Welcome to Canadian Punjabi Post
Follow us on

21

May 2019
ਭਾਰਤ

ਰਾਹੁਲ ਗਾਂਧੀ ਵੱਲੋਂ ਦੋਸ਼ : ਰਾਫੇਲ ਸੌਦੇ ਵਿੱਚ ਮੋਦੀ ਦਾ ਨਾਂਅ ਲੁਕਾਉਣ ਲਈ ਫਾਈਲਾਂ ਗਾਇਬ ਕੀਤੀਆਂ ਗਈਆਂ: ਰਾਹੁਲ

March 08, 2019 09:48 AM

ਨਵੀਂ ਦਿੱਲੀ, 7 ਮਾਰਚ, (ਪੋਸਟ ਬਿਊਰੋ)- ਭਾਰਤ ਸਰਕਾਰ ਵੱਲੋਂ ਫਰਾਂਸ ਤੋਂ ਖਰੀਦੇ ਗਏ ਰਾਫੇਲਲੜਾਕੂ ਜਹਾਜ਼ਾਂ ਵਾਲੇ ਸੌਦੇ ਬਾਰੇ ਕਾਂਗਰਸ ਅਤੇ ਭਾਜਪਾ ਇੱਕ ਵਾਰ ਫਿਰ ਆਹਮੋ-ਸਾਹਮਣੇ ਹਨ। ਬੀਤੇ ਸੋਮਵਾਰ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚਮੰਨਿਆ ਸੀ ਕਿ ਰੱਖਿਆ ਮੰਤਰਾਲੇ ਤੋਂ ਰਾਫੇਲਸੌਦੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਚੋਰੀ ਹੋ ਗਏ ਸਨ, ਜਿਹੜੇ ਅਖ਼ਬਾਰਾਂ ਨੇ ਆਪਣੀ ਰਿਪੋਰਟ ਵਿੱਚ ਛਾਪੇ ਹਨ। ਇਸ ਅਦਾਲਤੀ ਖੁਾਲਸੇ ਮਗਰੋਂ ਮੋਦੀ ਸਰਕਾਰ ਇਸ ਮੁੱਦੇ ਬਾਰੇਫਸਦੀ ਨਜ਼ਰ ਆ ਰਹੀ ਹੈ ਤੇ ਕਾਂਗਰਸ ਇਕ ਵਾਰ ਫਿਰ ਮੋਦੀ ਸਰਕਾਰ ਉੱਤੇ ਹਮਲਾਵਰ ਹੋ ਗਈ ਹੈ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸਵਾਲ ਉਠਾਇਆ ਹੈ ਕਿ ਰਾਫੇਲ ਸਮਝੌਤੇ ਨਾਲ ਜੁੜੀਆਂ ਫਾਈਲਾਂ ਕਿੱਥੇ ਗਾਇਬ ਹੋਈਆਂ? ਉਨ੍ਹਾਂ ਦੋਸ਼ ਲਾਇਆ ਕਿ ਇਹ ਕਾਗਜ਼ ਨਰਿੰਦਰ ਮੋਦੀ ਨੂੰ ਬਚਾਉਣ ਲਈ ਗਾਇਬ ਕੀਤੇ ਗਏ ਹਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਲ ਕੀਤਾ ਹੈ ਕਿ ਰਾਫੇਲ ਸਮਝੌਤੇ ਦੀਆਂ ਫਾਈਲਾਂ ਕਿੱਥੇ ਗਾਇਬ ਹੋਈਆਂ ਹਨ। ਉਨ੍ਹਾਂ ਕਿਹਾ, “ਇਸ ਸਮੇਂ ਦੇਸ਼ ਦੀਆਂ ਸੰਸਥਾਵਾਂ ਬਸ ਇੱਕੋ ਯਤਨਵਿੱਚ ਹਨ ਕਿ ‘ਚੌਂਕੀਦਾਰ’ (ਨਰਿੰਦਰ ਮੋਦੀ) ਨੂੰ ਕਿਵੇਂ ਬਚਾਉਣਾ ਹੈ। ਏਥੋਂ ਇਕ ਨਵੀਂ ਲਾਈਨ ਨਿਕਲ ਪਈ ਹੈ,‘ਗਾਇਬ ਹੋ ਗਿਆ`, ਦੋ ਕਰੋੜ ਨੌਜਵਾਨਾਂ ਦੇ ਰੋਜ਼ਗਾਰ ਗਾਇਬ ਹੋ ਗਏ, ਕਿਸਾਨਾਂ ਨੂੰ ਫਸਲ ਦੀ ਸਹੀ ਕੀਮਤ ਗਇਬ, ਚੀਨ ਨਾਲ ਝਗੜੇ ਵਾਲਾ ਡੋਕਲਾਮ ਦਾਮੁੱਦਾ ਗਾਇਬ, ਜੀ ਐੱਸਟੀ ਤੋਂਹੋਣ ਵਾਲਾ ਲਾਭ ਗਾਇਬ ਅਤੇ ਰਾਫੇਲ ਸੌਦੇ ਦੀਆਂ ਫਾਈਲਾਂ ਗਾਇਬ।` ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਗਾਇਬ ਹੋਏ ਹਨ ਤਾਂ ਇਸ ਦਾ ਅਰਥ ਹੈ ਕਿ ਇਨ੍ਹਾਂ ਕਾਗ਼ਜਾਂ ਵਿੱਚਕੁਝ ਨਾ ਕੁਝ ਸੱਚਾਈ ਛੁਪੀ ਹੈ, ਕਿਉਂਕਿ ਇਨ੍ਹਾਂ ਵਿੱਚ ਸਾਫ਼ ਲਿਖਿਆ ਹੈ ਕਿ ਨਰਿੰਦਰ ਮੋਦੀ ਇਸ ਫੌਜੀ ਸੌਦੇ ਵਿੱਚਸਰਕਾਰ ਦੇ ਬਰਾਬਰ ਵੱਖਰੀ ਸੌਦੇਬਾਜ਼ੀ ਕਰਦੇ ਰਹੇ ਸਨਤੇ ਇਹ ਗੱਲ ਹਰ ਕੋਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਫੇਲ ਸੌਦਾ ਕਰਨ ਵੇਲੇ ਨਰਿੰਦਰ ਮੋਦੀ ਨੇ ‘ਬਾਈਪਾਸ ਸਰਜਰੀ’ ਕੀਤੀ ਸੀ। ਇਸ ਸਰਕਾਰ ਦੇ ਰਾਜ ਵਿੱਚ ਰੋਜ਼ਗਾਰ-ਕਿਸਾਨਾਂ ਦੇ ਮੁੱਦਿਆਂ ਨਾਲ ਰਾਫੇਲ ਦੀਆਂ ਫਾਈਲਾਂ ਵੀ ਗਾਇਬ ਹਨ, ਕਿਉਂਕਿ ਮੋਦੀ ਸਰਕਾਰ ਦਾ ਕੰਮ ਹੀ ਸਭ ਕੁਝ ਗਾਇਬ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦਾ ਨਾਂ ਕਾਗ਼ਜਾਂਵਿੱਚ ਬੋਲਦਾਪਿਆ ਹੈ, ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਵਰਨਣ ਯੋਗ ਹੈ ਕਿ ਰਾਫੇਲ ਜੰਗੀ ਜਹਾਜ਼ ਦੀ ਖਰੀਦ ਦੇ ਕੇਸ ਵਿੱਚ ਰੀਵੀਊ ਪੀਟਸ਼ਨ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਵਿੱਚਕੇਂਦਰ ਸਰਕਾਰ ਦੇ ਅਟਾਰਨੀ ਜਨਰਲ ਵੇਣੂਗੋਪਾਲ ਨੇ ਮੰਨਿਆ ਹੈ ਕਿ ਰੱਖਿਆ ਵਿਭਾਗ ਨਾਲ ਜੁੜੇ ਦਸਤਾਵੇਜ਼ ਚੋਰੀ ਹੋ ਗਏ ਹਨ। ਅਟਾਰਨੀ ਜਨਰਲ ਨੇ ਕਿਹਾ ਸੀ ਕਿ ਪਟੀਸ਼ਨਰ ਪ੍ਰਸ਼ਾਂਤ ਭੂਸ਼ਣ ਅਤੇ ਹੋਰ ਲੋਕ ਚੋਰੀ ਕੀਤੇ ਦਸਤਾਵੇਜ਼ਾਂ ਉੱਤੇ ਭਰੋਸਾ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਫੀਸ਼ਲ ਸੀਕਰੇਟਸ ਐਕਟ ਹੇਠ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਜੋ ਕੀਤਾ ਗਿਆ ਹੈ, ਉਹ ਅਪਰਾਧ ਹੈ, ਇਹ ਦਸਤਾਵੇਜ਼ ਨੱਥੀ ਨਹੀਂ ਕੀਤੇ ਜਾ ਸਕਦੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇਸਿੱਧਾ ਹਮਲਾ ਬੋਲਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਉੱਤੇ ਕਾਰਵਾਈ ਕਰਨੀ ਹੈ, ਕਰੋ, ਪਰ ਪ੍ਰਧਾਨ ਮੰਤਰੀ ਉੱਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ, ਪ੍ਰਧਾਨ ਮੰਤਰੀ ਨੇ ਸੀਬੀਆਈ ਦਾ ਮੁਖੀ ਅੱਧੀ ਰਾਤ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ, ਜਿਸ ਕਾਰਨ ਸੁਪਰੀਮ ਕੋਰਟ ਨੇ ਝਾੜ ਪਾਈ ਸੀ। ਮੋਦੀ ਨੇ ਅਨਿਲ ਅੰਬਾਨੀ ਦੀ ਜੇਬ ਵਿੱਚ 30 ਹਜ਼ਾਰ ਕਰੋੜ ਰੁਪਏ ਪਾ ਦਿੱਤੇ ਸਨ।
ਇਸ ਦੌਰਾਨ ਰਾਹੁਲ ਗਾਂਧੀ ਤੋਂਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਸਰਕਾਰ ਆਈ ਤੋਂ ਅਨਿਲ ਅੰਬਾਨੀ ਇਸ ਸੌਦੇਤੋਂ ਬਾਹਰ ਕੀਤਾ ਜਾਵੇਗਾ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਉਚਿੱਤ ਹੋਵੇਗਾ, ਕਰਾਂਗੇ, ਇਹ ਬਾਅਦ ਦੀ ਗੱਲ ਹੈ,ਹਾਲੇ ਇਸ ਮੁੱਦੇ ਦੀ ਜਾਂਚ ਚਾਹੀਦੀ ਹੈ,ਅਸੀਂ ਇਸ ਮੁੱਦੇ ਦੀ ਜੇਪੀਸੀ (ਸਾਂਝੀ ਪਾਰਲੀਮੈਂਟਰੀ ਕਮੇਟੀ) ਵੱਲੋਂ ਜਾਂਚ ਦੀ ਮੰਗ ਕਰ ਰਹੇ ਹਾਂ। ਜੇ ਕੋਈ ਘੁਟਾਲਾ ਨਹੀਂ ਹੋਇਆ ਤਾਂ ਜਾਂਚ ਲਈ ਕਿਉਂਨਹੀਂਮੰਨਦੇ।
ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਕੀਤੀ ਗਈ ਏਅਰ ਸਟ੍ਰਾਈਕ ਬਾਰੇ ਰਾਹੁਲ ਗਾਂਧੀ ਨੇ ਕਿਹਾ, ‘ਮੈਂ ਇਸ ਬਾਰੇ ਜ਼ਿਆਦਾ ਗੱਲਬਾਤ ਨਹੀਂ ਕਰਾਂਗਾ, ਪਰ ਮੈਂ ਪੜ੍ਹਿਆ ਹੈ ਕਿ ਸੀਆਰਪੀ ਐੱਫ ਦੇਕੁਝ ਸ਼ਹੀਦਾਂ ਦੇ ਪਰਿਵਾਰਾਂ ਨੇ ਇਹ ਮੁੱਦਾ ਚੁੱਕਿਆ ਹੈ, ਉਹ ਕਹਿੰਦੇ ਹਨ ਕਿ ਅਸੀਂ ਪੀੜਤ ਹਾਂ, ਸਾਨੂੰ ਦਿਖਾਓ ਕਿ ਕੀ ਹੋਇਆ ਹੈ?`

Have something to say? Post your comment
ਹੋਰ ਭਾਰਤ ਖ਼ਬਰਾਂ