮਾਰਚ ਨੂੰ ਇੰਸਪੈਕਟਰ ਜੱਜ ਸਾਹਿਬ ਆ ਰਹੇ ਹਨ। ਜਦ ਪਿਛਲੀ ਵਾਰ ਉਹ ਆਏ ਤਾਂ ਇਨ੍ਹਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਇਹ ਨਾਜਾਇਜ਼ ਗਲਤ ਢੰਗ ਨਾਲ ਜਗ੍ਹਾ ਰੋਕੀ ਗਈ ਸੀ ਅਤੇ ਇਹ ਬੀ ਐਂਡ ਆਰ ਪ੍ਰੋਵਿੰਸ਼ੀਅਲ ਡਵੀਜ਼ਨ ਅਤੇ ਨੈਸ਼ਨਲ ਹਾਈਵੇ ਦੀ ਜਗ੍ਹਾ ਹੈ। ਇਸ ਉੱਤੇ ਗ੍ਰੀਨ ਬੈਲਟ ਬਨਾਉਣ ਦੀ ਯੋਜਨਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ