Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਟਰੂਡੋ ਉੱਤੇ ਦਖਲ ਦੇ ਲੱਗ ਰਹੇ ਦੋਸ਼ਾਂ ਤੋਂ ਚਿੰਤਤ ਹੈ ਓਈਸੀਡੀ

March 12, 2019 07:16 AM

ਓਟਵਾ, 11 ਮਾਰਚ (ਪੋਸਟ ਬਿਊਰੋ) : ਗਲੋਬਲ ਪੱਧਰ ਉੱਤੇ ਰਿਸ਼ਵਤਖੋਰੀ ਖਿਲਾਫ ਸਮਝੌਤੇ ਦੀ ਨਿਗਰਾਨੀ ਕਰਨ ਵਾਲੇ ਕੌਮਾਂਤਰੀ ਗਰੁੱਪ ਵੱਲੋਂ ਐਸਐਨਸੀ-ਲਾਵਾਲਿਨ ਖਿਲਾਫ ਮੁਜਰਮਾਨਾ ਕਾਰਵਾਈ ਨੂੰ ਟਾਲਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਥਿਤ ਤੌਰ ਉੱਤੇ ਕੀਤੀ ਗਈ ਦਖਲਅੰਦਾਜ਼ੀ ਦੇ ਲੱਗ ਰਹੇ ਦੋਸ਼ਾਂ ਦੇ ਮਾਮਲੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਰਿਸ਼ਵਤਖੋਰੀ ਖਿਲਾਫ ਕੰਮ ਕਰਨ ਵਾਲੇ ਦੀ ਆਰਗੇਨਾਈਜੇ਼ਸ਼ਨ ਫੌਰ ਇਕਨੌਕਿਮ ਕੋ-ਆਪਰੇਸ਼ਨ ਐਂਡ ਡਿਵੈਲਪਮੈਂਟ ਵੱਲੋਂ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਉਹ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਚਿੰਤਤ ਹੈ ਕਿ ਟਰੂਡੋ ਤੇ ਉਨ੍ਹਾਂ ਦੇ ਆਫਿਸ ਸਟਾਫ ਵੱਲੋਂ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਨੂੰ ਕਿਊਬਿਕ ਦੀ ਇਸ ਇੰਜੀਨੀਅਰਿੰਗ ਕੰਪਨੀ ਖਿਲਾਫ ਮੁਜਰਮਾਨਾ ਕਾਰਵਾਈ ਨੂੰ ਅੱਗੇ ਵਧਾਉਣ ਦੀ ਥਾਂ ਕੋਈ ਵਿਚਲਾ ਰਾਹ ਲੱਭਣ ਲਈ ਆਖਿਆ ਗਿਆ।
ਜਿ਼ਕਰਯੋਗ ਹੈ ਕਿ ਐਸਐਨਸੀ-ਲਾਵਾਲਿਨ ਉੱਤੇ 2001 ਤੇ 2011 ਦਰਮਿਆਨ ਲਿਬੀਆ ਵਿੱਚ ਕੰਮ ਹਾਸਲ ਕਰਨ ਲਈ ਸਥਾਨਕ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲੱਗੇ ਸਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 1999 ਵਿੱਚ 44 ਦੇਸਾਂ ਵੱਲੋਂ ਐਂਟੀ ਬ੍ਰਾਇਬਰੀ ਕਨਵੈਨਸ਼ਨ ਉੱਤੇ ਦਸਤਖ਼ਤ ਕੀਤੇ ਗਏ ਸਨ ਤੇ ਇਨ੍ਹਾਂ ਵਿੱਚੋਂ ਕੈਨੇਡਾ ਵੀ ਇੱਕ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿ 36 ਓਈਸੀਡੀ ਮੁਲਕਾਂ ਸਮੇਤ ਰੂਸ ਤੇ ਬ੍ਰਾਜ਼ੀਲ ਵਰਗੇ ਅੱਠ ਹੋਰ ਦੇਸ਼ ਰਿਸ਼ਵਤਖੋਰੀ ਨੂੰ ਠੱਲ੍ਹ ਪਾਉਣ ਲਈ ਆਪਣੇ ਹੀ ਨਾਗਰਿਕਾਂ ਤੇ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਣ।
ਇਸ ਗਰੁੱਪ ਨੇ ਪ੍ਰਧਾਨ ਮੰਤਰੀ ਆਫਿਸ ਨੂੰ ਲਿਖਿਆ ਹੈ ਕਿ ਐਸਐਨਸੀ-ਲਾਵਾਲਿਨ ਮਾਮਲੇ ਉੱਤੇ ਉਸ ਵੱਲੋਂ ਬਾਰੀਕੀ ਨਾਲ ਨਜਰ ਰੱਖੀ ਜਾ ਰਹੀ ਹੈ। ਹਾਊਸ ਆਫ ਕਾਮਨਜ ਦੀ ਨਿਆਂ ਕਮੇਟੀ ਤੇ ਐਥਿਕਸ ਕਮਿਸਨਰ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਉੱਤੇ ਵੀ ਉਹ ਨਜਰ ਰੱਖ ਰਹੇ ਹਨ। ਗਰੁੱਪ ਨੇ ਇਹ ਵੀ ਆਖਿਆ ਕਿ ਜੂਨ ਵਿੱਚ ਹੋਣ ਵਾਲੀ ਗਰੁੱਪ ਦੀ ਮੀਟਿੰਗ ਵਿੱਚ ਉਹ ਉਮੀਦ ਕਰਦੇ ਹਨ ਕਿ ਕੈਨੇਡਾ ਉਨ੍ਹਾਂ ਨੂੰ ਇਸ ਮਾਮਲੇ ਤੋਂ ਤਫਸੀਲ ਨਾਲ ਜਾਣੂ ਕਰਾਵੇਗਾ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਠੰਢੇ ਪੈਣ ਦੀ ਕਗਾਰ ਉੱਤੇ ਪਹੁੰਚ ਚੁੱਕੇ ਹਨ ਕੈਨੇਡਾ ਤੇ ਚੀਨ ਦੇ ਸਬੰਧ : ਲੂ ਸ਼ੇਅ
ਸਾਡੀ ਸਰਕਾਰ ਆਉਣ ਉੱਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ ਸਖ਼ਤ ਸਜ਼ਾਵਾਂ : ਸ਼ੀਅਰ
ਕੌਮਾਂਤਰੀ ਪੱਧਰ ਉੱਤੇ ਟਰੇਨਡ ਨਿਊਕਮਰਜ਼ ਨੂੰ ਰੋਜ਼ਗਾਰ ਲੱਭਣ ਵਿੱਚ ਮਦਦ ਕਰ ਰਹੀ ਹੈ ਕੈਨੇਡਾ ਸਰਕਾਰ
ਫਰੀਦਕੋਟ ਤੋਂ ਕਾਂਗਰਸ ਦੇ ਮੁਹੰਮਦ ਸਦੀਕ ਲਗਭਗ 2000 ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਫੋਰਡ ਤੇ ਹਿੱਗਜ਼ ਕਾਰਬਨ ਟੈਕਸ ਤੇ ਹੋਰਨਾਂ ਮੁੱਦਿਆਂ ਬਾਰੇ ਅੱਜ ਕਰਨਗੇ ਮੁਲਾਕਾਤ
ਨਜ਼ਰਬੰਦ ਕੈਨੇਡੀਅਨਾਂ ਦੀ ਰਿਹਾਈ ਲਈ ਕੈਨੇਡਾ ਦੀ ਕੋਈ ਗੱਲ ਨਹੀਂ ਸੁਣਨਗੇ ਚੀਨੀ ਰਾਸ਼ਟਰਪਤੀ: ਜੈਕੁਅਸ
ਅੱਖਾਂ ਦੇ ਕਾਲੇਪਨ ਨੂੰ ਇੰਝ ਕਰੋ ਦੂਰ
ਫੋਰਡ ਨੇ ਬਚਤ ਵਿੱਚ ਮਦਦ ਬਦਲੇ ਸਕੂਲ ਬੋਰਡਜ਼ ਤੇ ਮਿਉਂਸਪੈਲਿਟੀਜ਼ ਨੂੰ 7.35 ਮਿਲੀਅਨ ਡਾਲਰ ਖਰਚਣ ਦੀ ਕੀਤੀ ਪੇਸ਼ਕਸ਼
ਚੀਨ ਨਾਲ ਨਾਜੁ਼ਕ ਦੌਰ ਵਿੱਚੋਂ ਲੰਘ ਰਹੇ ਹਨ ਕੈਨੇਡਾ ਦੇ ਸਬੰਧ : ਟਰੂਡੋ
ਪ੍ਰਾਈਵੇਸੀ ਵਾਚਡੌਗ ਨੂੰ ਵਧੇਰੇ ਸ਼ਕਤੀਆਂ ਦੇਣ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ