Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਖਹਿਰਾ ਨੇ ਵਿਧਾਨ ਸਭਾ ਮੈਂਬਰੀ ਬਚਾਉਣ ਲਈ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਨੂੰ ਬਣਾਇਆ

March 09, 2019 12:08 AM

ਚੰਡੀਗੜ੍ਹ, 8 ਮਾਰਚ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਤੋਂ ਬਾਗੀ ਹੋ ਚੁੱਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਵਿਧਾਨ ਸਭਾ ਮੈਂਬਰੀ ਬਚਾਉਣ ਦਾ ਇੱਕ ਅਲੋਕਾਰ ਰਸਤਾ ਲੱਭ ਲਿਆ ਹੈ।
ਮਿਲੀ ਸੂਚਨਾ ਅਨੁਸਾਰ ਸੁਖਪਾਲ ਸਿੰਘ ਖਹਿਰਾ ਖੁਦ ਆਪਣੀ ਬਣਾਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਨਹੀਂ ਬਣੇ, ਉਨ੍ਹਾਂ ਨੇ ਇਹ ਪਾਰਟੀ ਸਨਕਦੀਪ ਸਿੰਘ ਦੇ ਨਾਂਅ ਨਾਲ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾਈ ਹੈ। ਸਨਕਦੀਪ ਸਿੰਘ ਇਸ ਪਾਰਟੀ ਦੇ ਕਾਗਜ਼ਾਂ ਵਿੱਚ ਪ੍ਰਧਾਨ ਹਨ ਅਤੇ ਕੁਝ ਹੋਰ ਅਹੁਦੇਦਾਰ ਵੀ ਬਣਾਏ ਗਏ ਹਨ। ਸਨਕਦੀਪ ਸਿੰਘ ਅਸਲ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਸਹਾਇਕ ਹੈ ਅਤੇ ਖਹਿਰਾ ਨੇ ਵਿਧਾਨ ਸਭਾ ਮੈਂਬਰੀ ਬਚਾਉਣ ਲਈ ਇਹ ਦਾਅ ਖੇਡਿਆ ਹੈ। ਇਸ ਦੇ ਬਾਅਦ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਕੋਈ ਵੱਖਰੀ ਪਾਰਟੀ ਨਹੀਂ ਬਣਾਈ ਅਤੇ ਨਾ ਆਮਆਦਮੀ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਵਿਧਾਨ ਸਭਾ ਦੇ ਸਪੀਕਰ ਨੇ ਪਿਛਲੇ ਦੋ ਤਿੰਨ ਮਹੀਨਿਆਂ ਵਿੱਚ ਖਹਿਰਾ ਨੂੰ ਦੋ ਤਿੰਨ ਵਾਰ ਨੋਟਿਸ ਭੇਜ ਕੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ, ਪਰ ਉਹ ਸਪੀਕਰ ਸਾਹਮਣੇ ਪੇਸ਼ ਨਹੀਂ ਹੋਏ। ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਿਆ ਸੀ ਕਿ ਜਦ ਸੁਖਪਾਲ ਸਿੰਘ ਖਹਿਰਾ ਨੇ ਵੱਖਰੀ ਪਾਰਟੀ ਬਣਾ ਲਈ ਹੈ ਤਾਂ ਉਸ ਦੀ ਮੈਂਬਰੀ ਕਿਉਂ ਖਤਮ ਨਹੀਂ ਕੀਤੀ ਗਈ। ਓਦੋਂ ਸਪੀਕਰ ਦਾ ਕਹਿਣਾ ਸੀ ਕਿ ਸੁਖਪਾਲ ਸਿੰਘ ਖਹਿਰਾ ਦਾ ਪੱਖ ਸੁਣਨਾ ਵੀ ਜ਼ਰੂਰੀ ਹੈ। ਜਦ ਸੁਖਪਾਲ ਸਿੰਘ ਖਹਿਰਾ ਨੇ ਵੱਖਰੀ ਪਾਰਟੀ ਬਣਾਉਣ ਦਾ ਮੀਡੀਆ ਵਿੱਚ ਐਲਾਨ ਕਰ ਦਿੱਤਾ ਤਾਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਸੀ ਅਤੇ ਸਪੀਕਰ ਨੂੰ ਉਸ ਦੀ ਮੈਂਬਰੀ ਖਤਮ ਕਰਨ ਲਈ ਲਿਖਤੀ ਪੱਤਰ ਭੇਜ ਦਿੱਤਾ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਵਿਜੀਲੈਂਸ ਬਿਊਰੋ ਵਲੋਂ ਝੋਨਾ ਘੁਟਾਲਾ ਮਾਮਲੇ ਵਿੱਚ ਭਗੌੜਾ ਡੀ.ਐਫ.ਐਸ.ਸੀ. ਗਿ੍ਰਫ਼ਤਾਰ
ਫਰੀਦਕੋਟ ਕਾਂਡ ਦੀ ਸੀਬੀਆਈ ਜਾਂਚ ਹੋਵੇ: ਹਰਪਾਲ ਚੀਮਾ
ਮੋਟਰ ਸਾਈਕਲਾਂ ਦੀ ਟੱਕਰ ਵਿੱਚ ਇਕ ਨੌਜਵਾਨ ਦੀ ਮੌਤ
2 ਬਸ ਸਵਾਰ ਮੁਸਾਫਰਾਂ ਤੋਂ 87.14 ਲੱਖ ਰੁਪਏ, ਵਿਦੇਸ਼ੀ ਕਰੰਸੀ ਤੇ ਚਾਂਦੀ ਮਿਲੀ
ਕਾਰੋਬਾਰੀ ਦੇ ਨਾਂ ਉੱਤੇ ਖਾਤਾ ਖੋਲ੍ਹ ਕੇ ਤਿੰਨ ਸਾਲ ਲੱਖਾਂ ਰੁਪਏ ਦੀ ਟਰਾਂਜ਼ੈਕਸ਼ਨ ਹੁੰਦੀ ਰਹੀ
ਹਾਈ ਕੋਰਟ ਨੇ ਕਿਹਾ: ਅਪਰਾਧਕ ਕੇਸਾਂ ਵਿੱਚ ਦੋਸ਼ੀ ਜਾਂ ਪੀੜਤ ਦੇ ਧਰਮ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ
ਪੰਜਾਬ ਵਿੱਚੋਂ ਕਾਂਗਰਸ ਨੇ 13 ਵਿੱਚੋਂ 8 ਸੀਟਾਂ ਜਿੱਤ ਕੇ ਮੋਦੀ ਰੱਥ ਰੋਕਿਆ
ਮੋਬਾਈਲ ਤੇ ਨਕਦੀ ਖੋਹਣ ਦੇ ਦੋਸ਼ ਵਿੱਚ ਕੈਸ਼ ਤੇ ਕੋਂਡਾ ਗ੍ਰਿਫਤਾਰ
ਕਤਲ ਕੇਸ ਵਿੱਚ ਅੱਠ ਜਣਿਆਂ ਦੀ ਉਮਰ ਕੈਦ ਦੀ ਸਜ਼ਾ ਕਾਇਮ
ਸੀ ਬੀ ਆਈ ਅਦਾਲਤ ਵੱਲੋਂ ਸਾਬਕਾ ਡੀ ਐੱਸ ਪੀ ਵਿਰੁੱਧ ਪੁਰਾਣੇ ਕੇਸ ਵਿੱਚ ਦੋਸ਼ ਲਾਗੂ