Welcome to Canadian Punjabi Post
Follow us on

23

March 2019
ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਵੀਜ਼ਾ ਮਾਮਲਿਆਂ ਵਿੱਚ ਪਾਕਿ ਨੂੰ ਝਟਕਾ

March 07, 2019 09:31 AM

* ਪਾਕਿਸਤਾਨੀਆਂ ਲਈ ਵੀਜ਼ਾ ਮਿਆਦ ਘੱਟ ਕੀਤੀ ਗਈ 

ਵਾਸ਼ਿੰਗਟਨ, 6 ਮਾਰਚ (ਪੋਸਟ ਬਿਊਰੋ)- ਅੱਤਵਾਦ ਦੇ ਮੁੱਦੇ ਉੱਤੇ ਘਿਰੇ ਹੋਏ ਪਾਕਿਸਤਾਨ ਨੂੰ ਅਮਰੀਕਾ ਨੇ ਇਕ ਵੱਡਾ ਝਟਕਾ ਦਿੱਤਾ ਤੇ ਪਾਕਿਸਤਾਨੀ ਲੋਕਾਂ ਦੀ ਵੀਜ਼ਾ ਮਿਆਦ 5 ਸਾਲ ਤੋਂ ਘਟਾ ਕੇ 12 ਮਹੀਨੇ ਕਰ ਦਿੱਤੀ ਹੈ। ਇਹ ਸੂਚਨਾ ਏ ਆਰ ਵਾਈ ਨਿਊਜ਼ ਦੀ ਰਿਪੋਰਟ ਵਿਚ ਅਮਰੀਕੀ ਦੂਤਘਰ ਦੇ ਹਵਾਲੇ ਨਾਲ ਦਿੱਤੀ ਗਈ ਹੈ।
ਪਤਾ ਲੱਗਾ ਹੈ ਕਿ ਇਹ ਐਲਾਨ ਪਾਕਿਸਤਾਨੀ ਲੋਕਾਂ ਨਾਲ ਉਸ ਦੇਸ਼ ਦੇ ਪੱਤਰਕਾਰਾਂ ਉੱਤੇ ਵੀ ਲਾਗੂ ਹੋਵੇਗਾ। ਨਵੇਂ ਨਿਯਮਾਂ ਨੇ ਪਾਕਿਸਤਾਨ ਪੱਤਰਕਾਰਾਂ ਅਤੇ ਮੀਡੀਆ ਵਾਲਿਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਨੂੰ ਮਿਲਣ ਵਾਲੀ ਵੀਜ਼ਾ ਮਿਆਦ 3 ਮਹੀਨੇ ਕਰ ਦਿੱਤੀ ਗਈ ਹੈ। ਪਾਕਿਸਤਾਨ ਦੀ ਇਕ ਅੰਗਰੇਜ਼ੀ ਅਖਬਾਰ ਮੁਤਾਬਕ ਦੇਸ਼ ਵਿਚ ਮੌਜੂਦ ਅਮਰੀਕੀ ਰਾਜਦੂਤ ਨੇ ਇਸ ਗੱਲ ਦੀ ਸੂਚਨਾ ਸਰਕਾਰ ਨੂੰ ਦਿੱਤੀ ਹੈ। ਇਹੀ ਨਹੀਂ ਅਮਰੀਕਾ ਨੇ ਵੀਜ਼ਾ ਮਿਆਦ ਘੱਟ ਕਰ ਦੇਣ ਦੇ ਨਾਲ ਵੀਜ਼ਾ ਲਈ ਦਿੱਤੀ ਜਾਂਦੀ ਫੀਸ ਵੀ ਵਧਾ ਦਿੱਤੀ ਹੈ। ਪਹਿਲਾਂ ਵੀਜ਼ਾ ਅਰਜ਼ੀ ਫੀਸ 160 ਡਾਲਰ ਸੀ, ਪਰ ਇਹ ਵਧਾ ਕੇ 192 ਡਾਲਰ ਕਰ ਦਿੱਤੀ ਗਈ ਹੈ। ਨਵੇਂ ਆਦੇਸ਼ ਮੁਤਾਬਕ ਵਰਕ ਵੀਜ਼ਾ, ਪੱਤਰਕਾਰ ਵੀਜ਼ਾ, ਟਰਾਂਸਫਰ ਵੀਜ਼ਾ, ਧਾਰਮਿਕ ਵੀਜ਼ਾ ਦੀ ਫੀਸ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਲਈ ਜਿਹੜਾ ਵੀਜ਼ਾ ਹਾਲੇ ਹੈ ਉਸ ਵਿਚ 32 ਤੋਂ 38 ਡਾਲਰ ਤੱਕ ਵਾਧਾ ਕੀਤਾ ਗਿਆ ਹੈ। ਜੇ ਕੋਈ ਪਾਕਿਸਤਾਨੀ ਪੱਤਰਕਾਰ ਅਮਰੀਕਾ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਵੀਜ਼ਾ ਅਪਲਾਈ ਲਈ 192 ਡਾਲਰ ਦੇਣੇ ਹੋਣਗੇ, ਪਰ ਕੁਝ ਹੋਰ ਕੈਟੇਗਰੀਜ਼ ਲਈ 198 ਡਾਲਰ ਫੀਸ ਕੀਤੀ ਗਈ ਹੈ।
ਨਵੇਂ ਨਿਯਮਾਂ ਮੁਤਾਬਕ ਜੇ ਕੋਈ ਪਾਕਿਸਤਾਨੀ ਨਾਗਰਿਕ ਅਮਰੀਕਾ ਜਾਣਾ ਚਾਹੁੰਦਾ ਹੈ ਤਾਂ ਉਹ ਇਕ ਵਾਰ ਵਿਚ 12 ਮਹੀਨੇ ਤੋਂ ਵੱਧ ਨਹੀਂ ਰਹਿ ਸਕਦਾ। ਜੇ ਉਸ ਨੇ ਵੱਧ ਸਮਾਂ ਰਹਿਣਾ ਹੈ ਤਾਂ ਉਸ ਨੂੰ ਵਾਪਸ ਪਾਕਿਸਤਾਨ ਆਉਣਾ ਅਤੇ ਵੀਜ਼ਾ ਰਿਨਿਊ ਕਰਾਉਣਾ ਹੋਵੇਗਾ। ਅਮਰੀਕਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2018 ਵਿਚ ਕਰੀਬ 38 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਨੂੰ ਅਮਰੀਕਾ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ