Welcome to Canadian Punjabi Post
Follow us on

19

March 2019
ਪੰਜਾਬ

ਪਿਸਟਲ ਸਾਫ ਕਰਦਿਆਂ ਗੋਲੀ ਵੱਜਣ ਨਾਲ ਥਾਣੇਦਾਰ ਦੀ ਮੌਤ

March 11, 2019 10:04 AM

ਜਲੰਧਰ, 10 ਮਾਰਚ (ਪੋਸਟ ਬਿਊਰੋ)- ਇਸ ਮਹਾਨਗਰ ਦੇ ਥਾਣਾ ਸੱਤ ਦੀ ਹੱਦ ਵਿੱਚ ਪੈਂਦੇ ਪੰਜਾਬ ਐਵੀਨਿਊ ਕਲੋਨੀ ਵਿੱਚ ਰਹਿੰਦੇ ਪੰਜਾਬ ਪੁਲਸ ਦੇ ਇੱਕ ਏ ਐੱਸ ਆਈ ਨੂੰ ਓਦੋਂ ਗੋਲੀ ਲੱਗ ਗਈ, ਜਦੋਂ ਉਹ ਸਰਵਿਸ ਰਿਵਾਲਵਰ ਸਾਫ ਕਰ ਰਿਹਾ ਸੀ ਅਤੇ ਅਚਾਨਕ ਗੋਲੀ ਚੱਲ ਗਈ ਸੀ।
ਪਤਾ ਲੱਗਾ ਹੈ ਕਿ ਏ ਐੱਸ ਆਈ ਜਤਿੰਦਰਬੀਰ ਸਿੰਘ ਵਿਰਕ, ਜਿਹੜਾ ਥਾਣਾ ਬਸਤੀ ਬਾਵਾ ਖੇਲ ਵਿੱਚ ਤੈਨਾਤ ਸੀ, ਕੱਲ੍ਹ ਆਪਣੇ ਘਰ ਆਪਣੀ ਨੌਂ ਐੱਮ ਐੱਮ ਦੀ ਪਿਸਟਲ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਤੇ ਉਸ ਦੀ ਕੰਨਪਟੀ ਵਿੱਚ ਜਾ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਸ ਦੇ ਪਰਵਾਰ ਵਾਲੇ ਉਸ ਨੂੰ ਐੱਸ ਜੀ ਐੱਲ ਹਸਪਤਾਲ ਲੈ ਗਏ ਜਿੱਥੋਂ ਹਾਲਤ ਵੱਧ ਖਰਾਬ ਹੋਣ ਕਾਰਨ ਉਸ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਜਤਿੰਦਰਬੀਰ ਸਿੰਘ ਦੇ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਹਨ, ਉਸ ਦੀ ਪਤਨੀ ਸਰਬਜੀਤ ਕੌਰ ਸਰਕਾਰੀ ਸਕੂਲ ਦੀ ਅਧਿਆਪਕਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ