Welcome to Canadian Punjabi Post
Follow us on

26

March 2019
ਪੰਜਾਬ

ਚੀਕਾ ਸ਼ੂਗਰ ਫ਼ੈੱਡਰੇਸ਼ਨ ਦੇ ਚੇਅਰਮੈਨ ਬਣੇ

March 06, 2019 09:30 AM

ਗੂਹਲਾ/ਚੀਕਾ: ਹਰਿਆਣਾ ਸਰਕਾਰ ਵੱਲੋਂ ਚੀਕਾ ਨਿਵਾਸੀ ਹਰਪਾਲ ਸਿੰਘ ਨੂੰ ਸ਼ੂਗਰ ਫੈੱਡਰੇਸ਼ਨ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਇਸ ਨਿਯੁੱਕਤੀ ਲਈ ਇਲਾਕਾ-ਨਿਵਾਸੀਆਂ ਵੱਲੋਂ ਮੁੱਖ-ਮੰਤਰੀ ਮਨੋਹਰ ਲਾਲ ਖੱਟਰ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਹਰਪਾਲ ਸਿੰਘ ਨੇ ਕਿਹਾ ਕਿ ਉਹ ਗੰਨੇ ਦੇ ਉਤਪਾਦਨ ਨੂੰ ਕਿਸਾਨਾਂ ਦੇ ਹਿਤ ਵਿਚ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਯਤਨ ਕਰਨਗੇ ਅਤੇ ਮੁੱਖ-ਮੰਤਰੀ ਨੇ ਜੋ ਜਿ਼ੰਮੇਂਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨ-ਦੇਹੀ ਨਾਲ ਨਿਭਾਉਣਗੇ। ਉਹ ਚੀਕਾ ਵਿਖੇ ਆਪਣੇ ਨਿਵਾਸ-ਅਸਥਾਨ 'ਤੇ ਪੱਤਰਕਾਰਾਂ ਨੂੰ ਸੰਭੋਧਨ ਕਰ ਰਹੇ ਸਨ।
ਉਨ੍ਹਾ ਕਿਹਾ ਕਿ ਮੁੱਖ ਮੰਤਰੀ ਜੀ ਨੇ ਉਨ੍ਹਾਂ ਨੂੰ ਇਹ ਜਿ਼ੰਮੇਂਵਾਰੀ ਸੌਂਪ ਕੇ ਹਰਿਆਣੇ ਵਿਚ ਸਿੱਖਾਂ ਦਾ ਮਾਣ ਵਧਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਰਤਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਗੰਨਾਂ ਉਤਪਾਦਕਾਂ ਦਾ ਵੀ ਮਾਣ ਵਧਾਇਆ ਹੈ ਅਤੇ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇਸ਼ ਦਾ ਇਕ ਅਜਿਹਾ ਰਾਜ ਹੈ ਜਿੱਥੇ ਗੰਨੇ ਦਾ ਮੁੱਲ ਕਿਸਾਨਾਂ ਨੂੰ ਸੱਭ ਤੋਂ ਵੱਧ 340 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ। ਬਾਜ਼ਾਰ ਵਿਚ ਖੰਡ ਦੇ ਰੇਟ ਘੱਟ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਗੰਨੇ ਦਾ ਰੇਟ ਪੂਰਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਹਰਪਾਲ ਸਿੰਘ ਨੂੰ ਵਧਾਈ ਦੇਣ ਲਈ ਵੱਡੀ ਗਿਣਤੀ ਵਿਚ ਹਲਕੇ ਦੇ ਲੋਕ ਪਹੁੰਚੇ ਜਿਨ੍ਹਾਂ ਵਿਚ ਮੇਜਰ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ ਸਹਾਲੀ, ਸਾਹਿਬ ਸਿੰਘ ਸੰਧੂ, ਗਿਆਨ ਸਿੰਗ, ਟਹਿਲ ਸਿੰਗ, ਸੁਭਾਸ਼ ਮਿੱਤਲ, ਤਰਸੇਮ ਗੋਇਲ, ਬਲਬੀਰ ਸਿੰਘ, ਲਖਵਿੰਦਰ ਸਿੰਘ, ਪ੍ਰੀਤਮ ਸਿੰਘ, ਰਵੇਲ ਸਿੰਘ ਆਦਿ ਮੁੱਖ ਤੌਰ 'ਤੇ ਸ਼ਾਮਲ ਸਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਗੋਲੀਕਾਂਡ ਮਾਮਲਾ : ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਫਿਰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉੱਤੇ
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਵਿਰੁੱਧ ਹਾਈ ਕੋਰਟ ਵਲੋਂ ਵਾਰੰਟ ਜਾਰੀ, ਤੇ ਫਿਰ ਰੱਦ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਾਚਾ ਕੁੰਵਰ ਦਵਿੰਦਰ ਸਿੰਘ ਦਾ ਦਿਹਾਂਤ
ਯੂਥ ਅਕਾਲੀ ਆਗੂ ਦਾ ਬੇਰਹਿਮੀ ਨਾਲ ਕਤਲ
ਧੀ ਦਾ ਕਾਤਲ ਫਰਾਰ ਹਵਾਲਾਤੀ ਮੇਜਰ ਸਿੰਘ ਗ੍ਰਿਫਤਾਰ
ਅੰਮ੍ਰਿਤਸਰ ਹਵਾਈ ਅੱਡੇ ਉੱਤੇ 32.98 ਲੱਖ ਦਾ ਸੋਨਾ ਜ਼ਬਤ
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ ‘ਸਿਟ' ਵੱਲੋਂ ਨਵੇਂ ਸਬੂਤ ਪੇਸ਼
ਕਾਂਗਰਸ ਆਗੂ ਦੂਲੋ ਨੇ ਕਿਹਾ : ਪੰਜਾਬ ਵਿੱਚ ਮੰਤਰੀ, ਪੁਲਸ ਅਤੇ ਤਸਕਰਾਂ ਦੀ ਮਿਲੀਭੁਗਤ ਨਾਲ ਨਸ਼ਾ ਵਿਕਦੈ
ਤਿੰਨ ਨਵੇਂ ਸੈਨਿਕ ਸਕੂਲਾਂ `ਚ ਦਾਖਲੇ ਲਈ ਅਰਜ਼ੀਆਂ ਮੰਗੀਆਂ, ਦਾਖਲਾ ਪ੍ਰੀਖਿਆ 29 ਅਪਰੈਲ ਨੂੰ ਹੋਵੇਗੀ
ਪੁਲਸ ਹਿਰਾਸਤ ਵਿੱਚੋਂ ਭੱਜੇ ਕੈਦੀ ਵੱਲੋਂ ਪਤਨੀ ਤੇ ਧੀ ਦਾ ਕਤਲ