Welcome to Canadian Punjabi Post
Follow us on

19

March 2019
ਕੈਨੇਡਾ

ਰੇਅਬੋਲਡ ਨੂੰ ਪੂਰੀ ਸੱਚਾਈ ਸਾਹਮਣੇ ਲਿਆਉਣ ਦਾ ਮੌਕਾ ਦੇਣ ਟਰੂਡੋ : ਸ਼ੀਅਰ

March 11, 2019 08:08 AM

ਓਟਵਾ, 10 ਮਾਰਚ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜੋਡੀ ਵਿਲਸਨ ਰੇਅਬੋਲਡ ਪੂਰੀ ਸੱਚਾਈ ਸਾਹਮਣੇ ਲਿਆਉਣ ਦੇਣੀ ਚਾਹੀਦੀ ਹੈ ਤੇ ਕੈਬਨਿਟ ਛੱਡਣ ਦੇ ਆਪਣੇ ਫੈਸਲੇ ਬਾਰੇ ਖੁੱਲ੍ਹ ਕੇ ਬੋਲਣ ਦੇਣਾ ਚਾਹੀਦਾ ਹੈ।
ਸ਼ੀਅਰ ਨੇ ਓਟਵਾ ਵਿੱਚ ਕੀਤੀ ਇਸ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਐਸਐਨਸੀ-ਲਾਵਾਲਿਨ ਵਿਵਾਦ ਨੇ ਟਰੂਡੋ ਦੇ ਆਫਿਸ ਵਿੱਚ ਨੈਤਿਕ ਤੇ ਇਖਲਾਕੀ ਸੰਕਟ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਵਿਲਸਨ ਰੇਅਬੋਲਡ ਦੀ ਹਮਾਇਤ ਲਈ ਆਨਲਾਈਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਦੀ ਨਿਆਂ ਕਮੇਟੀ ਦੇ ਐਮਪੀਜ਼ ਵੱਲੋਂ ਐਮਰਜੰਸੀ ਸੈਸ਼ਨ ਰੱਖਿਆ ਗਿਆ ਹੈ। ਵਿਲਸਨ ਰੇਅਬੋਲਡ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੀ ਹੈ ਕਿ ਉਹ ਇਸ ਮਾਮਲੇ ਵਿੱਚ ਹੋਰ ਰੋਸ਼ਨੀ ਪਾਉਣ ਲਈ ਨਿਆਂ ਕਮੇਟੀ ਸਾਹਮਣੇ ਮੁੜ ਪਰਤਣਾ ਚਾਹੁੰਦੀ ਹੈ।
ਸ਼ੀਅਰ ਨੇ ਆਖਿਆ ਕਿ ਕਮੇਟੀ ਵਿੱਚ ਮੌਜੂਦ ਲਿਬਰਲ ਐਮਪੀਜ਼ ਨੂੰ ਰੇਅਬੋਲਡ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਹ ਸਮਝਿਆ ਜਾਵੇਗਾ ਕਿ ਪ੍ਰਧਾਨ ਮੰਤਰੀ ਕੋਲ ਲੁਕਾਉਣ ਲਈ ਕੁੱਝ ਤਾਂ ਜ਼ਰੂਰ ਹੈ। ਸ਼ੀਅਰ ਨੇ ਆਖਿਆ ਕਿ ਪਹਿਲਾਂ ਤਾਂ ਕਮੇਟੀ ਵਿੱਚ ਮੌਜੂਦ ਲਿਬਰਲ ਐਮਪੀਜ਼ ਨੇ ਇਸ ਜਾਂਚ ਨੂੰ ਮਸ੍ਹਾਂ ਸ਼ੁਰੂ ਹੋਣ ਦਿੱਤਾ। ਫਿਰ ਟਰੂਡੋ ਨੇ ਕੈਨੇਡੀਅਨਾਂ ਦੇ ਦਬਾਅ ਅੱਗੇ ਝੁਕਦਿਆਂ ਅੰਸ਼ਕ ਤੌਰ ਉੱਤੇ ਰੇਅਬੋਲਡ ਨੂੰ ਗੱਲ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਆਖਿਆ ਕਿ ਉਮੀਦ ਹੈ ਕਿ ਇਸ ਮੁਹਿੰਮ ਨਾਲ ਵੀ ਟਰੂਡੋ ਉੱਤੇ ਦਬਾਅ ਬਣਾਇਆ ਜਾ ਸਕੇ ਤੇ ਰੇਅਬੋਲਡ ਨੂੰ ਇੱਕ ਵਾਰੀ ਫਿਰ ਆਪਣੀ ਪੂਰੀ ਗੱਲ ਰੱਖਣ ਦਾ ਮੌਕਾ ਮਿਲ ਸਕੇ। ਸ਼ੀਅਰ ਨੇ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਹੁਣ ਟਰੂਡੋ ਦਾ ਅਸਲੀ ਚਿਹਰਾ ਕੈਨੇਡੀਅਨਾਂ ਦੇ ਸਾਹਮਣੇ ਆ ਚੁੱਕਿਆ ਹੈ ਤੇ ਪ੍ਰਧਾਨ ਮੰਤਰੀ ਕੋਈ ਚੰਗੀ ਲੀਡਰਸਿ਼ਪ ਦਾ ਮੁਜ਼ਾਹਰਾ ਨਹੀਂ ਕਰ ਰਹੇ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿਵੀ ਕਾਉਂਸਲ ਦੇ ਕਲਰਕ ਮਾਈਕਲ ਵਰਨਿੱਕ ਨੇ ਰਿਟਾਇਰ ਹੋਣ ਦਾ ਕੀਤਾ ਐਲਾਨ
ਟਰੂਡੋ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਨਾਲ ਜੁੜੇ ਮੁੱਦਿਆਂ ਦੀ ਜਾਂਚ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ
ਕੁੱਝ ਮਹੀਨਿਆਂ ਵਿੱਚ ਤੀਜੀ ਵਾਰੀ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਗੇ ਟਰੂਡੋ
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਲੱਗੀ ਅੱਗ, ਯਾਤਰੀਆਂ ਨੂੰ ਕੀਤਾ ਗਿਆ ਬਾਹਰ
ਜਗਮੀਤ ਸਿੰਘ ਨੇ ਮੈਂਬਰ ਪਾਰਲੀਆਮੈਂਟ ਵਜੋਂ ਸੰਹੁ ਚੁੱਕੀ
ਕਲਾਸਾਂ ਦੇ ਆਕਾਰ, ਸੈਕਸ ਐਜੂਕੇਸ਼ਨ ਤੇ ਸੈੱਲ ਫੋਨਜ਼ ਉੱਤੇ ਪਾਬੰਦੀ ਬਾਰੇ ਅੱਜ ਐਲਾਨ ਕਰੇਗੀ ਫੋਰਡ ਸਰਕਾਰ
ਓਨਟਾਰੀਓ ਦੇ ਆਟੀਜ਼ਮ ਪ੍ਰੋਗਰਾਮ ਵਿੱਚ ਤਬਦੀਲੀਆਂ ਕਾਰਨ ਕਈ ਮੁਲਾਜ਼ਮਾਂ ਦੀ ਜਾ ਸਕਦੀ ਹੈ ਨੌਕਰੀ
ਭਾਰੀ ਮੀਂਹ ਤੇ ਤਾਪਮਾਨ ਵਿੱਚ ਤਬਦੀਲੀ ਨਾਲ ਜੀਟੀਏ ਵਿੱਚ ਆ ਸਕਦਾ ਹੈ ਹੜ੍ਹ
ਮਜ਼ਬੂਤ ਅਰਥਚਾਰੇ ਕਾਰਨ ਲਿਬਰਲਾਂ ਨੂੰ ਚੋਣਾਂ ਵਿੱਚ ਖਰਚਣ ਨੂੰ ਮਿਲੇਗੀ ਵਾਧੂ ਰਕਮ
ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਾਲ ਪ੍ਰੋਵਿੰਸ ਵਿੱਚ ਪੈਦਾ ਹੋਣਗੇ ਨਵੇਂ ਰੋਜ਼ਗਾਰ ਦੇ ਮੌਕੇ : ਮੈਕਨਾਟਨ