Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਔਰਤਾਂ ਦੀ ਸੁਰੱਖਿਆ ਅਤੇ ਸਿੱਖਿਆ ਦਾ ਸੁਪਨਾ

September 26, 2018 07:45 AM

-ਲਕਸ਼ਮੀ ਕਾਂਤਾ ਚਾਵਲਾਅਚ
ਅੱਜ ਦੇਸ਼ ਵਿੱਚ ਧੀਆਂ ਦੀ ਸੁਰੱਖਿਆ ਦੇ ਵਿਸ਼ੇ ਉਤੇ ਚਿੰਤਾ ਅਤੇ ਚਿੰਤਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁਨੇਹਾ ਦੇਣ ਲਈ ‘ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ, ਪਰ ਧੀਆਂ ਦੀ ਚਿੰਤਾ ਭਾਰਤ ਦੇ ਮਹਾਨ ਸਪੂਤ ਸਵਾਮੀ ਵਿਵੇਕਾਨੰਦ ਨੇ ਵੀ ਕੀਤੀ ਸੀ। ਉਹ ਚਾਰ ਵਰ੍ਹੇ ਵਿਦੇਸ਼ਾਂ ਵਿੱਚ ਭਾਰਤੀ ਧਰਮ ਤੇ ਸੱਭਿਆਚਾਰ ਦਾ ਝਡਾ ਬੁਲੰਦ ਕਰਕੇ 1898 ਵਿੱਚ ਭਾਰਤ ਪਰਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀ ਮਜ਼ਬੂਤੀ ਤੇ ਸੁਤੰਤਰਤਾ ਲਈ ਕਾਰਜ ਕੀਤਾ। ਜਨਤਾ ਵਿੱਚ ਆਪਣੇ ਵਿਚਾਰਾਂ ਰਾਹੀਂ ਨਵੀਂ ਕਰਾਂਤੀ ਪੈਦਾ ਕੀਤੀ। ਇਸੇ ਸਾਲ ਉਘੇ ਰਸਾਲੇ ਦੇ ਸੰਪਾਦਕ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਨਾਲ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਨੂੰ ਸਵਾਲ ਕੀਤਾ ਕਿ ਭਾਰਤ ਵਿੱਚ ਔਰਤਾਂ ਨਾਲ ਪੱਖਪਾਤ ਕਿਉਂ ਕੀਤਾ ਜਾਂਦਾ ਹੈ? ਉਨ੍ਹਾਂ ਕਿਹਾ ਕਿ ਕਿਤੇ ਅਸੀਂ ਇਹ ਤਾਂ ਨਹੀਂ ਮੰਨ ਰਹੇ ਕਿ ਪੱਛਮੀ ਔਰਤਾਂ ਦੀ ਤੁਲਨਾ ਵਿੱਚ ਆਪਣੇ ਮੁਲਕ ਦੀਆਂ ਔਰਤਾਂ ਦੀ ਹਾਲਤ ਵੱਖਰੀ ਦੇਖ ਕੇ, ਅਸੀਂ ਭਾਰਤ ਵਿੱਚ ਔਰਤਾਂ ਪ੍ਰਤੀ ਨਾਬਰਾਬਰੀ ਦੇ ਵਿਦੇਸ਼ੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਚੁੱਪ ਚੁਪੀਤੇ ਕਬੂਲ ਤਾਂ ਨਹੀਂ ਰਹੇ।
ਜਦੋਂ ਉਨ੍ਹਾਂ ਤੋਂ ਔਰਤਾਂ ਦੀ ਮੌਜੂਦਾ ਹਾਲਤ ਤੋਂ ਸੰਤੁਸ਼ਟ ਹੋਣ ਬਾਰੇ ਪੁੱਛਿਆ ਗਿਆ ਤਾਂ ਸਵਾਮੀ ਵਿਵੇਕਾਨੰਦ ਵੱਲੋਂ ਦਿੱਤਾ ਜਵਾਬ ਅੱਜ ਵੀ ਪੂਰੀ ਤਰ੍ਹਾਂ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਸੀ ਕਿ ਔਰਤਾਂ ਦੇ ਸਬੰਧ ਵਿੱਚ ਸਾਡਾ ਦਖਲ ਅੰਦਾਜ਼ੀ ਦਾ ਅਧਿਕਾਰ ਮਹਿਜ਼ ਉਨ੍ਹਾਂ ਨੂੰ ਸਿੱਖਿਆ ਦੇਣ ਤੱਕ ਸੀਮਿਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਯੋਗ ਬਣਾਉਣਾ ਹੋਵੇਗਾ ਜਿਸ ਨਾਲ ਉਹ ਆਪਣੀਆਂ ਸਮੱਸਿਆਵਾਂ ਦਾ ਆਪ ਹੱਲ ਲੱਭ ਸਕਣ। ਕੋਈ ਹੋਰ ਉਨ੍ਹਾਂ ਲਈ ਕੰਮ ਨਹੀਂ ਕਰ ਸਕਦਾ ਅਤੇ ਅਜਿਹਾ ਕਰਨਾ ਵੀ ਠੀਕ ਨਹੀਂ। ਭਾਰਤੀ ਔਰਤਾਂ ਆਪਣੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਦੁਨੀਆ ਦੇ ਕਿਸੇ ਵੀ ਹਿੱਸੇ ਦੀਆਂ ਔਰਤਾਂ ਤੋਂ ਪਿਛਾਂਹ ਨਹੀਂ ਹਨ।
ਇਸੇ ਵਿਸ਼ੇ ਉੱ ਨਿਊਯਾਰਕ ਵਿੱਚ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਔਰਤਾਂ ਦੀ ਜੇ ਉਸੇ ਤਰ੍ਹਾਂ ਤਰੱਕੀ ਹੋਵੇ ਜਿਵੇਂ ਇਸ ਦੇਸ਼ ਵਿੱਚ ਹੋਈ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ, ਪਰ ਇਹ ਤਰੱਕੀ ਉਦੋਂ ਹੀ ਉਨ੍ਹਾਂ ਦੀ ਇੱਛਾ ਦੀ ਪੂਰਤੀ ਕਰ ਸਕਦੀ ਹੈ ਜਦੋਂ ਉਹ ਉਨ੍ਹਾਂ ਦੇ ਜੀਵਨ ਵਿੱਚ ਇਸਤਰੀ ਦੇ ਆਪਣੇ ਵਜੂਦ ਨੂੰ ਸੱਟ ਨਾ ਮਾਰੇ।
ਇਹ ਸੁਪਨਾ ਅੱਜ ਤੋਂ ਸਵਾ ਸੌ ਵਰ੍ਹੇ ਪਹਿਲਾਂ ਸਵਾਮੀ ਵਿਵੇਕਾਨੰਦ ਨੇ ਦੇਖਿਆ ਸੀ। ਆਜ਼ਾਦ ਦੇਸ਼ ਵਿੱਚ ਨਿਸ਼ਚਿਤ ਹੀ ਇਸ ਨੂੰ ਪੂਰਾ ਕਰਨ ਤੇ ਔਰਤਾਂ ਨੂੰ ਸਿੱਖਿਅਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਜਾਪਦਾ ਹੈ ਕਿ ਜਿਨ੍ਹਾਂ ਔਰਤਾਂ ਨੂੰ ਇਹ ਮੌਕਾ ਮਿਲਿਆ, ਉਹ ਆਪਣੇ ਦਿ੍ਰੜ੍ਹ ਨਿਸ਼ਚੇ ਨਾਲ ਸਾਜ਼ਗਾਰ ਹਾਲਾਤ ਦਾ ਲਾਹਾ ਲੈਂਦਿਆਂ ਗਿਆਨ ਵਿਗਿਆਨ ਦੇ ਖੇਤਰ ਵਿੱਚ ਪੁਲਾਂਘਾਂ ਪੁੱਟਦੀਆਂ ਗਈਆਂ। ਆਜ਼ਾਦ ਭਾਰਤ ਦੇ ਹਾਸਲ ਸ਼ੁਰੂਆਤੀ ਅੰਕੜਿਆਂ ਮੁਤਾਬਕ ਮੁਲਕ ਦੀ ਕੁੱਲ ਆਬਾਦੀ ਦਾ 16 ਤੋਂ 20 ਫੀਸਦੀ ਹਿੱਸਾ ਹੀ ਸਿੱਖਿਅਤ ਸੀ। ਅੱਜ ਦੇਸ਼ ਵਿੱਚ ਸਿੱਖਿਅਤ ਲੋਕਾਂ ਦੀ ਗਿਣਤੀ 75 ਫੀਸਦੀ ਹੋ ਗਈ ਹੈ। ਇਹ ਵੱਡਾ ਹਾਸਲ ਹੈ। ਮੁਲਕ ਦੇ 25 ਫੀਸਦੀ ਲੋਕਾਂ ਦਾ ਹਾਲੇ ਵੀ ਅਨਪੜ੍ਹ ਰਹਿਣਾ ਚਿੰਤਾ ਦਾ ਵਿਸ਼ਾ ਹੈ, ਪਰ ਇਸ ਦਾ ਵੱਡਾ ਕਾਰਨ ਤੇਜ਼ੀ ਨਾਲ ਵਧ ਰਹੀ ਆਬਾਦੀ, ਗਰੀਬੀ ਅਤੇ ਬੇਰੁਜ਼ਗਾਰੀ ਹੈ।
ਇਹ ਦੁੱਖ ਦੀ ਗੱਲ ਹੈ ਕਿ ਕੁੱਲ ਸਿੱਖਿਅਤ ਔਰਤਾਂ ਦੀ ਗਿਣਤੀ ਹਾਲੇ ਵੀ ਔਰਤ ਦੀ ਆਬਾਦੀ ਦਾ 65 ਫੀਸਦੀ ਹੈ। ਇਸ ਅਨੁਸਾਰ ਹਾਲੇ ਵੀ 35 ਫੀਸਦੀ ਔਰਤਾਂ ਸਿੱਖਿਆ ਤੋਂ ਵਾਂਝੀਆਂ ਹਨ। ਮਾਂ ਨੂੰ ਸਾਡੇ ਧਰਮ ਵਿੱਚ ਪਹਿਲਾ ਗੁਰੂ, ਪਹਿਲਾ ਵਿਦਵਾਨ ਕਿਹਾ ਜਾਂਦਾ ਹੈ। ਜੇ 35 ਫੀਸਦੀ ਧੀਆਂ, ਭੈਣਾ, ਮਾਵਾਂ ਸਿੱਖਿਆ ਤੋਂ ਵਾਂਝੀਆਂ ਹਨ ਤਾਂ ਪਰਵਾਰਾਂ ਨੂੰ ਸਹੀ ਸੱਭਿਆਚਾਰ ਬਾਰੇ ਸਿੱਖਿਅਤ ਕਰਨਾ ਦੂਰ ਦੀ ਗੱਲ ਹੋਵੇਗਾ। ਇਹ ਸਹੀ ਹੈ ਕਿ ਪੇਟ ਪਾਲਣ ਲਈ ਪਰਵਾਰ ਦੇ ਸਾਰੇ ਜੀਅ ਕੰਮ ਕਰ ਰਹੇ ਹਨ, ਪਰ ਇਸ ਨਾਲ ਸਿਰਫ ਸਰੀਰਕ ਪੋਸ਼ਣ ਮਿਲ ਰਿਹਾ ਹੈ। ਇਹ ਗੱਲ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਭਾਰਤ ਵਿੱਚ ਉਸ ਨੂੰ ਸਿੱਖਿਅਤ ਮੰਨ ਲਿਆ ਜਾਂਦਾ ਹੈ, ਜਿਹੜਾ ਮਾੜਾ ਮੋਟਾ ਪੜ੍ਹਨਾ ਅਤੇ ਦਸਤਖਤ ਕਰਨਾ ਸਿੱਖ ਲੈਂਦਾ ਹੈ। ਦੂਜੇ ਪਾਸੇ ਦੇਸ਼ ਵਿੱਚ ਹੀ ਸਿੱਖਿਅਤ ਸਮਾਜ ਦੀ ਬਿਹਤਰੀਨ ਮਿਸਾਲ ਵੀ ਹੈ। 1989 ਵਿੱਚ ਕੇਰਲ ਦੇ ਕੋਟਾਯਮ ਸ਼ਹਿਰ ਨੂੰ ਪੂਰੀ ਤਰ੍ਹਾਂ ਸਿੱਖਿਅਤ ਐਲਾਨਿਆ ਗਿਆ ਸੀ। ਇਤਿਹਾਸ ਵਿੱਚ 1989 ਦਾ ਵਰ੍ਹਾ ਇਸ ਲਈ ਵੀ ਮਹੱਤਵ ਪੂਰਨ ਹੈ ਕਿ ਇਸ ਵਰ੍ਹੇ ਸਾਖਰਤਾ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਸੀ। ਇਹ ਉਸ ਮੁਹਿੰਮ ਦਾ ਸ਼ੁਰੂਆਤੀ ਦੌਰ ਸੀ। ਕੇਰਲ ਦੀ ਸਾਖਰਤਾ ਦਰ ਸੌ ਫੀਸਦੀ ਹੈ ਤੇ ਇਥੋਂ ਦੇ ਲੋਕ ਸਭ ਤੋਂ ਵੱਧ ਸਿੱਖਿਅਤ ਵੀ ਹਨ, ਪਰ ਕਿਸੇ ਇਕ ਸ਼ਹਿਰ ਨੂੰ ਸੌ ਫੀਸਦੀ ਸਾਖਰ ਐਲਾਨਿਆ ਜਾਣਾ ਇਕ ਅਨੋਖੀ ਮਿਸਾਲ ਕਿਹਾ ਜਾ ਸਕਦਾ ਹੈ।
ਜ਼ਿਕਰ ਯੋਗ ਹੈ ਕਿ ਕੋਟਾਯਾਮ ਦੇ ਲੋਕਾਂ ਵਿੱਚ ਅਜਿਹਾ ਕਿਹੜਾ ਉਤਸ਼ਾਹ ਸੀ ਕਿ ਉਨ੍ਹਾਂ ਨੇ ਇਹ ਸਥਾਨ ਹਾਸਲ ਕੀਤਾ। ਅਸਲ ਵਿੱਚ ਉਨ੍ਹਾਂ ਦੀ ਇਸ ਕੋਸ਼ਿਸ਼ ਵਿੱਚ ਸਮਾਜਿਕ ਸੰਗਠਨਾਂ ਅਤੇ ਸਰਕਾਰ ਨੇ ਮਿਲ ਕੇ ਯੋਗਦਾਨ ਦਿੱਤਾ ਅਤੇ ਅਨਪੜ੍ਹ ਨੂੰ ਸਾਖਰ ਕਰਨ ਦੀ ਮੁਹਿੰਮ ਚਲਾਈ ਜਿਸ ਕਾਰਨ ਕੋਟਾਯਾਮ ਇਹ ਟੀਚਾ ਹਾਸਲ ਕਰ ਗਿਆ। ਇਕ ਜਾਣਕਾਰੀ ਮੁਤਾਬਕ ਇਸ ਲਈ ਜਿਹੜੇ 14 ਹਜ਼ਾਰ ਵਾਲੰਟੀਅਰ ਤਿਆਰ ਹੋਏ, ਉਨ੍ਹਾਂ ਵਿੱਚੋਂ 12 ਹਜ਼ਾਰ ਔਰਤਾਂ ਸਨ।
ਸਵਾਮੀ ਵਿਵੇਕਾਨੰਦ ਨੇ ਵੀ ਇਹ ਸੁਨੇਹਾ ਦੇਸ਼ ਦੇ ਸਿੱਖਿਅਤ ਵਰਗ ਖਾਸਕਰ ਸਾਧਾਂ ਸੰਤਾਂ ਨੂੰ ਦਿੱਤਾ ਸੀ ਕਿ ਉਹ ਦੇਸ਼ ਨੂੰ ਸਾਖਰ ਕਰਨ। ਉਨ੍ਹਾਂ ਕਿਹਾ ਸੀ ਕਿ ਰੋਗੀ ਡਾਕਟਰ ਕੋਲ ਪੁੱਜਣ ਤੋਂ ਅਸਮਰੱਥ ਹੈ ਤਾਂ ਡਾਕਟਰ ਨੂੰ ਉਸ ਕੋਲ ਪੁੱਜ ਜਾਣਾ ਚਾਹੀਦਾ ਹੈ। ਸਵਾਮੀ ਵਿਵੇਕਾਨੰਦ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਆਪਣੇ ਦੇਸ਼ ਦੇ ਸਾਧਾਂ ਨੂੰ ਸਿਰਫ ਧਰਮ ਦੀ ਸਿੱਖਿਆ ਰਾਹੀਂ ਮੋਕਸ਼ ਹਾਸਲ ਕਰਨ ਦਾ ਸੁਨੇਹਾ ਨਹੀਂ ਦਿੰਦੇ, ਸਗੋਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਮ ਸਮੇਂ ਕਿਸੇ ਚੌਪਾਲ ਜਾਂ ਦਰੱਖਤ ਹੇਠਾਂ ਬੈਠੇ ਦੇਸ਼ ਦੇ ਨਾਗਰਿਕਾਂ ਕੋਲ ਜਾਓ ਤੇ ਉਨ੍ਹਾਂ ਨੂੰ ਦੇਸ਼ ਦੀ ਦਸ਼ਾ, ਭੂਗੋਲ ਤੇ ਇਤਿਹਾਸ ਦਾ ਗਿਆਨ ਚਿੱਤਰਾਂ ਰਾਹੀਂ ਦਿਓ। ਅੱਜ ਜਦੋਂ ਮੁਲਕ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦੇ ਰਿਹਾ ਹੈ ਤਾਂ 35 ਫੀਸਦੀ ਅਨਪੜ੍ਹ ਰਹਿ ਗਈਆਂ ਔਰਤਾਂ ਦੀ ਸਿੱਖਿਆ ਅਤੇ ਉਨ੍ਹਾਂ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਜਾਵੇ।

 

Have something to say? Post your comment