Welcome to Canadian Punjabi Post
Follow us on

23

March 2019
ਅੰਤਰਰਾਸ਼ਟਰੀ

ਇਕ ਦਿਨ ਵਾਸਤੇ ਹਿੰਦੂ ਦਲਿਤ ਔਰਤ ਪਾਕਿ ਸੈਨੇਟ ਦੀ ਸਪੀਕਰ ਬਣੀ

March 09, 2019 09:42 PM

ਇਸਲਾਮਾਬਾਦ, 9 ਮਾਰਚ (ਪੋਸਟ ਬਿਊਰੋ)- ਕੌਮਾਂਤਰੀ ਮਹਿਲਾ ਦਿਵਸ ਮੌਕੇ ਪਾਕਿਸਤਾਨ ਸਰਕਾਰ ਨੇ ਹਿੰਦੂ ਦਲਿਤ ਮਹਿਲਾ ਪਾਰਲੀਮੈਂਟ ਮੈਂਬਰ ਕ੍ਰਿਸ਼ਨਾ ਕੁਮਾਰੀ ਕੋਹਾਲੀ ਨੂੰ ਆਪਣੀ ਸੈਨੇਟ ਦੀ ਸਪੀਕਰ ਬਣਾਇਆ। ਕ੍ਰਿਸ਼ਨਾ ਪਾਕਿਸਤਾਨ ਦੇ ਹਿੰਦੂ ਦਲਿਤ ਭਾਈਚਾਰੇ ਦੀ ਪਹਿਲੀ ਮਹਿਲਾ ਸੈਨੇਟਰ ਹਨ।
ਸੈਨੇਟਰ ਫੈਜ਼ਲ ਜਾਵੇਦ ਨੇ ਟਵੀਟ ਕਰਕੇ ਕਿਹਾ, ‘ਪਾਕਿਸਤਾਨ ਸੈਨੇਟ ਦੇ ਸਪੀਕਰ ਨੇ ਸਾਡੀ ਸਹਿਯੋਗੀ ਕ੍ਰਿਸ਼ਨਾ ਕੁਮਾਰੀ ਕੋਹਲੀ ਉਰਫ ਕਿਸ਼ੂ ਬਾਈ ਨੂੰ ਮਹਿਲਾ ਦਿਵਸ ਮੌਕੇ ਕੱਲ੍ਹ ਸਦਨ ਦਾ ਸਪੀਕਰ ਬਣਾਉਣ ਦਾ ਫੈਸਲਾ ਕੀਤਾ ਸੀ।' ਪਾਕਿਸਤਾਨ ਵਿੱਚ ਬੰਧੂਆ ਮਜ਼ਦੂਰਾਂ ਲਈ ਕੰਮ ਕਰਨ ਵਾਲੀ 40 ਸਾਲਾ ਕ੍ਰਿਸ਼ਨਾ ਪਿਛਲੇ ਸਾਲ ਮਾਰਚ 'ਚ ਸੈਨੇਟਰ ਚੁਣੀ ਗਈ ਸੀ। ਸੈਨੇਟ ਲਈ ਚੁਣੀ ਜਾਣ ਵਾਲੀ ਉਹ ਪਹਿਲੀ ਥਾਰੀ ਹਿੰਦੂ ਮਹਿਲਾ ਹਨ। ਉਸ ਦੇਸ਼ ਦੇ ਕੋਹਲੀ ਭਾਈਚਾਰੇ ਦੀ ਕ੍ਰਿਸ਼ਨਾ ਪਾਕਿਸਤਾਨ ਦੇ ਹਿੰਦੂ ਵੱਡੀ ਗਿਣਤੀ ਵਾਲੇ ਸਿੰਧ ਸੂਬੇ ਦੇ ਨਗਰਪਾਰਕਰ ਇਲਾਕੇ ਦੇ ਦੂਰ ਦੁਰਾਡੇ ਪਿੰਡ ਧਾਨਾ ਗਾਮ ਦੀ ਰਹਿਣ ਵਾਲੀ ਹੈ। ਇਕ ਦਿਨ ਲਈ ਸਪੀਕਰ ਚੁਣੇ ਜਾਣ 'ਤੇ ਉਨ੍ਹਾਂ ਕਿਹਾ, ‘ਇਸ ਆਸਨ ਉੱਤੇ ਬੈਠ ਕੇ ਮੈਂ ਖੁਦ ਨੂੰ ਬਹੁਤ ਕਿਸਮਤ ਵਾਲੀ ਸਮਝ ਰਹੀ ਹਾਂ।’ ਗਰੀਬ ਕਿਸਾਨ ਜੁਗਨੂ ਕੋਹਲੀ ਦੇ ਘਰ ਫਰਵਰੀ 1979 ਵਿੱਚ ਪੈਦਾ ਹੋਈ ਕ੍ਰਿਸ਼ਨਾ ਦਾ ਬਚਪਨ ਬਹੁਤ ਮੁਸ਼ਕਿਲਾਂ ਭਰਿਆ ਸੀ। ਉਮਰਕੋਟ ਜ਼ਿਲੇ ਦੇ ਕੁਮਰੀ ਦੇ ਜ਼ਮੀਂਦਾਰ ਨੇ ਕ੍ਰਿਸ਼ਨਾ ਦੇ ਪਰਵਾਰ ਨੂੰ ਤਿੰਨ ਸਾਲ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ ਸੀ। ਓਦੋਂ ਕ੍ਰਿਸ਼ਨਾ ਤੀਜੀ ਜਮਾਤ 'ਚ ਪੜ੍ਹਦੀ ਸੀ। ਉਹ ਜਦੋਂ 9ਵੀਂ ਜਮਾਤ 'ਚ ਪੜ੍ਹਦੀ ਸੀ ਤਾਂ 16 ਸਾਲ ਦੀ ਉਮਰ 'ਚ ਲਾਲਚੰਦ ਨਾਲ ਵਿਆਹ ਹੋ ਗਿਆ, ਪਰ ਉਸ ਨੇ ਪੜ੍ਹਾਈ ਨਹੀਂ ਛੱਡੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ