Welcome to Canadian Punjabi Post
Follow us on

21

May 2019
ਅੰਤਰਰਾਸ਼ਟਰੀ

ਹਾਫਿਜ਼ ਤੋਂ ਪੁੱਛਗਿਛ ਲਈ ਯੂ ਐੱਨ ਟੀਮ ਨੂੰ ਪਾਕਿ ਨੇ ਵੀਜ਼ਾ ਨਹੀਂ ਦਿੱਤਾ

March 08, 2019 09:52 AM

* ਯੂ ਐਨ ਵੱਲੋਂ ਹਾਫਿਜ਼ ਸਈਦ ਤੋਂ ਪਾਬੰਦੀ ਨਹੀਂ ਹਟਾਈ ਜਾਵੇਗੀ

ਨਿਊਯਾਰਕ, 7 ਮਾਰਚ, (ਪੋਸਟ ਬਿਊਰੋ)- ਭਾਰਤ ਦੇ ਮੁੰਬਈ ਵਿੱਚ ਦਸ ਸਾਲ ਪਹਿਲਾਂ ਹੋਏ ਵੱਡੇ ਅੱਤਵਾਦੀ ਹਮਲਿਆਂ ਦੇ ਮੁੱਖ ਦੋਸ਼ੀ ਅਤੇ ਜਮਾਤ-ਉਦ-ਦਾਵਾ ਜਥੇਬੰਦੀ ਦੇ ਮੁਖੀ ਹਾਫਿਜ਼ ਸਈਦ ਤੋਂ ਪੁਛਗਿਛ ਕਰਨਾ ਚਾਹੁੰਦੀ ਯੂ ਐੱਨ ਓ ਦੀ ਟੀਮ ਨੂੰ ਵੀਜ਼ਾ ਦੇਣ ਤੋਂਪਾਕਿਸਤਾਨ ਨੇ ਸਾਫ ਇਨਕਾਰ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਯੂ ਐੱਨ ਸਕਿਓਰਟੀ ਕੌਂਸਲ ਦੀ ਪਾਬੰਦੀਸ਼ੁਦਾ ਸੂਚੀ ਵਿਚੋਂ ਆਪਣਾ ਨਾਂ ਹਟਵਾਉਣ ਦੇ ਲਈ ਹਾਫਿਜ਼ ਸਈਦ ਦੀ ਅਰਜ਼ੀ ਦੇ ਸੰਬੰਧ ਵਿਚ ਯੂ ਐੱਨ ਟੀਮ ਪਾਕਿਸਤਾਨ ਜਾ ਕੇ ਹਾਫਿਜ਼ ਸਈਦ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ। ਯੂ ਐੱਨ ਓ ਦੇ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ। ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਉੱਤੇਯੂ ਐੱਨਨੇ10 ਦਸੰਬਰ 2008 ਨੂੰ ਪਾਬੰਦੀ ਲਾਈ ਸੀ। ਮੁੰਬਈ ਹਮਲਿਆਂ ਵਿਚ 166 ਲੋਕ ਮਾਰੇ ਜਾਣਪਿੱਛੋਂਯੂ ਐੱਨ ਸਕਿਓਰਟੀ ਕੌਂਸਲ ਨੇ ਉਸ ਨੂੰ ਪਾਬੰਦੀਸ਼ੁਦਾ ਸੂਚੀ ਵਿਚ ਪਾਇਆ ਸੀ। ਨਵੰਬਰ 2017 ਵਿਚ ਪਾਕਿਸਤਾਨ ਨੇਹਾਫਿਜ਼ ਸਈਦ ਨੂੰ ਨਜ਼ਰਬੰਦੀ ਤੋਂਕੱਢ ਦਿੱਤਾ ਸੀ। ਯੂ ਐੱਨ ਓ ਵਿਚ ਪਾਕਿਸਤਾਨ ਦੇ ਪੱਕੇ ਮਿਸ਼ਨ ਦੇ ਇਕ ਪ੍ਰਤੀਨਿਧ ਨੇ ਪਿਛਲੇ ਸਾਲ ਅਕਤੂਬਰ ਵਿਚ ਯੂ ਐੱਨ ਨੂੰ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਟੀਮ ਦੀ ਪਾਕਿਸਤਾਨ ਦੀ ਯਾਤਰਾ ਲਈ ਵੀਜ਼ਾ ਨਹੀਂਦਿੱਤਾ ਜਾਵੇਗਾ।
ਇਸ ਦੌਰਾਨ ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਾਰਵਾਈ ਚੱਲਦੀ ਦੱਸੀ ਗਈ ਹੈ ਤੇ ਇਸੇਹੇਠ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਅੱਜ ਵੀਰਵਾਰ ਨੂੰ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਹਾਫਿਜ਼ ਸਈਦ ਦੇ ਸੰਗਠਨਾਂ ਜਮਾਤ-ਉਦ-ਦਾਅਵਾ ਅਤੇ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ ਦੇ ਮੁੱਖ ਦਫਤਰਨੂੰ ਵੀ ਕਬਜ਼ੇ ਵਿੱਚਕਰ ਲਿਆ ਹੈ। ਅੱਜ ਤੱਕ ਸਾਰੇ ਦੇਸ਼ਵਿੱਚ ਸਰਕਾਰ ਨੇ 182 ਮਦਰੱਸਿਆਂ ਦਾ ਕੰਟਰੋਲ ਸੰਭਾਲ ਲਿਆ ਹੈ ਅਤੇ ਅੱਤਵਾਦੀ ਗਰੁੱਪਾਂ ਨਾਲ ਜੁੜੇ ਕਰੀਬ 121 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਭਾਰਤ ਦੇ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਰਕਾਰ ਉੱਤੇ ਜੈਸ਼-ਏ-ਮੁਹੰਮਦ ਸਮੇਤ ਕਈ ਅੱਤਵਾਦੀ ਸੰਗਠਨਾਂ ਉੱਤੇ ਕਾਰਵਾਈ ਲਈ ਜ਼ੋਰਦਾਰ ਦਬਾਅ ਹੈ। ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਉਨ੍ਹਾਂ ਦੇ ਦੇਸ਼ ਦੀ ਲੰਮੇ ਸਮੇਂ ਦੀ ਯੋਜਨਾ ਦਾ ਹਿੱਸਾ ਹੈ ਤੇ ਭਾਰਤ ਨਾਲ ਇਸ ਦਾ ਕੋਈ ਸਬੰਧ ਨਹੀਂ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਵੱਖ-ਵੱਖ ਗਰੁੱਪਾਂ ਦੀਆਂ ਹੋਰ ਸੰਸਥਾਵਾਂ ਦਾ ਵੀ ਕੰਟਰੋਲਲਿਆ ਗਿਆ ਹੈ, ਜਿਨ੍ਹਾਂ ਵਿੱਚ 34 ਸਕੂਲ, ਕਾਲਜ 163 ਦਵਾਈਖਾਨੇ, 184 ਐਂਬੂਲੈਂਸ, ਪੰਜ ਹਸਪਤਾਲ ਤੇ ਕੁਝ ਪਾਬੰਦੀਸ਼ੁਦਾ ਸੰਗਠਨਾਂ ਦੇ ਦਫ਼ਤਰ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਮੁਤਾਬਕ ਜੈਸ਼-ਏ-ਮੁਹੰਮਦ ਤੇ ਹੋਰ ਪਾਬੰਦੀ ਸ਼ੁਦਾ ਸੰਗਠਨਾਂ ਵੱਲੋਂ ਚਲਾਏ ਜਾਂਦੇ ਮਦਰੱਸਿਆਂ ਦੀ ਵਰਤੋਂ ਇਨ੍ਹਾਂ ਗਰੁੱਪਾਂ ਦੀ ਭਰਤੀ ਲਈ ਕੀਤੀ ਜਾਂਦੀ ਸੀ।
ਪਤਾ ਲੱਗਾ ਹੈ ਕਿ ਹਾਫਿਜ਼ ਸਈਦ ਦਾ ਜਮਾਤ-ਉਦ-ਦਾਅਵਾ ਕਈ ਹਸਪਤਾਲ ਤੇ ਐਂਬੁਲੈਂਸ ਚਲਾਉਂਦਾ ਤੇਕਰੀਬ 300 ਮਦਰੱਸੇ ਚਲਾਉਣ ਦਾ ਦਾਅਵਾ ਕਰਦਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਸ ਨੂੰ ‘ਵਿਦੇਸ਼ੀ ਅੱਤਵਾਦੀ ਗਰੁੱਪ` ਐਲਾਨ ਕੀਤਾ ਹੋਇਆ ਹੈ ਤੇ ਇਸ ਨੂੰ ਲਸ਼ਕਰ-ਏ-ਤਇਬਾ ਦਾ ਮੁੱਢਲਾ ਸੰਗਠਨ ਮੰਨਿਆ ਹੈ। ਇਹ ਸੰਗਠਨ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ, ਜਿਸ ਵਿੱਚ 166 ਲੋਕ ਮਾਰੇ ਗਏ ਸਨ।
ਇਸ ਦੌਰਾਨ ਅੱਤਵਾਦ ਦਾ ਅੱਡਾ ਬਣੇ ਪਾਕਿਸਤਾਨ ਨੂੰ ਯੂ ਐੱਨਤੋਂ ਵੱਡਾ ਝਟਕਾ ਲੱਗਾ ਅਤੇ ਯੂ ਐੱਨ ਨੇ ਹਾਫਿਜ਼ ਸਈਦ ਉੱਤੇਲੱਗੀ ਪਾਬੰਦੀ ਹਟਾਉਣ ਤੋਂ ਨਾਂਹ ਕਰ ਦਿੱਤੀ ਹੈ। ਇਹੋ ਜਿਹਾ ਫੈਸਲਾ ਓਦੋਂ ਆਇਆ ਹੈ ਜਦੋਂ ਯੂ ਐੱਨ ਦੀ ‘1267 ਪਾਬੰਦੀ ਸ਼ੁਦਾ ਕਮੇਟੀ’ ਨੂੰ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਉੱਤੇ ਪਾਬੰਦੀ ਲਾਉਣ ਦੀ ਨਵੀਂ ਅਪੀਲ ਕੀਤੀ ਗਈ ਹੈ। ਸਈਦ ਦੇ ਸੰਗਠਨ ਜਮਾਤ-ਉਦ-ਦਾਵਾ ਅਤੇ ਇਸ ਦੀ ਯੂਨਿਟ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਨੂੰ ਪਾਬੰਦੀ ਸੂਚੀਦੀ ਥਾਂਨਜ਼ਰ ਹੇਠਲੇ ਸੰਗਠਨਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਇਨ੍ਹਾਂ ਉੱਤੇਪਾਕਿਸਤਾਨ ਸਰਕਾਰ ਨੇ ਵੀ ਦੋ ਹਫਤੇ ਪਹਿਲਾਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ। ਪਾਕਿਸਤਾਨ ਦੀਨੈਸ਼ਨਲ ਕਾਊਂਟਰ ਟੈਰਰਿਜ਼ਮ ਅਥਾਰਟੀ ਦੀ ਵੈਬਸਾਈਟ ਮੁਤਾਬਕ ਇਹ ਦੋਵੇਂ ਗਰੁੱਪ ਅੱਤਵਾਦ ਰੋਕੂ ਐਕਟ 1997 ਦੇ ਦੂਜੇ ਨੋਟੀਫਿਕੇਸ਼ਨ ਦੀ ਧਾਰਾ 11-ਡੀ-(1) ਹੇਠ ਗ੍ਰਹਿ ਮੰਤਰਾਲੇ ਦੀ ਨਿਗਰਾਨੀ ਹੇਠ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਦਸਤਾਰ ਦੇ ਇਸ਼ਤਿਹਾਰ ਬਾਰੇ ਅਮਰੀਕੀ ਕੰਪਨੀ ਨੇ ਸਿੱਖਾਂ ਕੋਲੋਂ ਮੁਆਫੀ ਮੰਗੀ
ਦੇਵਤਿਆਂ ਦੀ ਤਸਵੀਰ ਵਾਲੇ ਬਾਥ ਮੈਟ ਵੇਚਣ ਕਾਰਨ ਅਮਰੀਕੀ ਕੰਪਨੀ ਚਰਚਾ ਵਿੱਚ ਘਿਰੀ
ਟਰੰਪ ਦੀ ਪਾਰਟੀ ਦੇ ਐਮ ਪੀ ਨੇ ਟਰੰਪ ਉਤੇ ਮਹਾਦੋਸ਼ ਚਲਾਉਣ ਦੀ ਮੰਗ ਕੀਤੀ
ਇਮਰਾਨ ਦਾ ਪਾਕਿਸਤਾਨ ਵਿੱਚ ਤੇਲ ਭੰਡਾਰ ਨਿਕਲਣ ਦਾ ਦਾਅਵਾ ਝੂਠਾ ਨਿਕਲਿਆ
ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਅਮਰੀਕਾ ਵਿੱਚ ਹਾਦਸੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ
ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ
ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ
ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ
ਭਾਰਤ ਦੱਖਣ ਪੂਰਬੀ ਏਸ਼ੀਅਨ ਅਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲ ਵੀ ਵੇਚੇਗਾ