Welcome to Canadian Punjabi Post
Follow us on

19

May 2019
ਭਾਰਤ

ਭਾਰਤ ਵਿੱਚ ਪਾਰਲੀਮੈਂਟ ਚੋਣਾਂ ਲਈ ਤਰੀਕਾਂ ਦਾ ਐਲਾਨ

March 11, 2019 10:30 AM

* ਸੱਤ ਗੇੜਾਂ ਵਿੱਚ 11 ਅਪਰੈਲ ਤੋਂ 19 ਮਈ ਤੱਕ ਵੋਟਾਂ ਪੈਣਗੀਆਂ
* ਨਤੀਜੇ ਦਾ ਐਲਾਨ 23 ਮਈ ਨੂੰ ਕੀਤਾ ਜਾਵੇਗਾ

ਨਵੀਂ ਦਿੱਲੀ, 10 ਮਾਰਚ, (ਪੋਸਟ ਬਿਊਰੋ)- ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾਲਈ ਚੋਣਾਂ ਤਰੀਕਾਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਸ ਵਾਰ ਇਹ ਪਾਰਲੀਮੈਂਟ ਚੋਣਾਂ 7 ਗੇੜ ਵਿੱਚ ਹੋਣਗੀਆਂ। ਵੋਟਾਂ ਪਾਉਣ ਵਾਲਾ ਅਮਲ 11 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਤੇ ਆਖਰੀ ਗੇੜ ਲਈ 19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਦੇ ਬਾਅਦ 23 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਸਾਹਮਣੇ ਆਉਣਗੇ।
ਅੱਜ ਏਥੇ ਵਿਸ਼ੇਸ਼ ਤੌਰ ਉੱਤੇ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਵਿੱਚਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਇਨ੍ਹਾਂ ਪਾਰਲੀਮੈਂਟ ਚੋਣਾਂ ਵਿੱਚ 90 ਕਰੋੜ ਲੋਕ ਆਪਣਾਵੋਟ ਅਧਿਕਾਰ ਵਰਤਣਗੇ, ਜਿਨ੍ਹਾਂਵਿੱਚ 8 ਕਰੋੜ 40 ਲੱਖ ਨਵੇਂ ਵੋਟਰ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ 10 ਲੱਖ ਪੋਲਿੰਗ ਸਟੇਸ਼ਨ ਬਣਾਏ ਜਾਣਗੇ ਤੇ ਸਾਰੇ ਵੋਟ ਕੇਂਦਰਾਂ ਵਿੱਚ ਵੋਟਿੰਗ ਮਸ਼ੀਨਾਂ ਉੱਤੇ ਵੋਟ ਦਾ ਸਬੂਤ ਦੇਣ ਵਾਲੀ ਪਰਚੀ ਕੱਢਣ ਵਾਲੀ ਵੀ ਵੀ ਪੈਟ ਮਸ਼ੀਨ ਦੀ ਵੀ ਵਰਤੋਂ ਕੀਤੀ ਜਾਵੇਗੀ। ਵੋਟ ਪਾਉਣ ਪਿੱਛੋਂ ਹਰ ਵੋਟਰ ਨੂੰ ਆਪਣੀ ਵੋਟ ਦੀ ਪਰਚੀ ਮਿਲੇਗੀ ਅਤੇ ਇਸ ਵਾਰ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ (ਈ ਵੀ ਐੱਮ)ਉੱਤੇ ਉਮੀਦਵਾਰਾਂ ਦੀਆਂ ਤਸਵੀਰਾਂ ਵੀ ਹੋਣਗੀਆਂ।
ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਵੋਟਿੰਗ ਤੋਂ 48 ਘੰਟੇ ਪਹਿਲਾਂ ਸਾਰੇ ਉਮੀਦਵਾਰਾਂ ਨੂੰ ਆਪੋ-ਆਪਣਾ ਪ੍ਰਚਾਰ ਬੰਦ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਸਾਰੇ ਚੋਣ ਅਧਿਕਾਰੀਆਂ ਦੀਆਂ ਗੱਡੀਆਂ ਵਿੱਚ ਜੀ ਪੀ ਐੱਸਸਿਸਟਮ ਹੋਵੇਗਾ ਤੇ ਆਮ ਲੋਕਾਂ ਵੱਲੋਂ ਮੋਬਾਈਲ ਐਪ ਨਾਲ ਵੀ ਚੋਣ ਕਮਿਸ਼ਨ ਨੂੰ ਜ਼ਾਬਤੇ ਦੀ ਕਿਸੇ ਉਲੰਘਣਾ ਬਾਰੇ ਜਾਣਕਾਰੀ ਭੇਜੀ ਜਾ ਸਕਦੀ ਹੈ, ਜਿਸ ਉੱਤੇ 10 ਮਿੰਟ ਵਿੱਚ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਉਮੀਦਵਾਰ ਫ਼ਾਰਮ-26 ਵਿੱਚਸਭ ਸੰਬੰਧਤ ਸੂਚਨਾਵਾਂ ਨਹੀਂ ਦੇਂਦਾ, ਉਸ ਦੀ ਨਾਮਜ਼ਦਗੀ ਰੱਦ ਹੋ ਜਾਵੇਗੀ। ਜਾਰੀ ਕੀਤੇ ਗਏ ਚੋਣ ਪ੍ਰੋਗਰਾਮ ਮੁਤਾਬਕ ਪੰਜਾਬ ਵਿੱਚ ਵੋਟਾਂ ਪਾਉਣ ਦਾ ਕੰਮ ਆਖਰੀ ਗੇੜ ਵਿੱਚ 19 ਮਈ ਨੂੰ ਹੋਵੇਗਾ।
ਚੋਣਾਂ ਦੇ ਪਹਿਲੇ ਗੇੜ ਵਿੱਚ 11 ਅਪ੍ਰੈਲ ਨੂੰ ਆਂਧਰਾ ਪ੍ਰਦੇਸ਼ (25 ਸੀਟਾਂ), ਅਰੁਣਾਚਲ ਪ੍ਰਦੇਸ਼ (2), ਅਸਾਮ (ਕੁੱਲ 14 ਵਿੱਚੋਂ 5 ਸੀਟਾਂ), ਬਿਹਾਰ (ਕੁੱਲ 40 ਵਿੱਚੋਂ 4 ਸੀਟਾਂ), ਛੱਤੀਸਗੜ੍ਹ (ਕੁੱਲ 11 ਵਿੱਚੋਂ 1 ਸੀਟ), ਜੰਮੂ-ਕਸ਼ਮੀਰ (ਕੁੱਲ ਛੇ ਸੀਟਾਂ ਵਿੱਚੋਂ 2), ਮਹਾਰਾਸ਼ਟਰ (ਕੁੱਲ 48 ਸੀਟਾਂ ਵਿੱਚੋਂ 7), ਮੇਘਾਲਿਆ (ਕੁੱਲ ਦੋ ਸੀਟਾਂ ਵਿੱਚੋਂ 1), ਮੀਜ਼ੋਰਮ (1), ਮਨੀਪੁਰ (ਕੁੱਲ 2 ਵਿੱਚੋਂ ਇੱਕ ਸੀਟ), ਉੜੀਸਾ (ਕੁੱਲ 21 ਸੀਟਾਂ ਵਿੱਚੋਂ 4), ਸਿੱਕਮ (1), ਤੇਲੰਗਾਨਾ (17), ਤ੍ਰਿਪੁਰਾ (ਕੁੱਲ ਦੋ ਸੀਟਾਂ ਵਿੱਚੋਂ 1), ਉੱਤਰ ਪ੍ਰਦੇਸ਼ (ਕੁੱਲ 80 ਵਿੱਚੋਂ 8 ਸੀਟਾਂ), ਉੱਤਰਾਖੰਡ (5), ਪੱਛਮ ਬੰਗਾਲ (ਕੁੱਲ 42 ਵਿੱਚੋਂ 2) ਅਤੇ ਅੰਡੇਮਾਨ ਨਿਕੋਬਾਰ (1) ਅਤੇ ਲਕਸ਼ਦੀਪ ਦੀ ਇੱਕੋ ਇੱਕ ਸੀਟ ਲਈ ਵੋਟਾਂ ਪੈਣਗੀਆਂ।
ਦੂਸਰੇ ਗੇੜ ਵਿੱਚ 18 ਅਪ੍ਰੈਲ ਨੂੰ ਅਸਾਮ (ਕੁੱਲ 14 ਵਿੱਚੋਂ 5 ਹੋਰ ਸੀਟਾਂ), ਬਿਹਾਰ (ਕੁੱਲ 40 ਵਿੱਚੋਂ 5 ਹੋਰ ਸੀਟਾਂ), ਛੱਤੀਸਗੜ੍ਹ (ਕੁੱਲ 11 ਵਿੱਚੋਂ 3 ਹੋਰ ਸੀਟਾਂ), ਜੰਮੂ-ਕਸ਼ਮੀਰ (ਕੁੱਲ 6 ਵਿੱਚੋਂ 2 ਹੋਰ ਸੀਟਾਂ), ਕਰਨਾਟਕ (ਕੁੱਲ 28 ਵਿੱਚੋਂ 14ਸੀਟਾਂ), ਮਹਾਰਾਸ਼ਟਰ (ਕੁੱਲ 48 ਵਿੱਚੋਂ 10 ਹੋਰ ਸੀਟਾਂ), ਮਣੀਪੁਰ (ਦੋ ਵਿੱਚੋਂ 1 ਸੀਟ), ਉੜੀਸਾ (ਕੁੱਲ 21 ਵਿੱਚੋਂ 5 ਹੋਰ ਸੀਟਾਂ), ਤਾਮਿਲਨਾਡੂ (ਸਾਰੀਆਂ 39 ਸੀਟਾਂ ਇੱਕੋ ਦਿਨ), ਤ੍ਰਿਪੁਰਾ (ਬਾਕੀ ਰਹਿੰਦੀ ਇੱਕ ਸੀਟ), ਉੱਤਰ ਪ੍ਰਦੇਸ਼ (ਕੁੱਲ 80 ਵਿੱਚੋਂ 8 ਹੋਰ ਸੀਟਾਂ), ਪੱਛਮ ਬੰਗਾਲ (ਕੁੱਲ 42 ਵਿੱਚੋਂ 3 ਹੋਰ ਸੀਟਾਂ), ਪੁਡੂਚੇਰੀ ਦੀ ਇੱਕੋ ਇੱਕ ਸੀਟ ਦੇ ਲਈ ਵੋਟਾਂ ਪਾਈਆਂ ਜਾਣ ਦਾ ਐਲਾਨ ਕੀਤਾ ਗਿਆ ਹੈ।
ਤੀਸਰੇ ਗੇੜ ਵਿੱਚ 23 ਅਪ੍ਰੈਲ ਨੂੰ ਅਸਾਮ ਦੀਆਂ ਬਾਕੀ ਬਚੀਆਂ 4 ਸੀਟਾਂ, ਬਿਹਾਰ (40 ਵਿੱਚੋਂ 5 ਹੋਰ ਸੀਟਾਂ), ਛੱਤੀਸਗੜ੍ਹ (ਕੁੱਲ 11 ਵਿੱਚੋਂ ਬਾਕੀ 7 ਸੀਟਾਂ), ਗੁਜਰਾਤ (ਕੁੱਲ 26 ਸੀਟਾਂ), ਗੋਵਾ ਵਿੱਚ ਦੋਵੇਂ ਸੀਟਾਂ, ਜੰਮੂ-ਕਸ਼ਮੀਰ (ਕੁੱਲ ਛੇ ਵਿੱਚੋਂ 1 ਹੋਰ ਸੀਟ), ਕਰਨਾਟਕ (ਕੁੱਲ 28 ਵਿੱਚੋਂ ਬਾਕੀ 14 ਸੀਟਾਂ), ਕੇਰਲ (ਕੁੱਲ 20 ਸੀਟਾਂ), ਮਹਾਰਾਸ਼ਟਰ (ਕੁੱਲ 48 ਵਿੱਚੋਂ 14 ਹੋਰ ਸੀਟਾਂ), ਉੜੀਸਾ (ਕੁੱਲ 21 ਵਿੱਚੋਂ 6 ਹੋਰ ਸੀਟਾਂ), ਉੱਤਰ ਪ੍ਰਦੇਸ਼ (ਕੁੱਲ 80 ਵਿੱਚੋਂ 10 ਹੋਰ ਸੀਟਾਂ), ਪੱਛਮ ਬੰਗਾਲ (ਕੁੱਲ 42 ਵਿੱਚੋਂ 5 ਹੋਰ ਸੀਟਾਂ) ਦੇ ਨਾਲ ਦਾਦਰਾਅਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਦੀ ਇੱਕੋ ਇੱਕ ਸੀਟ ਦੇ ਵੋਟਰ ਵੀ ਵੋਟਾਂ ਪਾਉਣਗੇ।
ਚੌਥੇ ਗੇੜ ਵਿੱਚ 29 ਅਪ੍ਰੈਲ ਨੂੰ ਬਿਹਾਰ (ਕੁੱਲ 40 ਵਿੱਚੋਂ 5 ਹੋਰ ਸੀਟਾਂ), ਜੰਮੂ-ਕਸ਼ਮੀਰ ਦੀ ਬਾਕੀ ਬਚਦੀ 1 ਸੀਟ, ਝਾਰਖੰਡ (ਕੁੱਲ 14 ਵਿੱੱਚੋਂ 3 ਸੀਟਾਂ), ਮੱਧ ਪ੍ਰਦੇਸ਼ (ਕੁੱਲ 29 ਵਿੱਚੋਂ 6 ਸੀਟਾਂ), ਮਹਾਰਾਸ਼ਟਰ (ਕੁੱਲ 48 ਵਿੱਚੋਂ 17 ਹੋਰ ਸੀਟਾਂ), ਉੜੀਸਾ (ਕੁੱਲ 21 ਵਿੱਚੋਂ 6 ਹੋਰ ਸੀਟਾਂ), ਰਾਜਸਥਾਨ (ਕੁੱਲ 25 ਵਿੱਚੋਂ 13 ਸੀਟਾਂ), ਉੱਤਰ ਪ੍ਰਦੇਸ਼ (ਕੁੱਲ 80 ਵਿੱਚੋਂ 13 ਹੋਰ ਸੀਟਾਂ ), ਪੱਛਮ ਬੰਗਾਲ ( ਕੁੱਲ 42 ਵਿੱਚੋਂ 8 ਹੋਰ ਸੀਟਾਂ) ਦੇ ਲਈ ਵੋਟਾਂ ਪੈਣਗੀਆਂ।
ਪੰਜਵੇਂ ਗੇੜ ਵਿੱਚ 6 ਮਈ ਨੂੰ ਬਿਹਾਰ (ਕੁੱਲ 40 ਵਿੱਚੋਂ 5 ਹੋਰ ਸੀਟਾਂ), ਜੰਮੂ-ਕਸ਼ਮੀਰ (2 ਸੀਟਾਂ), ਝਾਰਖੰਡ (ਕੁੱਲ 14 ਵਿੱਚੋਂ 4 ਹੋਰ ਸੀਟਾਂ), ਮੱਧ ਪ੍ਰਦੇਸ਼ (ਕੁੱਲ 29 ਵਿੱਚੋਂ 7 ਹੋਰ ਸੀਟਾਂ), ਰਾਜਸਥਾਨ (ਕੁੱਲ 25 ਵਿੱਚੋਂ ਬਾਕੀ ਦੀਆਂ 12 ਸੀਟਾਂ), ਉੱਤਰ ਪ੍ਰਦੇਸ਼ (ਕੁੱਲ 80 ਵਿੱਚੋਂ 14 ਹੋਰ ਸੀਟਾਂ), ਪੱਛਮ ਬੰਗਾਲ (ਕੁੱਲ 42 ਵਿੱਚੋਂ 7 ਹੋਰ ਸੀਟਾਂ) ਦੇ ਲਈ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ।
ਛੇਵੇਂ ਗੇੜ ਦੇ ਦੌਰਾਨ 12 ਮਈ ਨੂੰ ਬਿਹਾਰ (ਕੁੱਲ 40 ਵਿੱਚੋਂ 8 ਹੋਰ ਸੀਟਾਂ ਸੀਟਾਂ), ਹਰਿਆਣਾ (ਸਾਰੀਆਂ 10 ਸੀਟਾਂ), ਝਾਰਖੰਡ (ਕੁੱਲ 14 ਵਿੱਚੋਂ 4 ਹੋਰ ਸੀਟਾਂ), ਮੱਧ ਪ੍ਰਦੇਸ਼ (ਕੁੱਲ 29 ਵਿੱਚੋਂ 8 ਹੋਰ ਸੀਟਾਂ), ਉੱਤਰ ਪ੍ਰਦੇਸ਼ ( ਕੁੱਲ 80 ਵਿੱਚੋਂ 14 ਹੋਰ ਸੀਟਾਂ), ਪੱਛਮ ਬੰਗਾਲ (ਕੁੱਲ 42 ਵਿੱਚੋਂ 8 ਹੋਰ ਸੀਟਾਂ) ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਾਰੀਆਂ 7 ਸੀਟਾਂ ਦੇ ਲਈ ਵੋਟਾਂ ਪਵਾਈਆਂ ਜਾਣਗੀਆਂ।
ਆਖਰੀ ਅਤੇ ਸੱਤਵੇਂ ਗੇੜ ਵਿੱਚ 19 ਮਈ ਨੂੰ ਬਿਹਾਰ ਦੀਆ ਬਾਕੀ 8 ਸੀਟਾਂ, ਝਾਰਖੰਡ ਦੀਆਂ ਬਾਕੀ 3 ਸੀਟਾਂ, ਮੱਧ ਪ੍ਰਦੇਸ਼ ਦੀਆਂ ਬਾਕੀ 8 ਸੀਟਾਂ, ਪੰਜਾਬ ਦੀਆਂ ਸਾਰੀਆਂ 13 ਸੀਟਾਂ, ਚੰਡੀਗੜ੍ਹ ਦੀ ਇਕਲੌਤੀ ਸੀਟ, ਪੱਛਮੀ ਬੰਗਾਲ ਦੀਆਂ ਬਾਕੀ 9 ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ ਕੁੱਲ4 ਸੀਟਾਂ ਅਤੇ ਉੱਤਰ ਪ੍ਰਦੇਸ਼ 13 ਸੀਟਾਂ ਲਈ ਵੋਟਾਂ ਪੈਣਗੀਆਂ।
ਵਰਨਣ ਯੋਗ ਹੈ ਕਿ ਪੰਜ ਸਾਲ ਪਹਿਲਾਂ 2014 ਵਿੱਚ ਹੋਈਆਂ ਚੋਣਾਂ ਵੇਲੇ 9 ਗੇੜਾਂ ਵਿੱਚ ਵੋਟਾਂ ਪਈਆਂ ਤੇ ਵੋਟਾਂ ਦੀ ਗਿਣਤੀ 16 ਮਈ ਨੂੰ ਕੀਤੀ ਗਈ ਸੀ, ਜਿਸ ਵਿੱਚ ਭਾਜਪਾ ਅਗਵਾਈ ਵਾਲੀ ਐਨਡੀਏ ਗੱਠਜੋੜ ਨੂੰ 336 ਸੀਟਾਂ, ਕਾਂਗਰਸੀ ਅਗਵਾਈ ਵਾਲੇ ਯੂਪੀਏ ਗੱਠਜੋੜ ਨੂੰ 60 ਸੀਟਾਂ ਤੇ ਹੋਰ ਪਾਰਟੀਆਂ ਨੂੰ 147 ਸੀਟਾਂ ਮਿਲੀਆਂ ਸਨ।

Have something to say? Post your comment
ਹੋਰ ਭਾਰਤ ਖ਼ਬਰਾਂ
ਈਰਾਨ ਨਾਲ ਤੇਲ ਇੰਪੋਰਟ ਦਾ ਕੋਈ ਸਮਝੌਤਾ ਨਹੀਂ ਕੀਤਾ
ਸਾਧਵੀ ਪ੍ਰਗਿਆ ਦੇ ਬਿਆਨਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਸਖਤੀ ਦਾ ਪ੍ਰਗਟਾਵਾ ਕੀਤਾ
ਸਾਧਵੀ ਪ੍ਰਗਿਆ ਦਾ ਨਵਾਂ ਸ਼ੋਸ਼ਾ: ਨਾਥੂਰਾਮ ਗੌਡਸੇ ਦੇਸ਼ਭਗਤ ਸਨ, ਹਨ ਤੇ ਦੇਸ਼ਭਗਤ ਹੀ ਰਹਿਣਗੇ
ਫਨੀ ਤੂਫਾਨ ਦੇ ਪੀੜਤਾਂ ਲਈ ਲੰਗਰ ਚਲਾ ਰਹੇ ਨੇ ਸਿੱਖ
ਮੋਦੀ ਵਿਰੋਧੀ ਟਿੱਪਣੀ ਦੇ ਮਾਮਲੇ ਵਿੱਚ ਸਿੱਧੂ ਨੂੰ ਕਲੀਨ ਚਿੱਟ
ਕਮਲ ਹਾਸਨ ਕਹਿੰਦੈ: ਮੈਂ ਸਿਰਫ ਇਤਿਹਾਸਕ ਸੱਚ ਬੋਲਿਆ ਸੀ
‘ਨਮੋ ਅਗੇਨ’ ਵਾਲੀ ਟੀ-ਸ਼ਰਟ ਦੇ ਜਵਾਬ ਵਿੱਚ ਰਾਹੁਲ ਜੈਕੇਟ ਵੀ ਆ ਗਈ
ਮੋਦੀ ਨੂੰ ਰੋਕਣ ਲਈ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸੋਨੀਆ ਨੇ ਸਰਗਰਮੀ ਫੜੀ
ਚੋਣ ਕਮਿਸ਼ਨ ਦੀ ਸਖਤ ਕਾਰਵਾਈ : ਹਿੰਸਾਪਿੱਛੋਂਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਇਕ ਦਿਨ ਅਗੇਤਾ ਖਤਮ ਕਰਨ ਦਾ ਹੁਕਮ
ਪੰਜ ਸਾਲ ਤੋਂ ਫਰਾਰ ਅੱਤਵਾਦੀ ਸ੍ਰੀਨਗਰ ਤੋਂ ਗ੍ਰਿਫਤਾਰ