Welcome to Canadian Punjabi Post
Follow us on

23

March 2019
ਕੈਨੇਡਾ

ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਆਮ ਸਰਕਾਰੀ ਕੰਮਕਾਰ ਤੋਂ ਬਿਨਾਂ ਹੋਰ ਕੁੱਝ ਨਹੀਂ ਵਾਪਰਿਆ : ਬੱਟਸ

March 07, 2019 08:41 AM

ਓਟਵਾ, 6 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਗੇਰਾਲਡ ਬੱਟਸ ਦਾ ਕਹਿਣਾ ਹੈ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਸਰਕਾਰ ਦੇ ਆਮ ਕੰਮਕਾਰ ਤੋਂ ਬਿਨਾਂ ਹੋਰ ਕੁੱਝ ਨਹੀਂ ਵਾਪਰਿਆ।
ਬੁੱਧਵਾਰ ਨੂੰ ਇਸ ਸਕੈਂਡਲ ਬਾਰੇ ਹਾਊਸ ਦੀ ਨਿਆਂ ਕਮੇਟੀ ਸਾਹਮਣੇ ਬੱਟਸ ਨੇ ਦੋ ਘੰਟਿਆਂ ਲਈ ਗਵਾਹੀ ਦਿੱਤੀ। ਵਿਰੋਧੀ ਧਿਰ ਸੰਹੁ ਖੁਆ ਕੇ ਬੱਟਸ ਤੋਂ ਗਵਾਹੀ ਲੈਣਾ ਚਾਹੁੰਦੀ ਸੀ ਪਰ ਲਿਬਰਲਾਂ ਦੀ ਬਹੁਗਿਣਤੀ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਇਸ ਘਟਨਾ ਦੇ ਜਦੋਂ ਦੋ ਬਰਾਬਰ ਸੰਸਕਰਣ ਬਣ ਗਏ ਹਨ ਤਾਂ ਅਜਿਹੇ ਵਿੱਚ ਵਿਰੋਧੀ ਧਿਰਾਂ ਦੂਜੇ ਗੇੜ ਦੇ ਸਵਾਲ ਜਵਾਬ ਲਈ ਮੁੜ ਰੇਅਬੋਲਡ ਨੂੰ ਵਾਪਿਸ ਬੁਲਾਉਣਾ ਚਾਹੁੰਦੀਆਂ ਹਨ।
ਪੱਤਰਕਾਰਾਂ ਨੂੰ ਲਿਖੇ ਪੱਤਰ ਵਿੱਚ ਵਿਲਸਨ ਰੇਅਬੋਲਡ ਨੇ ਆਖਿਆ ਕਿ ਜੇ ਕਮੇਟੀ ਉਸ ਕੋਲੋਂ ਅੱਗੇ ਹੋਰ ਸਵਾਲ ਪੁੱਛਣਾ ਚਾਹੁੰਦੀ ਹੈ ਤੇ ਕਿਸੇ ਹੋਰ ਤਰ੍ਹਾਂ ਦਾ ਸਪਸ਼ਟੀਕਰਨ ਚਾਹੁੰਦੀ ਹੈ ਤਾਂ ਉਹ ਇੱਕ ਵਾਰੀ ਫਿਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ। ਰੇਅਬੋਲਡ ਨੇ ਇਹ ਵੀ ਆਖਿਆ ਕਿ ਕਮੇਟੀ ਨੂੰ ਪਹਿਲਾਂ ਦਿੱਤਾ ਗਿਆ ਉਨ੍ਹਾਂ ਦਾ ਬਿਆਨ ਮੁੰਕਮਲ ਨਹੀਂ ਸੀ ਉਹ ਤਾਂ ਹਾਲਾਤ ਦੇ ਨਿਚੋੜ ਨੂੰ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਸੀ।
ਡਿਪਟੀ ਕੰਜ਼ਰਵੇਟਿਵ ਆਗੂ ਲੀਜ਼ਾ ਰਾਇਤ ਨੇ ਬੱਟਸ ਦੀ ਗਵਾਹੀ ਤੋਂ ਬਾਅਦ ਆਖਿਆ ਕਿ ਦੋਵਾਂ ਦੀ ਗੱਲ ਵਿੱਚ ਬਹੁਤ ਜਿ਼ਆਦਾ ਵਿਰੋਧਾਭਾਸ ਹੈ ਤੇ ਦੋਵਾਂ ਵਿੱਚੋਂ ਕੋਈ ਇੱਕ ਪੂਰੀ ਗੱਲ ਨਹੀਂ ਦੱਸ ਰਿਹਾ ਤੇ ਸਾਨੂੰ ਇਹੋ ਪਤਾ ਲਾਉਣਾ ਹੈ ਕਿ ਉਹ ਕੌਣ ਹੈ? ਬੱਟਸ ਨੇ ਨਾ ਤਾਂ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਤੇ ਨਾ ਹੀ ਬਾਅਦ ਵਿੱਚ ਪੱਤਰਕਾਰਾਂ ਨਾਲ ਕੋਈ ਗੱਲ ਕੀਤੀ। ਹੁਣ ਜਦੋਂ ਦੋਵੇਂ ਧਿਰਾਂ ਕਮੇਟੀ ਸਾਹਮਣੇ ਪੇਸ਼ ਹੋ ਚੁੱਕੀਆਂ ਹਨ ਤਾਂ ਟਰੂਡੋ ਇਸ ਵਿਵਾਦ ਬਾਰੇ ਵੀਰਵਾਰ ਨੂੰ ਨੈਸ਼ਨਲ ਪ੍ਰੈੱਸ ਥਿਏਟਰ ਵਿੱਚ ਸਵੇਰੇ 8:00 ਵਜੇ ਇਸ ਮੁੱਦੇ ਦੇ ਸਬੰਧ ਵਿੱਚ ਬੋਲਣਗੇ।
ਬੱਟਸ ਨੇ ਆਖਿਆ ਕਿ ਪਿਛਲੇ ਹਫਤੇ ਵਿਲਸਨ ਰੇਅਬੋਲਡ ਵੱਲੋਂ ਜਿਨ੍ਹਾਂ 11 ਵਿਅਕਤੀਆਂ ਦੇ ਨਾਂ ਲਏ ਗਏ ਸਨ ਉਨ੍ਹਾਂ ਨੂੰ ਵੀ ਪਹਿਲੀ ਵਾਰੀ ਹੀ ਇਹ ਪਤਾ ਲੱਗਿਆ ਕਿ ਉਨ੍ਹਾਂ ਦੇ ਐਕਸ਼ਨ ਸਹੀ ਨਹੀਂ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਹਿਸਾਬ ਨਾਲ ਅਟਾਰਨੀ ਜਨਰਲ ਦੀ ਡੀਪੀਪੀ ਨੂੰ ਨਿਰਦੇਸ਼ ਦੇਣ ਦੀ ਸ਼ਕਤੀ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਫੈਸਲਾ ਨਹੀਂ ਸੁਣਾਇਆ ਜਾਂਦਾ। ਜਦੋਂ ਤੱਕ ਫੈਸਲਾ ਨਹੀਂ ਆ ਜਾਂਦਾ ਉਸ ਨੁਕਤੇ ਤੱਕ ਅਟਾਰਨੀ ਜਨਰਲ ਨਵੀਂ ਸਲਾਹ ਸੁਣਨ ਲਈ ਆਜ਼ਾਦ ਹੁੰਦਾ ਹੈ। ਬੱਟਸ ਨੇ ਆਖਿਆ ਕਿ ਜੇ ਇਹ ਸਾਰਾ ਮਾਮਲਾ ਹੀ ਮੁਜਰਮਾਨਾਂ ਢੰਗ ਨਾਲ ਗਲਤ ਸੀ ਤਾਂ ਇਹ ਮੁੱਦਾ ਉਸ ਸਮੇਂ ਸਾਹਮਣੇ ਕਿਉਂ ਨਹੀਂ ਆਇਆ ਜਦੋਂ ਇਹ ਸਾਰੀ ਗੱਲਬਾਤ ਚੱਲ ਰਹੀ ਸੀ।
ਜੇ ਕਿਸੇ ਨੇ ਹੱਦ ਪਾਰ ਕੀਤੀ ਸੀ ਤਾਂ ਮੰਤਰੀ ਦੀ ਇਹ ਜਿੰ਼ਮੇਵਾਰੀ ਬਣਦੀ ਸੀ ਕਿ ਇਸ ਬਾਰੇ ਕਿਸੇ ਨੂੰ ਸੂਚਿਤ ਕੀਤਾ ਜਾਂਦਾ। ਬੱਟਸ ਨੇ ਆਖਿਆ ਕਿ ਉਹ ਮੰਨਦੇ ਹਨ ਕਿ ਖੁਦ ਅਜਿਹੇ ਸ਼ਖਸ ਸਨ ਜਿਨ੍ਹਾਂ ਨੂੰ ਇਸ ਬਾਰੇ ਦੱਸਿਆ ਜਾਣਾ ਚਾਹੀਦਾ ਸੀ ਪਰ ਅਜਿਹਾ ਕੁੱਝ ਨਹੀਂ ਵਾਪਰਿਆ। ਜਿ਼ਕਰਯੋਗ ਹੈ ਕਿ ਬੱਟਸ ਨੇ 18 ਫਰਵਰੀ ਨੂੰ ਟਰੂਡੋ ਦੇ ਉੱਘੇ ਸਲਾਹਕਾਰ ਵਜੋਂ ਅਸਤੀਫਾ ਦੇ ਦਿੱਤਾ ਸੀ ਤੇ ਉਨ੍ਹਾਂ ਇਹ ਵੀ ਆਖਿਆ ਸੀ ਕਿ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋਈ ਹੈ। ਬੱਟਸ ਨੇ ਆਖਿਆ ਕਿ ਉਨ੍ਹਾਂ ਤੇ ਵਿਲਸਨ ਰੇਅਬੋਲਡ ਵਿਚਾਲੇ ਈਮੇਲਜ਼ ਰਾਹੀਂ ਹੋਈ ਗੱਲਬਾਤ ਵਿੱਚ ਕਿਤੇ ਵੀ ਐਸਐਨਸੀ-ਲਾਵਾਲਿਨ ਮੁੱਦੇ ਵਿੱਚ ਹੋਈਆਂ ਵਧੀਕੀਆਂ ਦਾ ਜਿ਼ਕਰ ਉਦੋਂ ਤੱਕ ਨਹੀਂ ਹੈ ਜਦੋਂ ਤੱਕ ਉਨ੍ਹਾਂ ਨੂੰ ਦੂਜੇ ਮੰਤਰਾਲੇ ਵਿੱਚ ਨਹੀਂ ਭੇਜਿਆ ਗਿਆ। ਬੱਟਸ ਨੇ ਆਖਿਆ ਕਿ ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਸ਼ਾਮਲ ਹਰੇਕ ਸ਼ਖਸ ਨੂੰ ਪਤਾ ਸੀ ਕਿ ਉਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਸਲਾਹ ਨੂੰ ਮੰਨਣਾਂ ਜਾਂ ਨਾ ਮੰਨਣਾ ਸਿਰਫ ਤੇ ਸਿਰਫ ਰੇਅਬੋਲਡ ਦੇ ਹੱਥ ਸੀ।
ਉਨ੍ਹਾਂ ਆਖਿਆ ਕਿ ਟਰੂਡੋ ਨੇ ਆਪਣੇ ਉੱਘੇ ਸਹਾਇਕਾਂ ਨੂੰ ਇਹ ਨਿਰਦੇਸ਼ ਦਿੱਤੇ ਸਨ ਕਿ ਇਸ ਸਮੁੱਚੀ ਪ੍ਰਕਿਰਿਆ ਵਿੱਚ ਉਨ੍ਹਾਂ ਨੂੰ ਉਸ ਸੂਰਤ ਵਿੱਚ ਦਾਅ ਉੱਤੇ ਲੱਗੀਆਂ ਹਜ਼ਾਰਾਂ ਨੌਕਰੀਆਂ ਦੀ ਗੱਲ ਨੂੰ ਧਿਆਨ ਵਿੱਚ ਰੱਖਣਾ ਹੈ ਜੇ ਐਸਐਨਸੀ-ਲਾਵਾਲਿਨ ਦੋਸ਼ੀ ਪਾਈ ਜਾਂਦੀ ਹੈ। ਜਿਸ ਕਾਰਨ ਉਹ ਇੱਕ ਦਹਾਕੇ ਤੱਕ ਫੈਡਰਲ ਕਾਂਟਰੈਕਟ ਹਾਸਲ ਕਰਨ ਤੋਂ ਵਾਂਝੀ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਕੰਪਨੀ ਵਿੱਚ ਨੌਕਰੀ ਕਰਨ ਵਾਲੇ ਲੋਕਾਂ ਕਾਰਨ ਇਸ ਮੁੱਦੇ ਦੀ ਅਹਿਮੀਅਤ ਵੱਧ ਗਈ। ਅਸੀਂ ਉਸ ਸਮੇਂ ਅਟਾਰਨੀ ਜਨਰਲ ਨੂੰ ਬੱਸ ਇਹੀ ਸਲਾਹ ਦਿੱਤੀ ਸੀ ਜਿਸ ਬਾਰੇ ਅਸੀਂ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ਇਸ ਨੂੰ ਮੰਨਣਾ ਜਾਂ ਨਾ ਮੰਨਣਾ ਉਨ੍ਹਾਂ ਦੇ ਆਪਣੇ ਹੱਥ ਹੈ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ