Welcome to Canadian Punjabi Post
Follow us on

19

March 2019
ਕੈਨੇਡਾ

ਫੈਡੇਲੀ ਵੱਲੋਂ 11 ਅਪਰੈਲ ਨੂੰ ਪੇਸ਼ ਕੀਤਾ ਜਾਵੇਗਾ ਓਨਟਾਰੀਓ ਦਾ ਬਜਟ

March 08, 2019 09:43 AM

ਓਨਟਾਰੀਓ, 7 ਮਾਰਚ (ਪੋਸਟ ਬਿਊਰੋ) : ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਓਨਟਾਰੀਓ ਵਾਸੀਆਂ ਦਾ ਵਿਸ਼ਵਾਸ ਜਿੱਤਣ ਲਈ ਜਿੱਥੇ ਕੋਸਿ਼ਸ਼ ਕੀਤੀ ਜਾ ਰਹੀ ਹੈ ਉੱਥੇ ਹੀ ਸਰਕਾਰ ਪਾਰਦਰਸ਼ਤਾ ਤੇ ਓਨਟਾਰੀਓ ਦੇ ਵਿੱਤੀ ਮਾਮਲਿਆਂ ਵਿੱਚ ਜਵਾਬਦੇਹੀ ਨਿਰਧਾਰਤ ਕਰਨ ਵੱਲ ਵੀ ਧਿਆਨ ਲਾ ਰਹੀ ਹੈ। ਅਜਿਹੇ ਵਿੱਚ ਵਿੱਤ ਮੰਤਰੀ ਵਿੱਕ ਫੈਡੇਲੀ ਵੱਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ ਉਹ 11 ਅਪਰੈਲ, 2019 ਨੂੰ ਓਨਟਾਰੀਓ ਦਾ ਬਜਟ ਪੇਸ਼ ਕਰਨਗੇ।
ਫੈਡੇਲੀ ਨੇ ਆਖਿਆ ਕਿ ਸਾਡੀ ਸਰਕਾਰ ਦੇ ਪਹਿਲੇ ਬਜਟ ਵਿੱਚ ਪ੍ਰੋਵਿੰਸ ਦੇ ਬਜਟ ਨੂੰ ਜਿ਼ੰਮੇਵਰਾਨਾ ਢੰਗ ਨਾਲ ਸੰਤੁਲਿਤ ਕਰਨ ਦੀ ਸਾਡੀ ਕੋਸਿ਼ਸ਼ ਦੀ ਝਲਕ ਮਿਲੇਗੀ। ਉਨ੍ਹਾਂ ਆਖਿਆ ਕਿ ਇਸ ਬਜਟ ਵਿੱਚ ਅਸੀਂ ਪਬਲਿਕ ਸਰਵਿਸਿਜ਼, ਹੈਲਥ ਕੇਅਰ ਤੇ ਸਿੱਖਿਆ ਸਿਸਟਮ ਦੀ ਹਿਫਾਜ਼ਤ ਕਰਨ ਦੀ ਵੀ ਕੋਸਿ਼ਸ਼ ਕਰਾਂਗੇ। ਇਸ ਵਿੱਚ ਇਹ ਵੀ ਪਤਾ ਲੱਗੇਗਾ ਕਿ ਅਸੀਂ ਓਨਟਾਰੀਓ ਦੇ ਵਰਕਰਜ਼ ਲਈ ਕਿਸ ਤਰ੍ਹਾਂ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ ਤੇ ਉਨ੍ਹਾਂ ਦੀਆਂ ਨੌਕਰੀਆਂ ਦੀ ਹਿਫਾਜ਼ਤ ਕਰਾਂਗੇ। ਇਸ ਤੋਂ ਇਲਾਵਾ ਸਰਕਾਰ ਵਜੋਂ ਅਸੀਂ ਹਰ ਕੰਮ ਲੋਕਾਂ ਨੂੰ ਧਿਆਨ ਵਿੱਚ ਰੱਖਕੇ ਕਿਸ ਤਰ੍ਹਾਂ ਕਰਦੇ ਹਾਂ ਉਸ ਦਾ ਵੀ ਪਤਾ ਲੱਗੇਗਾ।
ਨੋਬਲਟਾਊਨ ਵਿੱਚ ਕੈਪੇਚਿਨੋ ਬੇਕਰੀ ਉੱਤੇ ਐਮਪੀਪੀ ਲੇਚੇ ਨਾਲ ਬਜਟ ਸਬੰਧੀ ਐਲਾਨ ਕਰਦਿਆਂ ਫੈਡੇਲੀ ਨੇ ਆਖਿਆ ਕਿ ਉਹ ਪ੍ਰੋਵਿੰਸ ਦੇ ਅਰਥਚਾਰੇ ਵਿੱਚ ਪਰਿਵਾਰਾਂ ਦਾ ਵਿਸ਼ਵਾਸ ਬਹਾਲ ਕਰਨਾ ਚਾਹੁੰਦੇ ਹਨ ਤੇ ਇਸ ਤੋਂ ਇਲਾਵਾ ਸਰਕਾਰ ਲਾਲ ਫੀਤਾਸ਼ਾਹੀ ਵੀ ਖ਼ਤਮ ਕਰਨਾ ਚਾਹੁੰਦੇ ਹਨ। ਸਰਕਾਰ ਓਨਟਾਰੀਓ ਨੂੰ ਬਿਜ਼ਨਸ ਤੇ ਰੋਜ਼ਗਾਰ ਲਈ ਵੀ ਖੋਲ੍ਹਣਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਕਈ ਵਿਅਕਤੀਆਂ, ਵਰਕਰਾਂ ਤੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ।
ਫੈਡੇਲੀ ਨੇ ਆਖਿਆ ਕਿ ਓਨਟਾਰੀਓ ਦੀ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਸਕਾਰਾਤਮਕ ਸਿੱਟੇ ਨਿਕਲਣੇ ਸੁ਼ਰੂ ਹੋ ਗਏ ਹਨ। ਓਨਟਾਰੀਓ ਵਿੱਚ ਕਾਰੋਬਾਰੀਆਂ ਨੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਕਾਰੋਬਾਰਾਂ ਦਾ ਪਸਾਰ ਹੋ ਰਿਹਾ ਹੈ ਤੇ ਓਨਟਾਰੀਓ ਵਿੱਚ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਚਾਹੁੰਦੀ ਹੈ ਕਿ ਪ੍ਰੋਵਿੰਸ ਦੇ ਹਰ ਕੋਨੇ ਵਿੱਚ ਖੁਸ਼ਹਾਲੀ ਪਹੁੰਚੇ। ਅਸੀਂ ਸਹੀ ਦਿਸ਼ਾ ਵੱਲ ਜਾ ਰਹੇ ਹਾਂ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿਵੀ ਕਾਉਂਸਲ ਦੇ ਕਲਰਕ ਮਾਈਕਲ ਵਰਨਿੱਕ ਨੇ ਰਿਟਾਇਰ ਹੋਣ ਦਾ ਕੀਤਾ ਐਲਾਨ
ਟਰੂਡੋ ਵੱਲੋਂ ਐਸਐਨਸੀ-ਲਾਵਾਲਿਨ ਮਾਮਲੇ ਨਾਲ ਜੁੜੇ ਮੁੱਦਿਆਂ ਦੀ ਜਾਂਚ ਲਈ ਵਿਸ਼ੇਸ਼ ਸਲਾਹਕਾਰ ਨਿਯੁਕਤ
ਕੁੱਝ ਮਹੀਨਿਆਂ ਵਿੱਚ ਤੀਜੀ ਵਾਰੀ ਮੰਤਰੀ ਮੰਡਲ ਵਿੱਚ ਫੇਰਬਦਲ ਕਰਨਗੇ ਟਰੂਡੋ
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਲੱਗੀ ਅੱਗ, ਯਾਤਰੀਆਂ ਨੂੰ ਕੀਤਾ ਗਿਆ ਬਾਹਰ
ਜਗਮੀਤ ਸਿੰਘ ਨੇ ਮੈਂਬਰ ਪਾਰਲੀਆਮੈਂਟ ਵਜੋਂ ਸੰਹੁ ਚੁੱਕੀ
ਕਲਾਸਾਂ ਦੇ ਆਕਾਰ, ਸੈਕਸ ਐਜੂਕੇਸ਼ਨ ਤੇ ਸੈੱਲ ਫੋਨਜ਼ ਉੱਤੇ ਪਾਬੰਦੀ ਬਾਰੇ ਅੱਜ ਐਲਾਨ ਕਰੇਗੀ ਫੋਰਡ ਸਰਕਾਰ
ਓਨਟਾਰੀਓ ਦੇ ਆਟੀਜ਼ਮ ਪ੍ਰੋਗਰਾਮ ਵਿੱਚ ਤਬਦੀਲੀਆਂ ਕਾਰਨ ਕਈ ਮੁਲਾਜ਼ਮਾਂ ਦੀ ਜਾ ਸਕਦੀ ਹੈ ਨੌਕਰੀ
ਭਾਰੀ ਮੀਂਹ ਤੇ ਤਾਪਮਾਨ ਵਿੱਚ ਤਬਦੀਲੀ ਨਾਲ ਜੀਟੀਏ ਵਿੱਚ ਆ ਸਕਦਾ ਹੈ ਹੜ੍ਹ
ਮਜ਼ਬੂਤ ਅਰਥਚਾਰੇ ਕਾਰਨ ਲਿਬਰਲਾਂ ਨੂੰ ਚੋਣਾਂ ਵਿੱਚ ਖਰਚਣ ਨੂੰ ਮਿਲੇਗੀ ਵਾਧੂ ਰਕਮ
ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨਾਲ ਪ੍ਰੋਵਿੰਸ ਵਿੱਚ ਪੈਦਾ ਹੋਣਗੇ ਨਵੇਂ ਰੋਜ਼ਗਾਰ ਦੇ ਮੌਕੇ : ਮੈਕਨਾਟਨ