Welcome to Canadian Punjabi Post
Follow us on

26

March 2019
ਅੰਤਰਰਾਸ਼ਟਰੀ

ਇਮਰਾਨ ਖਾਨ ਦੇ ਖਿਲਾਫ ਚੋਣ ਪਟੀਸ਼ਨ ਵਿੱਚ ਗੰਭੀਰ ਨਿੱਜੀ ਦੋਸ਼

March 11, 2019 09:42 AM

* ਪਟੀਸ਼ਨ ਮੰਨੀ ਗਈ ਤਾਂ ਕੁਰਸੀ ਖਤਰੇ ਵਿੱਚ ਪੈ ਜਾਵੇਗੀ

ਲਾਹੌਰ, 10 ਮਾਰਚ, (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਰੁੱਧ ਕੇਸ ਵਿੱਚ ਇਸ ਸੋਮਵਾਰ ਨੂੰ ਲਾਹੌਰ ਹਾਈ ਕੋਰਟ ਵਿੱਚ ਸੁਣਵਾਈ ਹੋਣ ਵਾਲੀ ਹੈ। ਹਾਈ ਕੋਰਟ ਵਿਚ ਪਾਈ ਪਟੀਸ਼ਨ ਵਿਚ ਇਮਰਾਨ ਖਾਨ ਉੱਤੇ ਇਮਾਨਦਾਰ ਨਾ ਹੋਣ ਅਤੇ ਅਧਰਮੀ ਨਾ ਹੋਣ ਦਾ ਦੋਸ਼ ਲਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ 2018 ਵਿਚ ਹੋਈਆਂ ਪਾਰਲੀਮੈਂਟ ਚੋਣਾਂ ਦੌਰਾਨ ਇਮਰਾਨ ਖਾਨ ਵੱਲੋਂ ਆਪਣੇ ਨਾਮਜ਼ਦਗੀ ਪੇਪਰ ਵਿਚ ਇਕ ਮਹਿਲਾ ਦੋਸਤ ਤੋਂ ਪੈਦਾ ਹੋਈ ਬੇਟੀ ਦਾ ਪਿਤਾ ਹੋਣ ਬਾਰੇ ਸੱਚ ਛਿਪਾਉਣ ਦਾ ਦੋਸ਼ ਲਾਇਆ ਗਿਆ ਹੈ। ਜੇ ਇਹ ਦੋਸ਼ ਸਹੀ ਸਾਬਤ ਹੋ ਗਿਆ ਤਾਂ ਕੋਰਟ ਇਮਰਾਨ ਖਾਨ ਨੂੰ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਅਯੋਗ ਕਰਾਰ ਦੇ ਸਕਦੀ ਹੈ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣੀ ਪੈ ਸਕਦੀ ਹੈ। ਸੰਵਿਧਾਨ ਦੀ ਧਾਰਾ 62 ਅਤੇ 63 ਦੀਆਂ ਵਿਵਸਥਾਵਾਂ ਦੀ ਉਲੰਘਣਾ ਦੇ ਦੋਸ਼ ਵਿੱਚ ਇਮਰਾਨ ਨੂੰ ਅਯੋਗ ਕਰਾਰ ਦੇਣ ਦੀ ਪਟੀਸ਼ਨ ਉੱਤੇ ਹਾਈ ਕੋਰਟ ਨੇ ਸ਼ਨੀਵਾਰ ਨੂੰ ਸੁਣਵਾਈ ਲਈ ਮੋਹਰ ਲਾ ਦਿੱਤੀ ਹੈ ਅਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ।
ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਧਾਰਾ 62 ਅਤੇ 63 ਦੀਆਂ ਵਿਵਸਥਾਵਾਂ ਹੇਠ ਪਾਰਲੀਮੈਂਟ ਮੈਂਬਰ ਨੂੰ ਆਪਣੀ ਮੈਂਬਰੀ ਤੋਂ ਪਹਿਲਾਂ ਖੁਦ ਨੂੰ ਈਮਾਨਦਾਰ ਤੇ ਧਰਮੀ ਐਲਾਨ ਕਰਨਾ ਪੈਂਦਾ ਹੈ। ਇਸ ਕੇਸ ਬਾਰੇ 11 ਮਾਰਚ ਨੂੰ ਸੁਣੀ ਜਾਣ ਵਾਲੀ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਇਮਰਾਨ ਖਾਨ ਨੇ 2018 ਦੀਆਂ ਚੋਣਾਂ ਲਈ ਆਪਣੇ ਨਾਮਜ਼ਦਗੀ ਫਾਰਮ ਵਿਚ ਆਪਣੀ ਇੱਕ ਬੇਟੀ ਟਾਇਰਿਨ ਜ਼ੈੱਡ ਖਾਨ ਵਾਈਟ ਬਾਰੇ ਜਾਣਕਾਰੀ ਨਹੀਂ ਦਿੱਤੀ। ਵਰਨਣ ਯੋਗ ਹੈ ਕਿ ਟਾਇਰਿਨ ਅਸਲ ਵਿੱਚ ਐਨਾ ਲੁਈਸ ਵਾਈਟ (ਸੀਟਾ ਵਾਈਟ) ਅਤੇ ਮਰਹੂਮ ਲਾਰਡ ਗਾਰਡਨ ਵ੍ਹਾਈਟ ਦੀ ਧੀ ਹੈ, ਪਰ ਖਬਰਾਂ ਹਨ ਕਿ ਉਹ ਸੀਟਾ ਵਾਈਟ ਨਾਲ ਇਮਰਾਨ ਖਾਨ ਦੇ ਲੁਕਵੇਂ ਪਿਆਰ ਦੀ ਪੈਦਾ ਹੋਈ ਧੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐੱਨ.ਆਈ.ਟੀ.ਟੀ. ਕਾਲਜ ਮੈਨੁਕਾਓ ਵਿਖੇ ਲੈਵਲ-5 ਅਤੇ ਲੈਵਲ-6 ਦਾ ਬਿਜਨਸ ਡਿਪਲੋਮਾ ਬੰਦ
ਔਕਲੈਂਡ ਕ੍ਰਿਕਟ ਵੱਲੋਂ ਕਰਵਾਏ ਗਏ ਟੀ-20 ਲੀਗ-1ਏ ਗ੍ਰੇਡ ਦੀ ਟ੍ਰਾਫੀ `ਤੇ 'ਸੁਪਰਜਾਇੰਟਸ' ਨੇ ਕੀਤਾ ਕਬਜ਼ਾ
ਦੇਸ਼ ਧਰੋਹ ਕੇਸ ਵਿੱਚ ਅਦਾਲਤ ਨੇ ਮੁਸ਼ੱਰਫ ਨੂੰ 3 ਬਦਲ ਦਿੱਤੇ
ਦੁਬਈ ਦੇ ਹਸਪਤਾਲ 'ਚ ਦਾਖਲ ਪੰਜਾਬੀ ਦਾ ਬਿੱਲ ਅਠਾਰਾਂ ਲੱਖ ਨੂੰ ਟੱਪਿਆ
ਮੋਦੀ ਨੇ ਟਵਿੱਟਰ 'ਤੇ ਘੇਰਾ ਵਧਾਉਣ ਲਈ ਲਿਆ ਸੀ ਉਘੀਆਂ ਹਸਤੀਆਂ ਦਾ ਸਹਾਰਾ
ਅਮਰੀਕਾ ਨੇ ਮੇਰੇ ਕਤਲ ਦੀ ਸਾਜ਼ਿਸ਼ ਲਈ ਦਿੱਤੀ ਮਦਦ: ਮਾਦੁਰੋ
ਭਾਰਤ ਵਿੱਚ ਐੱਚ ਆਈ ਵੀ ਪੀੜਤਾਂ ਵਿੱਚ ਟੀ ਬੀ ਨਾਲ ਮਰਨ ਦੀ ਦਰ 84 ਫੀਸਦੀ ਤੱਕ ਘਟੀ
ਸਕਾਟਲੈਂਡ ਯਾਰਡ ਦੀ ਇਮਾਰਤ ਨੂੰ ਆਲੀਸ਼ਾਨ ਹੋਟਲ ਵਿੱਚ ਬਦਲ ਦਿੱਤਾ ਗਿਆ
ਬ੍ਰਿਟੇਨ ਦੇ ਏਸ਼ੀਆਈ ਧਨ ਕੁਬੇਰਾਂ ਵਿਚਾਲੇ ਹਿੰਦੂਜਾ ਪਰਿਵਾਰ ਫਿਰ ਨੰਬਰ ਵੰਨ
ਭਾਰਤੀ ਲੋਕਾਂ ਦੇ ਘਰਾਂ ਤੋਂ ਬੀਤੇ ਸਾਲਾਂ ਦੇ ਦੌਰਾਨ 1280 ਕਰੋੜ ਦੇ ਗਹਿਣੇ ਚੋਰੀ