Welcome to Canadian Punjabi Post
Follow us on

19

March 2019
ਪੰਜਾਬ

ਭਾਰਤ ਦੇ ਪਰਮਿੰਦਰ ਤੇ ਪਾਕਿ ਦੀ ਕਿਰਨ ਦੀ ਜੋੜੀ ਬਣ ਗਈ

March 11, 2019 10:03 AM

ਪਟਿਆਲਾ, 10 ਮਾਰਚ (ਪੋਸਟ ਬਿਊਰੋ)- ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਹੀ ਤਣਾਓ ਦਾ ਮਾਹੌਲ ਹੋਵੇ, ਪਰ ਪਟਿਆਲਾ ਵਿੱਚ ਸਰਹੱਦ ਦੇ ਪਾਰ ਦਾ ਪਿਆਰ ਪ੍ਰਵਾਨ ਚੜ੍ਹ ਗਿਆ। ਸਰਹੱਦਾਂ ਦੀਆਂ ਦੂਰੀਆਂ ਮਿਟਾ ਕੇ ਕੱਲ੍ਹ ਅੰਬਾਲਾ ਦੇ ਪਿੰਡ ਤੇਪਲਾ ਦੇ ਵਸਨੀਕ ਪਰਮਿੰਦਰ ਸਿੰਘ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਦੇ ਡਕਸ਼ਾ ਦੀ ਵਸਨੀਕ ਕਿਰਨ ਚੀਮਾ, ਜੋ ਪੇਸ਼ੇ ਤੋਂ ਟੀਚਰ ਹੈ, ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣ ਰਿਹਾ ਇਹ ਵਿਆਹ ਕੱਲ੍ਹ ਗੁਰਦੁਆਰਾ ਖੇਲ ਸਾਹਿਬ ਵਿੱਚ ਪ੍ਰਵਾਨ ਚੜ੍ਹਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਕਰਨੈਲ ਸਿੰਘ ਕਰਤਾਰਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।
ਵਰਨਣ ਯੋਗ ਹੈ ਕਿ ਕਿਰਨ ਚੀਮਾ ਤੇ ਪਰਮਿੰਦਰ ਸਿੰਘ ਦਾ ਪਰਵਾਰ ਆਪੋ ਵਿੱਚ ਰਿਸ਼ਤੇਦਾਰ ਹਨ। ਦੇਸ਼ ਦੀ ਵੰਡ ਵੇਲੇ ਕਿਰਨ ਚੀਮਾ ਦਾ ਪਰਵਾਰ ਪਾਕਿਸਤਾਨ ਵਿੱਚ ਰਹਿ ਗਿਆ ਸੀ। ਇਸ ਪਿੱਛੋਂ ਜਦੋਂ ਵੀ ਉਨ੍ਹਾਂ ਨੂੰ ਵਕਤ ਮਿਲਦਾ ਤਾਂ ਉਹ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਆਉਂਦੇ-ਜਾਂਦੇ ਸਨ। ਢਾਈ ਸਾਲ ਪਹਿਲਾਂ ਵੀ ਉਹ ਆਏ ਸੀ ਅਤੇ ਦੋਵਾਂ ਦਾ ਵਿਆਹ ਪਰਵਾਰਾਂ ਦੀ ਰਜ਼ਾਮੰਦੀ ਨਾਲ ਹੋਇਆ ਹੈ। ਕਿਰਨ ਚੀਮਾ ਆਪਣੇ ਪਿਤਾ ਸੁਰਜੀਤ ਚੀਮਾ, ਮਾਤਾ ਸੁਮੇਰਾ ਚੀਮਾ, ਭਰਾ ਅਮਰਜੀਤ ਅਤੇ ਭੈਣ ਰਮਨਜੀਤ ਚੀਮਾ, ਸਿਆਲਕੋਟ ਦੇ ਪਿੰਡ ਡਕਸ਼ਾ ਨਾਲ ਦਿੱਲੀ ਤੋਂ ਸ਼ੁੱਕਰਵਾਰ ਨੂੰ ਸਮਾਣਾ ਵਿੱਚ ਆਪਣੇ ਰਿਸ਼ਤੇਦਾਰ ਲਖਵਿੰਦਰ ਸਿੰਘ ਸੰਧੂ ਪਿੰਡ ਤਲਵੰਡੀ ਮਲਿਕ ਵਾਲੇ ਦੇ ਇਥੇ ਪਹੁੰਚੇ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ