Welcome to Canadian Punjabi Post
Follow us on

29

March 2024
 
ਕੈਨੇਡਾ

ਰੇਅਬੋਲਡ ਨੂੰ ਧਮਕਾਉਣ ਜਾਂ ਸਿਆਸੀ ਦਬਾਅ ਪਾਉਣ ਤੋਂ ਵਰਨਿੱਕ ਨੇ ਕੀਤਾ ਇਨਕਾਰ

March 07, 2019 09:10 AM

ਓਟਵਾ, 6 ਮਾਰਚ (ਪੋਸਟ ਬਿਊਰੋ) : ਪ੍ਰਿਵੀ ਕਾਉਂਸਲ ਦੇ ਕਲਰਕ ਮਾਈਕਲ ਵਰਨਿੱਕ ਨੇ ਐਸਐਨਸੀ ਲਾਵਾਲਿਨ ਮਾਮਲੇ ਵਿੱਚ ਦੂਜੀ ਵਾਰੀ ਆਪਣੀ ਗਵਾਹੀ ਦਿੱਤੀ। ਇਸ ਦੌਰਾਨ ਉਨ੍ਹਾਂ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਵੱਲੋਂ ਜੋਡੀ ਵਿਲਸਨ ਰੇਅਬੋਲਡ ਉੱਤੇ ਕਿਸੇ ਕਿਸਮ ਦਾ ਦਬਾਅ ਪਾਇਆ ਗਿਆ ਸੀ ਜਾਂ ਉਨ੍ਹਾਂ ਨੂੰ ਧਮਕਾਇਆ ਗਿਆ ਸੀ।
ਵਰਨਿੱਕ ਤੇ ਨਿਆਂ ਲਈ ਡਿਪਟੀ ਮੰਤਰੀ ਨਥਾਲੀ ਡਰੂਇਨ ਬੁੱਧਵਾਰ ਦੁਪਹਿਰ ਨੂੰ ਹਾਊਸ ਦੀ ਜਸਟਿਸ ਕਮੇਟੀ ਸਾਹਮਣੇ ਪੇਸ਼ ਹੋਏ। ਉਨ੍ਹਾਂ ਦੋ ਘੰਟੇ ਤੱਕ ਆਪਣੇ ਵੱਲੋਂ ਪਹਿਲਾਂ ਦਿੱਤੀ ਗਈ ਗਵਾਹੀ ਨੂੰ ਹੀ ਵਿਸਥਾਰਪੂਰਬਕ ਅੱਗੇ ਵਧਾਇਆ। ਦੋਵਾਂ ਅਧਿਕਾਰੀਆਂ ਵੱਲੋਂ ਪਿਛਲੇ ਹਫਤੇ ਵਿਲਸਨ ਰੇਅਬੋਲਡ ਦੀ ਗਵਾਹੀ ਤੋਂ ਪਹਿਲਾਂ ਗਵਾਹੀ ਦਿੱਤੀ ਗਈ ਸੀ।
ਵਰਨਿੱਕ ਨੇ ਆਖਿਆ ਕਿ ਉਨ੍ਹਾਂ ਕਦੇ ਵੀ ਰੇਅਬੋਲਡ ਉੱਤੇ ਸਿਆਸੀ ਦਬਾਅ ਨਹੀਂ ਪਾਇਆ। ਸਗੋਂ ਉਨ੍ਹਾਂ ਹਮੇਸ਼ਾਂ ਰੇਅਬੋਲਡ ਨੂੰ ਇਹੋ ਆਖਿਆ ਕਿ ਇਸ ਬਾਬਤ ਆਖਰੀ ਫੈਸਲਾ ਉਸ ਦੀ ਹੀ ਹੋਵੇਗਾ। ਆਪਣੀ ਗਵਾਹੀ ਵਿੱਚ ਰੇਅਬੋਲਡ ਇਹ ਦੋਸ਼ ਲਾ ਚੁੱਕੀ ਹੈ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਲੱਗਭਗ ਦਰਜਨ ਭਰ ਸਰਕਾਰੀ ਅਧਿਕਾਰੀਆਂ ਵੱਲੋਂ ਉਨ੍ਹਾਂ ਉੱਤੇ ਦਬਾਅ ਪਾਇਆ ਗਿਆ ਸੀ ਤੇ ਉਨ੍ਹਾਂ ਨੂੰ ਧਮਕਾਇਆ ਵੀ ਗਿਆ ਸੀ। ਇਨ੍ਹਾਂ ਅਧਿਕਾਰੀਆਂ ਵਿੱਚ ਰੇਅਬੋਲਡ ਨੇ ਉਚੇਚੇ ਤੌਰ ਉੱਤੇ ਵਰਨਿੱਕ ਤੇ ਸਾਬਕਾ ਪ੍ਰਿੰਸੀਪਲ ਸਕੱਤਰ ਗੇਰਾਲਡ ਬੱਟਸ ਦਾ ਨਾਂ ਲਿਆ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼