Welcome to Canadian Punjabi Post
Follow us on

26

March 2019
ਕੈਨੇਡਾ

ਕੋਵਰਿਗ ਦੀ ਰਿਹਾਈ ਲਈ ਪੰਦਰਾਂ ਅਮਰੀਕੀ ਵਿਦਵਾਨਾਂ ਨੇ ਚੀਨ ਤੋਂ ਕੀਤੀ ਮੰਗ

March 12, 2019 07:17 AM

ਵਾਸਿੰਗਟਨ, 11 ਮਾਰਚ (ਪੋਸਟ ਬਿਊਰੋ) : ਚੀਨ ਦੀ ਉੱਘੀ ਟੈਕਨੀਕਲ ਐਗਜ਼ੈਕਟਿਵ ਨੂੰ ਕੈਨੇਡਾ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਬਦਲਾਲਊ ਕਾਰਵਾਈ ਤਹਿਤ ਚੀਨ ਵੱਲੋਂ ਨਜ਼ਰਬੰਦ ਕੀਤੇ ਗਏ ਕੈਨੇਡੀਅਨ ਨੂੰ ਰਿਹਾਅ ਕਰਨ ਦੀ ਪੰਦਰਾਂ ਉੱਘੇ ਅਮਰੀਕੀ ਵਿਦੇਸ਼ ਨੀਤੀ ਮਾਹਿਰਾਂ ਵੱਲੋਂ ਮੰਗ ਕੀਤੀ ਗਈ।
ਇਨ੍ਹਾਂ ਵਿਦਵਾਨਾਂ ਤੇ ਥਿੰਕ ਟੈਂਕ ਐਗਜੈ਼ਕਟਿਵਜ਼ ਨੇ ਸਾਂਝੇ ਤੌਰ ਉੱਤੇ ਬਿਆਨ ਜਾਰੀ ਕਰਕੇ ਇਹ ਮੰਗ ਕੀਤੀ ਕਿ ਮਾਈਕਲ ਕੋਵਰਿਗ ਨੂੰ ਨਜ਼ਰਬੰਦ ਕੀਤਾ ਜਾਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਮਾਈਕਲ ਦੀ ਗ੍ਰਿਫਤਾਰੀ ਦਾ ਅਮਰੀਕਾ ਤੇ ਚੀਨ ਦਰਮਿਆਨ ਸਕਾਰਾਤਮਕ ਸਬੰਧਾਂ ਲਈ ਯਤਨ ਕਰ ਰਹੇ ਲੋਕਾਂ ਉੱਤੇ ਨਕਾਰਾਤਮਕ ਅਸਰ ਪੈ ਸਕਦਾ ਹੈ।
ਇਹ ਵੀ ਆਖਿਆ ਗਿਆ ਕਿ ਕੋਵਰਿਗ ਏਸ਼ੀਆਈ ਮਾਮਲਿਆਂ ਦਾ ਮਾਹਿਰ ਹੈ ਤੇ ਇੰਟਰਨੈਸ਼ਨਲ ਕ੍ਰਾਇਸਿਸ ਗਰੁੱਪ ਥਿੰਕ ਟੈਂਕ ਨਾਲ ਕੰਮ ਕਰਦਾ ਹੈ। ਚੀਨ ਨੇ ਕੋਵਰਿਗ ਤੇ ਇੱਕ ਹੋਰ ਕੈਨੇਡੀਅਨ ਨੂੰ 10 ਦਸੰਬਰ ਨੂੰ ਗ੍ਰਿਫਤਾਰ ਕੀਤਾ ਸੀ। ਜ਼ਾਹਿਰਾ ਤੌਰ ਉੱਤੇ ਇਹ ਗ੍ਰਿਫਤਾਰੀ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੀ ਰਿਹਾਈ ਲਈ ਕੈਨੇਡਾ ਉੱਤੇ ਦਬਾਅ ਪਾਉਣ ਵਾਸਤੇ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੈਂਗ ਨੂੰ ਕੈਨੇਡਾ ਵੱਲੋਂ ਅਮਰੀਕਾ ਦੇ ਕਹਿਣ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ। ਅਮਰੀਕਾ ਫਰਾਡ ਸਬੰਧੀ ਲੱਗੇ ਦੋਸਾਂ ਲਈ ਮੈਂਗ ਦੀ ਹਵਾਲਗੀ ਚਾਹੁੰਦਾ ਹੈ।
ਕੋਵਰਿਗ ਦੀ ਰਿਹਾਈ ਦੀ ਮੰਗ ਕਰਨ ਵਾਲਿਆਂ ਵਿੱਚ ਹਾਰਵਰਡ ਤੋਂ ਨਿਕੋਲਸ ਬਰਨਜ਼, ਪ੍ਰਿੰਸਟਨ ਤੋਂ ਐਨੇ-ਮੈਰੀ ਤੇ ਬਰੁਕਿੰਗ ਇੰਸਟੀਚਿਊਟ ਤੋਂ ਰਿਟਾਇਰਡ ਅਮਰੀਕੀ ਜਨਰਲ ਜੌਹਨ ਐਲਨ ਸ਼ਾਮਲ ਹਨ। ਜਿ਼ਕਰਯੋਗ ਹੈ ਕਿ ਕੋਵਰਿਗ ਤੇ ਕੈਨੇਡੀਅਨ ਕਾਰੋਬਾਰੀ ਮਾਈਕਲ ਸਪੇਵਰ ਨੂੰ ਜਦੋਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਕਿਸੇ ਵਕੀਲ ਨਾਲ ਵੀ ਨਹੀਂ ਮਿਲਾਇਆ ਗਿਆ, ਜਿਹੜਾ ਉਨ੍ਹਾਂ ਦੀ ਪੈਰਵੀ ਕਰ ਸਕੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਬੀ ਇੰਡੋਨੇਸ਼ੀਆ ਵਿੱਚ ਆਇਆ ਜ਼ਬਰਦਸਤ ਭੂਚਾਲ
ਮਾਲੀ ਵਿੱਚ ਹੋਏ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ 134 ਤੱਕ ਪਹੁੰਚੀ
ਟਰੂਡੋ ਵੱਲੋਂ ਨਨੇਮੋ-ਲੇਡੀਸਮਿੱਥ ਵਿੱਚ 6 ਮਈ ਨੂੰ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਲਿਖਤੀ ਬਿਆਨ ਤੇ ਹੋਰ ਸਬੂਤ ਪੇਸ਼ ਕਰਨਾ ਚਾਹੁੰਦੀ ਹੈ ਰੇਅਬੋਲਡ
ਫਲੋਰਿਡਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਕੈਨੇਡੀਅਨ ਜੋੜਾ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ