Welcome to Canadian Punjabi Post
Follow us on

15

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਮਨੋਰੰਜਨ

ਡਰ ਹੈ ਕਿਤੇ ਅਸੀਂ ਸੱਚ ਤੋਂ ਡਰਨ ਵਾਲੀ ਕੌਮ ਨਾ ਬਣ ਜਾਈਏ : ਨਵਾਜੂਦੀਨ ਸਿੱਦੀਕੀ

September 26, 2018 07:50 AM

ਨਵਾਜੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਆਪਣੀ ਫਿਲਮ ‘ਮੰਟੋ’ ਲਈ ਚਰਚਾ ਵਿੱਚ ਹਨ। ਪਿੱਛੇ ਜਿਹੇ ਉਸ ਨੂੰ ਵਿਦੇਸ਼ ਵਿੱਚ ਵੀ ਪੱਤਰਕਾਰਾਂ ਤੋਂ ਪ੍ਰਸ਼ੰਸਾ ਮਿਲੀ ਹੈ। ਉਸ ਦੀ ਵੈੱਬ ਸੀਰੀਜ਼ ਹਿੱਟ ਹੋਣ ਨਾਲ ਉਸ ਦੇ ਕਰੀਅਰ ਗਰਾਫ ਵਿੱਚ ਹੋਰ ਵਾਧਾਂ ਹੋ ਗਿਆ ਹੈ। ਨਵਾਜ਼ ਇੱਕੋ ਸਮੇਂ ਵੱਡੇ ਪਰਦੇ ਅਤੇ ਵੈੱਬ ਸੀਰੀਜ਼ ਦੀ ਪਹਿਲੀ ਡਿਮਾਂਡ ਬਣ ਗਏ ਹਨ। ਮੰਟੋ ਦੇ ਰੋਲ ਲਈ ਇੰਟਰਨੈਸ਼ਨਲ ਲੈਵਲ 'ਤੇ ਉਨ੍ਹਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ। ਇਸ ਮੁਲਾਕਾਤ ਵਿੱਚ ਉਸ ਨਾਲ ‘ਮੰਟੋ’ ਨੂੰ ਲੈ ਕੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਕੀ ਇਹ ਸੱਚ ਹੈ ਕਿ ਤੁਸੀਂ ‘ਮੰਟੋ’ ਸਿਰਫ ਇੱਕ ਰੁਪਏ ਵਿੱਚ ਕੀਤੀ ਹੈ?
- ਜੀ ਹਾਂ। ਦੋ ਸਾਲ ਪਹਿਲਾਂ ਨੰਦਿਤਾ ਦਾਸ ਮੈਨੂੰ ਕਾਨ ਫਿਲਮ ਫੈਸਟੀਵਲ ਵਿੱਚ ਮਿਲੀ ਸੀ। ਉਹ ਫੈਸਟੀਵਲ ਦੀ ਜਿਊਰੀ ਸੀ। ਅਸੀਂ ਉਥੇ ਤਦ ਆਪਣੀ ਦੂਸਰੀਆਂ ਫਿਲਮਾਂ ਲੈ ਕੇ ਗਏ ਸੀ। ਉਥੇ ਉਨ੍ਹਾਂ ਦੱਸਿਆ ਕਿ ਉਹ ਮੰਟੋ 'ਤੇ ਰਿਸਰਚ ਕਰ ਰਹੀ ਹੈ ਤੇ ਫਿਲਮ ਕਰੇਗੀ। ਮੈਂ ਕਿਹਾ ਕਿ ਰਿਸਰਚ ਪੂਰੀ ਹੋ ਜਾਏ ਤਾਂ ਦੱਸਣਾ, ਮੈਂ ਉਹ ਫਿਲਮ ਕਰਾਂਗਾ। ਨੰਦਿਤਾ ਦੀ ਸੈਂਸੀਬਿਲਟੀ ਅਤੇ ਮੰਟੋ ਦੇ ਉੱਚੇ ਕਦ ਨੇ ਅਜਿਹਾ ਕਰਨ ਲਈ ਇੰਸਪਾਇਰ ਕੀਤਾ। ਫਿਲਮ ਦੇ ਨਾਲ ਉਨ੍ਹਾਂ ਨੂੰ ਜਾਨਣ ਦਾ ਮੌਕਾ ਮਿਲਿਆ। ਸਮਝ ਆਇਆ ਕਿ ਉਹ ਆਪਣੇ ਦੌਰ ਵਿੱਚ ਆਪਣੇ ਸਮਕਾਲੀ ਲੇਖਕਾਂ ਨਾਲੋਂ ਕਿੰਨੇ ਅਲੱਗ ਅਤੇ ਹਿੰਮਤੀ ਸਨ। ਅਸੀਂ ਸਭ ਚਾਹੁੰਦੇ ਹਾਂ ਕਿ ਸਮਾਜ ਅਤੇ ਸਿਸਟਮ ਬਿਹਤਰ ਬਣੇ, ਪਰ ਕੋਈ ਸਿਸਟਮ ਦੀ ਮੁਖਾਲਫਤ ਨਹੀਂ ਕਰਨਾ ਚਾਹੁੰਦਾ। ਬੁਰਾਈ ਤਾਂ ਦੂਰ, ਅਸੀਂ ਸੱਚ ਬੋਲਣ ਤੋਂ ਵੀ ਡਰਦੀ ਕੌਮ ਬਣਨ ਜਾ ਰਹੇ ਹਾਂ। ਜੋ ਡੇਅਰਿੰਗ ਉਨ੍ਹਾਂ ਵਿੱਚ ਉਦੋਂ ਸੀ, ਉਹ ਅੱਜ ਦੇ ਜ਼ਮਾਨੇ ਦੇ ਲੇਖਕਾਂ ਵਿੱਚ ਘੱਟ ਹੈ। ਡਰ ਹੈ ਕਿਤੇ ਅਸੀਂ ਸੱਚ ਤੋਂ ਡਰਨ ਵਾਲੀ ਕੌਮ ਨਾ ਬਣ ਜਾਈਏ।
* ਨੰਦਿਤਾ ਦੇ ਕਿੱਸਾਗੋਈ ਦੇ ਅੰਦਾਜ਼ ਨੂੰ ਕਿੰਨਾ ਪਸੰਦ ਕਰਦੇ ਹੋ?
- ਮੈਂ ਉਨ੍ਹਾਂ ਨਾਲ ਪਹਿਲਾਂ ਵੀ ਕੰਮ ਕਰ ਚੁੱਕਾ ਹਾਂ। ਮੈਨੂੰ ਉਨ੍ਹਾਂ ਦਾ ਕਿੱਸਾਗੋਈ ਦਾ ਅੰਦਾਜ਼ ਪਸੰਦ ਹੈ। ਉਨ੍ਹਾਂ ਕੋਲ ਡੀਪ ਤੇ ਸਾਲਿਡ ਰਿਸਰਚ ਵਰਕ ਸੀ। ਉਹ ਮੰਟੋ ਦੀਆਂ ਬੇਟੀਆਂ ਨੂੰ ਮਿਲੀ ਸੀ। ਉਹ ਅੱਜ ਵੀ ਜਿੰਦਾ ਹਨ। ਉਨ੍ਹਾਂ ਦੀਆਂ ਬੇਟੀਆਂ ਨੇ ਨੰਦਿਤਾ ਦਾਸ ਨਾਲ ਉਹ ਸਭ ਸ਼ੇਅਰ ਕੀਤਾ ਜਿੰਨਾ ਉਨ੍ਹਾਂ ਨੂੰ ਪਤਾ ਸੀ। ਅੱਜ ਕੱਲ੍ਹ ਮੰਟੋ ਦੀਆਂ ਬੇਟੀਆਂ ਕਾਫੀ ਵਡੇਰੀ ਉਮਰ ਦੀਆਂ ਹੋ ਗਈਆਂ ਹਨ।
* ਕੀ ਤੁਸੀਂ ਮੰਟੋ ਦੀਆਂ ਲਿਖੀਆਂ ਕਹਾਣੀਆਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੜ੍ਹੀਆਂ ਸਨ?
- ਹਾਂ, ਮੈਂ ਉਨ੍ਹਾਂ ਦੀਆਂ ਕੁਝ ਕਹਾਣੀਆਂ ਪੜ੍ਹੀਆਂ ਸਨ। ਉਨ੍ਹਾਂ ਦੀਆਂ ਲਿਖੀਆਂ ਮਿੰਨੀ ਕਹਾਣੀਆਂ ਬੜੀਆਂ ਦਿਲਚਸਪ ਹਨ। ‘ਮਿਸਟੇਕ’, ‘ਬੂ’, ‘ਖੋਲ ਦੋ’, ‘ਠੰਢਾ ਗੋਸ਼ਤ’ ਸਭ ਕਮਾਲ ਦੀਆਂ ਕਹਾਣੀਆਂ ਹਨ। ਚੰਗੀ ਗੱਲ ਇਹ ਹੈ ਕਿ ‘ਮੰਟੋ’ 'ਤੇ ਫਿਲਮ ਇੱਕ ਅਜਿਹੇ ਦੌਰ ਵਿੱਚ ਆਈ ਹੈ, ਜਦ ਕੰਟੈਂਟ ਸੈਂਟਿ੍ਰਕ ਕਹਾਣੀਆਂ ਲਈ ਵੀ ਸਪੇਸ ਹੈ। ਮਾਈਂਡਲੈੱਸ ਫਿਲਮਾਂ ਵੀ ਚੱਲ ਰਹੀਆਂ ਹਨ, ਪਰ ਹਾਰਡ ਹਿਟਿੰਗ ਕੰਟੈਂਟ ਵਾਲੀਆਂ ਫਿਲਮਾਂ ਲਈ ਵੀ ਕਾਫੀ ਸਪੇਸ ਹੈ। ਇਸ ਦੇ ਨਾਲ ਫਿਲਮ ਫੈਸਟੀਵਲਜ਼ ਨੇ ਵੀ ਅਜਿਹੀਆਂ ਫਿਲਮਾਂ ਦੇ ਲਈ ਮਾਰਕੀਟ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
* ਕੀ ਲੱਗਦਾ ਹੈ ਕਿ ਫੈਸਟੀਵਲਜ਼ ਵਿੱਚ ਜਾਣ ਵਾਲੀਆਂ ਫਿਲਮਾਂ ਨੂੰ ਵਾਈਡ ਰਿਲੀਜ਼ ਮਿਲਦੀ ਹੈ?
- ਫੈਸਟੀਵਲਜ਼ ਦੀ ਸ਼ਾਨ ਰਹੀਆਂ ਫਿਲਮਾਂ ਅੱਜ ਕਮਰਸ਼ੀਅਲ ਫਿਲਮਾਂ ਦੇਖਣ ਵਾਲੇ ਦਰਸ਼ਕਾਂ ਤੱਕ ਵੀ ਪਹੁੰਚ ਰਹੀਆਂ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਨਹੀਂ ਹੋ ਸਕਿਆ। ਅੱਜ ਵੀ ਮੇਰੀਆਂ ਕਈ ਫਿਲਮਾਂ ਉਹ ਹਨ, ਜੋ ਫੈਸਟੀਵਲਜ਼ ਦੀ ਸ਼ਾਨ ਤਾਂ ਰਹੀਆਂ, ਪਰ ਇੰਡੀਆ ਵਿੱਚ ਪ੍ਰਾਪਰ ਰਿਲੀਜ਼ ਨੂੰ ਤਰਸ ਗਈਆਂ ਸਨ। ‘ਮੰਟੋ' ਦੇ ਨਾਲ ਅਜਿਹਾ ਨਹੀਂ ਹੈ। ਇੱਕ ਕਲਾਕਾਰ ਵਜੋਂ ਮੈਂ ਚਾਹੰੁਦਾ ਹਾਂ ਕਿ ਮੇਰੀ ਫਿਲਮ ਹਰ ਤਬਕੇ ਨੂੰ ਪਸੰਦ ਆਏ। ਅਜਿਹੇ ਰੋਲ ਮੈਂ ਇਸ ਲਈ ਨਹੀਂ ਕਰਨਾ ਚਾਹੰੁਦਾ ਕਿ ਮੈਨੂੰ ਐਵਾਰਡ ਚਾਹੀਦਾ ਹੈ। ਅਜਿਹੇ ਸਮਾਰੋਹ ਵਿੱਚ ਲੋਕ ਟਿਕਟ ਖਰੀਦ ਕੇ ਐਵਾਰਡ ਲੈਣ-ਦੇਣ ਵਾਲਿਆਂ ਨੂੰ ਦੇਖਣ ਨਹੀਂ ਆਉਂਦੇ। ਉਨ੍ਹਾਂ ਦਾ ਧਿਆਨ ਪ੍ਰਫਾਰਮੈਂਸ ਦੇਖਣ 'ਤੇ ਹੁੰਦਾ ਹੈ।
* ਭਾਰਤ ਦੇ ਫਿਲਮ ਫੈਸਟੀਵਲਜ਼ ਕਾਨ, ਬਰਲਿਨ ਅਤੇ ਟੋਰਾਂਟੋ ਦੇ ਫੈਸਟੀਵਲਸ ਤੋਂ ਕਿਵੇਂ ਅਲੱਗ ਹਨ?
- ਸਾਡੇ ਇਥੇ ਫੈਸਟੀਵਲ ਕਲਚਰ ਸ਼ੁਰੂਆਤੀ ਸਟੇਜ ਵਿੱਚ ਹੈ। ਇਥੇ ਜ਼ਿਆਦਾ ਜ਼ੋਰ ਫਿਲਮਾਂ ਦੀ ਸਕਰੀਨਿੰਗ 'ਤੇ ਰਹਿੰਦਾ ਹੈ। ਉਥੇ ਡਿਸਟ੍ਰੀਬਿਊਸ਼ਨ ਅਤੇ ਮਾਰਕੀਟਿੰਗ ਵਿੱਚ ਮਦਦ ਮਿਲਦੀ ਹੈ। ਇਥੋਂ ਦੇ ਫੈਸਟੀਵਲ ਵਿੱਚ ਜੇ ਕੰਟੈਂਟ ਵਾਲੀਆਂ ਫਿਲਮਾਂ ਲਈ ਖਰੀਦਦਾਰ ਇਕੱਠੇ ਕਰਨ 'ਤੇ ਕੰਮ ਹੋਵੇ ਤਾਂ ਉਸ ਤੋਂ ਬਿਹਤਰ ਕੁਝ ਨਹੀਂ ਹੋਵੇਗਾ। ਇਹ ਛੋਟੇ ਬਜਟ ਅਤੇ ਮੀਨਿੰਗਫੁਲ ਕੈਟੇਗਰੀ ਦੀਆਂ ਫਿਲਮਾਂ ਦੇ ਲੇਈ ਟਾਨਿਕ ਦਾ ਕੰਮ ਕਰੇਗਾ।
* ਤੁਹਾਡੀਆਂ ਆਉਣ ਵਾਲੀਆਂ ਫਿਲਮਾਂ ਕਿਹੜੀਆਂ-ਕਿਹੜੀਆਂ ਹਨ?
- ਅਥੀਆ ਸ਼ੈਟੀ ਦੇ ਨਾਲ ‘ਮੋਤੀਚੂਰ ਚਕਨਾਚੂਰ’ ਕਰਾਂਗਾ। ਉਸ ਦੀ ਸ਼ੂਟਿੰਗ ਰਜਨੀ ਸਰ ਵਾਲੀ ਫਿਲਮ ਪੂਰੀ ਕਰਨ ਦੇ ਬਾਅਦ ਕਰਾਂਗਾ। ਇਹ ਇੱਕ ਰੋਮਾਂਟਿਕ-ਕਾਮੇਡੀ ਹੈ। ਇਸ ਦੇ ਬਾਅਦ ਰਿਤੇਸ਼ ਬੱਤਰਾ ਵਾਲੀ ਫਿਲਮ ਰਿਲੀਜ਼ ਹੋਵੇਗੀ।

Have something to say? Post your comment