Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਮਾਣੀਏ ਰਿਸ਼ਤਿਆਂ ਦਾ ਨਿੱਘ

March 11, 2019 10:15 AM

-ਮਾ. ਨਰੰਜਨ ਸਿੰਘ
ਪਰਵਾਰਾਂ ਵਿੱਚ ਜੇ ਜੀਵਨ ਧੜਕਦਾ ਹੈ ਤਾਂ ਰਿਸ਼ਤਿਆਂ ਸਦਕਾ ਹੀ ਧੜਕਦਾ ਹੈ। ਰਿਸ਼ਤਿਆਂ ਨਾਲ ਪਰਵਾਰ ਬਣਦੇ ਹਨ ਤੇ ਪਰਵਾਰਾਂ ਨਾਲ ਰਿਸ਼ਤੇ ਜੁੜਦੇ ਹਨ ਜਾਂ ਇਉਂ ਕਹਿ ਲਵੋ ਦੋਵੇਂ ਇਕ ਦੂਜੇ ਤੋਂ ਬਿਨਾਂ ਅਧੂਰੇ ਹਨ। ਰਿਸ਼ਤਿਆਂ ਅਤੇ ਪਰਵਾਰਾਂ ਨੂੰ ਅਸੀਂ ਵੱਖ ਕਰਕੇ ਨਹੀਂ ਦੇਖ ਸਕਦੇ। ਰਿਸ਼ਤੇ ਹੀ ਕਿਸੇ ਪਰਵਾਰ ਦਾ ਸ਼ਿੰਗਾਰ ਬਣਦੇ ਹਨ, ਜਿਨ੍ਹਾਂ ਵਿੱਚ ਮੋਹ ਭਰਿਆ ਹਾਸਾ ਛਣਕਣਾ ਹੈ। ਰਿਸ਼ਤਿਆਂ ਤੇ ਪਰਵਾਰਾਂ ਦੀ ਗੂੜ੍ਹੀ ਸਾਂਝ ਸਮਾਜ ਨੂੰ ਰੂਪਮਾਨ ਕਰਦੀ ਹੈ। ਜਿਹੜੇ ਪਰਵਾਰ ਹਰ ਰਿਸ਼ਤੇ ਨੂੰ ਆਪੋ-ਆਪਣੀ ਥਾਂ ਮਾਣ ਸਤਿਕਾਰ ਦਿੰਦੇ ਹਨ, ਉਨ੍ਹਾਂ ਪਰਵਾਰਾਂ ਵਿੱਚ ਰੱਬ ਵਸਦਾ ਹੈ। ਕਿਸੇ ਸਾਹਿਤਕਾਰ ਨੇ ਰਿਸ਼ਤਿਆਂ ਦੀ ਮਹੱਤਤਾ ਨੂੰ ਇਸ ਤਰ੍ਹਾਂ ਕਲਮਬੱਧ ਕੀਤਾ ਹੈ:
ਕਰੀਬ ਐਨਾ ਰਹੋ ਕਿ ਰਿਸ਼ਤਿਆਂ ਵਿੱਚ ਪਿਆਰ ਰਹੇ
ਦੂਰ ਐਨੇ ਰਹੋ ਕਿ ਆਉਣ ਦਾ ਇੰਤਜ਼ਾਰ ਰਹੇ
ਰੱਖੀਏ ਉਮੀਦ ਰਿਸ਼ਤਿਆਂ ਦੇ ਵਿੱਚ ਐਨੀ
ਟੁੱਟ ਜਾਏ ਉਮੀਦ, ਪਰ ਰਿਸ਼ਤਾ ਬਰਕਰਾਰ ਰਹੇ
ਕਿਸੇ ਸਮੇਂ ਪਰਵਾਰਾਂ ਵਿੱਚ ਐਨੀ ਗੂੜ੍ਹੀ ਸਾਂਝ ਹੁੰਦੀ ਸੀ ਕਿ ਪਰਵਾਰਾਂ ਵਿੱਚ ਰੋਕ ਟੋਕ ਅਤੇ ਕਿੰਤੂ ਪ੍ਰੰਤੂ ਨਹੀਂ ਹੁੰਦਾ ਸੀ, ਜੇ ਕਿਤੇ ਮਾੜੀ ਮੋਟੀ ਨੋਕ ਝੋਕ ਹੋ ਵੀ ਜਾਂਦੀ ਤਾਂ ਪਰਵਾਰ ਵਿੱਚ ਅਜਿਹਾ ਅਨੁਸ਼ਾਸਨ ਹੁੰਦਾ ਸੀ ਕਿ ਬਜ਼ੁਰਗ ਦੇ ਇਕ ਖੰਗੂਰੇ ਨਾਲ ਪਰਵਾਰ ਦੇ ਮੈਂਬਰ ਪਾਣੀ ਦੇ ਬੁਲਬੁਲੇ ਵਾਂਗ ਸ਼ਾਂਤ ਹੋ ਜਾਂਦੇ ਸਨ। ਅੱਜ ਪਰਵਾਰਾਂ ਵਿੱਚ ਪਹਿਲਾਂ ਵਰਗਾ ਨਿੱਘ ਤੇ ਅਨੁਸ਼ਾਸਨ ਨਹੀਂ ਦਿੱਸਦਾ, ਨਾ ਬਜ਼ੁਰਗਾਂ ਦੀ ਪਹਿਲਾਂ ਵਰਗੀ ਕਦਰ ਰਹੀ ਹੈ। ਅੱਜ ਬਾਬੇ ਦੇ ਖੰਗੂਰੇ ਕੌਣ ਗੌਲਦਾ ਹੈ, ਅਨੁਮਾਨ ਦੀ ਘਾਟ ਕਹੋ ਜਾਂ ਪਰਵਾਰ ਵਿੱਚ ਘਟਦੇ ਮੋਹ, ਸਤਿਕਾਰ ਦੀ ਗੱਲ। ਅੱਜ ਸਾਡੀ ਭਾਈਚਾਰਕ ਸਾਂਝ ਪਹਿਲਾਂ ਵਰਗੀ ਨਹੀ ਰਹੀ ਤੇ ਨਾ ਰਿਸ਼ਤਿਆਂ ਦੀ ਪਹਿਲਾਂ ਵਰਗੀ ਦਿੱਖ ਹੈ। ਸੁਆਰਥ ਨੇ ਹਰ ਰਿਸ਼ਤੇ ਦਾ ਮੋਹ ਭੰਗ ਕਰ ਛੱਡਿਆ ਹੈ। ਸੁਆਰਥ ਐਨਾ ਵਧ ਗਿਆ ਹੈ ਕਿ ਅਸੀਂ ਹਰ ਰਿਸ਼ਤੇ ਨੂੰ ਸੁਆਰਥ ਦੀ ਤੱਕੜੀ ਵਿੱਚ ਤੋਲਣ ਲੱਗ ਪਏ ਹਾਂ।
ਪਹਿਲਾਂ ਸਾਂਝੇ ਪਰਵਾਰ ਹੁੰਦੇ ਸਨ, ਜਿਥੇ ਚਾਚੇ ਤਾਇਆਂ ਤੋਂ, ਦਾਦੇ-ਦਾਦੀ ਤੋਂ ਕੁਝ ਸਿੱਖਣ ਨੂੰ ਮਿਲਦਾ ਸੀ, ਜਿਸ ਨਾਲ ਪਰਵਾਰਾਂ ਵਿੱਚ ਆਪਸੀ ਸਾਂਝ ਐਨੀ ਗੂੜ੍ਹੀ ਹੁੰਦੀ ਸੀ ਕਿ ਇਕ ਦੂਜੇ ਦੀ ਗੱਲ ਮੰਨਣ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ। ਅੱਜ ਅਸੀਂ ਕਿਸੇ ਦੀ ਗੱਲ ਮੰਨਣ ਦੀ ਥਾਂ ਆਪਣੀ ਗੱਲ ਮਨਾਉਣ ਦੀ ਜ਼ਿੱਦ ਕਰਦੇ ਹਾਂ ਤੇ ਸਾਡੇ ਪਰਵਾਰ ਇਕਹਿਰੇ ਤੋਂ ਵੀ ਇਕਹਿਰੇ ਬਣਦੇ ਜਾਂਦੇ ਹਨ। ਮਾਂ ਬਾਪ ਆਪਣੇ ਕਮਰੇ ਵਿੱਚ ਬੈਠੇ ਹਨ ਤੇ ਬੱਚੇ ਆਪਣੇ ਕਮਰਿਆਂ ਵਿੱਚ ਬੈਠੇ ਟੀ ਵੀ ਦੇਖਦੇ ਹਨ ਜਾਂ ਮੋਬਾਈਲਾਂ ਵਿੱਚ ਰੁੱਝੇ ਹੋਏ ਹਨ। ਅੱਜ ਕੱਲ੍ਹ ਟੀ ਵੀ ਚੈਨਲਾਂ ਉਤੇ ਨਾਚ ਗਾਣੇ ਤੇ ਪੱਛਮੀ ਸੱਭਿਆਚਾਰ ਭਰਪੂਰ ਪ੍ਰੋਗਰਾਮ ਆਮ ਆਉਂਦੇ ਹਨ, ਜੋ ਨੌਜਵਾਨ ਪੀੜ੍ਹੀ 'ਤੇ ਮਾੜਾ ਪ੍ਰਭਾਵ ਛੱਡਦੇ ਹਨ। ਉਹ ਫੈਸ਼ਨ-ਪ੍ਰਸਤ ਤੇ ਐਸ਼-ਪ੍ਰਸਤ ਬਣ ਕੇ ਕਿਰਤ ਸੱਭਿਆਚਾਰ ਤੋਂ ਟੁੱਟਦੇ ਜਾਂਦੇ ਹਨ। ਕਿਰਤ ਦੀ ਭਾਵਨਾ ਸਮਾਜ ਲਈ ਵਰਦਾਨ ਹੁੰਦੀ ਹੈ, ਉਥੇ ਕੌਮ ਦੇ ਸੱਚੇ ਮੁੱਚੇ ਆਚਰਨ ਨੂੰ ਬਣਾਉਣ ਵਿੱਚ ਸਹਾਈ ਹੁੰਦੀ ਹੈ, ਪਰ ਅੱਜ ਸਮਾਂ ਬਦਲ ਗਿਆ ਹੈ, ਹਰ ਕੋਈ ਕਿਰਤ ਕਰਨ ਤੋਂ ਕਤਰਾਉਂਦਾ ਹੈ। ਵਿਹਲਾ ਰਹਿ ਕੇ ਹੇਰਾਫੇਰੀ ਠੱਗੀ ਠੋਰੀ ਕਰਨ ਦਾ ਆਦੀ ਬਣਦਾ ਜਾ ਰਿਹਾ ਹੈ।
ਅੱਜ ਜਿਥੇ ਅਸੀਂ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਦੇ ਵਧ ਰਹੇ ਰੁਝਾਨ ਦੀ ਗੱਲ ਕਰਦੇ ਹਾਂ, ਉਥੇ ਆਮ ਲੋਕਾਂ ਵਿੱਚ ਵੀ ਨਸ਼ਿਆਂ ਦਾ ਰੁਝਾਨ ਵਧ ਗਿਆ ਹੈ। ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਆਜ਼ਾਦੀ ਪਿੱਛੋਂ ਅਸੀਂ ਹਰ ਤਰ੍ਹਾਂ ਦਾ ਵਿਕਾਸ ਕੀਤਾ ਹੈ। ਅਸੀਂ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹਾਸਲ ਕੀਤੀਆਂ ਹਨ, ਜਿਸ ਨਾਲ ਸਾਡੇ ਰਹਿਣ ਸਹਿਣ ਦਾ ਪੱਧਰ ਉਚਾ ਹੋਇਆ ਹੈ, ਪਰ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਸਾਡਾ ਨੈਤਿਕ ਅਤੇ ਇਖਲਾਕੀ ਪੱਧਰ ਅੱਗੇ ਨਾਲੋਂ ਨੀਵਾਂ ਹੋਇਆ ਹੈ। ਸਾਡੀ ਪਹਿਲਾਂ ਵਰਗੀ ਭਾਈਚਾਰਕ ਸਾਂਝ ਨਹੀਂ ਰਹੀ। ਸਾਡੇ ਰਿਸ਼ਤਿਆਂ ਦਾ ਅੱਗੇ ਵਰਗਾ ਨਿੱਘ ਨਹੀਂ ਰਿਹਾ। ਅੱਜ ਇਨ੍ਹਾਂ ਰਿਸ਼ਤਿਆਂ ਨੂੰ ਕਚਹਿਰੀਆਂ ਤੇ ਥਾਣਿਆਂ ਵਿੱਚ ਰੁਲਦੇ ਦੇਖਦੇ ਹਾਂ। ਉਨ੍ਹਾਂ ਦੇ ਬੱਚੇ ਨੂੰ ਰੂਲਦੇ ਦੇਖਦੇ ਹਾਂ ਜਿਹੜੇ ਅਦਾਲਤਾਂ ਵਿੱਚ ਤਲਾਕ ਦੀਆਂ ਅਰਜ਼ੀਆਂ ਚੁੱਕੀ ਫਿਰਦੇ ਹਨ। ਕਿੰਨੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਕਿ ਜਿਹੜੇ ਰਿਸ਼ਤਿਆਂ ਨੂੰ ਅਸੀਂ ਬੜੇ ਪਿਆਰ ਨਾਲ ਜੋੜਿਆ ਹੁੰਦਾ ਹੈ, ਫਿਰ ਉਨ੍ਹਾਂ ਰਿਸ਼ਤਿਆਂ ਨੂੰ ਦੇਖਣਾ ਪਸੰਦ ਨਹੀਂ ਕਰਦੇ। ਮਾਪਿਆਂ ਨੇ ਸੁੱਖਾਂ ਸੁੱਖ ਕੇ ਪੁੱਤ ਲਏ ਹੁੰਦੇ ਹਨ, ਪੁੱਤ ਵੱਡੇ ਹੋ ਕੇ ਪਿਓ ਦਾ ਨਿਰਾਦਰਾ ਕਰਦੇ ਹਨ।
ਆਓ ਇਨ੍ਹਾਂ ਰਿਸ਼ਤਿਆਂ ਵਿੱਚ ਨਫਰਤ ਘੋਲਣ ਦੀ ਥਾਂ ਪਿਆਰ ਘੋਲੀਏ। ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰੀਏ ਅਤੇ ਹਰ ਰਿਸ਼ਤੇ ਨੂੰ ਬਣਦਾ ਮਾਣ ਸਤਿਕਾਰ ਦੇਈਏ।
ਇਹ ਰਿਸ਼ਤੇ ਵਾਂਗ ਫਰਿਸ਼ਤੇ
ਇਕ ਦੂਜੇ ਦੇ ਯਾਰ ਨੇ ਹੁੰਦੇ
ਭਾਵੇਂ ਬੋਝਲ ਹੋਵਣ ਕਿੰਨੇ
ਪਰ ਇਕ ਦੂਜੇ 'ਤੇ ਭਾਰ ਨੀ ਹੁੰਦੇ।

 

Have something to say? Post your comment