Welcome to Canadian Punjabi Post
Follow us on

26

March 2019
ਕੈਨੇਡਾ

ਮਹਿਲਾ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਵਾਲੇ ਦੀ ਪੁਲਿਸ ਕਰ ਰਹੀ ਹੈ ਭਾਲ

March 11, 2019 08:01 PM

ਟੋਰਾਂਟੋ, 11 ਮਾਰਚ (ਪੋਸਟ ਬਿਊਰੋ) : ਟਰੈਫਿਕ ਸਟੌਪ ਦੌਰਾਨ ਇੱਕ ਮਹਿਲਾ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਟੋਰਾਂਟੋ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਘਟਨਾ ਬੀਤੇ ਦਿਨੀਂ 3:20 ਉੱਤੇ ਵੈਸਟਨ ਰੋਡ ਤੇ ਲਾਰੈਂਸ ਐਵਨਿਊ ਵੈਸਟ ਇਲਾਕੇ ਵਿੱਚ ਵਾਪਰੀ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਮਹਿਲਾ ਪੁਲਿਸ ਅਧਿਕਾਰੀ ਟਰੈਫਿਕ ਨੂੰ ਕੰਟਰੋਲ ਕਰ ਰਹੀ ਸੀ ਜਦੋਂ ਇੱਕ ਪੁਰਸ ਆਪਣੀ ਗੱਡੀ ਵਿੱਚੋਂ ਨਿਕਲਿਆ ਤੇ ਉਸ ਕੋਲ ਪਹੁੰਚਿਆ, ਫਿਰ ਉਸ ਨੇ ਕਈ ਵਾਰੀ ਉਸ ਦੇ ਮੂੰਹ ਉੱਤੇ ਘਸੁੰਨ ਜੜ ਦਿੱਤੇ।
ਫਿਰ ਮਸਕੂਕ ਪੈਦਲ ਹੀ ਉੱਥੋਂ ਫਰਾਰ ਹੋ ਗਿਆ। ਉਸ ਨੂੰ ਆਖਰੀ ਵਾਰੀ ਵੈਸਟਨ ਰੋਡ ਉੱਤੇ ਦੱਖਣ ਵੱਲ ਜਾਂਦਿਆਂ ਵੇਖਿਆ ਗਿਆ। ਮਹਿਲਾ ਪੁਲਿਸ ਅਧਿਕਾਰੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ 31 ਸਾਲਾ ਟੋਰਾਂਟੋ ਦੇ ਮਸਕੂਕ ਡਵੇਨ ਬੈਲਫੀਲਡ ਦੀ ਸਨਾਖਤ ਕਰ ਲਈ ਹੈ।
ਬੈਨਫੀਲਡ ਦੀ ਪੁਲਿਸ ਤੇਜੀ ਨਾਲ ਭਾਲ ਕਰ ਰਹੀ ਹੈ। ਉਸ ਨੂੰ ਪੁਲਿਸ ਅਧਿਕਾਰੀ ਉੱਤੇ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਕਾਨੂੰਨ ਦੀ ਹਿਰਾਸਤ ਤੋਂ ਬਚਣ, ਪੁਲਿਸ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਤੇ ਯੋਗ ਪਲੇਟ ਤੋਂ ਬਿਨਾਂ ਗੱਡੀ ਚਲਾਉਣ ਲਈ ਲੱਭਿਆ ਜਾ ਰਿਹਾ ਹੈ। ਬੈਲਫੀਲਡ ਪੰਜ ਫੁੱਟ ਸੱਤ ਇੰਚ ਤੋਂ ਪੰਜ ਫੁੱਟ ਨੌਂ ਇੰਚ ਤੱਕ ਦਾ ਪਤਲਾ ਤੇ ਛੋਟੀ ਦਾੜ੍ਹੀ ਵਾਲਾ ਪੁਰਸ ਹੈ। ਉਸ ਨੇ ਬੱਕੇਟ ਸਟਾਈਲ ਦੀ ਹੈਟ, ਚਿੱਟੇ ਤੇ ਨੀਲੇ ਰੰਗ ਦੀ, ਕੈਮੋਫਲਾਜ ਕੋਟ ਪਾਏ ਹੋਏ ਸਨ। ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿੰਸਕ ਮੰਨਿਆ ਜਾ ਰਿਹਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪੂਰਬੀ ਇੰਡੋਨੇਸ਼ੀਆ ਵਿੱਚ ਆਇਆ ਜ਼ਬਰਦਸਤ ਭੂਚਾਲ
ਮਾਲੀ ਵਿੱਚ ਹੋਏ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ 134 ਤੱਕ ਪਹੁੰਚੀ
ਟਰੂਡੋ ਵੱਲੋਂ ਨਨੇਮੋ-ਲੇਡੀਸਮਿੱਥ ਵਿੱਚ 6 ਮਈ ਨੂੰ ਜਿ਼ਮਨੀ ਚੋਣਾਂ ਕਰਵਾਉਣ ਦਾ ਐਲਾਨ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਲਿਖਤੀ ਬਿਆਨ ਤੇ ਹੋਰ ਸਬੂਤ ਪੇਸ਼ ਕਰਨਾ ਚਾਹੁੰਦੀ ਹੈ ਰੇਅਬੋਲਡ
ਫਲੋਰਿਡਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਕੈਨੇਡੀਅਨ ਜੋੜਾ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ