Welcome to Canadian Punjabi Post
Follow us on

23

March 2019
ਅੰਤਰਰਾਸ਼ਟਰੀ

ਲੰਡਨ ਵਿੱਚ ਭਾਰਤੀ ਲੋਕਾਂ ਉੱਤੇ ਖ਼ਾਲਿਸਤਾਨਪੱਖੀਆਂ ਦਾ ਹਮਲਾ

March 11, 2019 10:39 AM

ਲੰਡਨ, 10 ਮਾਰਚ, (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਰਹਿੰਦੇ ਭਾਰਤੀ ਲੋਕਾਂ ਉੱਤੇ ਸ਼ਨਿਚਰਵਾਰ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਅੱਗੇ ਖ਼ਾਲਿਸਤਾਨ ਸਮੱਰਥਕਾਂ ਨੇ ਹਮਲਾ ਕਰ ਦਿੱਤਾ ਦੱਸਿਆ ਗਿਆ ਹੈ। ਇਸ ਹਮਲੇ ਲਈ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ ਐੱਸ ਆਈ ਨੂੰ ਵੀ ਦੋਸ਼ ਦਿੱਤਾ ਜਾ ਰਿਹਾ ਹੈ। ਹਮਲੇ ਦੇ ਵਕਤ ਹਾਈ ਕਮਿਸ਼ਨ ਮੂਹਰੇ ਵਾਰੀ ਦੀ ਉਡੀਕ ਵਿੱਚ ਖੜੇਭਾਰਤੀ ਲੋਕਾਂ ਨਾਲ ਮਾਰਕੁੱਟ ਵੀ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਸਿੱਖ ਦਸਤਾਰ ਵਿੱਚ ਸਨ ਅਤੇ ਪਰ ਇਸ ਝਗੜੇ ਦੌਰਾਨ ‘ਨਾਆਰਾ-ਏ-ਤਕਬੀਰ` ਅਤੇ ‘ਅੱਲ੍ਹਾ-ਹੂ-ਅਕਬਰ` ਦੇ ਨਾਰੇ ਵੀ ਲੱਗਦੇ ਰਹੇ ਸਨ, ਜਿਸ ਕਾਰਨ ਕੁਝ ਸੰਸਥਾਵਾਂ ਨੇ ਇਸ ਹਮਲੇ ਪਿਛੇ ਪਾਕਿਸਤਾਨੀ ਏਜੰਸੀਆਂ ਦਾ ਹੱਥ ਹੋਣਾ ਦੱਸਿਆ ਹੈ।ਭਾਰਤੀ ਹਾਈ ਕਮਿਸ਼ਨ ਦੇ ਬਾਹਰ ਸ਼ਨਿਚਰਵਾਰ ਸ਼ਾਮ ਨੂੰ ਹੋਏ ਇਸ ਹਮਲੇ ਵਿੱਚ ਭਾਰਤੀ ਲੋਕਾਂ ਦੀ ਮਾਰਕੁੱਟ ਕੀਤੀ ਗਈ ਅਤੇ ਭਾਰਤ ਵਿਰੋਧੀ ਨਾਅਰੇ ਲਾਏ ਗਏ। ਹਮਲਾਵਰਾਂ ਦੇ ਹੱਥਾਂ ਵਿੱਚ ਖ਼ਾਲਿਸਤਾਨੀ ਝੰਡਾ ਵੀ ਸੀ। ਇਹ ਹਮਲਾ ਹੋਣ ਸਮੇਂ ਭਾਰਤੀ ਲੋਕ ਓਥੇ ਭਾਰਤ ਦੇ ਹਾਈ ਕਮਿਸ਼ਨ ਸਾਹਮਣੇ ਮਿਲੀ ਹੋਈ ਆਪਣੀ ਅਪਵਾਇੰਟਮੈਂਟ ਦੀ ਉਡੀਕ ਕਰ ਰਹੇ ਸਨ।
ਲੰਡਨ ਮੈਟਰੋਪੋਲੀਟਨ ਪੁਲਿਸ ਨੇ ਇਸ ਦੇ ਬਾਅਦ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਕਾਰਵਾਈ ਦੇ ਬਿਨਾਂਹੀ ਛੱਡ ਦਿੱਤਾ ਗਿਆ ਹੈ। ਓਵਰਸੀਜ਼ ਪਾਕਿਸਤਾਨੀਸ਼ ਵੈੱਲਫੇਅਰ ਕੌਂਸਲ ਅਤੇ ਸਿੱਖਸ ਫਾਰ ਜਸਟਿਸ ਦੇ ਮੈਂਬਰ ਭਾਰਤ ਵਿੱਚ ਘੱਟ ਗਿਣਤੀਆਂ ਉੱਤੇ ਤਸ਼ੱਦਦ ਬਾਰੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਫਰੈਂਡਸ ਆਫ ਇੰਡੀਆ ਸੁਸਾਇਟੀ, ਯੂਕੇ ਦੇ ਮੈਂਬਰ ਵੀ ਅੱਗੋਂ ਭਾਰਤ ਦੇ ਹੱਕ ਵਿੱਚ ਨਾਅਰੇ ਮਾਰ ਰਹੇ ਸਨ। ਇਸ ਮੌਕੇ ਦੋਵੇਂ ਧਿਰਾਂ ਜਦੋਂ ਉਲਝ ਪਈਆਂ ਤਾਂ ਪੁਲਿਸ ਨੂੰ ਦੋਵਾਂ ਧਿਰਾਂ ਨੂੰ ਕਾਬੂਕਰਨ ਲਈ ਕਾਫ਼ੀ ਮਿਹਨਤ ਕਰਨੀ ਪਈ। ਇਸ ਦੌਰਾਨ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ। ਸਾਰੇ ਘਟਨਾਕ੍ਰਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਹਨ ਅਤੇਦੋਵਾਂ ਧਿਰਾਂ ਨੇ ਇਸ ਝੜਪ ਲਈ ਇਕ-ਦੂਜੇ ਨੂੰ ਦੋਸ਼ੀ ਠਹਿਰਾਇਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ