Welcome to Canadian Punjabi Post
Follow us on

26

March 2019
ਭਾਰਤ

ਜੰਮੂ ਵਿੱਚ ਗ੍ਰਨੇਡ ਹਮਲਾ, ਇਕ ਮੌਤ, ਸ਼ੱਕੀ ਕਾਬੂ

March 08, 2019 09:51 AM

ਜੰਮੂ, 7 ਮਾਰਚ, (ਪੋਸਟ ਬਿਊਰੋ)- ਜੰਮੂ ਸ਼ਹਿਰ ਦੇ ਵਿਚਾਲੇ ਭੀੜ ਵਾਲੇ ਇਕ ਬੱਸ ਅੱਡੇ ਵਿਖੇ ਅੱਤਵਾਦੀਆਂ ਵਲੋਂਅੱਜ ਵੀਰਵਾਰ ਕੀਤੇ ਗ੍ਰਨੇਡ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਕਰੀਬ 9 ਮਹੀਨੇ ਬਾਅਦ ਅੱਤਵਾਦੀਆਂ ਨੇ ਬੱਸ ਅੱਡੇ ਵਿੱਚ ਤੀਸਰਾ ਗ੍ਰਨੇਡ ਹਮਲਾ ਕੀਤਾ ਹੈ। ਧਮਾਕੇ ਦੇ ਮੁੱਖ ਦੋਸ਼ੀ ਯਾਸਿਰ ਜਾਵੇਦ ਭੱਟ ਨੂੰ ਪੁਲਸ ਨੇ ਨਗਰੋਟਾ ਤੋਂਗ੍ਰਿਫਤਾਰ ਕਰ ਲਿਆ ਹੈ। ਉਹ ਹਿਜ਼ਬੁਲ ਸੰਗਠਨ ਨਾਲ ਸੰਬੰਧਤ ਕਿਹਾ ਜਾਂਦਾ ਹੈ ਅਤੇ ਪੁਲਸ ਦੇ ਦੱਸਣ ਅਨੁਸਾਰ ਉਸ ਨੇ ਆਪਣਾ ਅਪਰਾਧ ਮੰਨ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਬਾਅਦ ਦੁਪਹਿਰ ਜੰਮੂ ਬੱਸ ਅੱਡੇ ਵਿੱਚ ਖੜੀ ਸਟੇਟ ਰੋਡ ਟਰਾਂਸਪੋਰਟ ਦੀ ਬੱਸ ਨੇੜੇ ਕੁਝ ਅਣਪਛਾਤੇ ਬੰਦਿਆਂ ਨੇ ਗ੍ਰਨੇਡ ਸੁੱਟਿਆ ਤਾਂ ਇਸ ਨਾਲ ਹੋਏ ਧਮਾਕੇ ਦੀ ਆਵਾਜ਼ ਕਰੀਬ 3 ਕਿਲੋਮੀਟਰ ਘੇਰੇ ਵਿਚ ਸੁਣੀ ਗਈ ਅਤੇ ਬੱਸ ਨੂੰ ਭਾਰੀ ਨੁਕਸਾਨ ਪੁੱਜਾ। ਪੁਲਸ ਨੇ ਤੁਰੰਤ ਸਾਰੇ ਖੇਤਰ ਨੂੰ ਘੇਰ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਜ਼ਖ਼ਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ, ਜਿਥੇ ਦੋ ਜਣਿਆਂ ਦੀ ਹਾਲਤ ਗੰਭੀਰ ਦੱਸੀ ਗਈ ਤੇ ਉਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਪਛਾਣ 20 ਸਾਲਾ ਸ਼ਾਹਰੁਖ ਪੁੱਤਰ ਇੰਤਜ਼ਾਰ ਵਾਸੀ ਕਲਿਆਣਪੁਰ (ਹਰਿਦੁਆਰ) ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ ਕਸ਼ਮੀਰ ਦੇ 11, ਬਿਹਾਰ ਦੇ 2 ਤੇ ਛੱਤੀਸਗੜ੍ਹ ਤੇ ਹਰਿਆਣਾ ਦਾ 1-1 ਵਿਅਕਤੀ ਸ਼ਾਮਲ ਹੈ।
ਇਸ ਗ੍ਰਨੇਡ ਹਮਲੇਦੇ ਦੋਸ਼ ਵਿੱਚ ਜੰਮੂ ਪੁਲਸ ਨੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਤੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਜੰਮੂ ਵਾਲੇ ਬੱਸ ਹਮਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਹੱਥ ਹੈ। ਪੁਲਸ ਨੇ ਹਿਜਬੁਲ ਦੇ ਕਮਾਂਡਰ ਯਾਸਿਰ ਜਾਵੀਦ ਭੱਟ ਨੂੰ ਗ੍ਰਿਫਤਾਰ ਕੀਤਾ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਯਾਸਿਰ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਉਸ ਨੇ ਦੱਸਿਆ ਕਿ ਹਿਜਬੁਲ ਕਮਾਂਡਰ ਦੇ ਕਹਿਣ ਉੱਤੇ ਉਸ ਨੇ ਗ੍ਰਨੇਡ ਸੁੱਟਿਆ ਸੀ।

Have something to say? Post your comment