Welcome to Canadian Punjabi Post
Follow us on

28

March 2024
 
ਭਾਰਤ

ਰਮਜ਼ਾਨ ਦੌਰਾਨ ਚੋਣ ਪ੍ਰਕਿਰਿਆ ਚਲਾਉਣ ਦੇ ਨਾਲ ਨਵਾਂ ਵਿਵਾਦ ਛਿੜਿਆ

March 12, 2019 08:46 AM

* ਚੋਣ ਕਮਿਸ਼ਨ ਨੇ ਕਿਹਾ: ਪ੍ਰਕਿਰਿਆ ਨਹੀਂ ਰੋਕੀ ਜਾ ਸਕਦੀ
* ਮੌਲਾਨਾ ਫਿਰੰਗੀ ਮਹਿਲੀ ਵੱਲੋਂ ਚੋਣ ਤਰੀਕਾਂ ਉੱਤੇ ਇਤਰਾਜ਼

ਨਵੀਂ ਦਿੱਲੀ, 11 ਮਾਰਚ, (ਪੋਸਟ ਬਿਊਰੋ)- ਰਮਜ਼ਾਨ ਦੇ ਮਹੀਨੇ ਵਿੱਚ ਚੋਣਾਂ ਕਰਵਾਉਣ ਦੇ ਫੈਸਲੇ ਉੱਤੇ ਉੱਠੇ ਸਵਾਲਾਂ ਨੂੰ ਰੱਦ ਕਰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਪ੍ਰੋਗਰਾਮ ਵਿੱਚਇਸਲਾਮ ਦੇ ਮੁੱਖ ਤਿਉਹਾਰ ਤੇ ਸ਼ੁੱਕਰਵਾਰ ਦਾ ਧਿਆਨ ਰੱਖਿਆ ਗਿਆ ਹੈ। ਇਸ ਬਾਰੇ ਚੋਣ ਕਮਿਸ਼ਨ ਵਲੋਂਅੱਜ ਜਾਰੀ ਕੀਤੀ ਗਈ ਪ੍ਰਤੀਕਿਰਿਆ ਵਿੱਚ ਕਿਹਾ ਗਿਆ ਹੈ ਕਿ ਰਮਜ਼ਾਨਦਾਪੂਰਾ ਮਹੀਨਾ ਚੋਣ ਪ੍ਰਕਿਰਿਆ ਨਹੀਂਰੋਕੀ ਜਾ ਸਕਦੀ। ਕਮਿਸ਼ਨ ਨੇ ਸਾਫਕਹਿ ਦਿੱਤਾ ਕਿ ਇਸ ਦੌਰਾਨ ਈਦ ਦੇ ਮੁੱਖ ਤਿਉਹਾਰ ਅਤੇ ਸ਼ੁੱਕਰਵਾਰ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਵਰਨਣ ਯੋਗ ਹੈ ਕਿ ਆਮ ਆਦਮੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਨੇ ਰਮਜ਼ਾਨਦੇ ਦਿਨਾਂ ਵਿੱਚ ਹੀ ਚੋਣਾਂ ਕਰਵਾਉਣ ਬਾਰੇ ਕਮਿਸ਼ਨ ਦੀ ਸੋਚ ਉੱਤੇ ਸਵਾਲ ਚੁੱਕਦੇ ਹੋਏ ਇਸ ਉੱਤੇ ਜਾਣ ਬੁੱਝ ਕੇ ਇਹੋ ਜਿਹਾ ਚੋਣ ਪ੍ਰੋਗਰਾਮ ਬਣਾਉਣ ਦਾ ਦੋਸ਼ ਲਾਇਆ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤੇ ਜਾਣ ਪਿੱਛੋਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਅਮਾਨਤੁੱਲਾ ਖਾਨ ਨੇ ਕਿਹਾ ਸੀ ਕਿ 12 ਮਈ ਨੂੰ ਦਿੱਲੀ ਵਿੱਚਰਮਜ਼ਾਨ ਹੋਵੇਗਾ ਤੇ ਉਸ ਦਿਨ ਮੁਸਲਮਾਨ ਵੋਟ ਘੱਟ ਪਾਵੇਗਾ, ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਸਿੱਧਾ ਲਾਭ ਭਾਜਪਾ ਨੂੰ ਹੋਵੇਗਾ।
ਚੋਣ ਕਮਿਸ਼ਨ ਨੇ ਇਸ ਐਤਵਾਰ ਨੂੰ ਅਗਲੀਆਂ ਲੋਕ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ ਕੀਤਾ ਹੈ, ਜਿਸ ਦੇ7 ਪੜਾਵਾਂ ਵਿੱਚ ਹੋਣ ਵਾਲੀਆਂ ਚੋਣਾਂ ਦਾ ਪਹਿਲਾ ਪੜਾਅ 11 ਅਪ੍ਰੈਲ ਨੂੰ ਬਣਦਾ ਹੈ ਅਤੇ 7ਵਾਂ ਤੇ ਆਖਰੀ ਪੜਾਅ 19 ਮਈ ਨੂੰ ਹੋਣਾ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਦਾ ਐਲਾਨ 23 ਮਈ ਨੂੰ ਕੀਤਾ ਜਾਵੇਗਾ।
ਇਸ ਦੌਰਾਨ ਉੱਘੇ ਇਸਲਾਮਿਕ ਸਕਾਲਰ ਤੇ ਲਖਨਊ ਈਦਗਾਹ ਦੇ ਇਮਾਮ ਅਤੇ ਸ਼ਹਿਰਕਾਜ਼ੀ ਮੌਲਾਨਾ ਖਾਲਿਦ ਰਸ਼ੀਦ ਫਿਰੰਗੀ ਮਹਿਲੀ ਨੇ 6 ਮਈ ਤੋਂ 19 ਮਈ ਤਕ ਹੋ ਰਹੀਆਂ ਲੋਕ ਸਭਾ ਚੋਣਾਂ ਬਾਰੇ ਸਖ਼ਤ ਨਾਰਾਜ਼ਗੀ ਵਿਖਾਈ ਹੈ। ਮੌਲਾਨਾ ਫਿਰੰਗੀ ਮਹਿਲੀ ਨੇ ਕਿਹਾ ਕਿ ਪੰਜ ਮਈ ਨੂੰ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਮਹੀਨੇ ਰਮਜ਼ਾਨ ਦਾ ਚੰਦਰਮਾ ਦੇਖਿਆ ਜਾਣਾ ਹੈ ਤੇ ਜੇ ਉਸ ਦਿਨ ਚੰਦਰਮਾ ਦਿੱਸ ਪੈਂਦਾ ਹੈ ਤਾਂ 6 ਮਈ ਤੋਂ ਰੋਜ਼ਾ ਸ਼ੁਰੂ ਹੋ ਜਾਵੇਗਾ। ਰੋਜ਼ੇ ਦੌਰਾਨ ਭਾਰਤ ਵਿੱਚ 6 ਮਈ, 12 ਮਈ ਅਤੇ 19 ਮਈ ਨੂੰ ਵੋਟਿੰਗ ਹੋਣ ਨਾਲ ਦੇਸ਼ ਦੇ ਕਰੋੜਾਂ ਰੋਜ਼ੇਦਾਰਾਂ ਨੂੰ ਪਰੇਸ਼ਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਦੇਸ਼ ਦੇ ਮੁਸਲਮਾਨਾਂ ਦਾ ਚੇਤਾ ਰੱਖ ਕੇ ਚੋਣ ਪ੍ਰੋਗਰਾਮ ਬਣਾਉਣਾ ਚਾਹੀਦਾ ਸੀ।ਮੌਲਾਨਾ ਖਾਲਿਦ ਰਸ਼ੀਦ ਫਿਰੰਗੀ ਮਹਿਲੀ ਨੂੰ 6 ਮਈ ਨੂੰ ਪੰਜ ਪੜਾਵਾਂ ਅਤੇ ਉਸ ਤੋਂ ਬਾਅਦ ਦੀਆਂ ਤਰੀਕਾਂ ਉੱਤੇ ਇਤਰਾਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਨੂੰ 6, 12 ਤੇ 19 ਮਈ ਬਾਰੇ ਮੁੜ ਵਿਚਾਰ ਕਰਨੀ ਚਾਹੀਦੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ