Welcome to Canadian Punjabi Post
Follow us on

21

May 2019
ਭਾਰਤ

ਮੁੜ-ਮੁੜ ਬਦਲੀਆਂ ਤੋਂ ਅੱਕੇ ਅਸ਼ੋਕ ਖੇਮਕਾ ਨੇ ਕਿਹਾ: ਕਿਸ ਦੇ ਹਿੱਤਾਂ ਦੀ ਰਾਖੀ ਕਰਾਂ?

March 07, 2019 09:27 AM

ਚੰਡੀਗੜ੍ਹ, 6 ਮਾਰਚ (ਪੋਸਟ ਬਿਊਰੋ)- ਆਪਣੀ 28 ਸਾਲ ਦੀ ਨੌਕਰੀ 'ਚ 52ਵੇਂ ਤਬਾਦਲੇ ਨਾਲ ਮੁੜ ਸੁਰਖੀਆਂ ਵਿੱਚ ਆਏ ਹੋਏ ਹਰਿਆਣਾ ਦੇ ਸੀਨੀਅਰ ਆਈ ਏ ਐਸ ਅਧਿਕਾਰੀ ਅਸ਼ੋਕ ਖੇਮਕਾ ਨੇ ਟਵੀਟ ਰਾਹੀਂ ਸੂਬਾ ਸਰਕਾਰ ਉੱਤੇ ਹਮਲਾ ਕੀਤਾ ਹੈ। ਪ੍ਰਸ਼ਾਸਨ ਨਾਲ ਹਰ ਮੁੱਦੇ 'ਤੇ ਹਰ ਸਰਕਾਰ ਨਾਲ ਟਕਰਾਉਂਦੇ ਰਹੇ ਅਸ਼ੋਕ ਖੇਮਕਾ ਇਸ ਵਾਰ ਸਾਲਾਨਾ ਗੁਪਤ ਰਿਪੋਰਟ (ਏ ਸੀ ਆਰ) ਵਿੱਚ ਨੰਬਰ ਘਟਾਉਣ ਅਤੇ ਅਰਾਵਲੀ ਦੀਆਂ ਪਹਾੜੀਆਂ 'ਚ ਜ਼ਮੀਨ ਦੀ ਚੱਕਬੰਦੀ ਦਾ ਛੇ ਸਾਲ ਪੁਰਾਣਾ ਉਨ੍ਹਾਂ ਦਾ ਫੈਸਲਾ ਬਦਲਣ ਤੋਂ ਨਾਰਾਜ਼ ਹੋਏ ਪਏ ਹਨ।
ਆਪਣੇ 52ਵੇਂ ਤਬਾਦਲੇ ਤੋਂ ਬਾਅਦ ਅਸ਼ੋਕ ਖੇਮਕਾ ਨੇ ਪਹਿਲੀ ਵਾਰ ਕੱਲ੍ਹ ਤੜਕੇ ਠੀਕ ਤਿੰਨ ਵਜੇ ਟਵੀਟ ਕੀਤਾ ਕਿ ‘ਕਿਸ ਦੇ ਹਿੱਤਾਂ ਦੀ ਰੱਖਿਆ ਕਰਾਂ? ਤੁਹਾਡੀ ਜਾਂ ਉਨ੍ਹਾਂ ਦੇ ਜਿਨ੍ਹਾਂ ਦਾ ਨੁਮਾਇੰਦਾ ਹੋਣ ਦਾ ਤੁਸੀਂ ਦਾਅਵਾ ਕਰਦੇ ਹੋ? ਦੰਭ ਹੈ ਸਾਨੂੰ ਪੈਰਾਂ ਹੇਠ ਰੋਲੇਗਾ। ਸ਼ੌਕ ਨਾਲ ਕਈ ਵਾਰ ਸਹਿ ਲਿਆ, ਇਕ ਵਾਰ ਹੋਰ ਸਹੀ।' ਟਵੀਟ 'ਚ ਖੇਮਕਾ ਨੇ ਕਿਸੇ ਦਾ ਨਾਂ ਨਹੀਂ ਲਿਆ, ਪਰ ਉਨ੍ਹਾਂ ਦਾ ਇਸ਼ਾਰਾ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ-ਵਿਧਾਇਕਾਂ ਵੱਲ ਸੀ। ਖੇਮਕਾ ਮੌਜੂਦਾ ਸਰਕਾਰ 'ਚ ਤਿੰਨ ਵਾਰ ਸਿੱਧੇ ਮੰਤਰੀਆਂ ਨਾਲ ਟਕਰਾਅ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਤਬਦਾਲਾ ਝੱਲਣਾ ਪਿਆ। ਟਵੀਟ ਤੋਂ ਬਾਅਦ ਅਸ਼ੋਕ ਖੇਮਕਾ ਦੇ ਸਮਰਥਨ 'ਚ ਰੀ-ਟਵੀਟ ਅਤੇ ਲਾਈਕ ਦੀ ਹੋੜ ਲੱਗ ਗਈ। ਕਿਸੇ ਸੱਜਣ ਨੇ ਉਨ੍ਹਾਂ ਦੇ 52ਵੇਂ ਤਬਾਦਲੇ 'ਤੇ ਸ਼ੁਭ ਕਾਮਨਾਵਾਂ ਦਿੰਦਿਆਂ ਇਸ ਨੂੰ ਉਨ੍ਹਾਂ ਦੀ ਈਮਾਨਦਾਰੀ ਉੱਤੇ ਸਿਤਾਰਾ ਦੱਸਿਆ ਤਾਂ ਕਿਸੇ ਨੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਦੀ ਲੜਾਈ 'ਚ 53ਵੇਂ ਤਬਾਦਲੇ ਦੀ ਉਡੀਕ ਕਰਨ ਦੀ ਸਲਾਹ ਦਿੱਤੀ।

Have something to say? Post your comment
ਹੋਰ ਭਾਰਤ ਖ਼ਬਰਾਂ