Welcome to Canadian Punjabi Post
Follow us on

21

May 2019
ਭਾਰਤ

ਮੱਧ ਪ੍ਰਦੇਸ਼ ਵਿੱਚ ਪਛੜੀਆਂ ਜਾਤਾਂ ਲਈ 27 ਫੀਸਦੀ ਰਿਜ਼ਰਵੇਸ਼ਨ ਨੂੰ ਗਵਰਨਰ ਦੀ ਮਨਜ਼ੂਰੀ

March 11, 2019 10:09 AM

ਭੋਪਾਲ, 10 ਮਾਰਚ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਸਰਕਾਰ ਦੇ ਹੋਰ ਪਿਛੜਾ ਵਰਗ (ਓ ਬੀ ਸੀ) ਲਈ 27 ਫੀਸਦੀ ਰਿਜ਼ਰਵੇਸ਼ਨ ਵਾਲੇ ਆਰਡੀਨੈਂਸ ਨੂੰ ਓਥੋਂ ਦੀ ਗਵਰਨਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਮੱਧ ਪ੍ਰਦੇਸ਼ ਸਰਕਾਰ ਨੌਕਰੀਆਂ ਵਿੱਚ 10 ਫੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਵੀ ਲਾਗੂ ਕਰਨ ਲੱਗੀ ਹੈ। ਦੇਸ਼ ਦੇ ਇਸ ਹਿੰਦੀ ਭਾਸ਼ੀ ਰਾਜ ਦੀ ਸਰਕਾਰ ਨੇ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ਹੇਠ ਓ ਬੀ ਸੀ ਲਈ ਰਿਜ਼ਰਵੇਸ਼ਨ 14 ਫੀਸਦੀ ਤੋਂ ਵਧਾ ਕੇ 27 ਫੀਸਦੀ ਕਰਨ ਦਾ ਆਰਡੀਨੈਂਸ ਪੇਸ਼ ਕੀਤਾ ਸੀ, ਜਿਸ ਨੂੰ ਗਵਰਨਰ ਨੇ ਮਨਜ਼ੂਰੀ ਦੇ ਦਿਤੀ ਹੈ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਆਰਡੀਨੈਂਸ ਪ੍ਰਵਾਨਗੀ ਲਈ ਸ਼ੁੱਕਰਵਾਰ ਗਵਰਨਰ ਆਨੰਦੀਬੇਨ ਪਟੇਲ ਕੋਲ ਭੇਜਿਆ ਗਿਆ ਸੀ ਤੇ ਗਵਰਨਰ ਦੀ ਮਨਜ਼ੂਰੀ ਪਿੱਛੋਂ ਲੋਕ ਸਭਾ ਚੋਣਾਂ ਦਾ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਲਾਗੂ ਹੋ ਜਾਵੇਗਾ। ਇਸ ਕਦਮ ਨੂੰ ਰਾਜ ਸਰਕਾਰ ਚਲਾ ਰਹੀ ਕਾਂਗਰਸ ਵਲੋਂ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਹੋਰ ਪਿਛੜਾ ਵਰਗ ਨੂੰ ਆਪਣੇ ਪਾਸੇ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਵਰਨਣ ਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਬੀਤੇ ਦਿਨੀਂ ਰਾਜ ਸਰਕਾਰ ਵੱਲੋਂ ਹੋਰ ਪਿਛੜੇ ਵਰਗ (ਓ ਬੀ ਸੀ) ਦੇ ਰਿਜ਼ਰਵੇਸ਼ਨ ਨੂੰ 14 ਫੀਸਦੀ ਤੋਂ ਵਧਾ ਕੇ 27 ਫੀਸਦੀ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਦੇ ਨਾਲ ਆਮ ਵਰਗ ਦੇ ਆਰਥਿਕ ਪੱਖੋਂ ਪਿਛੜੇ ਲੋਕਾਂ ਲਈ ਸਰਕਾਰੀ ਨੌਕਰੀਆਂ ਵਿੱਚ 10 ਫੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਜਾਣ ਲੱਗੀ ਹੈ। ਇਸ ਨਾਲ ਰਾਜ ਵਿੱਚ ਰਿਜ਼ਰਵੇਸ਼ਨ ਕੋਟਾ 70 ਫੀਸਦੀ ਤੋਂ ਵੱਧ ਹੋ ਗਿਆ ਹੈ। ਮੱਧ ਪ੍ਰਦੇਸ਼ ਓ ਬੀ ਸੀ ਲਈ 27 ਫੀਸਦੀ ਰਿਜ਼ਰਵੇਸ਼ਨ ਵਾਲਾ ਦੇਸ਼ ਦਾ ਇਕਲੌਤਾ ਸੂਬਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ