Welcome to Canadian Punjabi Post
Follow us on

23

March 2019
ਟੋਰਾਂਟੋ/ਜੀਟੀਏ

ਸੱਤਵੀਂ ਇੰਸਪੀਰੇਸ਼ਨਲ ਸਟੈੱਪਸ-2019: ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਕਈ ਅਦਾਰਿਆਂ ਨਾਲ ਕੀਤੀ ਮੀਟਿੰਗ

March 06, 2019 09:29 AM

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਮਈ 2019 ਵਿਚ ਹੋਣ ਵਾਲੀ ਸੱਤਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ ਦੀਆਂ ਤਿਆਰੀਆਂ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਨੇ ਟੀ.ਪੀ.ਏ.ਆਰ. ਕਲੱਬ, ਤਰਕਸ਼ੀਲ ਸੋਸਾਇਟੀ ਆਫ਼ ਨੌਰਥ ਅਮੈਰਿਕਾ, ਐੱਨਲਾਈਟ ਕਿੱਡਜ਼ ਅਤੇ ਓਨਟਾਰੀਓ ਕਬੱਡੀ ਫ਼ੈੱਡਰੇਸ਼ਨ ਦੇ ਅਹੁਦੇਦਾਰਾਂ ਤੇ ਸਰਗ਼ਰਮ ਮੈਂਬਰਾਂ ਨਾਲ ਸਾਂਝੀ ਮੀਟਿੰਗ ਬੀਤੇ ਦਿਨੀਂ 24 ਫ਼ਰਵਰੀ ਨੂੰ ਗਰੇਟਰ ਟੋਰਾਂਟੋ ਮੌਰਟਗੇਜਜ਼ ਦੇ ਦਫ਼ਤਰ ਵਿਚ ਕੀਤੀ।
ਮੀਟਿੰਗ ਵਿਚ 19 ਮਈ ਨੂੰ ਹੋਣ ਵਾਲੀ ਸੱਤਵੀਂ ਇੰਸਪੀਰੇਸ਼ਨਲ ਸਟੈੱਪਸ ਲਈ ਮੁੱਢਲੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਵੱਖ-ਵੱਖ ਮੈਂਬਰਾਂ ਵੱਲੋਂ ਆਏ ਸੁਝਾਅ ਬਾਕਾਇਦਾ ਨੋਟ ਕੀਤੇ ਗਏ ਅਤੇ ਟੋਰਾਂਟੋ ਏਰੀਏ ਦੇ ਇਸ ਮਹਾਨ ਈਵੈਂਟ ਨੂੰ ਹਰ ਸਾਲ ਵਾਂਗ ਇਸ ਵਾਰ ਵੀ ਪੂਰਨ ਸਫਲ਼ ਬਨਾਉਣ ਲਈ ਕੀਤੇ ਜਾਣ ਵਾਲੇ ਸਾਂਝੇ ਯਤਨਾਂ ਉੱਪਰ ਜ਼ੋਰ ਦਿੱਤਾ ਗਿਆ। ਇਸ ਈਵੈਂਟ ਵਿਚ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਦੌੜ ਵਿਚ ਸ਼ਾਮਲ ਹੋਣ ਵਾਲੇ ਚਾਹਵਾਨਾਂ ਨੂੰ ਅਗਾਊ਼ਂ ਔਨ-ਲਾਈਨ ਰਜਿਸਟ੍ਰੇਸ਼ਨ ਜੋ ਇਸ ਸਮੇਂ ਚੱਲ ਰਹੀ ਹੈ, ਰਾਹੀਂ ਆਪਣੇ ਨਾਂ ਦਰਜ ਕਰਵਾਉਣ ਲਈ ਬੇਨਤੀ ਕੀਤੀ ਗਈ ਤਾਂ ਜੋ ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧ ਸਮੇਂ-ਸਿਰ ਕੀਤੇ ਜਾ ਸਕਣ। ਇਹ ਰਜਿਸਟ੍ਰੇਸ਼ਨ ਫ਼ੀਸ ਆਉਂਦੇ ਮਹੀਨਿਆਂ ਵਿਚ ਵੱਧ ਜਾਏਗੀ। ਇਸ ਸਬੰਧੀ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਵੈੱਬਸਾਈਟ ੱੱੱ।ਗਗਸਚਾ।ਚੋਮ 'ਤੇ ਜਾ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੱਖ-ਵੱਖ ਦੌੜਾਂ ਦੇ ਸ਼ੁਰੂ ਹੋਣ ਦੇ ਸਮਿਆਂ ਵਿਚ ਤਬਦੀਲੀ ਕੀਤੀ ਜਾਏਗੀ ਤਾਂ ਜੋ ਇਨ੍ਹਾਂ ਵਿਚ ਦੌੜਨ ਵਾਲੇ ਲੱਗਭੱਗ ਇੱਕੋ ਸਮੇਂ ਹੀ ਡਿਕਸੀ ਗੁਰੂਘਰ ਵਿਖੇ ਬਣਾਏ ਗਏ ਫਿਨਿਸ਼-ਪੁਆਇੰਟ 'ਤੇ ਪਹੁੰਚਣ। ਦੌੜਾਕਾਂ ਦਾ ਸਮਾਂ ਬਿਲਕੁਲ ਸਹੀ ਨੋਟ ਕਰਨ ਲਈ ਚਿੱਪਸ ਦੀ ਵਰਤੋਂ ਕੀਤੀ ਜਾਏਗੀ। ਇਸ ਈਵੈਂਟ ਨੂੰ ਹੋਰ ਸਫ਼ਲ ਤੇ ਆਕਰਸ਼ਕ ਬਨਾਉਣ ਲਈ ਡਿਕਸੀ ਗੁਰੂਘਰ ਦੇ ਪ੍ਰਬੰਧਕਾਂ ਅਤੇ ਹੋਰ ਸਬੰਧਿਤ ਅਦਾਰਿਆਂ ਨਾਲ ਲਗਾਤਾਰ ਸੰਪਰਕ ਬਣਾਇਆ ਜਾਏਗਾ।
ਇਸ ਮੀਟਿੰਗ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਪਰਮਜੀਤ ਸਿੰਘ ਢਿੱਲੋਂ, ਹਰਦੇਵ ਸਿੰਘ ਸਮਰਾ, ਕੁੰਦਨ ਸਿੰਘ, ਟੀ.ਪੀ.ਏ.ਆਰ. ਕਲੱਬ ਵੱਲੋਂ ਸੰਧੂਰਾ ਸਿੰਘ ਬਰਾੜ, ਹਰਭਜਨ ਸਿੰਘ ਗਿੱਲ, ਡਾ. ਜੈਪਾਲ ਸਿੱਧੂ, ਧਿਆਨ ਸਿੰਘ ਸੋਹਲ, ਪਰਮਿੰਦਰ ਗਿੱਲ, ਅਵਤਾਰ ਸਿੱਧੂ ਤੇ ਈਸ਼ਰ ਸਿੰਘ, ਤਰਕਸ਼ੀਲ ਸੋਸਾਇਟੀ ਸੋਸਾਇਟੀ ਦੇ ਬਲਦੇਵ ਸਿੰਘ ਰਹਿਪਾ ਤੇ ਅੰਮ੍ਰਿਤ ਢਿੱਲੋਂ ਅਤੇ ਓਨਟਾਰੀਓ ਕਬੱਡੀ ਫ਼ੈੱਡਰੇਸ਼ਨ ਦੇ ਦਰਸ਼ਨ ਗਿੱਲ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਐੱਨਲਾਈਟ ਕਿੱਡਜ਼ ਦੇ ਵੀ ਤਿੰਨ ਮੈਂਬਰ ਇਸ ਮੀਟਿੰਗ ਵਿਚ ਸ਼ਾਮਲ ਹੋਏ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ